• ਵਾਹਗਾ ਸਰਹੱਦ ਨੇੜੇ ਖਾਣ-ਪੀਣ ਵਾਲੀਆਂ ਵਸਤਾਂ ਦਾ ਭੰਡਾਰਨ ਕੇਂਦਰ ਸਥਾਪਤ ਕਰਨ ਦੀ ਵੀ ਕੀਤੀ
ਮੰਗ
• ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਕਨਵੈਨਸ਼ਨ ਸੈਂਟਰ ਹੋ ਜਾਣਗੇ ਤਿਆਰ 2014 ਤੱਕ
ਅੱਜ ਇਥੇ ਸੀ.ਆਈ.ਆਈ
ਵਲੋਂ ਕਰਵਾਏ ਗਏ 4 ਦਿਨਾਂ 10ਵੇਂ ਐਗਰੋਟੈਕ-2012 ਦੇ ਸਮਾਪਤੀ ਸਮਾਰੋਹ ਮੌਕੇ
ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਵਾਹਗਾ ਸਰਹੱਦ ਦੇ ਵਪਾਰ ਲਈ ਖੁੱਲ੍ਹਣ ਤੋਂ ਬਾਅਦ ਇਸ ਨੂੰ ਖੁਸ਼ਕ
ਬੰਦਰਗਾਹ ਦਾ ਦਰਜ਼ਾ ਦਿੰਦਿਆਂ 6000 ਵਸਤਾਂ ਦੀ ਦਰਾਮਦ-ਬਰਾਮਦ ਦੀ
ਪ੍ਰਵਾਨਗੀ ਨਾਲ ਸਮੁੱਖੇ ਉਤਰੀ ਭਾਰਤ ਨੂੰ ਵੱਡਾ ਆਰਥਿਕ ਫਾਇਦਾ ਮਿਲ ਸਕਦਾ ਹੈ ਅਤੇ ਇਸ ਨਵੀਂ
ਪਹਿਲਕਦਮੀ ਸਦਕਾ ਵਪਾਰ ਦਾ ਕੇਂਦਰ ਪੰਜਾਬ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਵਾਹਗਾ ਸਰਹੱਦ ਵਿਖੇ
ਸੰਗਠਿਤ ਚੈਕਪੋਸਟ 'ਤੇ (ਆਈ.ਸੀ.ਪੀ) ਇੱਕ ਕੰਟੇਨਰ
ਡਿਪੂ ਅਤੇ ਖਾਣ-ਪੀਣ ਦੀਆਂ ਵਸਤਾਂ ਦਾ ਭੰਡਾਰਣ ਕੇਂਦਰ ਸਥਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਤੱਕ ਸਿਰਫ 137 ਵਸਤਾਂ ਦੀ ਬਰਾਮਦ ਦੀ ਹੀ ਪ੍ਰਵਾਨਗੀ ਹੈ ਅਤੇ ਪਿਛਲੇ ਇੱਕ ਮਹੀਨੇ ਦੌਰਾਨ 5000 ਟਰੱਕ ਇਸ ਸਰਹੱਦ ਜ਼ਰੀਏ ਲੰਘੇ ਹਨ। ਸ. ਬਾਦਲ ਨੇ ਕਿਹਾ ਕਿ ਉਹ ਆਈ.ਸੀ.ਪੀ
ਵਿਖੇ ਵਧੀਕ ਬੁਨਿਆਦੀ ਢਾਂਚੇ ਦੀ ਮੰਗ ਇਸ ਲਈ ਕਰ ਰਹੇ ਹਨ ਕਿ ਅਗਲੇ ਮਹੀਨੇ ਪਾਕਿਸਤਾਨ ਨੂੰ ਇਸ
ਸਰਹੱਦ ਜ਼ਰੀਏ 6000 ਵਸਤਾਂ ਦੀ ਬਰਾਮਦ ਦੀ ਪ੍ਰਵਾਨਗੀ ਦੀ ਪੱਕੀ
ਸੰਭਾਵਨਾ ਨੂੰ ਦੇਖਦਿਆਂ ਇਸ ਖੁਸ਼ਕ ਬੰਦਰਗਾਹ ਦੀ ਸਮਰੱਥਾ ਤੁਰੰਤ ਵਧਾਉਣ ਦੀ ਲੋੜ ਪਵੇਗੀ।
ਉਨ੍ਹਾਂ ਸੀ.ਆਈ.ਆਈ
ਵਲੋਂ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਕੀਤੇ ਗਏ ਇਸ ਉਪਰਾਲੇ ਦੀ
ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਤੇਜ਼ੀ ਨਾਲ ਮੰਡੀ ਦੀ ਬਦਲ ਰਹੀ ਮੰਗ
ਅਤੇ ਕੌਮਾਂਤਰੀ ਅਨਾਜ ਮੰਡੀ ਵਿਚ ਸਪਲਾਈ ਦੀ ਸਥਿਤੀ ਦੇ ਮੱਦੇਨਜ਼ਰ ਹੀ ਬਿਜਾਈ ਲਈ ਫਸਲਾਂ ਦੀ ਚੋਣ
ਕਰਨ। ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਬਹੁਰਾਸ਼ਟਰੀ ਕੰਪਨੀ ਨੂੰ
ਪਹਿਲਾਂ ਹੀ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਮੱਕੀ ਖੋਜ਼ ਕੇਂਦਰ ਦੀ ਸਥਾਪਨਾ ਦੀ ਪ੍ਰਵਾਨਗੀ ਦਿੱਤੀ
ਹੈ ਤਾਂ ਜੋ ਕਿਸਾਨਾਂ ਨੂੰ ਉਚ ਉਤਪਾਦਨ ਵਾਲੀਆਂ ਮੱਕੀ ਦੀਆਂ ਵੱਖ ਵੱਖ ਕਿਸਮਾਂ ਦੀ ਖੇਤੀ ਲਈ
ਸਿਖਿਅਤ ਕੀਤਾ ਜਾ ਸਕੇ।
• ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਕਨਵੈਨਸ਼ਨ ਸੈਂਟਰ ਹੋ ਜਾਣਗੇ ਤਿਆਰ 2014 ਤੱਕ
• ਕੌਮਾਂਤਰੀ ਕੰਪਨੀ ਕਾਇਮ ਕਰੇਗੀ ਪੀ.ਏ.ਯੂ ਵਿਖੇ ਮੱਕੀ ਖੋਜ ਕੇਂਦਰ
ਚੰਡੀਗੜ੍ਹ, 4 ਦਸੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਰਾਜ
ਸਰਕਾਰ ਨੇ ਕੇਂਦਰੀ ਵਣਜ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਵਾਹਗਾ
ਸਰਹੱਦ ਰਾਹੀਂ ਪਾਕਿਸਤਾਨ ਅਤੇ ਹੋਰਨਾਂ ਮੁਲਕਾਂ ਨੂੰ ਵਾਤਾਅਨੁਕੁਲਤ ਕੰਟੇਨਰਾਂ ਰਾਹੀਂ ਛੇਤੀ ਖਰਾਬ ਹੋ ਜਾਣ ਵਾਲੀਆਂ ਵਸਤਾਂ ਦੀ ਦਰਾਮਦ ਦੀ ਖੁੱਲ੍ਹ ਵੀ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਉਤਪਾਦਾਂ ਨੂੰ ਕੌਮਾਂਤਰੀ ਉਤਪਾਦਾਂ ਦੇ ਮੁਕਾਬਲੇ ਵਿਦੇਸ਼ੀ ਬਾਜ਼ਾਰਾਂ ਵਿਚ ਪੇਸ਼ ਕਰਨ ਦਾ ਮੌਕਾ ਮਿਲ ਸਕੇ।
ਸਰਹੱਦ ਰਾਹੀਂ ਪਾਕਿਸਤਾਨ ਅਤੇ ਹੋਰਨਾਂ ਮੁਲਕਾਂ ਨੂੰ ਵਾਤਾਅਨੁਕੁਲਤ ਕੰਟੇਨਰਾਂ ਰਾਹੀਂ ਛੇਤੀ ਖਰਾਬ ਹੋ ਜਾਣ ਵਾਲੀਆਂ ਵਸਤਾਂ ਦੀ ਦਰਾਮਦ ਦੀ ਖੁੱਲ੍ਹ ਵੀ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਉਤਪਾਦਾਂ ਨੂੰ ਕੌਮਾਂਤਰੀ ਉਤਪਾਦਾਂ ਦੇ ਮੁਕਾਬਲੇ ਵਿਦੇਸ਼ੀ ਬਾਜ਼ਾਰਾਂ ਵਿਚ ਪੇਸ਼ ਕਰਨ ਦਾ ਮੌਕਾ ਮਿਲ ਸਕੇ।

ਉਨ੍ਹਾਂ ਕਿਹਾ ਕਿ ਸਿਰਫ
1.5 ਫੀਸਦੀ ਭੂਗੋਲਿਕ ਖੇਤਰ ਦੇ ਬਾਵਜੂਦ ਪੰਜਾਬ ਕੌਮੀ
ਅਨਾਜ ਭੰਡਾਰ ਵਿਚ 55 ਫੀਸਦੀ ਤੋਂ ਜਿਆਦਾ ਯੋਗਦਾਨ ਪਾ
ਰਿਹਾ ਹੈ ਅਤੇ ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਸਵੈ-ਨਿਰਭਰ ਬਨਾਉਣ ਦੇ ਅਮਲ ਵਿਚ ਪੰਜਾਬ ਆਪਣੇ ਬਹੁ-ਮੁੱਲੇ
ਪਾਣੀ ਅਤੇ ਜ਼ਮੀਨ ਦੀ ਗੁਣਵੱਤਾ ਦਾ ਵੱਡਾ ਨੁਕਸਾਨ ਕਰਵਾ ਰਿਹਾ ਹੈ। ਖੇਤੀ ਖੇਤਰ ਵਿਚ ਵਿਭਿੰਨਤਾ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ 'ਚੋਂ ਬਾਹਰ ਨਿਕਲ ਕਿ ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਦੀ ਬਿਜਾਈ 'ਤੇ ਆਪਣਾ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਖੇਤੀ ਦੀ ਵਿਭਿੰਨਤਾ, ਫੂਡ ਪ੍ਰਾਸੈਸਿੰਗ ਅਤੇ ਪਾਣੀ ਦੀ
ਸੰਭਾਲ ਦੇ ਅਹਿਮ ਖੇਤਰਾਂ ਵਿਚ ਵੱਧ ਤੋਂ ਵੱਧ ਨਿਵੇਸ਼ ਕਰਵਾਉਣ ਦੀ ਇੱਛੁਕ ਹੈ।

ਐਸ.ਏ.ਐਸ ਨਗਰ (ਮੋਹਾਲੀ)
ਅਤੇ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰੀ ਕਨਵੈਨਸ਼ਨ ਕੇਂਦਰਾਂ ਦੀ ਸਾਲ 2014 ਤੱਕ ਸਥਾਪਨਾ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੂਰਨ ਭਰੋਸਾ ਹੈ ਕਿ
ਅਗਲਾ ਐਗਰੋਟੈਕ-2014 ਪੰਜਾਬ ਵਿਚ ਬਣਨ ਵਾਲੇ ਦੋਵਾਂ
ਕਨਵੈਨਸ਼ਨ ਕੇਂਦਰਾਂ ਵਿਚੋਂ ਕਿਸੇ ਇੱਕ ਵਿਚ ਹੋਵੇਗਾ।
ਇਸ ਤੋਂ ਪਹਿਲਾਂ
ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ
ਉਦਮੀਆਂ 'ਤੇ ਜ਼ੋਰ ਦਿੱਤਾ ਕਿ ਉਹ ਅਜਿਹੀ ਤਕਨਾਲੋਜੀ ਵਿਕਸਤ
ਕਰਨ ਜੋ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਉਨ੍ਹਾਂ ਦੇ ਉਤਪਾਦਾਂ ਦਾ ਝਾੜ ਵਧਾਉਣ ਵਿਚ ਸਾਹਾਈ
ਹੋਵੇ।
ਇਸ ਤੋਂ ਪਹਿਲਾਂ ਪੰਜਾਬ
ਐਗਰੋ ਨੂੰ ਸਰਵਉਤਮ ਪ੍ਰਦਰਸ਼ਨੀ ਅਵਾਰਡ ਮਿਲਿਆ ਜਦੋਂ ਕਿ ਕੌਮਾਂਤਰੀ ਵਰਗ ਦਾ ਅਵਾਰਡ ਕੈਰਾਰੋ ਇੰਡੀਆ
ਲਿਮਿਟਡ ਅਤੇ ਦੂਸਰਾ ਅਵਾਰਡ ਕੌਸਲੇਟ ਜਨਰਲ ਕਨੇਡਾ ਨੂੰ ਮਿਲਿਆ। ਇਸ ਤੋਂ ਇਲਾਵਾ ਬੈਸਟ ਡਿਸਪਲੇ ਅਵਾਰਡ ਇੰਟਰਨੈਸ਼ਨਲ ਪੈਕੇਜਿੰਗ ਪ੍ਰੋਡਕਟਸ਼ ਲਿਮਿਟਡ ਨੇ ਜਿੱਤਿਆ
ਅਤੇ ਦੂਸਰਾ ਸਥਾਨ ਟਾਟਾ ਕੈਮਿਕਲਜ਼ ਲਿਮਿਟਡ ਨੂੰ ਮਿਲਿਆ।
ਇਸ ਮੌਕੇ ਸ਼੍ਰੀ ਜੈਅੰਤ
ਡਾਵਰ, ਡਿਪਟੀ ਚੇਅਰਮੈਨ ਸੀ.ਆਈ.ਆਈ ਅਤੇ ਸ਼੍ਰੀ ਐਸ. ਵੈਂਕਟਾਰਮਨ, ਸੀਨੀਅਰ ਵਾਈਸ ਪ੍ਰੈਜੀਡੈਂਟ, ਰਾਬੋ ਇਕੁਅਟੀ ਐਡਵਾਈਜ਼ਰਜ਼
ਨੇ ਵੀ ਆਪਣੇ ਵਿਚਾਰ ਰੱਖੇ।
No comments:
Post a Comment