Sunday, 2 December 2012

ਤੀਸਰੇ ਵਿਸ਼ਵ ਕੱਪ ਕਬੱਡੀ 'ਚ ਇੰਗਲੈਂਡ ਨੇ ਡੈਨਮਾਰਕ ਨੂੰ ਹਰਾ ਕੇ ਖੋਲ੍ਹਿਆ ਖਾਤਾ



  • ਤੀਸਰੇ ਵਿਸ਼ਵ ਕੱਪ ਦੀ ਪਟਿਆਲਾ 'ਚ ਪਈ ਪਹਿਲੀ ਕਬੱਡੀ  
  • ਸੁਰਜੀਤ ਸਿੰਘ ਰੱਖੜਾ ਵੱਲੋਂ ਵਿਸ਼ਵ ਕੱਪ ਦੇ ਪਲੇਠੇ ਮੈਚ ਦਾ ਆਗਾਜ਼  
  • ਕਬੱਡੀ ਕੱਪ ਦੇ ਪਹਿਲੇ ਮੈਚ ਮੌਕੇ ਨਸ਼ਾ ਵਿਰੋਧੀ ਵਿਆਪਕ ਦਸਤਖ਼ਤ ਮੁਹਿੰਮ ਦਾ ਆਗਾਜ਼
ਪਟਿਆਲਾ, 2 ਦਸੰਬਰ : ਪੰਜਾਬ ਸਰਕਾਰ ਦੀ ਮੇਜ਼ਬਾਨੀ ਹੇਠ 18 ਮੁਲਕਾਂ ਦੀਆਂ 23 ਟੀਮਾਂ ਦੀ ਸ਼ਮੂਲੀਅਤ ਅਤੇ 6.29 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਤੀਸਰੇ ਵਿਸ਼ਵ ਕੱਪ ਕਬੱਡੀ-2012 ਦੀ ਪਹਿਲੀ ਕਬੱਡੀ ਅੱਜ ਸ਼ਾਮੀ ਰਿਆਸਤੀ ਸ਼ਹਿਰ ਪਟਿਆਲਾ 'ਚ ਯਾਦਵਿੰਦਰਾ ਪਬਲਿਕ ਸਕੂਲ ਦੇ ਖੇਡ ਸਟੇਡੀਅਮ ਵਿਖੇ ਡੈਨਮਾਰਕ ਦੇ ਰੇਡਰ ਨੇ ਇੰਗਲੈਂਡ ਵਿਰੁੱਧ ਪਾਈ
       ਵਿਸ਼ਵ ਕੱਪ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪੂਲ '' ਦੀਆਂ ਟੀਮਾਂ ਇੰਗਲੈਂਡ ਅਤੇ ਡੈਨਮਾਰਕ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰ ਕੇ ਵਿਸ਼ਵ ਕੱਪ ਮੁਕਾਬਲਿਆਂ ਦੀ ਸ਼ੁਰੂਆਤ ਕੀਤੀਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਖੇਡ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਸਨ
     ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਡੈਨਮਾਰਕ ਨੂੰ 58-25 ਨਾਲ ਹਰਾ ਕੇ ਆਪਣਾ ਖਾਤਾ ਖੋਲਿਇੰਗਲੈਂਡ ਦੀ ਟੀਮ ਅੱਧੇ ਸਮੇਂ ਤੱਕ 27-14 ਨਾਲ ਅੱਗੇ ਸੀਇੰਗਲੈਂਡ ਵੱਲੋਂ ਰੇਡਰ ਗੁਰਦੇਵ ਸਿੰਘ ਗੋਪੀ ਨੇ 10, ਰੇਡਰ ਸੁਖਦਿਆਲ ਸਿੰਘ ਨੇ 8 ਤੇ ਰੇਡਰ ਗੁਰਦੀਪ ਸਿੰਘ ਦੀਪਾ ਨੇ 7 ਅੰਕ ਬਟੋਰੇ ਜਦੋਂ ਕਿ ਇੰਗਲੈਂਡ ਦੇ ਜਾਫੀ ਜਗਤਾਰ ਸਿੰਘ ਜੱਗਾ ਨੇ 8 ਅਤੇ ਗੁਰਦਿੱਤ ਸਿੰਘ ਤੇ ਗੁਰਪ੍ਰ੍ਰੀਤ ਸਿੰਘ ਨੇ 5-5 ਜੱਫੇ ਲਾਏਡੈਨਮਾਰਕ ਵੱਲੋਂ ਰੇਡਰ ਦਲਜਿੰਦਰ ਸਿੰਘ ਨੇ 9, ਜੇ ਇਮਿਲ ਕਲੋਸਟਰਮੈਨ ਨੇ 6 ਅੰਕ ਬਟੋਰੇ ਅਤੇ ਜਾਫੀ ਧਨਰਾਜ ਸਿੰਘ ਤੇ ਜਸਵਿੰਦਰ ਸਿੰਘ ਨੇ 2-2 ਜੱਫੇ ਲਾਏ
     ਸ. ਰੱਖੜਾ ਨੇ ਇਸ ਮੌਕੇ ਨਸ਼ਾ ਵਿਰੋਧੀ ਵਿਆਪਕ ਦਸਤਖ਼ਤ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਕਿ ਖੇਡਾਂ ਨੂੰ ਨਸ਼ਿਆਂ ਤੋਂ ਪੂਰਨ ਤੌਰ 'ਤੇ ਦੂਰ ਰੱਖਣ ਦੇ ਮਨੋਰਥ ਨੂੰ ਪੂਰਾ ਕਰਨ ਲਈ ਕੌਮੀ ਡੋਪ ਵਿਰੋਧੀ ਏਜੰਸੀ (ਨਾਡਾ) ਦੀਆਂ ਟੀਮਾਂ ਵੱਲੋਂ ਡੋਪ ਟੈਸਟ ਕੀਤੇ ਜਾ ਰਹੇ ਹਨਉਨ੍ਹਾਂ ਕਿਹਾ ਕਿ ਸਰਕਾਰ ਦਾ ਨਿਸ਼ਾਨਾ ਸਿਹਤਮੰਦ ਪੰਜਾਬ ਸਿਰਜਣਾ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈਉਨ੍ਹਾਂ ਦੱਸਿਆ ਕਿ ਇਸ ਦਸਤਖ਼ਤੀ ਮੁਹਿੰਮ ਨੂੰ ਜ਼ੋਰ ਸ਼ੋਰ ਨਾਲ ਅੱਗੇ ਵਧਾਇਆ ਜਾਵੇਗਾ
     ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੁਨੀਆਂ ਦੀ ਇਕਲੌਤੀ ਖੇਡ ਬਣ ਗਈ ਹੈ ਜਿਸ ਨਾਲ ਕੁਝ ਸਮੇਂ ਵਿੱਚ ਹੀ ਇੰਨੀ ਤਰੱਕੀ ਕੀਤੀ ਹੈਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਕੱਪ ਵਿੱਚ 9 ਮੁਲਕਾਂ ਦੀ ਸ਼ਮੂਲੀਅਤ ਤੋਂ ਬਾਅਦ ਕਬੱਡੀ ਨੇ ਪੂਰੀ ਦੁਨੀਆਂ ਵਿੱਚ ਅਜਿਹੇ ਪੈਰ ਪਸਾਰੇ ਕਿ ਅੱਜ ਤੀਸਰੇ ਵਿਸ਼ਵ ਕੱਪ ਵਿੱਚ ਸਮੂਹ ਛੇ ਮਹਾਂਦੀਪਾਂ ਦੇ 18 ਮੁਲਕਾਂ ਦੀਆਂ 23 ਟੀਮਾਂ ਹਿੱਸਾ ਲੈ ਰਹੀਆਂਹਨਸ. ਰੱਖੜਾ ਨੇ ਕਿਹਾ ਕਿ ਸੂਬੇ ਵਿੱਚ ਨਵੀਂ ਖੇਡ ਕ੍ਰਾਂਤੀ ਆ ਗਈ ਹੈ, ਸਰਕਾਰ ਵੱਲੋਂ ਖੇਡਾਂ ਨੂੰ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਖੇਡ ਵਿਸ਼ਾ ਕੌਮਾਂਤਰੀ ਪੱਧਰ ਦਾ ਹੋਵੇਗਾ
      ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਕੇ ਨੌਜਵਾਨ ਸ਼ਕਤੀ ਨੂੰ ਸਹੀ ਸੇਧ ਦੇਣ ਲਈ ਪੂਰੀ ਤਰ੍ਹਾਂ ਤਤਪਰ ਹੈਇਸ ਦਿਸ਼ਾ ਵਿਚ ਇਕ ਨਵੀਂ ਨਤੀਜਾ ਮੁਖੀ ਖੇਡ ਨੀਤੀ ਵੀ ਰਾਜ ਅੰਦਰ ਲਾਗੂਕੀਤੀ ਗਈ ਹੈਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਸਰਕਾਰ ਨੇ 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰਾਜ ਅੰਦਰ ਉਚ ਕੋਟੀ ਦਾ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈਉਨ੍ਹਾਂ ਕਿਹਾ ਕਿ ਸਰਕਾਰ ਦਾ ਇੱਕੋ-ਇੱਕ ਨਿਸ਼ਾਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ, ਜਿਸ 'ਚ ਸਫਲਤਾ ਦੇ ਝੰਡੇ ਗੱਡੇ ਜਾ ਰਹੇ ਹਨ
      ਇਸ ਮੌਕੇ ਖੇਡ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ਼੍ਰੀ ਪਵਨ ਕੁਮਾਰ ਟੀਨੂ ਨੇ ਸਭਨਾ ਨੂੰ ਜੀ ਆਇਆਂਆਖਦਿਆਂ ਕਿਹਾ ਕਿ ਪੰਜਾਬ ਦਾ ਖੇਡ ਵਿਭਾਗ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਯਤਨਸ਼ੀਲ ਹੈਉਨ੍ਹਾਂ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਤਾਰੀਫ ਕਰਦਿਆਂਕਿਹਾ ਕਿ ਵਿਦੇਸ਼ੀ ਟੀਮਾਂ ਦੇ ਖਿਡਾਰੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆਓ ਭਗਤ ਤੋਂ ਬਹੁਤ ਖੁਸ਼ ਹਨ
      ਜਿਕਰਯੋਗ ਹੈ ਕਿ ਇਸ ਕੱਪ 'ਚ ਪਹਿਲੀ ਵਾਰ ਪੁਰਸ਼ ਵਰਗ ਵਿੱਚ ਕੀਨੀਆ, ਡੈਨਮਾਰਕ, ਸੀਅਰਾ ਲਿਓਨ, ਨਿਊਜ਼ੀਲੈਂਡ ਤੇ ਸਕਾਟਲੈਂਡ ਅਤੇ ਔਰਤਾਂ ਦੇ ਵਰਗ ਵਿੱਚ ਕੈਨੇਡਾ, ਡੈਨਮਾਰਕ ਤੇ ਮਲੇਸ਼ੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨਪੁਰਸ਼ਾਂਦੇ ਵਰਗ ਵਿੱਚ ਅਫਗਾਨਿਸਤਾਨ, ਅਰਜਨਟੀਨਾ, ਕੈਨੇਡਾ, ਡੈਨਮਾਰਕ, ਇੰਗਲੈਂਡ, ਇਰਾਨ, ਇਟਲੀ, ਕੀਨੀਆ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਸਕਾਟਲੈਂਡ, ਸੀਅਰਾ ਲਿਓਨ, ਸ੍ਰੀਲੰਕਾ ਅਤੇ ਅਮਰੀਕਾ ਤੋਂ ਇਲਾਵਾ ਭਾਰਤ ਦੀਆਂ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ ਜਦੋਂ ਕਿ ਔਰਤਾਂ ਦੇ ਵਰਗ ਵਿਚ ਭਾਰਤ ਤੋਂ ਇਲਾਵਾ ਕੈਨੇਡਾ, ਡੈਨਮਾਰਕ, ਇੰਗਲੈਂਡ, ਮਲੇਸ਼ੀਆ, ਤੁਰਕਮੇਨਿਸਤਾਨ ਅਤੇ ਅਮਰੀਕਾ ਦੀਆਂਕਬੱਡੀ ਖਿਡਾਰਣਾਂ ਮੈਦਾਨ ਵਿਚ ਉਤਰਣਗੀਆਂ
      ਦੱਸਣਯੋਗ ਹੈ ਕਿ ਔਰਤਾਂ ਦੇ ਵਰਗ ਵਿਚ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਸ਼ਾਂ ਦੇ ਵਰਗ ਵਿਚ ਚੈਂਪੀਅਨ ਬਣਨ ਵਾਲੀ ਟੀਮ ਨੂੰ ਪਿਛਲੇ ਸਾਲ ਵਾਂਗ ਹੀ 2 ਕਰੋੜ ਰੁਪਏ ਮਿਲਣਗੇਇਸ ਤੋਂ ਇਲਾਵਾ ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂਨੂੰ ਕ੍ਰਮਵਾਰ 1 ਕਰੋੜ ਰੁਪਏ ਅਤੇ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇਇਸੇ ਤਰ੍ਹਾਂ ਮਹਿਲਾ ਵਰਗ ਦੀ ਚੈਂਪੀਅਨ ਟੀਮ ਨੂੰ ਪਿਛਲੇ ਸਾਲ ਮਿਲੇ 25 ਲੱਖ ਰੁਪਏ ਦੀ ਬਜਾਏ ਇਸ ਵਾਰ 51 ਲੱਖ ਰੁਪਏ ਮਿਲਣਗੇ ਜਦੋਂ ਕਿ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਦੀ ਇਨਾਮੀ ਰਾਸ਼ੀ ਨੂੰਕ੍ਰਮਵਾਰ 15 ਲੱਖ ਰੁਪਏ ਤੇ 10 ਲੱਖ ਰੁਪਏ ਤੋਂ ਵਧਾ ਕੇ ਕ੍ਰਮਵਾਰ 31 ਲੱਖ ਰੁਪਏ ਅਤੇ 21 ਲੱਖ ਰੁਪਏ ਕਰ ਦਿੱਤਾ ਗਿਆ ਹੈਇਸ ਤੋਂ ਇਲਾਵਾ ਪੁਰਸ਼ਾਂ ਦੇ ਫਾਈਨਲ ਮੈਚ ਦੇ ਸਰਵੋਤਮ ਧਾਵੀ ਅਤੇ ਸਰਵੋਤਮ ਜਾਫੀ ਨੂੰ ਇਕ-ਇਕ ਟਰੈਕਟਰ ਇਨਾਮ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ
     ਇਸ ਮੈਚ ਦੌਰਾਨ 'ਉੱਚੀ ਸੋਚ, ਉੱਚੀ ਪਰਵਾਜ਼, ਸੱਚੀ-ਸੁੱਚੀ ਖੇਡ ਭਾਵਨਾ ਅਤੇ ਨਸ਼ਿਆਂ ਵਿਰੁੱਧ ਮੁਹਿੰਮ' ਦੇ ਪ੍ਰਤੀਕ ਅਤੇ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਮਾਸਕਟ 'ਜ਼ਾਂਬਾਜ' ਨੇ ਦਰਸ਼ਕਾਂ ਦਾ ਭਰਪੂਰ ਧਿਆਨ ਖਿੱਚਿਆਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ
       ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਨਗਰ ਨਿਗਮ ਦੇ ਮੇਅਰ ਸ. ਜਸਪਾਲ ਸਿੰਘ ਪ੍ਰਧਾਨ, ਸਾਬਕਾ ਐਮ.ਪੀ. ਬੀਬਾ ਅਮਰਜੀਤ ਕੌਰ, ਸ. ਹਰਮੇਲ ਸਿੰਘ ਟੌਹੜਾ, ਸ. ਸੁਰਜੀਤ ਸਿੰਘ ਕੋਹਲੀ, ਸ. ਅਜਾਇਬ ਸਿੰਘ ਮੁਖਮੇਲਪੁਰ (ਸਾਰੇ ਸਾਬਕਾ ਮੰਤਰੀ), ਸ. ਚਰਨਜੀਤ ਸਿੰਘ ਰੱਖੜਾ, ਸ਼੍ਰੀਮਤੀ ਵਨਿੰਦਰ ਕੌਰ ਲੂੰਬਾ, ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਸ. ਚਤਿੰਨ ਸਿੰਘ ਸਮਾਓਂ (ਸਾਰੇ ਐਮ.ਐਲ.ਏਜ), ਐਸ.ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਪਨਸੀਡ ਦੇ ਸਾਬਕਾ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਪੰਜਾਬ ਐਗਰੋ ਫੂਡ ਗਰੇਨ ਦੇ ਸਾਬਕਾ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਯੂਥ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਵਾਈਸ ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਸੁਰਿੰਦਰ ਸਿੰਘ ਪਹਿਲਵਾਨ, ਸਾਬਕਾ ਆਈ.ਏ.ਐਸ. ਸ. ਅਮਰਜੀਤ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਨਿਰਮਲ ਸਿੰਘ ਹਰਿਆਊ, ਜ਼ਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਸ. ਸੁਖਵਿੰਦਰ ਸਿੰਘ ਸੁੱਖੀ ਰੱਖੜਾ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਸ਼ਹਿਰੀ ਪ੍ਰਧਾਨ ਸ. ਇੰਦਰਮੋਹਨ ਸਿੰਘ ਬਜਾਜ, ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਮੱਖਣ ਸਿੰਘ ਲਾਲਕਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਪ੍ਰੀਤਇੰਦਰ ਸਿੰਘ, ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਗੁਪਤਾ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਜਗਦੀਸ਼ ਰਾਇ ਚੌਧਰੀ, ਡਿਪਟੀ ਮੇਅਰ ਸ਼੍ਰੀ ਹਰਿੰਦਰ ਕੋਹਲੀ, ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ. ਸਤਬੀਰ ਸਿੰਘ ਖੱਟੜਾ, ਪਰਲਜ਼ ਗਰੁਪ ਦੇ ਐਮ.ਡੀ ਸ. ਸੁਖਦੇਵ ਸਿੰਘ, ਸ਼੍ਰੀ ਅਜੇ ਥਾਪਰ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਪ੍ਰੀਤ ਕੰਬਾਇਨ ਦੇ ਐਮ.ਡੀ. ਸ. ਹਰੀ ਸਿੰਘ, ਸ. ਹਰਵਿੰਦਰ ਸਿੰਘ ਹਰਪਾਲਪੁਰ, ਡਾ. ਮਨਮੋਹਨ ਸਿੰਘ, ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਡਵੀਜਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂੰ, ਆਈ.ਜੀ. ਪਟਿਆਲਾ ਜੋਨ ਸ. ਪਰਮਜੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ, ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ, ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਵਿਭਾਗਾਂ ਦੇ ਜ਼ਲ੍ਹਾ ਅਧਿਕਾਰੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ 'ਚ ਖੇਡ ਦਰਸ਼ਕ ਮੌਜੂਦ ਸਨ

No comments:

Post a Comment