Thursday 13 December 2012

ਪੰਜਾਬ ਵਲੋਂ ਨਾਗਰਕਾਂ ਲਈ 24X7 ਪੁਲਿਸ ਫੀਡਬੈਕ ਪੋਰਟਲ ਅਤੇ ਟੋਲ ਫਰੀ ਨੰਬਰ ਜਾਰੀ

ਸੁਣਵਾਈ ਨਾ ਹੋਣ 'ਤੇ ਆਮ ਲੋਕ ਉਪ ਮੁੱਖ ਮੰਤਰੀ ਨੂੰ ਸਿੱਧੀ ਈ-ਮੇਲ ਕਰ ਸਕਣਗੇ
ਸ਼ਿਕਾਇਤਾਂ ਦੀ ਨਿਰਧਾਰਤ ਸਮੇਂ ਵਿਚ ਸੁਣਵਾਈ ਹੋਵੇਗੀ

ਏ.ਡੀ.ਜੀ.ਪੀ/ਕਾਨੂੰਨ ਅਤੇ ਵਿਵਸਥਾ ਨਵੀਂ ਪੋਰਟਲ ਦੇ ਇੰਚਾਰਜ ਹੋਣਗੇ

ਤਫਤੀਸ਼ ਅਤੇ ਆਮ ਪੁਲਿਸ ਵਿਵਸਥਾ ਵਿੰਗ ਵੱਖਰੇ ਕੀਤੇ

ਦਿਹਾਤੀ ਖੇਤਰਾਂ ਵਿਚ ਤੇਜ਼ੀ ਨਾਲ ਪੁਲਿਸ ਸਹਾਇਤਾ ਪ੍ਰਦਾਨ ਕਰਨ ਦੀ ਵਿਵਸਥਾ ਜਨਵਰੀ ਤੋਂ ਹੋ ਜਾਵੇਗੀ ਲਾਗੂ

ਕਾਂਗਰਸ ਹਰ ਘਟਨਾ ਦਾ ਸਿਆਸੀਕਰਨ ਕਰਨ ਦਾ ਯਤਨ ਕਰ ਰਹੀ ਹੈ-ਸੁਖਬੀਰ ਸਿੰਘ ਬਾਦਲ

ਪੰਜਾਬ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਿਸੇ ਵੀ ਰਾਜ ਨਾਲੋਂ ਬਿਹਤਰ ਹੈ



ਚੰਡੀਗੜ੍ਹ, 12 ਦਸੰਬਰ: ਪੰਜਾਬ ਅੱਜ ਪੁਲਿਸ ਵਲੋਂ ਸੁਣਵਾਈ ਤੋਂ ਸੰਤੁਸ਼ਟ ਨਾ ਹੋਣ ਵਾਲੇ ਨਾਗਰਿਕਾਂ ਤੋਂ ਫੀਡਬੈਕ ਅਤੇ ਸੁਝਾਅ ਲੈਣ ਲਈ ਇੱਕ 24X7 ਨਾਗਰਿਕ ਪੋਰਟਲ ਅਤੇ ਉਸਦੇ ਨਾਲ-ਨਾਲ ਟੋਲ ਫਰੀ ਫੋਨ ਨੰਬਰ ਸੇਵਾ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ
ਅੱਜ ਇਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਡੀ.ਜੀ.ਪੀ ਸ਼੍ਰੀ ਸੁਮੇਧ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਹ ਪੋਰਟਲ ਸ਼ੁਰੂ ਕਰਦਿਆਂ ਦੱਸਿਆ ਕਿ ਇਹ ਵਿਵਸਥਾ ਉਸ ਧਾਰਨਾ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਹੈ ਕਿ ਪੁਲਿਸ ਵਿਚ ਹੇਠਲੇ ਪੱਧਰ 'ਤੇ ਸ਼ਿਕਾਇਤਾਂ ਦਾ ਨਿਬੇੜਾ ਨਹੀਂ ਹੁੰਦਾ ਅਤੇ ਕੁਝ ਨਾਗਰਿਕ ਆਪਣੇ ਮਾਮਲਿਆਂ ਵਿਚ ਸੁਣਵਾਈ ਤੋਂ ਸੰਤੁਸ਼ਟ ਨਹੀਂ ਹਨਉਨ੍ਹਾਂ ਕਿਹਾ ਕਿ ਇਹ ਵਿਵਸਥਾ ਸ਼ਿਕਾਇਤ ਦੇ ਪਹਿਲੇ ਕੇਂਦਰ ਭਾਵ ਪੁਲਿਸ ਸਟੇਸ਼ਨ ਦਾ ਬਦਲ ਨਹੀਂ ਹੋਵੇਗੀ ਅਤੇ ਜੇ ਕੋਈ ਸ਼ਿਕਾਇਤ ਕਰਤਾ ਆਪਣੀ ਸੁਣਵਾਈ ਤੋਂ ਸੰਤੁਸ਼ਟ ਨਹੀਂ ਹੋਵੇਗਾ ਤਾਂ ਉਹ ਈ-ਮੇਲ ਜਾਂ 24 ਘੰਟੇ ਉਪਲੱਭਧ ਹੋਣ ਵਾਲੀ ਮੁਫਤ ਟੈਲੀਫੋਨ ਸੇਵਾ ਜ਼ਰੀਏ ਆਪਣੀ ਸ਼ਿਕਾਇਤ ਦੇ ਸਕੇਗਾਉਨ੍ਹਾਂ ਦੱਸਿਆ ਕਿ ਹਰ ਸ਼ਿਕਾਇਤ ਕਰਤਾ ਨੂੰ 21 ਦਿਨਾਂ ਦੇ ਵਿਚ ਆਪਣਾ ਜਵਾਬ ਮਿਲ ਜਾਵੇਗਾ ਅਤੇ ਜਿਆਦਾ ਅਹਿਮੀਅਤ ਵਾਲੇ ਮਾਮਲਿਆਂ ਵਿਚ ਇਹ ਹੋਰ ਵੀ ਛੇਤੀ ਮਿਲੇਗਾਉਨ੍ਹਾਂ ਕਿਹਾ ਕਿ ਏ.ਡੀ.ਜੀ.ਪੀ/ਕਾਨੂੰਨ ਅਤੇ ਵਿਵਸਥਾ ਅਤੇ ਉਹਨਾਂ ਦੀ ਟੀਮ ਸਾਰੀਆਂ ਸ਼ਿਕਾਇਤਾਂ ਦੀ ਨਿਰੰਤਰ ਨਜ਼ਰਸਾਨੀ ਕਰਦਿਆਂ ਉਨ੍ਹਾਂ ਨੂੰ ਰੋਜਾਨਾ ਰਿਪੋਰਟ ਭੇਜੇਗੀਸ. ਬਾਦਲ ਨੇ ਕਿਹਾ ਕਿ ਕੋਈ ਵੀ ਵਿਅਕਤੀ ਪੰਜਾਬ ਪੁਲਿਸ ਦੀ ਵੈਬਸਾਈਟ www.punjabpolice.gov.in 'ਤੇ ਜਾ ਕੇ citizen portal ਨੂੰ ਕਲਿੱਕ ਕਰਕੇ ਜਾਂ ਫਿਰ ਟੋਲ ਫਰੀ ਨੰਬਰ 1800-180-2082 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ
ਮੌਜੂਦਾ ਸਮੇਂ ਵਿਚ ਇਸ ਟੋਲ ਫਰੀ ਨੰਬਰ ਦੀਆਂ ਚਾਰ ਲਾਈਨਾਂ ਹਨ ਤੇ ਭਵਿੱਖ ਵਿਚ ਕੰਮ ਦੇ ਦਬਾਅ ਨੂੰ ਦੇਖਦਿਆਂ ਇਨ੍ਹਾਂ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ 
ਨਵੇਂ ਫੀਡਬੈਕ ਚੈਨਲ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਇਹ ਉਹਨਾਂ ਦਾ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ਵਿਚ ਰਹਿੰਦੇ ਲੋਕਾਂ ਤੋਂ ਸਿੱਧੀ ਫੀਡਬੈਕ ਲੈਣ ਦਾ ਨਿਮਾਣਾ ਯਤਨ ਹੈ ਅਤੇ ਉਹ ਇਸ ਨਵੀਂ ਵਿਵਸਥਾ ਸਦਕਾ ਹਰ ਪੁਲਿਸ ਥਾਣੇ ਦੇ ਕੰਮ ਕਾਜ 'ਤੇ ਨਿਗਾਹ ਰੱਖ ਸਕਣਗੇ 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਦੂਸਰਾ ਫੈਸਲਾ ਤਫਤੀਸ਼ ਅਤੇ ਆਮ ਪੁਲਿਸ ਵਿਵਸਥਾ ਵਿੰਗਾਂ ਨੂੰ ਵੱਖਰਾ ਕਰਨ ਦੇ ਰੂਪ ਵਿਚ ਲਿਆ ਗਿਆ ਹੈਉਨ੍ਹਾਂ ਦੱਸਿਆ ਕਿ ਤਫਤੀਸ਼ ਵਿੰਗਾਂ ਕੋਲ ਸਾਰੇ ਮਾਮਲਿਆਂ ਦੀ ਜਾਂਚ ਹੋਵੇਗੀ ਅਤੇ ਉਨ੍ਹਾਂ ਨੂੰ ਨਵੀਨਤਮ ਤਕਨਾਲੋਜੀ ਤੋਂ ਲੈਸ ਕਰਨ ਤੋਂ ਇਲਾਵਾ ਵਿਗਿਆਨਕ ਤਰੀਕਿਆਂ ਨਾਲ ਜਾਂਚ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀਉਨ੍ਹਾਂ ਕਿਹਾ ਕਿ ਇਸ ਨਵੀਂ ਵਿਵਸਥਾ ਨਾਲ ਪੁਲਿਸ ਦੇ ਤਫਤੀਸ਼ ਕਰਨ ਦਾ ਢੰਗ ਹੋਰ ਪਾਰਦਰਸ਼ੀ ਅਤੇ ਅਸਰਦਾਰ ਹੋਵੇਗਾ 
ਪੇਂਡੂ ਖੇਤਰਾਂ ਵਿਚ ਤਿੰਨ ਅੱਖਰੀ ਟੋਲ ਫਰੀ ਨੰਬਰ ਵਾਲੇ ਰੈਪਿਡ ਰੂਰਲ ਰਿਸਪਾਂਸ ਸਿਸਟਮ ਨੂੰ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਜਨਵਰੀ ਤੱਕ ਪੰਜਾਬ ਪੁਲਿਸ ਨੂੰ ਦਿਹਾਤੀ ਖੇਤਰਾਂ ਵਿਚ ਤੇਜ਼ੀ ਨਾਲ ਸਹਾਇਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਨਵੀਨਤਮ ਤਕਨਾਲੋਜੀ ਨਾਲ ਲੈਸ 700 ਮੋਟਰਸਾਈਕਲ ਮੁਹੱਈਆ ਕਰਵਾ ਦਿੱਤੇ ਜਾਣਗੇ ਅਤੇ 245 ਅਜਿਹੇ ਮੋਟਰਸਾਈਕਲ ਸ਼ਹਿਰੀ ਪੁਲਿਸ ਵਿਵਸਥਾ ਲਈ ਪ੍ਰਦਾਨ ਕੀਤੇ ਜਾਣਗੇਇਸ ਨਵੀਂ ਵਿਵਸਥਾ ਤਹਿਤ 108 ਐਂਬੂਲੈਂਸ ਸੇਵਾ ਦੀ ਤਰਜ਼ 'ਤੇ ਸ਼ਿਕਾਇਤ ਮਿਲਣ ਦੇ 20 ਮਿੰਟਾਂ ਦੇ ਅੰਦਰ ਅੰਦਰ ਪੁਲਿਸ ਸਹਾਇਤਾ ਲਈ ਪਹੁੰਚ ਜਾਵੇਗੀਉਨ੍ਹਾਂ ਕਿਹਾ ਕਿ ਇਸ ਸੇਵਾ ਲਈ ਕੇਂਦਰੀ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਜਾ ਰਹੀ ਹੈ 
ਜਿਆਦਾ ਤੇਜ਼ ਰਫਤਾਰ ਕਾਰਨ ਵੱਧ ਰਹੇ ਸੜਕੀ ਹਾਦਸਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਹਰ ਅਹਿਮ ਸੜਕ 'ਤੇ ਵਾਹਨਾਂ ਦੀ ਰਫਤਾਰ 'ਤੇ ਨਿਅੰਤਰਣ ਰੱਖਣ ਲਈ ਸਪੀਡ ਰਾਡਾਰ ਲਗਾਉਣ ਦੇ ਆਦੇਸ਼ ਦਿੱਤੇ ਹਨਉਨ੍ਹਾਂ ਕਿਹਾ ਕਿ ਹਰ ਕਮਰਸ਼ੀਅਲ ਵਾਹਨ 'ਤੇ ਰਾਤ ਸਮੇਂ ਹਾਦਸਿਆਂ ਤੋਂ ਬਚਾਅ ਲਈ ਰਿਫਲੈਕਟਰ ਲਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ 
ਪੰਜਾਬ ਵਿਚ ਕਾਨੂੰਨ ਤੇ ਵਿਵਸਥਾ ਦੀ ਮੌਜੂਦਾ ਸਥਿਤੀ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਾਂਗਰਸ ਪਾਰਟੀ 'ਤੇ ਰਾਜ ਅੰਦਰ ਹਰ ਛੋਟੇ ਤੋਂ ਛੋਟੇ ਮਸਲੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਕੋਲ ਕੋਈ ਮੁੱਦਾ ਹੀ ਨਹੀਂ ਹੈਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਵਲੋਂ ਲਗਾਤਾਰ 40,000 ਝੂਠੇ ਕੇਸਾਂ ਦਾ ਨਿਰੰਤਰ ਪ੍ਰਚਾਰ ਕੀਤਾ ਗਿਆ ਪ੍ਰੰਤੂ ਉਹ 4 ਵੀ ਅਜਿਹੇ ਮਾਮਲੇ ਲੋਕਾਂ ਸਾਹਮਣੇ ਨਹੀਂ ਰੱਖ ਸਕੇਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਫੁਰਤੀ ਦਿਖਾਉਂਦਿਆਂ ਛੇ ਘੰਟਿਆਂ ਦੇ ਅੰਦਰ ਅੰਦਰ ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਆਪਣੇ ਫਰਜ਼ਾਂ ਨੂੰ ਸਹੀ ਢੰਗ ਨਾਲ ਨਿਭਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਗਈਆਂ ਹਨਸ. ਬਾਦਲ ਨੇ ਕਿਹਾ ਕਿ ਰਾਜ ਅੰਦਰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇਸ਼ ਦੇ ਕਿਸੇ ਵੀ ਹੋਰ ਰਾਜ ਨਾਲੋਂ ਬਿਹਤਰ ਹੈਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਪੁਲਿਸ ਵਲੋਂ ਆਰ.ਡੀ.ਐਕਸ ਅਤੇ ਹੋਰ ਧਮਾਕਾਖੇਜ਼ ਪਦਾਰਥਾਂ ਦੀ ਰਿਕਾਰਡ ਬਰਾਮਦਗੀ ਕਰਨ ਤੋਂ ਇਲਾਵਾ ਕੱਟੜ ਦਹਿਸ਼ਤਗਰਦਾਂ ਨੂੰ ਕਾਬੂ ਕਰਕੇ ਕਈ ਹਾਦਸੇ ਹੋਣ ਤੋਂ ਬਚਾਏ ਗਏ ਹਨਸ. ਬਾਦਲ ਨੇ ਕਿਹਾ ਕਿ ਜਿਹੜੇ ਲੋਕ ਮੇਰਾ ਅਸਤੀਫਾ ਮੰਗ ਰਹੇ ਹਨ ਉਹ ਲੋਕਾਂ ਵਲੋਂ ਪਹਿਲਾਂ ਹੀ ਨਾਕਾਰੇ ਜਾ ਚੁੱਕੇ ਹਨਉਨ੍ਹਾਂ ਕਿਹਾ ਕਿ ਮੇਰਾ ਅਸਤੀਫਾ ਮੰਗਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਜਾਵੇ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਵਿਚ ਮੁੰਬਈ 'ਤੇ ਹਮਲੇ ਸਮੇਤ ਵੱਡੇ ਬੰਬ ਧਮਾਕੇ ਹੋਏ ਹਨ 
ਸ. ਬਾਦਲ ਨੇ ਦੱਸਿਆ ਕਿ ਏ.ਡੀ.ਜੀ.ਪੀ/ਕਾਨੂੰਨ ਤੇ ਵਿਵਸਥਾ ਨਿਜੀ ਤੌਰ 'ਤੇ ਏ.ਐਸ.ਆਈ ਕਤਲ ਕਾਂਡ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ ਅਤੇ ਇਸ ਮਾਮਲੇ ਵਿਚ ਹੁਣ ਤੱਕ ਇੱਕ ਐਸ.ਐਚ.ਓ ਨੂੰ ਬਰਤਰਫ ਕਰਨ ਤੋਂ ਇਲਾਵਾ ਇੱਕ ਹੋਰ ਪੁਲਿਸ ਕਰਮਚਾਰੀ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈਉਨ੍ਹਾਂ ਕਿਹਾ ਕਿ ਏ.ਐਸ.ਆਈ ਦੀ ਬੇਟੀ ਰੌਬਿਨਜੀਤ ਕੌਰ ਦੀ ਅੱਜ ਪੰਜਾਬ ਮੰਤਰੀ ਮੰਡਲ ਵਲੋਂ ਬਤੌਰ ਨਾਇਬ ਤਹਿਸੀਲਦਾਰ ਨਿਯੁਕਤੀ ਕੀਤੀ ਗਈ ਹੈ 
ਡੀ.ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲ ਕੀਤੇ ਜਾਣ ਦੀ ਰਿਪੋਰਟ ਦਾ ਖੰਡਣ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਸਬੰਧ ਵਿਚ ਕੋਈ ਆਦੇਸ਼ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਨ 
ਕਾਂਗਰਸੀ ਆਗੂਆਂ ਨੂੰ ਕਾਂਗਰਸ ਹਾਈਕਮਾਨ ਅੱਗੇ ਹਾਜ਼ਰੀ ਲਵਾਉਣ ਲਈ ਮੁਕਾਬਲੇਬਾਜ਼ੀ ਦੀ ਸਿਆਸਤ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਹਮੇਸ਼ਾ ਹਰ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਵਾਂਗੂ ਕਲੀਨ ਚਿਟਾਂ ਜਾਰੀ ਨਹੀਂ ਕੀਤੀਆਂ 
ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਵਿਚ 6 ਸਾਲਾਂ ਦੌਰਾਨ ਹੋਈ 20,000 ਸਿਪਾਹੀਆਂ ਦੀ ਨਿਯੁਕਤੀ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿਉਂਕਿ ਪੂਰਨ ਪਾਰਦਰਸ਼ੀ ਢੰਗ ਨਾਲ ਨੇਪਰੇ ਚੜੇ ਸਮੁੱਚੇ ਭਰਤੀ ਅਮਲ ਦੌਰਾਨ ਉਨ੍ਹਾਂ ਨੂੰ ਬਿਹਤਰੀਨ ਪ੍ਰਤਿਭਾਵਾਂ ਪੰਜਾਬ ਪੁਲਿਸ ਲਈ ਮਿਲੀਆਂ ਹਨ 
ਸੁਖਦੇਵ ਸਿੰਘ ਨਾਮਧਾਰੀ ਨੂੰ ਜਾਅਲੀ ਦਸਤਾਵੇਜ਼ਾਂ ਨਾਲ ਲਾਈਸੈਂਸ ਮਿਲਣ ਦੇ ਮੁੱਦੇ 'ਤੇ ਸ. ਬਾਦਲ ਨੇ ਕਿਹਾ ਕਿ ਉਹਨਾਂ ਨਾਮਧਾਰੀ ਖਿਲਾਫ ਮਾਮਲਾ ਦਰਜ਼ ਕਰਨ ਤੋਂ ਇਲਾਵਾ ਸਾਰੇ ਹਥਿਆਰ ਲਾਈਸੈਂਸਾਂ ਦੀ ਮੁੜ ਜਾਂਚ ਦੇ ਆਦੇਸ਼ ਦਿੱਤੇ ਹਨ 
ਡੀ.ਜੀ.ਪੀ ਸ਼੍ਰੀ ਸੁਮੇਧ ਸਿੰਘ ਦੇ ਕੰਮਕਾਜ ਵਿਚ ਪੂਰਨ ਭਰੋਸਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਡੀ.ਜੀ.ਪੀ ਨੂੰ ਜੋ ਵੀ ਕਾਰਵਾਈ ਉਹ ਮੁਨਾਸਿਬ ਸਮਝਦੇ ਹਨ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਉਹ ਹਰ ਸਥਿਤੀ ਨੂੰ ਬਹੁਤ ਅਸਰਦਾਰ ਢੰਗ ਨਾਲ ਸੰਭਾਲ ਰਹੇ ਹਨ 
ਇਸ ਤੋਂ ਪਹਿਲਾਂ ਸ. ਬਾਦਲ ਨੇ ਉਕਤ ਟੋਲ ਫਰੀ ਨੰਬਰ ਅਤੇ ਵੈਬ ਪੋਰਟਲ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਿਆਂ ਇਸ ਨਵੀਂ ਵਿਵਸਥਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ 

No comments:

Post a Comment