- ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਗਰਾਂਟਾਂ ਸਬੰਧੀ ਸਾਰੇ ਵੇਰਵੇ
ਚੰਡੀਗੜ੍ਹ, 24 ਅਕਤੂਬਰ - ਸਾਬਕਾ ਮੰਤਰੀ ਸ. ਸੁੱਚਾ ਸਿੰਘ ਲੰਗਾਹ ਨੇ ਅੱਜ ਇਥੇ ਕਿਹਾ ਕਿ ਪਿਛਲੇ ਦਿਨੀਂ ਇੱਕ ਪ੍ਰਮੁੱਖ ਅਖਬਾਰ ਵਿੱਚ ਛਪੀ ਖਬਰ ਵਿੱਚ ਪੰਜਾਬ ਦੇ ਕੁਝ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਕਲਾਨੌਰ ਨੂੰ ਜਾਰੀ ਕੀਤੀਆਂ ਗਰਾਂਟਾਂ ਸਬੰਧੀ ਸ਼ੰਕੇ ਪ੍ਰਗਟ ਕੀਤੇ ਗਏ ਹਨ, ਜਿੰਨਾ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਇਸ ਸਬੰਧੀ ਤੱਥ ਪੱਤਰਕਾਰਾਂ ਸਾਹਮਣੇ ਰੱਖਦਿਆਂ ਸਾਰੀ ਸਥਿਤੀ ਸਪਸ਼ਟ ਕੀਤੀ।
ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਪਾਕਿਸਤਾਨ ਨਾਲ ਲੱਗਦਾ ਸਰਹੱਦੀ ਖੇਤਰੀ ਹਰ ਪੱਖੋਂ ਪਛੜਿਆ ਹੋਇਆ ਅਤੇ ਇਸ ਦਾ ਬੁਨਿਆਦੀ ਢਾਂਚਾ ਵੈਸੇ ਵੀ ਕਮਜ਼ੋਰ ਹੈ। ਉਚੇਚੇ ਤੌਰ ਤੇ ਇਸ ਇਲਾਕੇ ਵਿਚ ਚੰਗੀ ਸਿੱਖਿਆ ਲਈ ਅਦਾਰਿਆਂ ਦੀ ਘਾਟ ਹੈ। ਇਸ ਸੋਚ ਨਾਲ ਕਿ ਇਸ ਬਾਰਡਰ ਦੇ ਪਛੜੇ ਹੋਏ ਇਲਾਕੇ ਵਿਚ ਸਸਤੀ ਤੇ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਸੋਸਾਇਟੀ ਦੀ ਸਥਾਪਨਾ ਕੀਤੀ ਗਈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਲਾਨੌਰ (ਜਿਲ੍ਹਾ ਗੁਰਦਾਸਪੁਰ) ਨਾਮ ਦੀ ਸੋਸਾਇਟੀ ਨੂੰ ਮਿਤੀ 1-7-1998 ਨੂੰ ਰਜਿਸਟਰਾਰ ਆਫ਼ ਫਾਰਮਸ਼ ਐਂਡ ਸੋਸਾਇਟੀਜ਼ ਰਾਹੀਂ ਬਤੌਰ ਸੋਸਾਇਟੀ ਰਜਿਸਰਟਰਡ ਕਰਵਾਇਆ ਗਿਆ। ਇਸ ਤੇ 11 ਫਾਊਂਡਰ ਮੈਂਬਰ ਹਨ, ਜਿਸ ਵਿਚ ਸ੍ਰੀ ਸੁੱਚਾ ਸਿੰਘ ਲੰਗਾਹ, ਹਰਭਜਨ ਕੌਰ (ਪਤਨੀ), ਰਤਨ ਸਿੰਘ ਲੰਗਾਹ (ਭਰਾ) ਅਤੇ ਅੱਠ ਹੋਰ ਅਜ਼ਾਦ ਮੈਂਬਰ ਸ਼ਾਮਲ ਹਨ। ਸੋਸਾਇਟੀ ਦੇ ਮੁੱਖ ਉਦੇਸ਼ ਚੰਗੇ ਸਟੈਡਰਡ ਦੀ ਅਤੇ ਸਸਤੀ ਸਿਖਿਆ ਪ੍ਰਦਾਨ ਕਰਨਾ ਹੈ।
ਸੋਸਾਇਟੀ ਵਲੋਂ 4 ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ ਜੋ ਹੇਠ ਲਿਖੇ ਅਨੁਸਾਰ ਹਨ:-
• 2010 ਵਿਚ ਸ਼ੁਰੂ ਕੀਤਾ ਗਿਆ
• ਬੀ.ਐਸ.ਸੀ.(ਆਈ.ਟੀ.), ਬੀ.ਸੀ.ਏ., ਐਮ.ਐਸ.ਸੀ.
• (ਆਈ.ਟੀ.) ਕੋਰਸ ਚਲ ਰਹੇ ਹਨ।
• 100 ਵਿਦਿਆਰਥੀ ਪੜ੍ਹ ਰਹੇ ਹਨ।
• ਪੀ.ਟੀ.ਯੂ. ਤੋਂ ਮਾਨਤਾ ਪ੍ਰਾਪਤ ਹੈ।
2. ਗੁਰੂ ਅਰਜਨ ਦੇਵ ਪੋਲੀਟੈਕਨਿਕ ਕਾਲਜ ਧਾਰੀਵਾਲ 2010 ਵਿੱਚ ਸ਼ੁਰੂ ਕੀਤਾ ਗਿਆ।
• ਕੰਪਿਊਟਰ ਇੰਜੀਨੀਅਰ, ਮਕੈਨੀਕਲ ਇੰਜੀਨੀਰਿੰਗ, ਸਿਵਲ ਇੰਜੀਨੀਰਿੰਗ, ਇਲੈਕਟਰੀਕਲ ਇੰਜੀਨੀਰਿੰਗ ਅਤੇ ਇਲੈਕਟਰੋਨਿਕਸ਼ ਇੰਜੀਨੀਰਿੰਗ ਦੇ ਕੋਰਸ ਚਲ ਰਹੇ ਹਨ।
• ਏ.ਆਈ.ਸੀ.ਟੀ.ਈ. ਤੋਂ ਮਾਨਤਾ ਪ੍ਰਾਪਤ ਹੈ।
• ਪੰਜਾਬ ਰਾਜ ਤਕਨੀਕੀ ਤੇ ਉਦਯੋਗਿਕ ਸਿਖਲਾਈ ਬੋਰਡ ਤੋਂ ਮਾਨਤਾ ਪ੍ਰਾਪਤ ਹੈ।
• ਡਾਇਰੈਕਟਰੇਟ ਆਫ਼ ਟੈਕਨੀਕਲ ਐਜੂਕਸ਼ਨ ਤੋਂ ਮਾਨਤਾ ਪ੍ਰਾਪਤ ਹੈ।
• 300 ਵਿਦਿਆਰਥੀ ਪੜ੍ਹ ਰਹੇ ਹਨ
੩. ਇੰਡੀਅਨ ਹੈਰੀਟੇਜ਼ ਪਬਲਿਕ ਸਕੂਲ ਧਾਰੀਵਾਲ
• 2008 ਵਿਚ ਸੁਰੂ ਕੀਤਾ ਗਿਆ।
• ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਹੈ।
• 1 ਜਮਾਤ ਤੋਂ 9ਵੀਂ ਤੱਕ ਅਤੇ 462 ਵਿਦਿਆਰਥੀ ਪੜ੍ਹ ਰਹੇ ਹਨ।
ਗੁਰੂ ਅਰਜਨ ਦੇਵ ਨਰਸਿੰਗ ਕਾਲਜ
• 2007 ਵਿਚ ਸ਼ੁਰੂ ਕੀਤਾ ਗਿਆ।
• 180 ਵਿਵਿਆਰਥੀ ਪੜ੍ਹ ਰਹੇ ਹਨ।
• 67 ਵਿਦਿਆਰਥੀਆਂ ਦੇ ਦੋ ਬੈਚ ਪਾਸ ਆਊਟ ਹੋ ਗਏ ਹਨ।
• ਇਹ ਸੰਸਥਾ ਪੰਜਾਬ ਨਰਸਿੰਗ ਰਜਿਸਟਰੇਸ਼ਨ ਕਾਊਸਲ ਅਤੇ ਇੰਡੀਅਨ ਨਰਸਿੰਗ ਕਾਊਸ਼ਲ ਤੋਂ ਮਾਨਤਾ ਪ੍ਰਾਪਤ ਹੈ।
• ਡਾਇਰੈਕਟਰ, ਖੋਜ ਤੇ ਮੈਡੀਕਲ ਸਿਖਿਆ ਪੰਜਾਬ ਤੋਂ ਵੀ ਮਾਨਤਾ ਪ੍ਰਾਪਤ ਹੈ।
• ਬੀ.ਐਸ.ਸੀ ਨਰਸਿੰਗ, ਪੋਸਟ ਬੀ.ਐਸ. ਸੀ. ਨਰਸਿੰਗ ਅਤੇ ਏ.ਐਨ.ਐਮ. ਕੋਰਸ ਚਲ ਰਹੇ ਹਨ।
ਉਪਰੋਕਤ ਸਾਰੀਆਂ ਸੰਸਥਾਵਾਂ ਦੀਆਂ ਬਿਲਡਿੰਗਾਂ ਰਜਿ. ਸੋਸਾਇਟੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਕਾਲਨੌਰ ਵਲੋਂ ਉਸਾਰੀਆਂ ਗਈਆਂ ਹਨ।
ਤਕਰੀਬਨ 93 ਹਜ਼ਾਰ ਫੁੱਟ ਵਰਗ ਕੰਨਸਟਰਕਡ ਏਰੀਆ ਹੈ।
ਸੋਸਾਇਟੀ ਦੇ ਆਮਦਨ ਦੇ ਸਾਧਨ:-
• ਲੋਕਾਂ ਤੋਂ ਡੁਨੇਸ਼ਨ ਰਾਹੀਂ ਜਿਸ ਦੀ ਰਸੀਦ ਜਾਰੀ ਕੀਤੀ ਜਾਂਦੀ ਹੈ।
• ਬੈਂਕ ਤੋਂ ਲੋਨ (1.5 ਕਰੋੜ)
• ਵਿਦਿਆਰਥੀ ਦੀ ਫੀਸ (ਸਰਕਾਰੀ ਰੇਟਾਂ ਮੁਤਾਬਿਕ)
• ਸਰਕਾਰੀ ਗਰਾਂਟਾਂ
ਉਨ੍ਹਾਂ ਕਿਹਾ ਕਿ ਸੋਸਾਇਟੀ ਨੂੰ ਪੰਜ ਮੰਤਰੀਆਂ ਜਿਨਾਂ ਵਿੱਚ ਸ. ਆਦੇਸ਼ ਪ੍ਰਤਾਪ ਸਿੰਘ ਕੈਂਰੋ, ਸ. ਗੁਲਜ਼ਾਰ ਸਿੰਘ ਰਣੀਕੇ, ਸ. ਜਨਮੇਜਾ ਸਿੰਘ ਸੇਖੋਂ, ਸ. ਪਰਮਿੰਦਰ ਸਿੰਘ ਢੀਂਡਸਾ ਅਤੇ ਸ੍ਰੀ ਸੁਰਜੀਤ ਜਿਆਣੀ ਤੋਂ ਇਲਾਵਾ ਦੋ ਮੁੱਖ ਸੰਸਦੀ ਸਕੱਤਰ ਸ. ਸ਼ੇਰ ਸਿੰਘ ਘੁਬਾਇਆ ਅਤੇ ਸ. ਸੋਹਣ ਸਿੰਘ ਠੰਡਲ ਸ਼ਾਮਲ ਹਨ, ਵੱਲੋਂ ਕੁੱਲ 38 ਲੱਖ ਰੁਪਏ ਦੀਆਂ ਗਰਾਂਟਾਂ ਹਾਸਲ ਹੋਈਆਂ। ਇਹ ਸਾਰੀਆਂ ਗਰਾਂਟਾਂ ਸੋਸਾਇਟੀ ਦੇ ਪੰਜਾਬ ਨੈਸ਼ਨਲ ਬੈਂਕ ਧਾਰੀਵਾਲ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਈਆਂ ਗਈਆਂ।
ਇਹ ਸਾਰੀਆਂ ਗਰਾਂਟਾਂ ਸੋਸਾਇਟੀ ਦੀ ਬੈਲੈਂਸ ਸ਼ੀਟ ਵਿਚ ਦਰਜ਼ ਹਨ ਅਤੇ ਇਹ ਸਾਰੇ ਖਾਤੇ ਸੀ.ਏ. ਵਲੋਂ ਆਡਿਟ ਕੀਤੇ ਜਾਂਦੇ ਹਨ।
ਪੰਜ ਮੰਤਰੀਆਂ ਤੋਂ ਪ੍ਰਾਪਤ ਗਰਾਂਟਾਂ ਕਮਰੇ/ਬਿਲਡਿੰਗ ਦੀ ਉਸਾਰੀ ਲਈ (23 ਲੱਖ)
ਮੈਨੇਮੈਂਟ ਕਾਲਜ ਵਿਖੇ 11000 ਫੁੱਟ ਵਰਗ ਦੀ ਉਸਾਰੀ ਲਈ ਗਰਾਂਟਾਂ ਦੀ ਵਰਤੋਂ ਕੀਤੀ ਗਈ - ਕੁਲ ਲਾਗਤ 66 ਲੱਖ ਰੁਪਏ ਬਣਦੀ ਹੈ।
23 ਲੱਖ ਰੁਪਏ ਗਰਾਂਟਾਂ ਤੋਂ ਅਤੇ ਬਾਕੀ ਲੋਨ/ਡੁਨੇਸ਼ਨ ਰਾਹੀਂ ਪੂਰਾ ਕੀਤਾ ਗਿਆ।
ਵਰਤੋਂ ਸਰਟੀਫਿਕੇਟ ਸਰਕਾਰ ਨੂੰ ਪਹਿਲਾਂ ਹੀ ਭੇਜ ਦਿਤੇ ਗਏ ਸਨ।
15 ਲੱਖ ਦੀ ਗਰਾਂਟ ਲੈਬੋਰਟਰੀਆਂ ਲਈ ਪ੍ਰਾਪਤ ਹੋਈ।
ਪੋਲੀਟੈਕਨਿਕ ਕਾਲਜ ਵਿਚ 5 ਲੱਖ ਰੁਪਏ ਕੰਪਿਊਟਰ ਲੈਬ ਤੇ ਖਰਚ ਕੀਤੇ ਗਏ।
ਪੋਲੀਟੈਕਨਿਕ ਵਿਚ ਇਲੈਕਟਰੀਕਲ ਅਤੇ ਇਲੈਕਟਰੋਨਿਕਸ ਲੈਬ ਵਿਚ 10 ਲੱਖ ਰੁਪਏ ਖਰਚੇ ਗਏ।
ਸ. ਲੰਗਾਹ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੋਸਾਇਟੀ ਵਲੋਂ ਗੁਰੂ ਅਰਜਨ ਦੇਵ ਕਾਲਜ ਆਫ਼ ਨਰਸਿੰਗ ਨੂੰ 48 ਲੱਖ ਰੁਪਏ ਦੀਆਂ ਗਰਾਂਟਾਂ ਦਿਤੀਆਂ ਗਈਆਂ। ਉਪਰੋਕਤ ਹਾਸਲ ਕੀਤੀਆਂ ਗਰਾਂਟਾਂ ਉਪਰ ਦਰਸਾਏ ਗਏ ਕਾਲਝਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਅਤੇ ਲੈਬਾਰਟਰੀਅਦੇ ਨਿਰਮਾਣ ਲਈ ਖਰਚ ਕੀਤੀਆਂ ਗਈਆਂ। ਇਹ ਬੁਨਿਆਦੀ ਢਾਂਚਾ ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ 1.5 ਕਰੋੜ ਦਾ ਬੈਂਕ ਤੋਂ ਕਰਜ਼ਾ ਅਤੇ ਇਨਾਂ ਗਰਾਂਟਾਂ ਤੋਂ ਇਲਾਵਾ ਡੋਨੇਸ਼ਨ ਰਾਹੀਂ ਹਾਸਲ ਰਾਸ਼ੀ ਲੈ ਕੇ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਗਿਆ ਜਿਸ ਨੂੰ ਕੋਈ ਵੀ ਕਿਸੇ ਸਮੇਂ ਧਾਰੀਵਾਲ ਵਿੱਚ ਪੈਂਦੇ ਫਤਿਹ ਨੰਗਲ ਵਿਖੇ ਪ੍ਰਤੱਖ ਰੂਪ ਵਿੱਚ ਵੇਖ ਸਕਦਾ ਹੈ।
ਇਨਾਂ ਗਰਾਂਟਾਂ ਦੀ ਵਰਤੋਂ ਬਾਰੇ ਜ਼ਾਹਰ ਕੀਤੇ ਸ਼ੰਕੇ ਗਲਤ ਹਨ। ਮੱਦ ਨੰਬਰ 6 ਅਨੁਸਾਰ ਇਨਾਂ ਗਰਾਂਟਾਂ ਨੂੰ ਕਿਸੇ ਵੀ ਮੰਤਵ ਲਈ ਵਰਤਿਆ ਜਾ ਸਕਦਾ ਹੈ।
ਸੁਸਾਇਟੀ ਦਾ ਦਫ਼ਤਰ ਹਕੀਮਪੁਰ ਰੋਡ, ਕਲਾਨੌਰ ਵਿਖੇ ਸਥਿਤ ਹੈ। ਇਹ ਵੀ ਗਲਤ ਬਿਆਨੀ ਕੀਤੀ ਗਈ ਹੈ ਕਿ ਇੰਪਰੂਵਮੈਂਟ ਟਰੱਸਟ, ਗੁਰਦਾਸਪੁਰ ਨੇ ਲਗਪਗ ਇਕ ਏਕੜ ਜ਼ਮੀਨ ਸੋਸਾਇਟੀ ਨੂੰ ਰਾਖਵੀਂ ਕੀਮਤ 'ਤੇ ਅਲਾਟ ਕੀਤੀ ਹੈ। ਸੋਸਾਇਟੀ ਨੇ ਇਹ ਜ਼ਮੀਨ ਖੁੱਲ੍ਹੀ ਅਤੇ ਪਾਰਦਰਸ਼ ਬੋਲੀ ਰਾਹੀਂ ਗੁਰਦਾਸਪੁਰ ਟਰੱਸਟ ਪਾਸੋਂ 17.25 ਲੱਖ ਦੀ ਰਾਖਵੀਂ ਕੀਮਤ ਦੀ ਬਜਾਏ 40 ਲੱਖ ਰੁਪਏ ਵਿੱਚ ਖਰੀਦੀ ਹੈ। ਇਸ ਬੋਲੀ ਵਿਰੁੱਧ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਕੀਤੀ ਗਈਆਂ ਸੀ ਜੋ ਕਿ ਮਾਨਯੋਗ ਹਾਈਕੋਰਟ ਨੇ ਖਾਰਜ ਕਰ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਇਸ ਕਰਕੇ ਜੋ ਵੀ ਪ੍ਰੈਸ ਵਿੱਚ ਪਿਛਲੇ ਦਿਨਾਂ ਵਿੱਚ ਇਸ ਸਬੰਧੀ ਖਬਰਾਂ ਛਪੀਆਂ ਹਨ, ਉਹ ਤੱਥਾਂ 'ਤੇ ਅਧਾਰਿਤ ਨਹੀਂ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਹ ਆਪਣੀ ਕਾਨੂੰਨੀ ਟੀਮ ਨਾਲ ਪੂਰਨ ਤੌਰ 'ਤੇ ਸਲਾਹ-ਮਸ਼ਵਰਾ ਕਰਨ ਮਗਰੋਂ ਹੀ ਕੋਈ ਢੁਕਵੀ ਕਾਨੂੰਨੀ ਚਾਰਾਜੋਈ ਕਰਨਗੇ।
No comments:
Post a Comment