Monday, 24 September 2012

ਪੰਜਾਬ ਸਰਕਾਰ ਅਮ੍ਰਿੰਤਸਰ ਵਿਖੇ ਸਾਰਕ ਹਸਪਤਾਲ ਸਥਾਪਿਤ ਕਰਨ ਲਈ ਹਰ ਸੰਭਵ ਮਦਦ ਦੇਵੇਗੀ-ਬਾਦਲ

-      ਸਾਰਕ ਹਸਪਤਾਲ ਦੀ ਸਥਾਪਨਾ ਨਾਲ ਲੋਕਾਂ ਨੂੰ ਸਸਤੀ ਅਤੇ ਮਿਆਰੀ ਸਿਹਤ ਸਹੁਲਤਾਂ ਮਿਲਣ ਲਈ ਰਾਹ ਹੋਵੇਗਾ ਪੱਧਰਾ ਬਾਦਲ
-      ਉਪ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਘਰ ਘਰ ਸਿਹਤ ਸਹੁਲਤਾਂ ਮੁਹਈਆ ਕਰਵਾਉਣ ਲਈ ਸ: ਪਰਕਾਸ਼ ਸਿੰਘ ਬਾਦਲ ਦੀ ਸਲਾਘਾ
-      ਸਰਹੱਦੀ, ਕੰਡੀ ਅਤੇ ਹੋਰ ਪਿਛੜੇ ਜ਼ਿਲਿਆਂ ਵਿਚ ਵੀ ਅਜਿਹੇ ਕੈਂਪ ਲਗਾਏ ਜਾਣ ਸੁਖਬੀਰ ਸਿੰਘ ਬਾਦਲ

ਬਾਦਲ/ ਸ੍ਰੀ ਮੁਕਤਸਰ ਸਾਹਿਬ  24  ਸਤੰਬਰ
         ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਸੂਬਾ ਸਰਕਾਰ ਸਾਰਕ ਸਰਜੀਕਲ ਸੁਸਾਇਟੀ ਨੂੰ ਅਮਿੰ੍ਰਤਸਰ ਵਿਖੇ ਸਾਰਕ ਹਸਪਤਾਲ ਬਣਾਉਨ ਲਈ ਹਰ ਸੰਭਵ ਮਦਦ ਦੇਵੇਗੀ ਤਾਂ ਜੋ ਸਾਰਕ ਦੇਸ਼ਾਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਇਸ ਖਿੱਤੇ ਵਿਚ ਆਪਸੀ ਵਿਸ਼ਵਾਸ਼ ਅਤੇ ਪਿਆਰ ਦੇ ਇਕ ਨਵੇਂ ਯੁੱਗ ਸ਼ੁਰੂਆਤ ਕੀਤੀ ਜਾ ਸਕੇ।
         ਪੰਜਾਬ ਸਰਕਾਰ ਵੱਲੋਂ ਇੱਥੇ ਆਯੋਜਿਤ ਮੈਗਾ ਮੈਡੀਕਲ ਚੈਕਅੱਪ ਕੈਂਪ ਦੇ ਦੁਸਰੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ, ਜ਼ਿਨ•ਾਂ ਨੇ ਜਲੰਧਰ ਵਿਖੇ ਸਾਰਕ ਸਰਜੀਕਲ ਸੁਸਾਇਟੀ ਦੀ ਕਾਨਫਰੰਸ ਵਿਚ ਇਸ ਹਸਪਤਾਲ ਦੇ ਗਠਨ ਦਾ ਸੁਝਾਅ ਪੇਸ਼ ਕੀਤਾ ਸੀ, ਨੇ ਕਿਹਾ ਕਿ ਇਹ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਲੋਕਾਂ ਨੂੰ ਵਧੀਆਂ ਸਿਹਤ ਸਹੁਲਤਾਂ ਮੁਹਈਆ ਕਰਵਾਉਣ ਵਿਚ ਇਹ ਹਸਪਤਾਲ ਇਕ ਅਹਿਮ ਰੋਲ ਅਦਾ ਕਰੇਗਾ ਅਤੇ ਨਾਲ ਹੀ ਸਾਰਕ ਦੇਸ਼ਾਂ ਦੇ ਲੋਕਾਂ ਵਿਚਾਲੇ ਰਿਸਤਿਆਂ ਨੂੰ ਹੋਰ ਮਜਬੂਤ ਕਰੇਗਾ। ਸ: ਬਾਦਲ ਨੇ ਕਿਹਾ ਕਿ ਉਨਾ ਨੇ ਖਾਸ ਤੌਰ ਤੇ ਅਮ੍ਰਿੰਤਸਰ ਸ਼ਹਿਰ ਦੀ ਚੋਣ ਇਸ ਹਸਪਤਾਲ ਲਈ ਕੀਤੀ ਹੈ ਕਿਉਂਕਿ ਇਹ ਧਾਰਮਿਕ ਸ਼ਹਿਰ ਅੰਤਰਰਾਸ਼ਟਰੀ ਹਵਾਈ ਸੇਵਾ ਨਾਲ ਜੁੜਿਆ ਹੋਂਇਆ ਹੈ ਜਿਸ ਨਾਲ ਸਾਰਕ ਦੇਸ਼ਾਂ ਤੋਂ ਆਉਣ ਜਾਣ ਵਾਲੇ ਡਾਕਟਰਾਂ ਨੂੰ ਕਿਸੇ ਤਰਾਂ ਦੀ ਦਿੱਕਤ ਪੇਸ਼ ਨਹੀਂ ਆਵੇਗੀ। ਉਨਾ ਕਿਹਾ ਕਿ ਇਸ ਹਸਪਤਾਲ ਦਾ ਕੰਮ ਛੇਤੀ ਸ਼ੁਰੂ ਕਰਨ ਲਈ ਰਾਜ ਸਰਕਾਰ ਅੰਮ੍ਰਿਤਸਰ ਜ਼ਿਲੇ ਵਿਚ ਜ਼ਮੀਨ ਦੀ ਪਹਿਚਾਣ ਛੇਤੀ ਹੀ ਕਰ ਲਵੇਗੀ।
         ਮੁੱਖ ਮੰਤਰੀ ਸ: ਬਾਦਲ ਨੇ ਆਸ ਪ੍ਰਗਟਾਈ ਕਿ ਇੰਨਾ ਹਸਪਤਾਲਾਂ ਵਿਚ ਸਾਰਕ ਦੇਸ਼ਾਂ ਦੇ ਸਰਜਨ ਅਤੇ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਜਿਸ ਨਾਲ ਆਮ ਆਦਮੀ ਨੂੰ ਸਸਤਾ ਅਤੇ ਮਿਆਰੀ ਇਲਾਜ ਮੁਹਈਆ ਕਰਵਾਇਆ ਜਾ ਸਕੇ। ਨਾਲ ਹੀ ਉਨਾ ਕਿਹਾ ਕਿ ਇਸ ਹਸਪਤਾਲ ਦੇ ਖੁੱਲਣ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾਕਟਰਾਂ ਦੇ ਕੇਂਦਰ ਵਜੋਂ ਉਭਰੇਗਾ, ਜਿਸ ਨਾਲ ਮਨੁੱਖਤਾ ਦੀ ਭਲਾਈ ਲਈ ਇੱਥੇ ਖੋਜ ਅਤੇ ਡਾਕਟਰੀ ਪੇਸ਼ੇ ਨਾਲ ਸਬੰਧਿਤ ਹੋਰ ਤਰੱਕੀ ਸੰਭਵ ਹੋ ਸਕੇਗੀ।  ਸ: ਬਾਦਲ ਨੇ ਅੱਗੇ ਕਿਹਾ ਕਿ ਅਜਿਹੇ ਹਸਪਤਾਲਾਂ ਦੇ ਸਾਰੇ ਸਾਰਕ ਮੁਲਕਾਂ ਵਿਚ ਖੁੱਲਣ ਦੇ ਨਾਲ ਇੰਨਾ ਘੱਟ ਵਿਕਸਤ ਅਤੇ ਵਿਕਾਸਸ਼ੀਲ ਮੁਲਕਾਂ ਵਿਚ ਵਧੀਆਂ ਸਿਹਤ ਸਹੁਲਤਾਂ ਪ੍ਰਦਾਨ ਕਰਨ ਵਿਚ ਮੀਲ ਦਾ ਪੱਥਰ ਸਾਬਤ ਹੋਣਗੇ।
         ਮੁੱਖ ਮੰਤਰੀ ਨੇ ਜੋਰ ਦੇ ਕੇ ਆਖਿਆ ਕਿ ਵਿਸ਼ਵ ਭਰ ਵਿਚ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਦੇਣ ਲਈ ਸਾਰੇ ਦੇਸ਼ਾਂ ਦੀਆਂ ਕੌਮੀ ਸਰਕਾਰਾਂ ਨੂੰ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਾਰੇ ਦੇਸਾਂ ਵਿਚ ਵਿਸਵ ਹਸਪਤਾਲ ਕਾਇਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਲੋਕਾਂ ਵਿਚ ਅਪਣੱਤ ਦੀ ਭਾਵਨਾ ਵਿਕਸਤ ਹੋਵੇਗੀ। ਨਾਲ ਹੀ ਉਨਾ ਕਿਹਾ ਕਿ ਅਜਿਹੇ ਯਤਨਾਂ ਨਾਲ ਵਿਸਵ ਭਰ ਦੇ ਡਾਕਟਰਾਂ ਨੂੰ ਉਨਾ ਦੀਆਂ ਪੇਸ਼ੇ ਨਾਲ ਸਬੰਧਤ ਨਵੀਂਆਂ ਖੋਜਾਂ ਦੇ ਬਾਰੇ ਵਿਚਾਰ ਵਟਾਂਦਰਾ ਕਰਨ ਵਿਚ ਵੀ ਸੌਖ ਹੋਵੇਗੀ। ਉਨਾ ਭਾਰਤ ਸਰਕਾਰ ਨੂੰ ਅਜਿਹਾ 'ਵਿਸਵ ਹਸਪਤਾਲ' ਸਥਾਪਿਤ ਕਰਨ ਲਈ ਪਹਿਲਕਦਮੀ ਕਰਨ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਮੈਗਾ ਕੈਂਪ ਨੂੰ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਇਸ ਨੂੰ ਰਾਜ ਦੇ ਸਾਰੇ ਜ਼ਿਲਿਆਂ ਖਾਸ ਤੌਰ ਤੇ ਸਰਹੱਦੀ, ਕੰਡੀ ਅਤੇ ਹੋਰ ਪਿਛੜੇ ਜ਼ਿਲਿਆਂ ਵਿਚ ਵੀ ਲਗਾਇਆ ਜਾਵੇਗਾ। ਸ: ਬਾਦਲ ਨੇ ਕਿਹਾ ਕਿ ਆਪਣੀ ਤਰਾਂ ਦੇ ਦੇਸ਼ ਦੇ ਇਸ ਸਭ ਤੋਂ ਵੱਡੇ ਕੈਂਪ ਦੇ ਵਿਚ ਪੰਜੀਕ੍ਰਿਤ ਹੋਏ ਮਰੀਜਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਜ਼ਿਨਾ ਮਰੀਜਾਂ ਨੂੰ ਇਲਾਜ ਲਈ ਅੱਗੇ ਰੈਫਰ ਕੀਤਾ ਗਿਆ ਹੈ, ਨੂੰ ਲੋੜੀਂਦੀ ਮਦਦ ਕੀਤੀ ਜਾਵੇਗੀ। ਨਾਲ ਹੀ ਉਨਾ ਕਿਹਾ ਕਿ ਸੂਬਾ ਸਰਕਾਰ ਅਜਿਹੇ ਕੈਂਪਾਂ ਨੂੰ ਲਗਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾਕਟਰਾਂ ਨਾਲ ਵੀ ਸੰਪਰਕ ਸਾਧ ਰਹੀ ਹੈ ਤਾਂ ਜੋ ਉਹ ਅਜਿਹੇ ਕੈਂਪਾਂ ਵਿਚ ਆ ਕੇ ਲੋਕਾਂ ਨੂੰ ਹੋਰ ਵੀ ਵਧੀਆ ਸਿਹਤ ਸਹੁਲਤਾਂ ਦੇ ਸਕਣ।
         ਸਿਹਤ ਦੇ ਖੇਤਰ ਰਾਜ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਧੀਆ ਸਿਹਤ ਸਹੁਲਤਾਂ ਦੇਣ ਦੀ ਜਰੂਰਤ ਨੂੰ ਸਮਝਦਿਆਂ ਸੂਬਾ ਸਰਕਾਰ ਨੇ ਇਸ ਖੇਤਰ ਵਿਚ ਕਈ ਅਹਿਮ ਉਪਰਾਲੇ ਕੀਤੇ ਹਨ ਅਤੇ ਸੁਬੇ ਦੇ ਸਾਰੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਇਸ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਲਈ ਇਕ ਸਕੀਮ ਤਹਿਤ 350 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨਾ ਕਿਹਾ ਕਿ ਸੂਬਾ ਸਰਕਾਰ ਦੇ ਇੰਨਾ ਅਣਥੱਕ ਯਤਨਾਂ ਸਦਕਾ ਹੀ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਵਿਚ ਭਾਰਤ ਸਰਕਾਰ ਦੀ ਇਕ ਏਂਜਸੀ ਨੇ ਪੰਜਾਬ ਨੂੰ ਅਤਿ ਉੱਤਮ ਦਾ ਦਰਜਾ ਦਿੱਤਾ ਹੈ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਸਲਾਘਾ ਕਰਦਿਆਂ ਉਨਾ ਵੱਲੋਂ ਆਮ ਆਦਮੀ ਦੇ ਦਰਵਾਜੇ ਤੇ ਸਿਹਤ ਸਹੁਲਤਾਂ ਲਿਆਉਣ ਲਈ ਕੀਤੇ ਗਏ ਇਸ ਸ਼ਾਨਦਾਰ ਉਪਰਾਲੇ ਦਾ ਪੁਰਜੋਰ ਸਵਾਗਤ ਕੀਤਾ। ਅਜਿਹੇ ਕੈਂਪਾਂ ਦੀ ਜਰੂਰਤ ਤੇ ਜੋਰ ਦਿੰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਕੈਂਪ ਘਾਤਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਵੱਡਾ ਰੋਲ ਅਦਾ ਕਰ ਸਕਦੇ ਹਨ। ਅਜਿਹੇ ਕੈਂਪਾਂ ਨੂੰ ਸੂਬੇ ਦੇ ਸਰਹੱਦੀ, ਕੰਡੀ, ਬੇਟ ਅਤੇ ਹੋਰ ਪਿਛੜੇ ਜ਼ਿਲਿਆਂ ਵਿਚ ਲਗਾਉਣ ਦੀ ਵਕਾਲਤ ਕਰਦਿਆਂ ਪੰਜਾਬ ਨੂੰ ਸਿਹਤਮੰਦ, ਮਜਬੂਤ, ਅਤੇ ਵਿਕਾਸਸ਼ੀਲ ਸੂਬੇ ਵਜੋਂ ਵਿਕਸਤ ਕਰਨ ਵਿਚ ਸਹਾਇਤਾ ਹੋਵੇਗੀ।
ਇਸ ਉਪਰੰਤ ਮੁੱਖ ਮੰਤਰੀ ਨੇ ਦੋ ਦਿਨਾ ਮੈਗਾ ਮੈਡੀਕਲ ਕੈਂਪ ਵਿਚ ਸੇਵਾ ਨਿਭਾਉਣ ਵਾਲੇ ਡਾਕਟਰਾਂ ਨੂੰ ਪ੍ਰੰਸਸ਼ਾ ਪੱਤਰ ਵੀ ਦਿੱਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ ਅਤੇ ਸ੍ਰੀ ਮਦਨ ਮੋਹਨ ਮਿੱਤਲ, ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ, ਬੀਬੀ ਮਹਿੰਦਰ ਕੌਰ ਜੋਸ਼ ਅਤੇ ਸ੍ਰੀ ਸਰੂਪ ਚੰਦ ਸਿੰਗਲਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਮੇਜ਼ਰ ਭੁਪਿੰਦਰ ਸਿੰਘ ਢਿੱਲੋਂ, ਵਿਧਾਇਕ ਸ: ਹਰਪ੍ਰੀਤ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਸ: ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੁੱਖ ਸਸੰਦੀ ਸਕੱਤਰ ਸ੍ਰੀ ਹਰੀਸ਼ ਰਾਏ ਢਾਂਡਾ, ਪ੍ਰਮੁੱਖ ਸਕੱਤਰ ਸਿਹਤ ਸ੍ਰੀਮਤੀ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਸ੍ਰੀਮਤੀ ਅੰਜਲੀ ਭੰਵਰਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ.ਚੀਮਾ, ਮੁੱਖ ਮੰਤਰੀ ਦੇ ਵਿਸੇਸ਼ ਕਾਰਜ ਅਫ਼ਸਰ ਸ: ਗੁਰਚਰਨ ਸਿੰਘ ਅਤੇ  ਸ: ਬਲਕਰਨ ਸਿੰਘ, ਡਾ. ਜੇ.ਪੀ.ਸਿੰਘ ਡਾਇਰੈਕਟਰ ਸਿਹਤ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ. ਸ: ਇੰਦਰਮੋਹਨ ਸਿੰਘ, ਸਿਵਲ ਸਰਜਨ ਡਾ: ਚਰਨਜੀਤ ਸਿੰਘ,  ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂ ਖੇੜਾ, ਓ.ਐਸ.ਡੀ. ਸ: ਅਵਤਾਰ ਸਿੰਘ ਵਨਵਾਲਾ, ਜੱਥੇਦਾਰ ਇਕਬਾਲ ਸਿੰਘ ਤਰਮਾਲਾ, ਡਾ: ਫਤਿਹਜੀਤ ਸਿੰਘ ਮਾਨ, ਚੇਅਰਮੈਨ ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਜਸਵਿੰਦਰ ਸਿੰਘ ਧੌਲਾਂ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਣਜੋਧ ਸਿੰਘ ਲੰਬੀ ਆਦਿ ਵੀ ਹਾਜਰ ਸਨ।   

No comments:

Post a Comment