- ਮੌਜੂਦਾ ਕੇਂਦਰੀ ਖੇਡ ਬਜਟ 700 ਕਰੋੜ ਰੁਪਏ ਤੋਂ ਵਧਾਕੇ 10,000 ਕਰੋੜ ਰੁਪਏ ਸਾਲਾਨਾ ਕਰਨ ਦੀ ਮੰਗ
- ਪੰਜਾਬ ਸਰਕਾਰ ਦੀਆਂ ਖੇਡਾਂ ਦੇ ਖੇਤਰ ਵਿਚ ਪਹਿਲਕਦਮੀਆਂ ਦਾ ਖੁਲਾਸਾ
- ਵੱਡੇ ਵਪਾਰਕ ਘਰਾਣਿਆਂ ਨੂੰ ਵੱਖ ਵੱਖ ਖੇਡਾਂ ਦੀ ਪ੍ਰਫੁੱਲਤਾ ਲਈ ਅੱਗੇ ਆਉਣ ਦਾ ਸੱਦਾ
ਵਿਉਂਤਬੰਦੀ ਅਤੇ ਖੇਡ ਪ੍ਰਤਿਭਾਵਾਂ ਦੀ ਛੋਟੀ ਉਮਰੇ ਹੀ ਸਨਾਖਤ ਕਰਦਿਆਂ ਦੇਸ਼ ਦੇ ਓਲੰਪਿਕ ਤਮਗਿਆਂ ਦੀ ਗਿਣਤੀ ਨੂੰ 6 ਤੋਂ ਵਧਾਕੇ 60 ਕੀਤਾ ਜਾ ਸਕਦਾ ਹੈ।
ਫਿੱਕੀ ਆਡੀਟੋਰੀਅਮ ਵਿਖੇ ਆਪਣੇ ਸੰਬੋਧਨ ਵਿਚ ਸ. ਬਾਦਲ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਕੌਮਾਂਤਰੀ ਖੇਡ ਪਿੜ ਵਿਚ ਦੇਸ਼ ਦੀ ਸ਼ਾਨ ਨੂੰ ਕਾਇਮ ਕਰਨ ਲਈ ਵਧੇਰੇ ਵਚਨਬੱਧਤਾ ਨਾਲ ਪਹਿਲ ਕਦਮੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਾਡੇ 1.20 ਅਰਬ ਲੋਕਾਂ ਦੇ ਦੇਸ਼ ਵਿਚ ਖੇਡਾਂ ਦਾ ਕੌਮੀ ਬਜਟ ਮਹਿਜ 700 ਕਰੋੜ ਰੁਪਏ ਹੈ ਅਤੇ ਅਸੀਂ ਰਾਸ਼ਟਰ ਮੰਡਲ ਖੇਡਾਂ ਜਿਹੇ ਮੁਕਾਬਲਿਆਂ ਦੇ ਆਯੋਜਨ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਡੀ ਇਹ ਪਹੁੰਚ ਸਪਸ਼ਟ ਕਰਦੀ ਹੈ ਕਿ ਅਸੀਂ ਦੇਸ਼ ਅੰਦਰ ਖੇਡਾਂ ਦੇ ਪ੍ਰੋਤਸਾਹਨ, ਲੋੜੀਂਦੇ ਖੇਡ ਬੁਨਿਆਦੀ ਢਾਂਚੇ ਦੀ ਸਥਾਪਨਾ ਅਤੇ ਦੇਸ਼ ਅੰਦਰ ਇੱਕ ਨਵੇਕਲਾ ਖੇਡ ਸਭਿਆਚਾਰ ਵਿਕਸਤ ਕਰਨ ਪ੍ਰਤੀ ਸੰਜੀਦਾ ਨਹੀਂ ਹਾਂ। ਉਹਨਾਂ ਕੌਮੀ ਖੇਡ ਬਜਟ ਨੂੰ ਘੱਟੋਂ ਘੱਟ 10,000 ਕਰੋੜ ਰੁਪਏ ਕਰਨ ਦੀ ਮੰਗ ਕਰਦਿਆਂ ਦੇਸ਼ ਅੰਦਰ ਉਭਰ ਰਹੇ ਖਿਡਾਰੀਆਂ ਲਈ ਸਿੱਖਿਆ ਅਤੇ ਰੋਜ਼ਗਾਰ, ਦੋਹਾਂ ਹੀ ਖੇਤਰਾਂ ਵਿਚ ਬਿਹਤਰ ਵਿਵਸਥਾ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਖੇਡਾਂ ਦੇ ਪ੍ਰੋਤਸ਼ਾਹਨ ਲਈ ਨਿਵੇਸ਼ ਸਹੀ ਮਾਅਨਿਆਂ ਵਿਚ ਭਵਿੱਖੀ ਨਿਵੇਸ਼ ਹੈ ਅਤੇ ਅਸੀਂ ਅਜਿਹਾ ਕਰਕੇ ਹੀ ਆਪਣੇ ਨੌਜਵਾਨਾਂ ਨੂੰ ਜਿਥੇ ਨਸ਼ਿਆਂ ਅਤੇ ਹੋਰ ਸਮਾਜ ਵਿਰੋਧੀ ਸਰਗਰਮੀਆਂ ਦਾ ਹਿੱਸਾ ਬਨਣ ਤੋਂ ਰੋਕ ਸਕਦੇ ਹਾਂ ਉੱਥੇ ਉਹਨਾਂ ਨੂੰ ਸਿਹਤ ਪ੍ਰਤੀ ਜਾਗਰੁਕਤਾ ਵਾਲੇ ਜੀਵਨ ਨੂੰ ਅਪਣਾਉਣ ਲਈ ਉਤਸ਼ਾਹਤ ਕਰ ਸਕਦੇ ਹਾਂ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਅੰਦਰ ਇਕ ਵਿਆਪਕ ਖੇਡ ਨੀਤੀ ਲਾਗੂ ਕੀਤੀ ਹੈ ਅਤੇ ਆਪਣੇ ਖੇਡ ਵਿਭਾਗ ਦੇ ਬਜਟ ਵਿਚ 3 ਗੁਣਾ ਵਾਧਾ ਕਰਨ ਤੋਂ ਇਲਾਵਾ ਇੱਕ 35 ਕਰੋੜ ਰੁਪਏ ਸਾਲਾਨਾ ਦਾ ਵਿਸੇਸ਼ ਖੇਡ ਫੰਡ ਕਾਇਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਚੰਡੀਗੜ੍ਹ ਨੇੜੇ ਮੁਲਾਂਪੁਰ ਵਿਖੇ 200 ਏਕੜ ਵਿਚ ਰਾਜ ਪੱਧਰੀ ਖੇਡ ਕੇਂਦਰ ਦੀ ਯੋਜਨਾ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕੇਂਦਰ ਵਿਖੇ ਭਵਿੱਖ ਦੇ ਖੇਡ ਸਿਤਾਰਿਆਂ ਨੂੰ ਤਿਆਰ ਕਰਨ ਲਈ ਵਿਸ਼ਵ ਪੱਧਰੀ ਖੇਡ ਸਹੂਲਤਾਂ ਅਤੇ ਸਿਖਲਾਈ ਦੀ ਵਿਵਸਥਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਕੇਂਦਰ ਵਿਚ ਸਾਂਝੇ ਉਦਮਾਂ ਦੀ ਸਥਾਪਨਾ ਲਈ ਦੇਸ਼ ਦੇ ਚੋਟੀ ਦੇ ਖਿਡਾਰੀਆਂ ਅਤੇ ਹੋਰ ਸੰਸਥਾਵਾਂ ਨਾਲ ਗਲਬਾਤ ਸ਼ੁਰੂ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਰਾਜ ਅੰਦਰ ਖੇਡਾਂ ਦੇ ਬੁਨਿਆਦੀ ਢਾਂਚੇ ਭਾਵ ਖੇਡ ਸਟੇਡੀਅਮਾਂ ਅਤੇ ਐਸਟਰੋਟਰਫ ਦੀ ਵਿਵਸਥਾ ਲਈ 200 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜ ਅੰਦਰ 6 ਹਾਕੀ ਸਟੇਡੀਅਮਾਂ ਵਿਖੇ ਨਵੀਨਤਮ ਐਸਟਰੋਟਰਫ ਵਿਛਾਏ ਜਾਣ ਨਾਲ ਦੇਸ਼ ਦੀਆਂ ਕੁਲ 23 ਐਸਟਰੋਟਰਫਾਂ ਵਿਚੋਂ 8 ਪੰਜਾਬ ਵਿਚ ਹਨ। ਇਸ ਤੋਂ ਇਲਾਵਾ 7 ਬਹੁ ਮੰਤਵੀ ਸਟੇਡੀਅਮ ਅਤੇ 1 ਕੌਮਾਂਤਰੀ ਪੱਧਰ ਦਾ ਖੇਡ ਹੋਸਟਲ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਘੁੱਦਾ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਕੂਲ ਬਣਾਇਆ ਗਿਆ ਹੈ ਅਤੇ ਇਕ ਅਜਿਹਾ ਹੀ ਸਕੂਲ ਅੰਮ੍ਰਿਤਸਰ ਜਾਂ ਤਰਨ ਤਾਰਨ ਵਿਖੇ ਸਥਾਪਿਤ ਕਰਨ ਲਈ ਜ਼ਮੀਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਸਾਲਾਂ ਦੌਰਾਨ ਰਾਜ ਦੇ ਹਰ ਜਿਲ੍ਹੇ ਵਿਚ ਅਜਿਹਾ ਸਕੂਲ ਬਣਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਪੰਜਾਬ ਸਟਾਇਲ ਕਬੱਡੀ ਨੂੰ ਪ੍ਰੋਤਸ਼ਾਹਤ ਕਰਨ ਦਾ ਤਜ਼ਰਬਾ ਬੇਹੱਦ ਸਫਲ ਰਿਹਾ ਹੈ ਅਤੇ 2 ਵਿਸ਼ਵ ਕਬੱਡੀ ਕਪਾਂ ਦੇ ਸਫਲ ਆਯੋਜਨ ਤੋਂ ਬਾਅਦ ਤੀਸਰਾ ਵਿਸ਼ਵ ਕਬੱਡੀ ਕਪ 1 ਤੋਂ 15 ਦਸੰਬਰ ਤੱਕ ਰਾਜ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਇਆ ਜਾ ਰਿਹਾ ਹੈ ਅਤੇ ਦਿਲਚਸਪ ਪਹਿਲੂ ਇਹ ਹੈ ਕਿ 2 ਅਫਰੀਕਨ ਦੇਸ਼ਾਂ, ਇਰਾਨ, ਤੁਰਕਮੇਨਿਸਤਾਨ, ਅਫਗਾਨਿਸਤਾਨ, ਅਰਜਨਟੀਨਾ ਅਤੇ ਸ਼੍ਰੀ ਲੰਕਾ ਜਿਹੇ ਗੈਰ ਕਬੱਡੀ ਖੇਡਣ ਵਾਲੇ ਦੇਸ਼ਾਂ ਸਮੇਤ ਕੁਲ 16 ਦੇਸ਼ ਇਸ ਕੱਪ ਵਿਚ ਭਾਗ ਲੈਣ ਲਈ ਆਪਣੀ ਭੇਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਸਰਕਾਰੀ ਨੌਕਰੀਆਂ ਵਿਚ 3 ਫੀਸਦੀ ਕੋਟੇ ਨੂੰ ਲਾਗੂ ਕਰਨ ਤੋਂ ਇਲਾਵਾ ਗਰੁੱਪ ਏ ਦੀਆਂ 10 ਖਿਡਾਰੀਆਂ ਲਈ ਆਸਾਮੀਆਂ ਦੀ ਵੀ ਰਚਨਾ ਕੀਤੀ ਹੈ ਅਤੇ ਉਹਨਾਂ ਨੂੰ ਮਾਣ ਹੈ ਕਿ ਚੋਟੀ ਦੇ ਨਿਸ਼ਾਨੇਬਾਜ਼ ਮਾਨਵਜੀਤ ਸੰਧੂ, ਅਵਨੀਤ ਸਿੱਧੂ, ਰੋਂਜਨ ਸੋਢੀ, ਹਾਕੀ ਸਿਤਾਰੇ ਰਾਜਪਾਲ ਸਿੰਘ ਅਤੇ ਗੁਰਬਾਜ਼ ਸਿੰਘ, ਐਥਲੀਟ ਮਨਜੀਤ ਕੌਰ ਅਤੇ ਪਹਿਲਵਾਨ ਪਲਵਿੰਦਰ ਚੀਮਾ ਪੰਜਾਬ ਸਰਕਾਰ ਦੇ ਅਧਿਕਾਰੀ ਹਨ।
ਉਹਨਾਂ ਇਸ ਮੌਕੇ ਦੇਸ਼ ਦੇ ਉਘੇ ਸਨਅਤਕਾਰਾਂ ਅਤੇ ਵਪਾਰਕ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਅੰਦਰ ਖੇਡਾਂ ਦੇ ਪ੍ਰੋਤਸ਼ਾਹਨ ਲਈ ਇਕ ਇਕ ਖੇਡ ਨੂੰ ਅਪਨਾਉਣ। ਉਹਨਾਂ ਕਿਹਾ ਕਿ ਉਨ੍ਹਾਂ ਦਾ ਮਾਮੁਲੀ ਯੋਗਦਾਨ ਜਿਥੇ ਦੇਸ਼ ਦੀ ਵੱਡੀ ਸੇਵਾ ਕਰੇਗਾ ਉਥੇ ਖੇਡ ਸਭਿਆਚਾਰ ਵੀ ਹੋਰ ਮਜ਼ਬੂਤ ਹੋਵੇਗਾ।
ਬਾਅਦ ਵਿਚ ਉਹਨਾਂ ਸਨਅਤਕਾਰਾਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੂੰ ਪੰਜਾਬ ਅੰਦਰ ਖੇਡਾਂ ਦੇ ਖੇਤਰ ਵਿਚ ਨਿਵੇਸ਼ ਦੇ ਉਪਲੱਬਧ ਮੌਕਿਆਂ ਤੋਂ ਜਾਣੂ ਕਰਵਾਉਂਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਉਹਨਾਂ ਇਸ ਮੌਕੇ ਦੇਸ਼ ਦੇ ਉਘੇ ਸਨਅਤਕਾਰਾਂ ਅਤੇ ਵਪਾਰਕ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਅੰਦਰ ਖੇਡਾਂ ਦੇ ਪ੍ਰੋਤਸ਼ਾਹਨ ਲਈ ਇਕ ਇਕ ਖੇਡ ਨੂੰ ਅਪਨਾਉਣ। ਉਹਨਾਂ ਕਿਹਾ ਕਿ ਉਨ੍ਹਾਂ ਦਾ ਮਾਮੁਲੀ ਯੋਗਦਾਨ ਜਿਥੇ ਦੇਸ਼ ਦੀ ਵੱਡੀ ਸੇਵਾ ਕਰੇਗਾ ਉਥੇ ਖੇਡ ਸਭਿਆਚਾਰ ਵੀ ਹੋਰ ਮਜ਼ਬੂਤ ਹੋਵੇਗਾ।
ਬਾਅਦ ਵਿਚ ਉਹਨਾਂ ਸਨਅਤਕਾਰਾਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੂੰ ਪੰਜਾਬ ਅੰਦਰ ਖੇਡਾਂ ਦੇ ਖੇਤਰ ਵਿਚ ਨਿਵੇਸ਼ ਦੇ ਉਪਲੱਬਧ ਮੌਕਿਆਂ ਤੋਂ ਜਾਣੂ ਕਰਵਾਉਂਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਫਿੱਕੀ ਦੇ ਪ੍ਰਧਾਨ ਸ਼੍ਰੀ ਆਰ.ਵੀ. ਕਨੌਰੀਆ ਨੇ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ। ਸ਼੍ਰੀ ਆਲੋਕ ਮਲਿਕ, ਚੇਅਰਮੈਨ ਫਿੱਕੀ ਸਪੋਰਟਸ ਕਮੇਟੀ ਅਤੇ ਐਮ.ਡੀ. ਈ.ਐਸ.ਪੀ.ਐਨ ਸਟਾਰ ਸਪੋਰਟਸ ਇੰਡੀਆ, ਜਸਟਿਸ ਮੁਕਲ ਮੁਦਗਲ ੯ਸੇਵਾ ਮੁਕਤ੦, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸ਼੍ਰੀ ਓਕਾਰ ਕੇਡੀਆ, ਸੰਯੁਕਤ ਸਕੱਤਰ ਯੁਵਕ ਮਾਮਲੇ ਅਤੇ ਖੇਡਾਂ, ਭਾਰਤ ਸਰਕਾਰ ਅਤੇ ਸ਼੍ਰੀ ਸੰਜੀਵ ਪਾਲ, ਕੋ ਚੇਅਰਮੈਨ ਫਿੱਕੀ ਸਪੋਰਟਸ ਕਮੇਟੀ ਅਤੇ ਉਪ ਪ੍ਰਦਾਨ ਕਾਰਪੋਰੇਟ ਸੇਵਾਵਾਂ ਟਾਟਾ ਸਟੀਲ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਦੇਸ਼ ਦੇ ਸਾਬਕਾ ਹਾਕੀ ਕਪਤਾਨ ਸ਼੍ਰੀ ਪਰਗਟ ਸਿੰਘ, ਵਿਧਾਇਕ, ਸ਼੍ਰੀਮਤੀ ਕਲਪਨਾ ਮਿੱਤਲ ਬਰੂਆ, ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ, ਸ਼੍ਰੀ ਮਨਵੇਸ਼ ਸਿੰਘ ਸਿੱਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ, ਉਪ ਮੁੱਖ ਮੰਤਰੀ ਅਤੇ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਡਾਇਰੈਕਟਰ ਖੇਡਾਂ ਪੰਜਾਬ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਦੇਸ਼ ਦੇ ਸਾਬਕਾ ਹਾਕੀ ਕਪਤਾਨ ਸ਼੍ਰੀ ਪਰਗਟ ਸਿੰਘ, ਵਿਧਾਇਕ, ਸ਼੍ਰੀਮਤੀ ਕਲਪਨਾ ਮਿੱਤਲ ਬਰੂਆ, ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ, ਸ਼੍ਰੀ ਮਨਵੇਸ਼ ਸਿੰਘ ਸਿੱਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ, ਉਪ ਮੁੱਖ ਮੰਤਰੀ ਅਤੇ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਡਾਇਰੈਕਟਰ ਖੇਡਾਂ ਪੰਜਾਬ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।
No comments:
Post a Comment