- ਖੇਡਾਂ ਨੂੰ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਸ਼ਾਮਲ ਕੀਤਾ ਜਾ ਰਿਹਾ-ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ, 4 ਦਸੰਬਰ - ਗੁਰੂ ਨਗਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਤੀਸਰੇ ਵਿਸ਼ਵ
ਕੱਪ ਕਬੱਡੀ 2012 ਦੇ ਪੂਲ 'ਸੀ' ਤੇ 'ਡੀ' ਦੀਆਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੌਰਾਨ
ਪਾਕਿਸਤਾਨ ਨੇ ਸਕਾਟਲੈਂਡ ਨੂੰ 61-21, ਅਮਰੀਕਾ ਨੇ ਅਰਜਨਟੀਨਾ ਨੂੰ 77-14 ਅਤੇ ਇਰਾਨ ਨੇ ਕੀਨੀਆ
ਨੂੰ 79-15 ਨਾਲ ਹਰਾਇਆ।
ਅੱਜ ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ ਅਰਜਨਟੀਨਾ
ਨੂੰ 77-14 ਨਾਲ ਹਰਾਇਆ। ਅਮਰੀਕਾ ਦੀ ਟੀਮ ਦੀ ਇਹ ਪਹਿਲੀ ਜਿੱਤ ਹੈ ਜਦੋਂ ਕਿ ਅਰਜਨਟੀਨਾ ਦੀ ਦੂਜੀ ਹਾਰ ਹੈ। ਜੇਤੂ ਟੀਮ ਅਮਰੀਕਾ ਅੱਧੇ ਸਮੇਂ ਤੱਕ 39-3 ਨਾਲ ਅੱਗੇ ਸੀ। ਅਮਰੀਕਾਂ ਦੇ ਰੇਡਰਾਂ ਵਿੱਚੋਂ ਇੰਦਰਦੀਪ ਸਿੰਘ ਨੇ
12, ਕਨਵਰ ਸੰਧੂ ਨੇ 9 ਤੇ ਬਲਜਿੰਦਰ ਸਿੰਘ ਨੇ 8 ਅੰਕ ਬਟੋਰੇ ਜਦੋਂ ਕਿ ਜਾਫੀਆਂ
ਵਿੱਚੋਂ ਜਸਕਰਨ ਸਿੰਘ ਨੇ 7, ਕੁਲਵਿੰਦਰ ਸਿੰਘ ਨੇ 6 ਅਤੇ ਸੰਦੀਪ ਸਿੰਘ ਤੇ ਜੀਸਜ਼ ਚੈਵੇਗਾ ਨੇ 5-5 ਜੱਫੇ ਲਾਏ। ਅਰਜਨਟੀਨਾ ਵੱਲੋਂ ਰੇਡਰ ਯੂਰੀ ਮਾਇਰ ਨੇ 6, ਇਵਾਨ ਤੇ ਐਲਜੈਂਦਰੋ ਨੇ 3-3 ਅੰਕ ਬਟੋਰੇ ਜਦੋਂ ਕਿ ਜਾਫੀ ਸੀਬਾ
ਨੇ 1 ਜੱਫਾ ਲਾਇਆ।
ਅੰਮ੍ਰਿਤਸਰ
ਦੇ ਗੁਰੂ ਨਾਨਕ ਸਟੇਡੀਅਮ ਵਿਖੇ ਤੀਜਾ ਮੈਚ ਸਭ ਤੋ ਦਿੱਲ ਖਿੱਚਵਾਂ ਰਿਹਾ। ਇਸ ਮੈਚ ਵਿੱਚ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਸਕਾਟਲੈਂਡ ਨੂੰ ਵੱਡੇ ਫਰਕ 61-21
ਨਾਲ ਹਰਾ ਕੇ ਵਿਸ਼ਵ ਕੱਪ ਦੀ ਲਗਾਤਾਰ ਦੂਜੀ ਜਿੱਤ ਦਰਜ ਕਰਦਿਆਂ ਸੈਮੀ ਫਾਈਨਲ ਲਈ ਮਜ਼ਬੂਤ
ਦਾਅਵਾ ਪੇਸ਼ ਕੀਤਾ। ਪਾਕਿਸਤਾਨ ਦੀ ਟੀਮ ਅੱਧੇ ਸਮੇਂ ਤੱਕ 35-9 ਨਾਲ ਅੱਗੇ ਸੀ।
ਪਾਕਿਸਤਾਨ ਤਰਫੋਂ
ਰੇਡਰਾਂ ਵਿੱਚੋਂ ਇਸ਼ਫਾਕ ਪੱਠਾ ਨੇ 12, ਮਨਸ਼ਾ ਨੇ 8 ਤੇ ਅਕਮਲ ਡੋਗਰ ਨੇ 6 ਅੰਕ ਬਟੋਰੇ ਜਦੋਂ ਕਿ ਪਾਕਿਸਤਾਨ ਦੇ ਜਾਫੀ ਮੁਸ਼ਰਫ ਜੰਜੂਆ ਤੇ ਆਸਿਫ ਅਲੀ ਨੇ 4-4, ਮੁਹੰਮਦ ਜੰਜੂਆ ਤੇ ਖਲੀਲ ਅਹਿਮਦ ਨੇ 3-3 ਜੱਫੇ ਲਾਏ। ਸਕਾਟਲੈਂਡ ਦੇ ਰੇਡਰਾਂ ਵਿੱਚੋਂ ਸੀਨ ਫਰਗੂਸਨ ਨੇ 5 ਅਤੇ ਜਾਵੇਦ ਸਟਾਰੈਟ ਤੇ ਜੀ. ਜੈਹਲਨ ਨੇ 4-4 ਅੰਕ ਬਟੋਰੇ।
ਇਸ ਮੌਕੇ ਦਰਸ਼ਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ
ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਨੂੰ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਖੇਡ ਵਿਸ਼ਾ ਕੌਮਾਂਤਰੀ ਪੱਧਰ ਦਾ
ਹੋਵੇਗਾ। ਸਕੂਲੀ ਪੱਧਰ 'ਤੇ ਖੇਡਾਂ ਦਾ ਢਾਂਚਾ ਹੋਰ
ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰਾਜ ਅੰਦਰ ਉਚ ਕੋਟੀ ਦਾ ਖੇਡ
ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈ। ਸੂਬੇ ਵਿੱਚ 14 ਨਵੇਂ ਸਟੇਡੀਅਮ ਉਸਾਰੇ ਗਏ
ਜਿਨ੍ਹਾਂ ਵਿੱਚ 7 ਮਲਟੀਪਰਪਜ਼ ਅਤੇ 6 ਐਸਟੋਟਰਫ ਹਾਕੀ ਸਟੇਡੀਅਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਨੇ ਖੇਡਾਂ ਦਾ ਬਜਟ ਵੀ 11 ਕਰੋੜ ਤੋਂ ਵਧਾ ਕੇ 32 ਕਰੋੜ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ 10 ਚੋਟੀ ਦੇ ਖਿਡਾਰੀਆਂ ਨੂੰ ਡੀ.ਐਸ.ਪੀ. ਬਣਾਇਆ ਗਿਆ ਹੈ।
ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਉਪ
ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੂਜੇ ਮੈਚ ਵਿੱਚ ਆਹਮੋ-ਸਾਹਮਣੇ ਕੀਨੀਆ ਤੇ ਇਰਾਨ ਦੀਆਂ
ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਤੋਂ ਪਹਿਲਾਂ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ
ਸਿੰਘ ਮਜੀਠੀਆ ਨੇ ਦਿਨ ਦੇ ਪਹਿਲੇ ਮੈਚ ਦੀਆਂ ਟੀਮਾਂ ਅਮਰੀਕਾ ਤੇ ਅਰਜਨਟੀਨਾ ਦੇ ਖਿਡਾਰੀਆਂ ਨਾਲ
ਜਾਣ ਪਛਾਣ ਕਰ ਕੇ ਅੱਜ ਦੇ ਮੁਕਾਬਲਿਆਂ ਦਾ ਆਗਾਜ਼ ਕੀਤਾ। ਇਸ ਮੌਕੇ ਉਦਯੋਗ ਮੰਤਰੀ ਸ੍ਰੀ
ਅਨਿਲ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਮੁਕਾਬਲਿਆਂ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਠੇਠ
ਮਲਵਈ ਅੰਦਾਜ਼ ਵਿੱਚ ਦਰਸ਼ਕਾਂ ਨੂੰ ਕੀਲਿਆ। ਇਸ ਮੌਕੇ ਸ. ਇੰਦਰਬੀਰ ਸਿੰਘ ਬੁਲਾਰੀਆ, ਅਮਰਪਾਲ ਸਿੰਘ ਅਜਨਾਲਾ, ਸ. ਵਿਰਸਾ ਸਿੰਘ ਵਲਟੋਹਾ, ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਐਨ.ਕੇ.ਸ਼ਰਮਾ ਸ.
ਹਰਮੀਤ ਸਿੰਘ ਸੰਧੂ (ਸਾਰੇ ਮੁੱਖ ਸੰਸਦੀ ਸਕੱਤਰ), ਸਾਬਕਾ ਮੰਤਰੀ ਸ. ਗੁਲਜ਼ਾਰ
ਸਿੰਘ ਰਣੀਕੇ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅੱਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਮ ਸਿੰਘ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਆਦਿ ਹਾਜ਼ਰ
ਸਨ।
No comments:
Post a Comment