- ਚਿਦੰਬਰਮ ਵਲੋਂ ਆਈ ਐਸ ਬੀ ਮੋਹਾਲੀ ਨੂੰ ਵਿਸ਼ਵ ਪ੍ਰਸਿਧ ਸੰਸਥਾ ਬਣਾਉਣ ਦਾ ਹੋਕਾ
- ਉੱਚ ਸਿੱਖਿਆ ਲਈ ਵਿਦਿਅਕ ਕਰਜ਼ੇ ਵੱਡਾ ਹੁਲਾਰਾ –ਚਿਦੰਬਰਮ
- ਉਪ ਮੁੱਖ ਮੰਤਰੀ ਅਤੇ ਚਿਦੰਬਰਮ ਵਲੋਂ ਫੈਕਲਟੀ ਨਾਲ ਵਿਚਾਰ ਵਟਾਂਦਰਾ
ਮੈਨੇਜਮੈਂਟ ਸਿਖਲਾਈ ਸੰਸਥਾ ਆਈ. ਐਸ. ਬੀ ਦੀ ਸਥਾਪਨਾ ਨਾਲ ਪੰਜਾਬ ਜਲਦ ਹੀ ਦੇਸ਼ ਦੀ ਵਿਦਿਅਕ ਹੱਬ ਬਣ ਜਾਵੇਗਾ।
ਅੱਜ ਇੱਥੇ ਨੌਲਿਜ ਸਿਟੀ ਵਿਖੇ
ਆਈ.ਐਸ.ਬੀ ਦੇ ਉਦਘਾਟਨ ਮੌਕੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ
ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਖੋਜ ਲਈ ਮੌਕੇ ਪ੍ਰਦਾਨ ਕਰਨ ਲਈ ਇਸ ਸੰਸਥਾ ਤੋਂ ਇਲਾਵਾ
ਨੌਲਿਜ਼ ਸਿਟੀ ਵਿਚ ਦੋ ਹੋਰ ਪ੍ਰਸਿੱਧ ਸੰਸਥਾਵਾਂ ਨੈਸ਼ਨਲ ਫੂਡ ਬਾਇਓ-ਟੈਕਨਾਲੋਜੀ ਅਤੇ ਨੈਸ਼ਨਲ
ਇੰਸਟੀਚਿਊਟ ਆਫ ਨੈਨੋ ਟੈਕਨਾਲੋਜ਼ੀ ਦੀ ਸਥਾਪਨਾ ਵੀ ਜਲਦ ਹੀ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਭਰੋਸਾ
ਜਤਾਉਦਿਆਂ ਕਿਹਾ ਕਿ ਆਈ.ਐਸ.ਬੀ ਮੋਹਾਲੀ ਦੇ ਵਿਲੱਖਣ ਮਾਡਲ ਅਤੇ ਖੁਲੇ ਡੁੱਲੇ ਮਹੌਲ ਵਿਚ
ਵਿਦਿਆਰਥੀਆਂ ਨੂੰ ਕਿੱਤਾ ਮੁੱਖੀ ਸਿੱਖਿਆ ਹਾਸਿਲ ਕਰਨ ਵਿਚ ਵਧੇਰੇ ਉਤਸ਼ਾਹ ਮਿਲੇਗਾ।
ਉਨ੍ਹਾਂ ਕਿਹਾ ਕਿ ਆਧੂਨਿਕ
ਮੈਨੇਜਮੈਂਟ ਦੀ ਸਿਖਲਾਈ ਦੇਣ ਵਾਲੇ ਆਈ.ਐਸ.ਬੀ ਦੀ ਫੈਕਲਟੀ ਨੂੰ ਪੰਜਾਬ ਦੇ ਸਥਾਨਕ ਨਿਵੇਕਲੇ
ਮਾਹੌਲ ਤੋਂ ਜਾਣੂ ਹੋਣ ਦਾ ਮੌਕਾ ਮਿਲੇਗਾ, ਜਿਸ ਦੇ ਸਿੱਟੇ ਵਜੋਂ ਦਿਹਾਤੀ
ਪੱਧਰ ਨੂੰ ਉੱਚਾ ਚੁੱਕਣ ਅਤੇ ਛੋਟੇ ਅਤੇ ਦਰਮਿਆਨੇ ਅਦਾਰਿਆਂ ਦੇ ਵਿਕਾਸ ਲਈ ਨਵੇਂ ਵਿਚਾਰਾਂ ਦਾ ਵੀ
ਪਸਾਰ ਹੋਵੇਗਾ, ਜਿਨ੍ਹਾਂ ਲਈ ਪੰਜਾਬ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ।
ਸ. ਬਾਦਲ ਨੇ ਇਸ ਸੁਪਨੇ ਨੂੰ
ਹਕੀਕਤ ਵਿਚ ਬਦਲਣ ਲਈ ਵਡਮੁੱਲਾ ਸਹਿਯੋਗ ਦੇਣ ਵਾਲੇ ਮੈਕਸ ਹੈਲਥਕੇਅਰ ਦੇ ਸ੍ਰੀ ਅਨੱਲਜੀਤ
ਸਿੰਘ, ਮੁੰਜਾਲ ਗਰੁੱਪ ਦੇ ਸ੍ਰੀ ਸੁਸ਼ਾਕ ਕਾਂਤ, ਮਿੱਤਲ ਗਰੁੱਪ ਦੇ ਸ੍ਰੀ ਰਾਕੇਸ਼ ਭਾਰਤੀ ਮਿੱਤਲ ਅਤੇ ਪੁੰਜਲਾਈਡ ਗਰੁੱਪ ਦੇ
ਸ੍ਰੀ ਅਤੁਲ ਪੁੰਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਸਖਸ਼ੀਅਤਾਂ ਦੀ ਬਦੌਲਤ ਬੰਜਰ ਜ਼ਮੀਨ 'ਤੇ ਇਸ ਸ਼ਾਨਦਾਰ ਸੰਸਥਾ ਦੀ ਸਥਾਪਨਾ ਸੰਭਵ ਹੋਈ ਹੈ।
ਮੁੱਖ ਮੰਤਰੀ ਨੇ
ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਉੱਚ ਪੱਧਰੀ ਮਿਆਰੀ ਸਿੱਖਿਆ ਦੇਣ ਲਈ ਪਹਿਲਾਂ ਹੀ 8 ਯੂਨੀਵਰਸਿਟੀਆਂ ਅਤੇ 17 ਡਿਗਰੀ ਕਾਲਜਾਂ ਦੀ ਸਥਾਪਨਾ
ਕਰ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਸ.ਬੀ
ਵੀ ਹਾਵਰਡ ਅਤੇ ਵਾਹਰਟਨ ਦੀ ਤਰਾਂ ਮਨੁੱਖੀ ਵਸੀਲਿਆਂ ਵਿਚ ਨਿਵੇਸ਼ ਕਰਨ ਦਾ ਨਵਾਂ ਰੁਝਾਨ
ਪੈਦਾ ਕਰੇਗਾ।
ਅਪਣੇ ਉਦਘਾਟਨੀ ਭਾਸ਼ਣ ਵਿਚ
ਕੇਂਦਰੀ ਵਿੱਤ ਮੰਤਰੀ ਸ੍ਰੀ ਪੀ ਚਿਦੰਬਰਮ ਨੇ ਆਈ ਐਸ ਬੀ ਮੋਹਾਲੀ ਦੀ ਫੈਕਲਟੀ ਅਤੇ ਆਈ ਐਸ ਬੀ ਦੇ
ਵਪਾਰਕ ਭਾਈਵਾਲਾਂ ਨੂੰ ਕਿਹਾ ਕਿ ਉਹ ਸਾਂਝੇ ਉਦਮਾਂ ਰਾਹੀਂ ਇਸ ਅਦਾਰੇ ਨੂੰ ਵਿਸ਼ਵ ਪ੍ਰਸਿੱਧੀ ਵਾਲਾ
ਅਦਾਰਾ ਬਨਾਉਣ ਲਈ ਯਤਨ ਕਰਨ ਤਾਂ ਜੋਂ ਨੇੜਲੇ ਭਵਿੱਖ ਵਿਚ ਇਸ ਸੰਸਥਾ ਦੀ ਪਹਿਚਾਣ ਵਿਸ਼ਵ ਦੇ
ਉੱਚ ਕੋਟੀ ਦੇ ਅਦਾਰਿਆਂ ਵਿਚ ਹੋ ਸਕੇ। ਸ੍ਰੀ ਚਿੰਦਬਰਮ ਨੇ ਪੰਜਾਬ ਸਰਕਾਰ ਵਲੋਂ ਆਈ ਐਸ ਬੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਮੋਹਾਲੀ ਵਿਖੇ ਪ੍ਰਦਾਨ ਕਰਨ ਲਈ ਸ਼ਲਾਘਾ ਕਰਦਿਆਂ ਕਿਹਾ ਕਿ
ਇਸ ਸੰਸਥਾਂ ਦੀ ਸਥਾਪਨਾ ਪੰਜਾਬ ਦੇ ਅਰਥਚਾਰੇ ਨੂੰ ਨਵਾਂ ਮੌੜ ਦੇਣ ਵਿਚ ਇਕ ਮੀਲ ਪੱਥਰ ਸਾਬਤ
ਹੋਵੇਗਾ। ਉਨ੍ਹਾਂ ਕਿਹਾ ਕਿ ਮਨੁੱਖੀ ਸ੍ਰੋਤਾਂ ਵਿਚ ਨਿਵੇਸ਼ ਕਦੇ ਵੀ ਬੇਕਾਰ ਨਹੀਂ
ਜਾਂਦਾ ਬਲਕਿ ਇਸਦੇ ਭਵਿੱਖ ਵਿਚ ਬੜੇ ਲਾਭਦਾਇਕ ਨਤੀਜੇ ਮਿਲਦੇ ਹਨ। ਉਨ੍ਹਾਂ ਪੰਜਾਬ ਸਰਕਾਰ ਵਲੋਂ
ਉੱਚ ਸਿਖਿਆ ਲਈ 8 ਯੂਨੀਵਰਸਿਟੀਆਂ ਦੀ ਸਥਾਪਨਾ
ਕਰਨ ਲਈ ਸ. ਬਾਦਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਉੱਚ ਮਿਆਰੀ ਸਿੱਖਿਆ ਦੀ ਅਹਿਮ ਲੋੜ ਦਿੰਦਿਆ ਇੰਨ੍ਹਾਂ
ਯੂਨੀਵਰਸਿਟੀਆਂ ਦੀ ਗਿਣਤੀ ਅੱਠ ਤੋਂ ਘੱਟੋ ਘੱਟ 18 ਕਰਨ ਦਾ ਸੁਝਾਅ ਦਿੱਤਾ ਤਾਂ
ਜੋ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।
ਸ੍ਰੀ ਚਿਦੰਬਰਮ ਨੇ ਇਸ ਸੰਸਥਾ
ਦੇ ਸਥਾਪਨਾ ਦੇ ਮੁਖ ਸਹਿਯੋਗੀ ਮੁੰਜਾਲ ਸਮੂਹ, ਪੁੰਜ ਲਾਇਡ, ਮਿੱਤਲ ਸਮੂਹ ਅਤੇ ਮੈਕਸ ਸਮੂਹ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ
ਨੇ ਜੋ ਵਪਾਰ ਰਾਹੀਂ ਕਮਾਇਆ ਹੈ ਉਸ ਤੋਂ ਵੱਧ ਸਮਾਜ ਨੂੰ ਇਸ ਸੰਸਥਾ ਦੇ ਰੂਪ ਵਿਚ ਮੋੜਿਆ ਹੈ।
ਇਸ ਮੌਕੇ ਉਨ੍ਹਾਂ
ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਅਦਾਰੇ ਤੋਂ ਸਿਖਲਾਈ ਹਾਸਲ ਕਰਕੇ ਹੋਰਨਾਂ ਦੇਸ਼ਾਂ
ਵਿਚ ਜਾਣ ਦੀ ਬਜਾਏ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇਥੇ ਮੌਕਿਆਂ, ਸੰਭਵਾਨਾਵਾਂ ਦੀ ਕੋਈ ਘਾਟ ਨਹੀ ਅਤੇ ਇਥੇ ਹੀ ਵਿਦਿਆਰਥੀਆਂ ਨੂੰ
ਸੰਭਵਾਨਵਾਂ ਦੇ ਵਿਚੋਂ ਚੁਣੌਤੀਆਂ ਕਬੂਲਦੇ ਹੋਏ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੀ
ਅਜਿਹਾ ਦੇਸ਼ ਹੈ ਜਿਥੇ ਹਰ ਸਾਲ ਦਸ ਹਜ਼ਾਰ ਮੈਗਾਵਾਟ ਉਰਜਾ ਦਾ ਵਾਧਾ ਹੁੰਦਾ ਹੈ ਅਤੇ ਹਰ ਸਾਲ 120000 ਕਿਲੋਮੀਟਰ ਸੜਕਾਂ ਦਾ ਨਿਰਮਾਣ ਹੁੰਦਾ ਹੈ। ਇਸ ਤੋਂ ਇਲਾਵਾ ਦਿਨੋ ਦਿਨ
ਵੱਧ ਰਹੀ ਅਬਾਦੀ ਦੇ ਪੀਣ ਵਾਲੇ ਪਾਣੀ ਅਤੇ ਸਫਾਈ ਪ੍ਰਬੰਧਾਂ ਦੀਆਂ ਲੋੜਾਂ ਨੂੰ ਵੀ ਪੂਰਿਆ ਜਾਂਦਾ
ਹੈ।
ਕੇਂਦਰੀ ਵਿੱਤ ਮੰਤਰੀ ਨੇ
ਕਿਹਾ ਕਿ ਉੱਚ ਸਿੱਖਿਆ ਦੇ ਵੱਡੇ ਅਦਾਰੇ ਖੜੇ ਕਰਨ ਵਿਚ ਵੱਡੇ ਪੱਧਰ 'ਤੇ ਨਿਵੇਸ਼ ਅਤੇ ਉੱਚ ਪੱਧਰੀ ਫੈਕਲਟੀ ਉਪਲੱਬਧ ਕਰਵਾਉਣ 'ਤੇ ਕਾਫੀ ਪੈਸਾ ਖਰਚ ਆਉਂਦਾ ਹੈ ਜਿਸ ਕਾਰਨ ਉੱਚ ਮਿਆਰੀ ਸਿੱਖਿਆ ਕਾਫੀ
ਮੰਹਿਗੀ ਹੈ, ਜਿਸ ਕਾਰਨ ਇਹ ਹਰ ਇਕ ਦੀ ਪਹੁੰਚ ਵਿਚ ਨਹੀ ਰਹੀ। ਉਨ੍ਹਾਂ ਕਿਹਾ ਕਿ ਬਾਵਜੂਦ ਇਸ
ਦੇ ਵਿਦਿਅਕ ਕਰਜ਼ੇ ਨੌਜ਼ਵਾਨਾਂ ਲਈ ਕਾਫੀ ਸਹਾਇਕ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸਿਹਤ, ਇੰਜੀਨਿਅਰਿੰਗ ਅਤੇ ਮੈਨੇਜ਼ਮੈਂਟ ਆਦਿ ਦੇ ਖੇਤਰਾਂ ਵਿਚ ਬਹੁਤ ਸਾਰੇ
ਨੌਜਵਾਨ ਆਪਣੇ ਸੁਪਨੇ ਸਾਕਾਰ ਕਰਨ ਲਈ ਵਿਦਿਅਕ ਕਰਜ਼ਿਆਂ ਦਾ ਲਾਭ ਲੈ ਰਹੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ
ਉਨ੍ਹਾਂ ਵਲੋਂ ਬੈਂਕਾਂ ਨੂੰ ਸਮੇਂ ਸਮੇਂ 'ਤੇ ਕਿਹਾ ਜਾਂਦਾ ਹੈ ਕਿ
ਵਿਦਿਅਕ ਕਰਜ਼ਿਆਂ ਨੂੰ ਦੇਣ ਵਿੱਚ ਹੋਰ ਫਰਾਖ ਦਿਲੀ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ
ਦੀ ਜਾਣਕਾਰੀ ਮੁਤਾਬਕ 24 ਲੱਖ ਵਿਦਿਆਰਥੀਆਂ ਨੇ 52 ਹਜ਼ਾਰ ਕਰੋੜ ਰੁਪਏ ਦੇ ਵਿਦਿਅਕ ਕਰਜ਼ੇ ਦਾ ਲਾਭ ਉਠਾਇਆ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ
ਸ. ਬਾਦਲ ਅਤੇ ਸ੍ਰੀ ਚਿਦੰਬਰਮ ਨੇ ਸਾਂਝੇ ਤੌਰ 'ਤੇ ਰਾਕ ਗਾਰਡਨ ਦੇ ਨਿਰਮਾਤਾ
ਸ੍ਰੀ ਨੇਕ ਚੰਦ ਵਲੋਂ ਆਈ ਐਸ ਬੀ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਉਦਘਾਟਨੀ
ਫੱਟੀ ਤੋਂ ਪਰਦਾ ਹਟਾਇਆ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੀ
ਚਿਦੰਬਰਮ ਨੇ ਦੁਪਹਿਰ ਦੇ ਖਾਣੇ ਮੌਕੇ ਅਹਿਮ ਵਿਚਾਰ ਵਟਾਂਦਰਾ ਕੀਤਾ ਅਤੇ ਦੋਹਾਂ ਨੇ ਪੂਰੇ ਆਈ ਐਸ
ਬੀ ਕੈਂਪਸ ਦਾ ਦੌਰਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ
ਕਾਰਜਕਾਰੀ ਬੋਰਡ ਦੇ ਚੇਅਰਮੈਨ ਸ੍ਰੀ ਅਦਿ ਗੋਦਰੇਜ਼, ਸ੍ਰੀ ਅਨਲਜੀਤ ਸਿੰਘ, ਡੀਨ ਆਈ ਐਸ ਬੀ ਸ੍ਰੀ ਅਜੀਤ ਰੰਗਰੇਕਰ, ਡਿਪਟੀ ਡੀਨ ਅਤੇ ਸੀ ਈ ਓ ਆਈ ਐਸ ਬੀ ਮੋਹਾਲੀ ਮਿਸ ਸ਼ਵੇਤਾ ਮਹਾਜਨ, ਮੁੱਖ ਸਕੱਤਰ ਰਾਕੇਸ਼ ਸਿੰਘ, ਮੁੱਖ ਮੰਤਰੀ ਦੇ ਪ੍ਰਮੁਖ
ਸਕੱਤਰ ਸ੍ਰੀ ਐਸ ਕੇ ਸੰਧੂ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ
ਵੀ ਸ਼ਾਮਲ ਸਨ।
No comments:
Post a Comment