Saturday 1 December 2012

ਤੀਸਰੇ ਵਿਸ਼ਵ ਕੱਪ ਦੇ ਸ਼ਾਨਦਾਰ ਉਦਘਾਟਨ ਨਾਲ ਕਬੱਡੀ ਨੇ ਕੌਮਾਂਤਰੀ ਖੇਡ ਮੰਚ 'ਤੇ ਦਿੱਤੀ ਜੋਰਦਾਰ ਦਸਤਕ



 •       ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਭਾਵ ਭਿੰਨੀ ਸ਼ਰਧਾਂਜਲੀ
•       ਮੁੱਖ ਮੰਤਰੀ ਨੇ ਤੀਸਰਾ ਵਿਸ਼ਵ ਕਬੱਡੀ ਕੱਪ ਕੀਤਾ ਸਾਬਕਾ ਪ੍ਰਧਾਨ ਮੰਤਰੀ ਨੂੰ ਸਮਰਪਤ
•       ਉਦਘਾਟਨੀ ਸਮਾਗਮ ਦੇ ਸਮੇਂ ਵਿਚ ਕੀਤੀ 2 ਘੰਟੇ ਦੀ ਕਟੌਤੀ

•       ਉਦਘਾਟਨੀ ਰਸਮ 'ਚ ਆਤਿਸ਼ਬਾਜ਼ੀ ਨੂੰ ਕੀਤਾ ਰੱਦ

•       ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਵਜੋਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਨਹੀਂ ਲਹਿਰਾਏ ਗਏ ਝੰਡੇ

•       ਮੁੱਖ ਮੰਤਰੀ ਵਲੋਂ ਰਸਮੀ ਉਦਘਾਟਨ

•       ਸੁਖਬੀਰ ਸਿੰਘ ਬਾਦਲ ਨੇ ਕਬੱਡੀ ਮਹਾਂਕੁੰਭ ਨੂੰ ਦੱਸਿਆ ਖੇਡ ਇਨਕਲਾਬ ਦੀ ਸ਼ੁਰੂਆਤ

•       18 ਦੇਸ਼ਾਂ ਦੀਆਂ 23 ਟੀਮਾਂ 6.29 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲਈ ਪਰਖਣਗੀਆਂ ਆਪਣਾ ਦਮ-ਖਮ

•       ਅਕਸੈ ਕੁਮਾਰ ਨੇ ਕੀਤਾ 6 ਮਹਾਂਦੀਪਾਂ ਦੇ ਲੋਕਾਂ ਨੂੰ ਮੰਤਰਮੁਗਧ

ਬਠਿੰਡਾ, 1 ਦਸੰਬਰ: ਅੱਜ ਇਥੇ ਮਾਲਵੇ ਦੇ ਦਿਲ ਮੰਨੇ ਜਾਂਦੇ ਬਠਿੰਡਾ ਸ਼ਹਿਰ ਦੀ ਧਰਤੀ 'ਤੇ ਤੀਸਰੇ ਵਿਸ਼ਵ ਕਬੱਡੀ ਕੱਪ, ਜਿਸ ਵਿਚ 16 ਪੁਰਸ਼ਾਂ ਅਤੇ 7 ਔਰਤਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਦੀ ਸ਼ਾਨਦਾਰ ਉਦਘਾਟਨੀ ਰਸਮ ਨੇ ਪੰਜਾਬ ਦੀ ਰਵਾਇਤੀ ਖੇਡ ਕਬੱਡੀ ਦੀ ਕੌਮਾਂਤਰੀ ਖੇਡ ਮੰਚ 'ਤੇ ਪੂਰਨ ਦ੍ਰਿੜਤਾ ਨਾਲ ਆਮਦ ਦਾ ਐਲਾਨ ਕਰ ਦਿੱਤਾ ਹੈ

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੂੰ ਭਾਵ ਪੂਰਤ ਸ਼ਰਧਾਂਜਲੀਆਂ ਭੇਂਟ ਕਰਦਿਆਂ ਸਵਰਗੀ ਪ੍ਰਧਾਨ ਮੰਤਰੀ ਦੇ ਪੰਜਾਬ ਨੂੰ ਵਿਗਿਆਨ ਦੀ ਪੜਾਈ ਅਤੇ ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਸਿਰਮੌਰ ਸੂਬਾ ਬਨਾਉਣ ਦੇ ਸੁਪਣੇ ਨੂੰ ਸਾਕਾਰ ਕਰਨ ਦੇ ਆਪਣੇ ਦ੍ਰਿੜ ਨਿਸਚਿਆਂ ਨੂੰ ਦੁਹਰਾਇਆਮੁੱਖ ਮੰਤਰੀ ਨੇ ਤੀਸਰੇ ਵਿਸ਼ਵ ਕਬੱਡੀ ਕੱਪ ਨੂੰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਨੂੰ ਸਮਰਪਤ ਕਰਦਿਆਂ ਕਿਹਾ ਕਿ ਪੰਜਾਬੀ ਨੌਜਵਾਨਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ ਸ੍ਰੀ ਗੁਜਰਾਲ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਮਿਤ ਸ਼ੋਕ ਦੇ ਅਰਸੇ ਦੌਰਾਨ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ ਪਰ ਇਹ ਕਬੱਡੀ ਕੱਪ ਕੌਮਾਂਤਰੀ ਈਵੈਂਟ ਹੋਣ ਕਾਰਨ ਮੁਲਤਵੀ ਨਹੀਂ ਕੀਤਾ ਜਾ ਸਕਦਾ ਸੀ
ਸਾਬਕਾ ਪ੍ਰਧਾਨ ਮੰਤਰੀ ਦੇ ਅਕਾਲ ਚਲਾਣੇ ਕਾਰਨ ਉਦਘਾਟਨੀ ਸਮਾਗਮ ਨੂੰ 3 ਘੰਟਿਆਂ ਤੋਂ ਘਟਾ ਕੇ 1 ਘੰਟਾ 45 ਮਿੰਟ ਤੱਕ ਸੀਮਤ ਕੀਤਾ ਗਿਆ ਅਤੇ 15 ਮਿੰਟ ਤੱਕ ਚਲਾਏ ਜਾਣ ਵਾਲੀ ਆਤਿਸ਼ਬਾਜ਼ੀ ਨੂੰ ਵੀ ਰੱਦ ਕਰ ਦਿੱਤਾ ਗਿਆਸ਼ੋਕ ਦੇ ਕਾਰਨ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀਆਂ ਟੀਮਾਂ ਦੇ ਝੰਡੇ ਵੀ ਨਾ ਲਹਿਰਾਉਣ ਦਾ ਫੈਸਲਾ ਕੀਤਾ ਗਿਆ
18 ਦੇਸ਼ਾਂ ਦੇ ਖਿਡਾਰੀਆਂ ਦੇ ਸਵਾਗਤ ਲਈ ਬਹੁਤ ਖੂਬਸੂਰਤ ਅੰਦਾਜ਼ ਵਿਚ ਸਜਾਇਆ ਗਿਆ ਬਹੁ-ਮੰਤਵੀ ਖੇਡ ਸਟੇਡੀਅਮ ਜਿਥੇ ਪੰਜਾਬ ਦੀ ਪਵਿੱਤਰ ਧਰਤੀ ਦੇ ਅਮੀਰ ਸਭਿਆਚਾਰ ਅਤੇ ਇਤਿਹਾਸ ਦੀ ਝਲਕ ਪੇਸ਼ ਕਰ ਰਿਹਾ ਸੀ ਉਥੇ ਰਾਜ ਵਲੋਂ ਪਿਛਲੇ 6 ਸਾਲਾਂ ਵਿਚ ਕੀਤੀ ਗਈ ਪ੍ਰਗਤੀ ਅਤੇ ਮੌਜੂਦਾ ਸਰਕਾਰ ਦੇ ਅਗਲੇ 25 ਸਾਲਾਂ ਦੇ ਸਰਬਪੱਖੀ ਵਿਕਾਸ ਦੇ ਸੰਕਲਪ ਨੂੰ ਵੀ ਬਾਖੂਬੀ ਦਿਖਾ ਰਿਹਾ ਸੀਵਿਸ਼ਵ ਪ੍ਰਸਿੱਧ ਡੀ.ਜੇ ਨਿਤਿਨ ਵਲੋਂ ਸੁਰਾਂ ਦੀ ਸਰਗਮ ਛੇੜੇ ਜਾਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਸ਼ਰਧਾਂਜਲੀ ਦੇਣ ਵਜੋਂ 2 ਮਿੰਟ ਦਾ ਮੌਨ ਰੱਖਿਆ ਗਿਆਇਸ ਮੌਕੇ ਜਿਵੇਂ ਹੀ ਮੰਚ ਤੋਂ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਸ਼੍ਰੀ ਗੁਜਰਾਲ ਦੀਆਂ ਦੇਸ਼ ਪ੍ਰਤੀ ਅਤੇ ਪੰਜਾਬ ਪ੍ਰਤੀ ਸੇਵਾਵਾਂ ਦਾ ਵੇਰਵਾ ਦਿੱਤਾ ਗਿਆ ਤਾਂ ਸਟੇਡੀਅਮ ਵਿਚ ਮੌਜੂਦ ਹਰ ਇਨਸਾਨ ਦੀਆਂ ਅੱਖਾਂ ਨਮ ਹੋ ਗਈਆਂ
ਬੇਹੱਦ ਸਾਦਗੀ ਨਾਲ ਆਰੰਭ ਹੋਇਆ ਉਦਘਾਟਨੀ ਸਮਾਗਮ ਬਾਲੀਵੁੱਡ ਸਿਤਾਰੀਆਂ ਅਕਸੈ ਕੁਮਾਰ, ਆਸੀਨ (ਗਜਨੀ ਫੇਮ) ਅਤੇ ਜਰਮਨੀ ਦੀ ਪ੍ਰਸਿੱਧ ਮਾਡਲ ਕਲਾਡੀਆ ਸੀਸੇਲਾ ਵਲੋਂ ਉਨ੍ਹਾਂ ਦੀ ਆ ਰਹੀ ਫਿਲਮ ਖਿਲਾੜੀ 786 ਦੇ ਗੀਤਾਂ 'ਤੇ ਨ੍ਰਿਤ ਨਾਲ ਆਪਣੀ ਚਰਮ ਸੀਮਾ ਤੇ ਪਹੁੰਚ ਗਿਆਇਸ ਤੋਂ ਪਹਿਲਾਂ ਅਕਸੈ ਕੁਮਾਰ, ਆਸੀਨ ਅਤੇ ਕਲਾਡੀਆ ਸੀਸੇਲਾ ਨੇ ਜਦੋਂ ਇੱਕ ਸਜੇ ਹੋਏ ਟਰੱਕ 'ਤੇ ਚੜ ਕੇ ਸਟੇਡੀਅਮ ਵਿਚ ਪਰਵੇਸ਼ ਕੀਤਾ ਅਤੇ ਸਟੇਡੀਅਮ ਦਾ ਇੱਕ ਚੱਕਰ ਲਾਇਆ ਤਾਂ ਪੰਜਾਬੀ ਦਰਸ਼ਕ ਉਨ੍ਹਾਂ ਦੀ ਇੱਕ ਝਲਕ ਲਈ ਪੱਬਾਂ ਭਾਰ ਹੋ ਗਏਸਿਤਾਰਿਆਂ ਦੀ ਜੋੜੀ ਜਿਥੇ ਨੌਜਵਾਨਾਂ ਵੱਲ ਹੱਥ ਹਿਲਾ ਰਹੀ ਸੀ ਉਥੇ ਮੌਜੂਦ ਬਜ਼ੁਰਗਾਂ ਨੂੰ ਸਤ ਸ਼੍ਰੀ ਅਕਾਲ ਕਹਿ ਕਿ ਵੀ ਉਹਨਾਂ ਦੀਆਂ ਅਸੀਸਾਂ ਲੈ ਰਹੀ ਸੀਜਿਉਂ ਹੀ ਖਿਲਾੜੀ 786 ਦੇ ਗੀਤ ਦੀ ਧੁਨ ਛਿੜੀ ਤਾਂ ਇਹ ਜੋੜੀ ਕੇਂਦਰੀ ਸਟੇਜ਼ 'ਤੇ ਆ ਗਈ ਅਤੇ ਆਪਣੇ ਸਾਥੀ 49 ਨ੍ਰਿਤਕਾਂ ਨਾਲ ਦਿਲ ਕੋਲ ਕੇ ਨੱਚੀ ਤਾਂ ਸਾਰਾ ਸਟੇਡੀਅਮ ਹੀ ਝੂਮ ਉਠਿਆਇਸ ਪ੍ਰਦਰਸ਼ਨ ਦੌਰਾਨ ਜਦੋਂ ਨ੍ਰਿਤ ਕਰਦਿਆਂ ਕਰਦਿਆਂ ਸਾਰੇ ਨ੍ਰਿਤਕ ਜਦੋਂ ਇਕ ਦਮ ਇਕ ਨਵੇਕਲੇ ਅੰਦਾਜ਼ ਵਿ ਜਾਮ ਹੋ ਗਏ ਤਾਂ ਅਕਸੈ ਅਤੇ ਆਸੀਨ ਦੀ ਜੋੜੀ ਇਕ ਖੁਲੀ ਕਾਰ ਵਿਚ ਤੀਸਰੇ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਦੀ ਦੁਆ ਕਰਦੀ ਸਟੇਡੀਅਮ ਚੋਂ ਬਾਹਰ ਚਲੀ ਗਈ
ਇਸ ਤੋਂ ਪਹਿਲਾਂ ਕੌਮਾਂਤਰੀ ਬੈਂਡ ਸਟੀਰੀਓ ਨੇਸ਼ਨ ਦੇ ਪ੍ਰਸਿੱਧ ਗਾਇਕ ਤਾਜ਼ ਅਤੇ ਮਿਸ ਪੂਜਾ ਨੇ ਆਪਣੇ ਛੋਣਵੇਂ ਗੀਤਾਂ ਰਾਹੀਂ ਅਤੇ ਸੈਂਕੜੇ ਨ੍ਰਿਤਕਾਂ ਦੀ ਅਗਵਾਈ ਕਰਦਿਆਂ ਰੰਗ ਬੰਨ੍ਹ ਦਿੱਤਾ
ਸਮਾਗਮ ਦੀ ਸ਼ੁਰੂਆਤ ਐਨ.ਸੀ.ਸੀ ਕੈਡਿਟਾਂ ਵਲੋਂ ਆਰਮੀ ਬੈਂਡ ਦੀਆਂ ਧੁਨਾਂ 'ਤੇ ਕੀਤੇ ਗਏ ਮਾਰਚ ਪਾਸਟ ਨਾਲ ਹੋਈਇਸ ਮੌਕੇ ਪਹਿਲੇ 2 ਵਿਸ਼ਵ ਕਬੱਡੀ ਕੱਪਾਂ ਬਾਰੇ ਦਿਖਾਈਆਂ ਝਲਕੀਆਂ ਨਾਲ ਦਰਸ਼ਕਾਂ ਅੰਦਰ ਭਾਰੀ ਉਤਸ਼ਾਹ ਪੈਦਾ ਹੋਇਆਇਸ ਮੌਕੇ ਵਿਸ਼ਵ ਪ੍ਰਸਿੱਧ ਮੰਚ ਸੰਚਾਲਕਾਂ ਜੋ. ਬਾਠ ਅਤੇ ਨਰਿੰਦਰ ਸੱਤੀ ਨੇ ਆਪਣੇ ਦਿਲਕਸ਼ ਅੰਦਾਜ਼ ਵਿਚ ਲੋਕਾਂ ਨੂੰ 15 ਦਿਨਾਂ ਤੱਕ ਖੇਡਾਂ ਅਤੇ ਮਨੋਰੰਜਨ ਦੇ ਰੂਪ ਵਿਚ ਰੂਹ ਦੀ ਖੁਰਾਕ ਪ੍ਰਦਾਨ ਕਰਨ ਵਾਲੇ ਇਸ ਖੇਡ ਜੱਗ ਦੀ ਸ਼ੁਰੂਆਤ ਮੌਕੇ ਹੋਣ ਵਾਲੇ 2 ਘੰਟਿਆਂ ਦੇ ਸ਼ਾਨਦਾਰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀਜਿਵੇਂ ਹੀ ਸਤਿੰਦਰ ਸੱਤੀ ਨੇ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਅਤੇ ਪੰਜਾਬੀ ਸਭਿਆਚਾਰ ਵਿਚ ਕਬੱਡੀ ਦੀ ਅਹਿਮੀਅਤ ਬਾਰੇ ਗੱਲ ਕੀਤੀ ਉਦੋਂ ਹੀ 22 ਢੋਲੀਆਂ ਦੀ ਇਕ ਸੁਰ ਤਾਲ ਨੇ ਰਵਾਇਤੀ ਖੇਡ ਪੰਜਾਬੀ ਦੀ ਕੌਮਾਂਤਰੀ ਮੰਚ 'ਤੇ ਜੋਰਦਾਰ ਆਮਦ ਦਾ ਐਲਾਨ ਕੀਤਾ
ਇਸ ਮੌਕੇ 8 ਫੁੱਟ ਦੀਆਂ 24 ਪਾਰਦਰਸ਼ੀ ਜੌਰਬਿੰਗ ਗੇਂਦਾਂ ਵਿਚ ਖੂਬਸੂਰਤੀ ਨਾਲ ਨ੍ਰਿਤ ਕਰਦੇ ਨ੍ਰਿਤਕਾਂ ਨੇ ਰੌਸ਼ਨੀਆਂ ਦੀ ਜਗਮਗ ਵਿਚ ਸਮੁੱਚੇ ਖੇਡ ਮੈਦਾਨ ਅੰਦਰ ਵੱਖਰਾ ਹੀ ਨਜ਼ਾਰਾ ਪੇਸਸ਼ ਕੀਤਾਇਥੇ ਜ਼ਿਕਰਯੋਗ ਹੈ ਕਿ ਇਹ ਸ਼ੋਅ ਪਹਿਲੀ ਵਾਰ ਭਾਰਤ ਅੰਦਰ ਹੋਇਆ ਹੈ
ਰੰਗਾਰੰਗ ਪ੍ਰੋਗਰਾਮ ਦਾ ਦੂਸਰਾ ਦੌਰ ਹਿੰਦੁਸਤਾਨ ਦੀ ਸ਼ਾਨ-ਪੰਜਾਬ ਸ਼ੋਅ ਨਾਲ ਹੋਇਆ ਜਿਸ ਵਿਚ 1200 ਬੱਚਿਆਂ ਨੇ ਪੰਜ ਦਰਿਆਵਾਂ ਦੇ ਪੰਜਾਬ ਦੀ ਪੇਸ਼ਕਾਰੀ ਕੀਤੀ ਅਤੇ ਪਿੱਛੋਂ ਜਿਥੇ ਪੰਜਾਬ ਦੇ ਅਮੀਰ ਸਭਿਆਚਾਰਕ ਇਤਿਹਾਸ 'ਤੇ ਚਾਨਣਾ ਪਾਇਆ ਗਿਆ ਉਥੇ ਮੌਜੂਦਾ ਸਰਕਾਰ ਦੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿਠਣ ਦੇ ਸੰਕਲਪ ਨੂੰ ਵੀ ਦਰਸਾਇਆ ਗਿਆਜਿਵੇਂ ਹੀ ਕਠਪੁਤਲੀਆਂ ਬੱਚਿਆਂ ਦੇ ਨਾਲ ਮੰਚ 'ਤੇ ਆਈਆਂ ਤਾਂ ਇਕ ਵੱਡ ਆਕਾਰੀ ਦ੍ਰਿਸ਼ ਪੇਸ਼ ਕਰਦਿਆਂ ਇਹ ਪੇਸ਼ਕਾਰੀ ਖਤਮ ਹੋ ਗਈ
ਇਸ ਤੋਂ ਬਾਅਦ ਸਾਰੀਆਂ 23 ਟੀਮਾਂ ਦੇ ਕਪਤਾਨ ਬੁਲਟ ਮੋਟਰਸਾਇਕਲਾਂ 'ਤੇ ਚੱੜ ਕੇ ਮੈਦਾਨ ਵਿਚ ਪਹੁੰਚੇ ਤਾਂ ਪੰਜਾਬੀਆਂ ਦੇ ਵੱਖਰੇ ਸ਼ੋਕ ਅਤੇ ਜੀਵਨ ਜਾਚ ਦਾ ਨਜ਼ਾਰਾ ਦੇਖਣ ਨੂੰ ਮਿਲਿਆਹਰ ਮੋਟਰਸਾਇਕਲ 'ਤੇ ਸਬੰਧਤ ਦੇਸ਼ਾਂ ਦੇ ਝੰਡੇ ਲੱਗੇ ਹੋਏ ਸਨਇਸ ਤੋਂ ਬਾਅਦ ਸਾਰੀਆਂ ਟੀਮਾਂ ਆਪੋ ਆਪਣੇ ਦੇਸ਼ਾਂ ਦੇ ਝੰਡਿਆਂ ਪਿੱਛੇ ਕਤਾਰਬੱਧ ਹੋ ਗਈਆਂਇਸ ਮੌਕੇ ਇੱਕ ਵਿਸ਼ੇਸ਼ ਲੇਜ਼ਰ ਸ਼ੋਅ ਵੀ ਹੋਇਆਇਸ ਤੋਂ ਬਾਅਦ ਜਦੋਂ ਬੱਚਿਆਂ ਦੇ ਇੱਕ ਗਰੁੱਪ ਨੇ ਆਪਣੇ ਹੱਥਾਂ ਵਿਚ ਫੜੇ ਬੋਰਡਾਂ ਰਾਹੀਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਤਸਵੀਰ ਦੀ ਰਚਨਾ ਕੀਤੀ ਅਤੇ ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਇਕ ਹਾਈਡਰਾਲਿਕ ਲਿਫਟ ਰਾਹੀਂ ਮੰਚ 'ਤੇ ਪਹੁੰਚੇਉਨ੍ਹਾਂ ਮੰਚ 'ਤੇ ਪਹੁੰਚਣ ਉਪਰੰਤ ਸਾਰੇ ਕਪਤਾਨਾਂ ਨਾਲ ਹੱਥ ਮਿਲਾਇਆ ਅਤੇ ਪਿੱਛੋਂ ਉਨ੍ਹਾਂ ਵਲੋਂ ਕਬੱਡੀ ਦੀ ਰਵਾਇਤੀ ਖੇਡ ਨੂੰ ਹੋਰ ਹਰਮਨ ਪਿਆਰੀ ਬਨਾਉਣ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਦਰਸ਼ਕਾਂ ਅੱਗੇ ਰੱਖਿਆ
ਇਸ ਤੋਂ ਬਾਅਦ ਜਦੋਂ ਹੀ ਇਹ ਜਾਣ ਪਹਿਚਾਣ ਰਸਮ ਸੰਪੂਰਨ ਹੋਈ ਤਾਂ ਇਨ੍ਹਾਂ ਖੇਡਾਂ ਦਾ ਮਾਸਕਟ ਜਾਂਬਾਜ਼ ਆਪਣੇ ਹੱਥ ਵਿਚ ਬੇਟਨ ਲੈ ਕੇ ਮੰਚ 'ਤੇ ਪਰਗਟ ਹੋਇਆਜਾਂਬਾਜ਼ ਨੇ ਵੀ.ਆਈ.ਪੀ ਬਾਕਸ ਵਿਚ ਪਹਿਲੇ ਐਥਲੀਟ ਨੂੰ ਇਹ ਬੇਟਨ ਸੌਂਪੀ ਅਤੇ ਇਹ ਬੇਟਨ ਹੌਲੀ ਹੌਲੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਪਹੁੰਚੀ ਅਤੇ ਮੁੱਖ ਮੰਤਰੀ ਨੇ ਤੀਸਰੇ ਵਿਸ਼ਵ ਕਬੱਡੀ ਕੱਪ ਦਾ ਰਸਮੀ ਐਲਾਨ ਕੀਤਾਇਸ ਤੋਂ ਬਾਅਦ ਸਾਰੇ ਕਪਤਾਨਾਂ ਨੇ ਅੱਗੇ ਵੱਧ ਕੇ ਖੇਡ ਨੂੰ ਸੱਚੀ ਖੇਡ ਭਾਵਨਾ ਨਾਲ ਖੇਡਣ ਦਾ ਅਹਿਦ ਲਿਆ
ਇਸ ਮੌਕੇ ਬੋਲਦਿਆਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਹੈ ਕਿ ਰਵਾਇਤੀ ਖੇਡ ਕਬੱਡੀ ਨੂੰ ਉਲੰਪਿਕ ਪੱਧਰ 'ਤੇ ਲਿਜਾਇਆ ਜਾਵੇਉਨ੍ਹਾਂ ਕਿਹਾ ਕਿ ਕੌਮਾਂਤਰੀ ਉਲੰਪਿਕ ਕਮੇਟੀ ਦੇ ਡਾਇਰੈਕਟਰ ਖੇਡਾਂ ਵਲੋਂ ਵਿਸ਼ਵ ਕਬੱਡੀ ਕੱਪ ਲਈ ਭੇਜੀਆਂ ਗਈਆਂ ਸ਼ੁਭਕਾਮਨਾਵਾਂ ਨਾਲ ਇਸ ਦਿਸ਼ਾ ਵਿਚ ਇੱਕ ਨਿਮਾਣੀ ਸ਼ੁਰੂਆਤ ਹੋ ਗਈ ਹੈਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਕਬੱਡੀ ਕੱਪ ਵਿਚ 9 ਟੀਮਾਂ ਨੇ ਹਿੱਸਾ ਲਿਆ ਸੀ ਜਦੋਂ ਕਿ ਇਸ ਵਾਰ 18 ਦੇਸ਼ਾਂ ਤੋਂ 16 ਪੁਰਸ਼ਾਂ ਅਤੇ 7 ਔਰਤਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ 8 ਕੌਮਾਂਤਰੀ ਟੀਮਾਂ ਵਿਚ ਇੱਕ ਵੀ ਭਾਰਤੀ ਮੂਲ ਦਾ ਖਿਡਾਰੀ ਨਹੀਂ ਹੈ ਅਤੇ ਕਬੱਡੀ ਸਹੀ ਮਾਅਨਿਆਂ ਵਿਚ ਕੌਮਾਂਤਰੀ ਖੇਡ ਬਣ ਗਈ ਹੈ
ਵਿਸ਼ਵ ਕਬੱਡੀ ਕੱਪ ਦੀ ਰਸਮੀ ਸ਼ੁਰੂਆਤ ਕਰਨ ਉਪਰੰਤ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਭਾਵਪੂਰਤ ਅੰਦਾਜ਼ ਵਿੱਚ ਸੰਬੋਧਤ ਕਰਦਿਆਂ ਇਹ ਵਿਸ਼ਵ ਕੱਪ ਪੰਜਾਬ ਦੇ ਬੇਹਦ ਸੂਝਵਾਨ ਪੁੱਤਰ ਸ੍ਰੀ ਇੰਦਰ ਕੁਮਾਰ ਗੁਜਰਾਲ ਨੂੰ ਸਮਰਪਤ ਕੀਤਾਉਨ੍ਹਾਂ ਕਿਹਾ ਕਿ ਇਹ ਵਿਸ਼ਵ ਕੱਪ ਸ੍ਰੀ ਗੁਜਰਾਲ ਨੂੰ ਸਹੀ ਮਾਅਨਿਆਂ 'ਚ ਸ਼ਰਧਾਂਜਲੀ ਹੈ ਕਿਉਂਕਿ ਉਨ੍ਹਾਂ ਦਾ ਏਸ਼ੀਆਈ ਉਪ ਮਹਾਂਦੀਪ ਵਿੱਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਅਮਨ ਨੂੰ ਪ੍ਰੋਤਸ਼ਾਹਤ ਕਰਨਾ ਪਸੰਦੀਦਾ ਵਿਸ਼ਾ ਰਿਹਾ ਹੈਉਨ੍ਹਾਂ ਕਿਹਾ ਕਿ ਇਹ ਵਿਸ਼ਵ ਕੱਪ ਭਾਗ ਲੈ ਰਹੇ ਦੇਸ਼ਾਂ, ਖ਼ਾਸ ਕਰ ਕੇ ਭਾਰਤ-ਪਾਕਿ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਵੱਡੀ ਭੂਮਿਕਾ ਨਿਭਾਏਗਾਅੱਜ ਦੇ ਦਿਨ ਨੂੰ ਰਾਜ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਦਿਨ ਕਰਾਰ ਦਿੰਦਿਆਂ ਸ. ਬਾਦਲ ਨੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਕਬੱਡੀ ਨੂੰ ਕੌਮਾਂਤਰੀ ਮੰਚ 'ਤੇ ਹਰਮਨ ਪਿਆਰਾ ਬਣਾਉਣ ਵਿੱਚ ਨਿਭਾਈ ਭੂਮਿਕਾ ਲਈ ਵਧਾਈ ਦਿੱਤੀਸ. ਬਾਦਲ ਨੇ ਕਿਹਾ ਕਿ ਜਿਵੇਂ ਪੰਜਾਬੀ ਆਪਣੀ ਮਾਤ ਭਾਸ਼ਾ ਪੰਜਾਬੀ ਦਾ ਸਤਿਕਾਰ ਕਰਦੇ ਹਨ, ਉਸੇ ਤਰ੍ਹਾਂ ਕਬੱਡੀ ਨੂੰ ਆਪਣੀ ਮਾਂ ਖੇਡ ਸਮਝਦੇ ਹਨਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਦੇ ਯਤਨਾਂ ਸਦਕਾ ਕਬੱਡੀ ਨਾ ਕੇਵਲ ਭਾਰਤ ਅੰਦਰ ਬਲਕਿ ਹੋਰਨਾਂ ਏਸ਼ੀਆਈ, ਅਫ਼ਰੀਕੀ ਅਤੇ ਯੂਰਪੀ ਮੁਲਕਾਂ ਵਿੱਚ ਵੀ ਬਹੁਤ ਮਕਬੂਲ ਹੋ ਰਹੀ ਹੈਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀ, ਜਦੋਂ ਕਬੱਡੀ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਜਾਵੇਗਾ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਿਕਰਮ ਸਿੰਘ ਮਜੀਠੀਆ, ਸ. ਜਨਮੇਜਾ ਸਿੰਘ ਸੇਖੋਂ, ਸ. ਸਿਕੰਦਰ ਸਿੰਘ ਮਲੂਕਾ, ਸ. ਪਰਮਿੰਦਰ ਸਿੰਘ ਢੀਂਡਸਾ, ਸ. ਸਰਵਣ ਸਿੰਘ ਫ਼ਿਲੌਰ ਅਤੇ ਸ. ਅਜੀਤ ਸਿੰਘ ਕੋਹਾੜ (ਸਾਰੇ ਕੈਬਨਿਟ ਮੰਤਰੀ), ਸ੍ਰੀ ਪਵਨ ਕੁਮਾਰ ਟੀਨੂ ਅਤੇ ਸ੍ਰੀ ਸਰੂਪ ਚੰਦ ਸਿੰਗਲਾ (ਦੋਵੇਂ ਮੁੱਖ ਸੰਸਦੀ ਸਕੱਤਰ) ਅਤੇ ਵੱਡੀ ਗਿਣਤੀ ਵਿੱਚ ਵਿਧਾਇਕ ਹਾਜ਼ਰ ਸਨ
ÎਿÂਸ ਦੌਰਾਨ ਅਫ਼ਗ਼ਾਨਿਸਤਾਨ ਤੋਂ ਮੁਹੰਮਦ ਜ਼ਾਹਿਰ ਅਕਬਰ, ਪ੍ਰਧਾਨ ਇਸਲਾਮਿਕ ਰਿਪਬਲਿਕ ਆਫ਼ ਅਫ਼ਗ਼ਾਨਿਸਤਾਨ ਅਤੇ ਸੈਨੇਟਰ ਬੇਗ਼ਮ ਅਨਾਰਕਲੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ

No comments:

Post a Comment