- ਮਹਿਲਾ ਵਰਗ ਵਿੱਚ ਡੈਨਮਾਰਕ ਵੱਲੋਂ ਧਮਾਕੇਦਾਰ ਸ਼ੁਰੂਆਤ
- ਪੁਰਸ਼ ਵਰਗ ਵਿੱਚ ਵੀ ਡੈਨਮਾਰਕ ਨੇ ਖੋਲ੍ਹਿਆ ਖਾਤਾ
- ਮੁੱਖ ਮੰਤਰੀ ਵੱਲੋਂ ਦੋਦਾ ਵਿਖੇ ਕਬੱਡੀ ਮੁਕਾਬਲਿਆਂ ਦਾ ਉਦਘਾਟਟਨ
- ਸੁਖਬੀਰ ਸਿੰਘ ਬਾਦਲ ਵੱਲੋਂ ਮਹਿਲਾ ਵਿਸ਼ਵ ਕੱਪ ਦਾ ਉਦਘਾਟਨ
- ਡੈਨਿਸ਼ ਜਾਫੀ ਟਰੇਸਾ ਨੇ 17 ਜੱਫੇ ਲਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ
- ਦਰਸ਼ਕਾਂ ਦੇ ਭਾਰੀ ਇਕੱਠ ਨੇ ਮਾਣਿਆ ਕਬੱਡੀ ਮੈਚਾਂ ਦਾ ਆਨੰਦ

ਅੱਜ ਮੁੱਖ ਮੰਤਰੀ ਸ. ਪਰਕਾਸ਼
ਸਿੰਘ ਬਾਦਲ ਵੱਲੋਂ ਵਿਸ਼ਵ ਕੱਪ ਦੇ ਮੁਕਾਬਲਿਆਂ ਦਾ ਆਰੰਭ ਕੀਤਾ ਗਿਆ ਜਦੋਂ ਕਿ ਉਪ ਮੁੱਖ ਮੰਤਰੀ ਨੇ
ਡੈਨਮਾਰਕ ਤੇ ਕੈਨੇਡਾ ਦੀਆਂ ਮਹਿਲਾ ਕਬੱਡੀ ਟੀਮਾਂ ਨਾਲ ਜਾਣ ਪਛਾਣ ਕਰ ਕੇ ਮਹਿਲਾ ਵਿਸ਼ਵ ਕੱਪ
ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ। ਅੱਜ ਦੇ ਮੁਕਾਬਲਿਆਂ ਦੌਰਾਨ ਮੁੱਖ
ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਭਰਾ ਸ. ਗੁਰਦਾਸ ਸਿੰਘ ਬਾਦਲ ਵੀ ਹਾਜ਼ਰ ਸਨ।

ਦਿਨ ਦਾ ਦੂਜਾ ਮੈਚ
ਮਹਿਲਾ ਵਰਗ ਦਾ ਉਦਘਾਟਨੀ ਮੈਚ ਸੀ ਜਿਸ ਵਿੱਚ ਪਹਿਲੀ ਵਾਰ ਖੇਡਣ ਆਈਆਂ ਕੈਨੇਡਾ ਤੇ ਡੈਨਮਾਰਕ ਦੀਆਂ
ਟੀਮਾਂ ਆਹਮੋ-ਸਾਹਮਣੇ ਸਨ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ
ਦੋਵੇਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਮਹਿਲਾ ਵਿਸ਼ਵ ਕੱਪ ਦਾ ਆਗਾਜ਼ ਕੀਤਾ। ਵਿਸ਼ਵ ਕੱਪ ਦੀ ਦਾਅਵੇਦਾਰ ਵਜੋਂ ਉੱਤਰੀ ਡੈਨਮਾਰਕ ਦੀ ਟੀਮ ਨੇ ਕੈਨੇਡਾ ਨੂੰ 47-16
ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਡੈਨਮਾਰਕ ਦੀ ਰੇਡਰ ਰੀ ਨੇ 6 ਅੰਕ ਬਟੋਰੇ ਜਦੋਂ ਕਿ ਟੀਮ ਦੀ ਸਟਾਰ ਜਾਫੀ ਟਰੇਸਾ ਨੇ ਰਿਕਾਰਡ 17 ਜੱਫੇ ਲਾਏ।

ਇਸ ਮੌਕੇ ਹੋਰਨਾਂ ਤੋਂ
ਇਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਹਲਕਾ ਗਿੱਦੜਬਾਹਾ ਦੇ ਇੰਚਾਰਜ ਸ. ਸੰਤ ਸਿੰਘ ਬਰਾੜ, ਵਿਧਾਇਕ ਸ. ਹਰਪ੍ਰੀਤ ਸਿੰਘ, ਅਕਾਲੀ ਆਗੂ ਸ. ਕੰਵਰਜੀਤ
ਸਿੰਘ ਰੋਜ਼ੀ ਬਰਕੰਦੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਦਿਆਲ
ਸਿੰਘ ਕੋਲਿਆਵਾਲੀ ਤੇ ਸ. ਨਵਤੇਜ ਸਿੰਘ ਕਾਉਣੀ, ਅਕਾਲੀ ਆਗੂ ਸ. ਮਨਜੀਤ ਸਿੰਘ ਬਰਕੰਦੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਡਿਵੀਜ਼ਨਲ ਕਮਿਸ਼ਨਰ ਸ੍ਰੀ ਰਮਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
No comments:
Post a Comment