Monday 3 December 2012

ਤੀਸਰਾ ਵਿਸ਼ਵ ਕੱਪ ਕਬੱਡੀ 2012-ਪਾਕਿਸਤਾਨ, ਇਰਾਨ ਤੇ ਇਟਲੀ ਵੱਲੋਂ ਜਿੱਤਾਂ ਦਰਜ


  • ਪਾਕਿਸਤਾਨ ਨੇ ਸੀਅਰਾ ਲਿਓਨ ਨੂੰ 52-12 ਨਾਲ ਹਰਾਇਆ
  • ਇਰਾਨ ਨੇ ਅਰਜਨਟੀਨਾ ਨੂੰ 70-18 ਨਾਲ ਹਰਾਇਆ
  • ਇਟਲੀ ਨੇ ਸਕਾਟਲੈਂਡ ਨੂੰ 66-19 ਨਾਲ ਹਰਾਇਆ
  • ਅੰਮ੍ਰਿਤਸਰ ਵਿੱਚ ਭਲਕੇ ਆਹਮੋ-ਸਾਹਮਣੇ ਹੋਣਗੀਆਂ 5 ਮਹਾਂਦੀਪਾਂ ਦੀਆਂ ਟੀਮਾਂ
  • ਅਫਰੀਰਨ ਮੁਲਕ ਕੀਨੀਆ ਪਹਿਲੀ ਵਾਰ ਉਤਰੇਗਾ ਕਬੱਡੀ ਮੈਦਾਨ ਵਿੱਚ
  • ਅਰਜਨਟੀਨਾ ਤੇ ਅਮਰੀਕਾ, ਇਰਾਨ ਤੇ ਕੀਨੀਆ ਅਤੇ ਪਾਕਿਸਤਾਨ ਤੇ ਸਕਾਟਲੈਂਡ ਵਿਚਾਲੇ ਹੋਵੇਗਾ ਮੁਕਾਬਲਾ
  • ਬੁਲੰਦ ਹੌਸਲੇ ਨਾਲ ਉਤਰੇਗੀ ਇੰਗਲੈਂਡ ਦੀ ਮਹਿਲਾ ਕਬੱਡੀ ਟੀਮ
  • ਇੰਗਲੈਂਡ ਵਿੱਚ ਕਬੱਡੀ ਦੀ ਮਕਬੂਲੀਅਤ ਸਦਕਾ 5 ਨਵੀਆਂ ਖਿਡਾਰਨਾਂ ਟੀਮ 'ਚ ਸ਼ੁਮਾਰ
  • ਸੈਨਾ ਤੇ ਪੁਲਿਸ ਵਿੱਚ ਨੌਕਰੀ ਕਰਨ ਤੋਂ ਇਲਾਵਾ ਅਧਿਆਪਨ ਕਿੱਤੇ ਨਾਲ ਜੁੜੀਆਂ ਹਨ ਖਿਡਾਰਨਾਂ
  • ਯੂ ਟਿਊਬ ਉਪਰ ਮੈਚਾਂ ਦੀ ਵੀਡੀਓ ਨੇ ਖਿੱਚਿਆ ਧਿਆਨ
  • ਕਬੱਡੀ ਨੂੰ ਮਾਨਤਾ ਦੇਣ ਵਾਲਾ ਡੈਨਮਾਰਕ ਪਹਿਲਾ ਗੈਰ ਏਸ਼ਿਆਈ ਮੁਲਕ ਬਣਿਆ
ਹੁਸ਼ਿਆਰਪੁਰ, 3 ਦਸੰਬਰ : ਹੁਸ਼ਿਆਰਪੁਰ ਦੇ ਮਲਟੀਪਰਪਜ਼ ਆਊਟਡੋਰ ਸਟੇਡੀਅਮ ਵਿਖੇ ਅੱਜ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਤੀਸਰੇ ਦਿਨ ਪੂਲ 'ਸੀ' ਤੇ 'ਡੀ' ਦੀਆਂ ਟੀਮਾਂ ਵਿਚਾਲੇ ਤਿੰਨ ਮੈਚ ਖੇਡੇ ਗਏ
ਅੱਜ ਦੇ ਪਹਿਲੇ ਮੈਚ ਵਿੱਚ ਇਰਾਨ ਨੇ ਅਰਜਨਟੀਨਾ ਨੂੰ 70-18 ਨਾਲ ਹਰਾਇਆਪਹਿਲੇ ਅੱਧ ਤੱਕ ਇਰਾਨ ਦੀ ਟੀਮ 36-8 ਨਾਲ ਅੱਗੇ ਸੀਇਰਾਨ ਵੱਲੋਂ ਰੇਡਰ ਸ਼ਿਆਨ ਹਦ ਅਲੀ ਖਲੀਲਾਬਾਦ ਤੇ ਜੇ ਬਹਿਨਮ ਨੇ 10-10, ਕੇ ਬਹਿਨਮ ਨੇ 8 ਅਤੇ ਮੁਸਤਫਾ ਹੁਸੈਨ ਨੇ 5 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਮੋਹਦੀ ਨੋਘਸ਼ਬਾਨੀ ਨੇ 8, ਅਲੀਰਾਜ਼ਾ ਸਫਾਰੀ ਨੇ 7 ਅਤੇ ਮੋਹਸਿਨ ਮੈਹਰੀ ਨੇ 5 ਜੱਫੇ ਲਾਏਅਰਜਨਟੀਨਾ ਵੱਲੋਂ ਰੇਡਰ ਯੂਰੀ ਮਾਇਰ ਨੇ 5, ਇਵਾਨ ਨੇ 4 ਅਤੇ ਫੇ ਅਨਦੂ ਨੇ 3 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਫੈਕਨਦੂ, ਫੈਰਨਾਂਡੋਸ, ਕ੍ਰਿਸਟੀਅਨ ਤੇ ਓਰਲਾਂਜਡੋ ਨੇ 1-1 ਜੱਫਾ ਲਾਇਆ
ਦਿਨ ਦੇ ਦੂਜੇ ਮੈਚ ਵਿੱਚ ਇਟਲੀ ਨੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਸਕਾਟਲੈਂਡ ਦੀ ਟੀਮ ਨੂੰ 66-19 ਨਾਲ ਹਰਾਇਆਅੱਧੇ ਸਮੇਂ ਤੱਕ ਜੇਤੂ ਟੀਮ ਇਟਲੀ 38-7 ਨਾਲ ਅੱਗੇ ਸੀਇਟਲੀ ਦੇ ਰੇਡਰਾਂ ਵਿੱਚੋਂ ਬਲਜਿੰਦਰ ਸਿੰਘ ਖੀਰਾਂਵਾਲੀ ਨੇ 8, ਵਿਵੇਕ ਕੁਮਾਰ ਸੋਨੂੰ ਤੇ ਧਰਮਿੰਦਰ ਸਿੰਘ ਨੇ 7-7 ਅਤੇ ਗੁਰਬਿੰਦਰ ਸਿੰਘ ਨੇ 6 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਹਰੀਸ਼ ਕੁਮਾਰ, ਤੇਜਵੰਤ ਸਿੰਘ ਤੇ ਬਲਜੀਤ ਭਾਊ ਨੇ 5-5 ਅਤੇ ਬਲਰਾਜ ਸਿੰਘ ਬਾਜੀ ਜੰਡ ਨੇ 3 ਜੱਫੇ ਲਾਏਸਕਾਟਲੈਂਡ ਦੇ ਰੇਡਰਾਂ ਵਿੱਚੋਂ ਮਾਰਕ ਸਿਮ ਨੇ 5 ਤੇ ਮਾਸਟਿਨ ਕੁਰੇਕ ਨੇ 4 ਅੰਕ ਹਾਸਲ ਕੀਤੇ ਜਦੋਂ ਕਿ ਜਾਫੀ ਫਿਨ ਬਲੈਕ ਨੇ 2 ਜੱਫੇ ਲਾਏ
ਅੱਜ ਪਾਕਿਸਤਾਨ ਤੇ ਸੀਅਰਾ ਲਿਓਨ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਤੀਜੇ ਦਿਨ ਦਾ ਆਖਰੀ ਤੇ ਤੀਜਾ ਮੈਚ ਬੇਹੱਦ ਰੋਮਾਂਚਕ ਹੋ ਨਿਬੜਿਆਪਹਿਲੀ ਵਾਰ ਅਫਰੀਕਾ ਮਹਾਂਦੀਪ ਦੀ ਨੁਮਾਇੰਦਗੀ ਕਰ ਰਹੀ ਸੀਅਰਾ ਲਿਓਨ ਦੀ ਟੀਮ ਭਾਵੇਂ ਇਹ ਮੈਚ ਪਾਕਿਸਤਾਨ ਹੱਥੋਂ 12-52 ਨਾਲ ਹਾਰ ਗਈ ਪਰ ਆਪਣੀ ਫਿਟਨੈਸ ਅਤੇ ਆਖਰੀ ਪਲਾਂ ਤੱਕ ਜੂਝਣ ਵਾਲੀ ਖੇਡ ਸਦਕਾ ਦਰਸ਼ਕਾਂ ਦੇ ਦਿਲ ਜਿੱਤ ਲਏ
ਪਾਕਿਸਤਾਨ ਦੀ ਟੀਮ ਦਾ ਪਹਿਲਾ ਮੈਚ ਹੋਣ ਕਾਰਨ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਸੀਵਿਸ਼ਵ ਕੱਪ ਵਿੱਚ ਹਰ ਵਾਰ ਦੀ ਤਰ੍ਹਾਂ ਦਰਸ਼ਕਾਂ ਦੀ ਇਸ ਪਸੰਦੀਦਾ ਟੀਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀਪਾਕਿਸਤਾਨ ਟੀਮ ਪਹਿਲੇ ਅੱਧ ਤੱਕ 33-4 ਨਾਲ ਅੱਗੇ ਸੀਪਾਕਿਸਤਾਨ ਤਰਫੋਂ ਰੇਡਰਾਂ ਵਿੱਚੋਂ ਅਕਮਲ ਡੋਗਰ ਤੇ ਵਿਕਾਸ ਬੱਟ ਨੇ 7-7 ਅਤੇ ਇਸ਼ਫਾਕ ਪੱਠਾ ਤੇ ਮੁਹੰਮਦ ਇਰਫਾਨ ਨੇ 6-6 ਅੰਕ ਹਾਸਲ ਕੀਤੇਪਾਕਿਸਤਾਨ ਦੇ ਜਾਫੀ ਆਸਿਫ ਅਲੀ ਗੁੱਜਰ ਨੇ 6 ਅਤੇ ਵਿਕਾਸ ਗੁੱਜਰ ਤੇ ਮੁਨਸ਼ਾ ਗੁੱਜਰ ਨੇ 4-4 ਜੱਫੇ ਲਾਏਸੀਅਰਾ ਲਿਓਨ ਵੱਲੋਂ ਰੇਡਰ ਸੁਲੇਮਾਨ ਤੇ ਮੁਹੰਮਦ ਜਲਾਹ ਨੇ 2-2 ਅੰਕ ਲਏ ਜਦੋਂ ਕਿ ਜਾਫੀ ਮੁਹੰਮਦ ਕੈਂਡੇ ਨੇ 2 ਜੱਫੇ ਲਾਏ
  • ਅੰਮ੍ਰਿਤਸਰ ਵਿੱਚ ਭਲਕੇ ਆਹਮੋ-ਸਾਹਮਣੇ ਹੋਣਗੀਆਂ 5 ਮਹਾਂਦੀਪਾਂ ਦੀਆਂ ਟੀਮਾਂ
  • ਅਫਰੀਰਨ ਮੁਲਕ ਕੀਨੀਆ ਪਹਿਲੀ ਵਾਰ ਉਤਰੇਗਾ ਕਬੱਡੀ ਮੈਦਾਨ ਵਿੱਚ
  • ਅਰਜਨਟੀਨਾ ਤੇ ਅਮਰੀਕਾ, ਇਰਾਨ ਤੇ ਕੀਨੀਆ ਅਤੇ ਪਾਕਿਸਤਾਨ ਤੇ ਸਕਾਟਲੈਂਡ ਵਿਚਾਲੇ ਹੋਵੇਗਾ ਮੁਕਾਬਲਾ
ਸਿਫਤੀ ਦੇ ਘਰ ਅੰਮ੍ਰਿਤਸਰ ਵਿਖੇ ਭਲਕੇ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਪੂਲ 'ਸੀ' ਤੇ 'ਡੀ' ਦੇ ਤਿੰਨ ਲੀਗ ਮੈਚਾਂ ਵਿੱਚ ਦੁਨੀਆਂ ਦੇ 5 ਮਹਾਂਦੀਪਾਂ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂਇਸ ਦੇ ਨਾਲ ਵਿਸ਼ਵ ਕੱਪ ਵਿੱਚ ਅਫਰੀਕਨ ਮੁਲਕ ਕੀਨੀਆ ਆਪਣਾ ਪਹਿਲਾ ਮੈਚ ਖੇਡੇਗਾ
ਅੰਮ੍ਰਿਤਸਰ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਗੁਰੂ ਨਾਨਕ ਸਟੇਡੀਅਮ ਵਿਖੇ ਫਲੱਡ ਲਾਈਟਾਂ ਹੇਠ ਰਾਤ ਸਮੇਂ ਤਿੰਨ ਮੈਚ ਖੇਡੇ ਜਾਣਗੇਭਲਕੇ ਪੂਲ 'ਡੀ' ਦੀਆਂ ਟੀਮਾਂ ਅਮਰੀਕਾ ਤੇ ਕੀਨੀਆ ਆਪਣੇ ਵਿਸ਼ਵ ਕੱਪ ਦੇ ਸਫਰ ਦਾ ਆਗਾਜ਼ ਕਰਨਗੀਆਂਅੰਮ੍ਰਿਤਸਰ ਵਿਖੇ ਪਹਿਲਾ ਮੈਚ ਅਰਜਨਟੀਨਾ ਤੇ ਅਮਰੀਕਾ ਵਿਚਾਲੇ ਹੋਵੇਗਾਇਰਾਨ ਤੇ ਕੀਨੀਆ ਦੀਆਂ ਟੀਮਾਂ ਦੂਜੇ ਅਤੇ ਪਾਕਿਸਤਾਨ ਤੇ ਸਕਾਟਲੈਂਡ ਦੀਆਂ ਟੀਮਾਂ ਤੀਜੇ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ 
ਕਬੱਡੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਦੁਨੀਆਂ ਦੇ ਸਮੂਹ 6 ਮਹਾਂਦੀਪਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਹੈਅੰਮ੍ਰਿਤਸਰ ਦੇ ਖੇਡ ਪ੍ਰੇਮੀ 5 ਮਹਾਂਦੀਪਾਂ ਦੇ ਖਿਡਾਰੀਆਂ ਦੇ ਫਸਵੇਂ ਮੁਕਾਬਲਿਆਂ ਦਾ ਆਨੰਦ ਲੈਣਗੇਦੱਖਣੀ ਅਮਰੀਕਾ ਮਹਾਂਦੀਪ ਤਰਫੋਂ ਅਰਜਨਟੀਨਾ, ਅਫਰੀਕਾ ਤਰਫੋਂ ਕੀਨੀਆ, ਯੂਰੋਪ ਤਰਫੋਂ ਸਕਾਟਲੈਂਡ, ਉਤਰੀ ਅਮਰੀਕਾ ਤਰਫੋਂ ਅਮਰੀਕਾ ਅਤੇ ਏਸ਼ੀਆ ਤਰਫੋਂ ਪਾਕਿਸਤਾਨ ਤੇ ਇਰਾਨ ਦੀਆਂ ਟੀਮਾਂ ਦੇ ਮੈਚ ਹੋਣਗੇ 
ਭਲਕੇ ਦੇ ਮੈਚਾਂ ਲਈ ਜਿੱਥੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜਿੱਥੇ ਪੁਖਤ ਪ੍ਰਬੰਧ ਕੀਤੇ ਗਏ ਹਨ ਉਥੇ ਪ੍ਰਬੰਧਕੀ ਕਮੇਟੀ ਵੱਲੋਂ ਡੋਪ ਟੈਸਟਾਂ ਦੀ ਤਿਆਰੀ ਮੁਕੰਮਲ ਕਰ ਲਈ ਹੈ
  • ਬੁਲੰਦ ਹੌਸਲੇ ਨਾਲ ਉਤਰੇਗੀ ਇੰਗਲੈਂਡ ਦੀ ਮਹਿਲਾ ਕਬੱਡੀ ਟੀਮ
  • ਇੰਗਲੈਂਡ ਵਿੱਚ ਕਬੱਡੀ ਦੀ ਮਕਬੂਲੀਅਤ ਸਦਕਾ 5 ਨਵੀਆਂ ਖਿਡਾਰਨਾਂ ਟੀਮ 'ਚ ਸ਼ੁਮਾਰ
  • ਸੈਨਾ ਤੇ ਪੁਲਿਸ ਵਿੱਚ ਨੌਕਰੀ ਕਰਨ ਤੋਂ ਇਲਾਵਾ ਅਧਿਆਪਨ ਕਿੱਤੇ ਨਾਲ ਜੁੜੀਆਂ ਹਨ ਖਿਡਾਰਨਾਂ
  • ਯੂ ਟਿਊਬ ਉਪਰ ਮੈਚਾਂ ਦੀ ਵੀਡੀਓ ਨੇ ਖਿੱਚਿਆ ਧਿਆਨ
ਪਿਛਲੇ ਸਾਲ ਪਹਿਲੀ ਵਾਰ ਹਿੱਸਾ ਲੈਣ ਆਈ ਇੰਗਲੈਂਡ ਦੀ ਮਹਿਲਾ ਕਬੱਡੀ ਟੀਮ ਇਸ ਵਾਰ ਬੁਲੰਦ ਹੌਸਲੇ ਨਾਲ ਮਹਿਲਾ ਕਬੱਡੀ ਮੁਕਾਬਲਿਆਂ ਵਿੱਚ ਉਤਰੇਗੀਪਿਛਲੇ ਸਾਲ ਮਹਿਲਾ ਕਬੱਡੀ ਦੀ ਪਹਿਲੀ ਵਾਰ ਹੋਈ ਸ਼ਮੂਲੀਅਤ ਅਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਕੀਤੀ ਦੋਗੁਣੀ ਰਾਸ਼ੀ ਕਾਰਨ ਇੰਗਲੈਂਡ ਦੀ ਕਬੱਡੀ ਟੀਮ ਦੀ ਚੋਣ ਸਮੇਂ ਖਿਡਾਰਨਾਂ ਵਿੱਚ ਜਬਰਦਸਤ ਉਤਸ਼ਾਹ ਪਾਇਆ ਗਿਆਟੀਮ ਦੇ ਮੈਨੇਜਰ ਸ੍ਰੀ ਅਸ਼ੋਕ ਦਾਸ ਨੇ ਕਿਹਾ ਕਿ ਇਸ ਵਾਰ ਟਰਾਇਲਾਂ ਵਿੱਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਜਿਸ ਕਾਰਨ ਪੰਜ ਨਵੀਆਂ ਖਿਡਾਰਨਾਂ ਟੀਮ ਵਿੱਚ ਚੁਣੀਆਂ ਗਈਆਂ ਹਨਪਿਛਲੀ ਵਾਰ ਇੰਗਲੈਂਡ ਦੀ ਟੀਮ ਫਾਈਨਲ ਵਿੱਚ ਭਾਰਤ ਹੱਥੋਂ ਹਾਰ ਕੇ ਉਪ ਜੇਤੂ ਬਣੀ ਸੀਟੀਮ ਮੈਨੇਜਰ ਨੇ ਇਸ ਵਾਰ ਹੋਰ ਵੀ ਚੰਗੇ ਪ੍ਰਦਰਸ਼ਨ ਦਾ ਦਾਅਵਾ ਕੀਤਾ
ਸ੍ਰੀ ਅਸ਼ੋਕ ਦਾਸ ਨੇ ਕਿਹਾ ਕਿ ਇਸ ਵਾਰ ਇੰਗਲੈਂਡ ਦੀ ਕਬੱਡੀ ਟੀਮ ਵਿੱਚ ਪਿਛਲੀ ਵਾਰ ਵਾਲੀ ਟੀਮ ਵਿੱਚੋਂ ਰੋਜ਼ੀ (ਕਪਤਾਨ), ਸ਼ੈਨਾਲ, ਜ਼ੋ ਫੋਰਟ, ਲੂਈਸ ਤੇ ਐਸ਼ਲੇ ਸ਼ਾਮਲ ਹਨ ਜਦੋਂ ਕਿ ਈਲਾ, ਸ਼ੈਲੀ, ਮੌਰਿਸ ਤੇ ਜੈਸਿਕਾ ਨਵੀਆਂ ਖਿਡਾਰਨਾਂ ਹਨਇੰਗਲੈਂਡ ਦੀ ਕਬੱਡੀ ਟੀਮ ਵਿੱਚ 3 ਖਿਡਾਰਨਾਂ ਅਧਿਆਪਨ ਕਿੱਤੇ ਨਾਲ ਜੁੜੀਆਂ ਹਨ ਜਦੋਂ ਕਿ ਇਕ ਖਿਡਾਰਨ ਪੁਲਿਸ ਅਤੇ ਬਾਕੀ ਸੈਨਾ ਵਿੱਚ ਨੌਕਰੀ ਕਰਦੀਆਂ ਹਨਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਇਨਾਮੀ ਰਾਸ਼ੀ ਵਿੱਚ ਕੀਤੇ ਦੋਗੁਣਾ ਵਾਧੇ ਕਾਰਨ ਟਰਾਇਲਾਂ ਦੌਰਾਨ ਕਾਫੀ ਉਤਸ਼ਾਹ ਪਾਇਆ ਗਿਆ
ਟੀਮ ਦੀ ਕਪਤਾਨ ਰੋਜ਼ੀ ਨੇ ਕਿਹਾ ਕਿ ਇੰਗਲੈਂਡ ਕਬੱਡੀ ਟੀਮ ਦੇ ਪਿਛਲੇ ਸਾਲ ਵਿਸ਼ਵ ਕੱਪ ਮੈਚ ਦੀਆਂ ਵੀਡੀਓ ਯੂ ਟਿਊਬ ਉਪਰ ਬਹਤੁ ਦੇਖੀਆ ਗਈਆਂ ਹਨਉਨ੍ਹਾਂ ਕਿਹਾ ਕਿ ਯੂ ਟਿਊਬ ਅਤੇ ਇੰਟਰਨੈਟ ਸਦਕਾ ਪੂਰੇ ਇੰਗਲੈਂਡ ਵਿੱਚ ਖਿਡਾਰਨਾਂ ਦਾ ਧਿਆਨ ਕਬੱਡੀ ਵੱਲ ਖਿੱਚਿਆ ਗਿਆਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਟੀਮ ਪਹਿਲੇ ਸਥਾਨ 'ਤੇ ਆਉਣ ਲਈ ਪੂਰੀ ਵਾਹ ਲਾਵੇਗੀ ਅਤੇ ਹਰ ਹਾਲ ਵਿੱਚ ਜਿੱਤ ਕੇ ਵਾਪਸ ਵਤਨ ਪਰਤੇਗੀ

  • ਕਬੱਡੀ ਨੂੰ ਮਾਨਤਾ ਦੇਣ ਵਾਲਾ ਡੈਨਮਾਰਕ ਪਹਿਲਾ ਗੈਰ ਏਸ਼ਿਆਈ ਮੁਲਕ ਬਣਿਆ
ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਮਾਂ ਖੇਡ ਨੂੰ ਕੌਮਾਂਤਰੀ ਖੇਡਾਂ ਦੇ ਬਰਾਬਰ ਖੜ੍ਹੇ ਕਰਨ ਲਈ ਕੀਤੇ ਸੁਹਿਰਦ ਯਤਨਾਂ ਸਦਕਾ ਡੈਨਮਾਰਕ ਨੇ ਕਬੱਡੀ ਨੂੰ ਮਾਨਤਾ ਪ੍ਰਾਪਤ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈਡੈਨਮਾਰਕ ਕਬੱਡੀ ਨੂੰ ਮਾਨਤਾ ਦੇਣ ਵਾਲਾ ਪਹਿਲਾ ਗੈਰ ਏਸ਼ਿਆਈ ਮੁਲਕ ਬਣ ਗਿਆ ਹੈਭਾਰਤ ਤੇ ਪਾਕਿਸਤਾਨ ਵਿੱਚ ਜਨਮੀ ਕਬੱਡੀ ਖੇਡ ਹੁਣ ਗੋਰਿਆਂ ਦੀ ਖੇਡ ਬਣਨ ਵੱਲ ਵਧ ਰਹੀ ਹੈ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦਾ ਹਿੱਸਾ ਬਣੀ ਡੈਨਮਾਰਕ ਦੀ ਟੀਮ ਦੀ ਖਾਸੀਅਤ ਵੀ ਇਹ ਹੈ ਕਿ ਇਸ ਟੀਮ ਦੇ ਸੱਤ ਖਿਡਾਰੀ ਡੈਨਿਸ਼ ਮੂਲ ਦੇ ਹਨ ਜਿਨ੍ਵਾਂ ਦਾ ਭਾਰਤ ਨਾਲ ਕੋਈ ਸਬੰਧ ਨਹੀਂਡੈਨਮਾਰਕ ਟੀਮ ਦੇ ਖਿਡਾਰੀ ਥੌਮਸ ਕਲੂਜ਼ਰ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਵਿੱਚ ਹੁਣ ਕਬੱਡੀ ਬਹੁਤ ਮਕਬੂਲ ਹੋ ਰਹੀ ਹੈਇਹ ਪਹਿਲਾ ਮੌਕਾ ਹੈ ਜਦੋਂ ਡੈਨਮਾਰਕ ਦੀਆਂ ਪੁਰਸ਼ ਤੇ ਔਰਤਾਂ ਦੀਆਂ ਟੀਮਾਂ ਵਿਸ਼ਵ ਕੱਪ ਦੇ ਦੋਵੇਂ ਵਰਗਾਂ ਵਿੱਚ ਹਿੱਸਾ ਲੈ ਰਹੀਆਂ ਹਨਡੈਨਮਾਰਕ ਦੀ ਔਰਤਾਂ ਦੀ ਟੀਮ ਨਿਰੋਲ ਡੈਨਿਸ਼ ਖਿਡਾਰਨਾਂ ਦੀ ਬਣੀ ਹੈ
ਡੈਨਮਾਰਕ ਟੀਮ ਨੇ ਆਪਣਾ ਪਹਿਲਾ ਕਬੱਡੀ ਮੈਚ ਬੀਤੇ ਦਿਨ ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਇੰਗਲੈਂਡ ਵਿਰੁੱਧ ਖੇਡਿਆਵਿਸ਼ਵ ਕਬੱਡੀ ਦੀਆਂ ਤਾਕਤਵਾਰ ਟੀਮਾਂ ਵਿੱਚ ਸ਼ੁਮਾਰ ਇੰਗਲੈਂਡ ਦੀ ਟੀਮ ਵਿਰੁੱਧ ਡੈਨਮਾਰਕ ਨੂੰ ਕਮਜ਼ੋਰ ਟੀਮ ਮੰਨਿਆ ਜਾਂਦਾ ਸੀ ਅਤੇ ਮੈਚ ਇਕਪਾਸੜ ਰਹਿਣ ਦੀ ਸੰਭਾਵਨਾ ਸੀਡੈਨਮਾਰਕ ਦੀ ਟੀਮ ਨੇ ਇੰਗਲੈਂਡ ਨੂੰ ਫਸਵੀਂ ਟੱਕਰ ਦਿੱਤੀ ਅਤੇ ਕਈ ਰੇਡਾਂ ਆਖਰੀ ਪਲਾਂ ਤੱਕ ਚੱਲੀਆਂਡੈਨਮਾਰਕ ਨੂੰ ਭਾਵੇਂ 25-58 ਨਾਲ ਹਾਰ ਹੋਈ ਪਰ ਗੋਰੇ ਨਿਛੋਹ ਡੈਨਿਸ਼ ਖਿਡਾਰੀਆਂ ਨੇ ਪਟਿਆਲਵੀਆਂ ਦਾ ਦਿਲ ਜਿੱਤ ਲਿਆ

No comments:

Post a Comment