- ਨਵੇਂ ਬਣ ਰਹੇ ਥਰਮਲ ਪਲਾਂਟਾਂ ਲਈ ਕੋਲੇ ਦੀ ਯਕੀਨਨ ਸਪਲਾਈ ਤਰਜੀਹੀ ਤੌਰ 'ਤੇਮੁਹੱਈਆ ਕਰਵਾਉਣ ਦੀ ਮੰਗ
- ਜੈਸਵਾਲ ਵਲੋਂ ਮੁੱਖ ਮੰਤਰੀ ਨੂੰ ਹਾਂ ਪੱਖੀ ਨਤੀਜਿਆਂ ਦਾ ਭਰੋਸਾ
- ਮੁੱਖ ਮੰਤਰੀ ਵਲੋਂ ਸਿੰਧੀਆ ਨਾਲ ਮੁਲਾਕਾਤ: ਪਾਵਰ ਪ੍ਰਾਜੈਕਟਾਂ ਦੇ ਤਾਜ਼ਾ ਹਾਲਾਤ ਸਬੰਧੀ ਜਾਣੂੰ ਕਰਵਾਇਆ
- ਸਿੰਧੀਆ ਵਲੋਂ ਮੁੱਖ ਮੰਤਰੀ ਨਾਲ ਕੋਲੇ ਦੀ ਸਪਲਾਈ ਦਾ ਮਾਮਲਾ ਕੇਂਦਰੀ ਕੋਲਾ ਮੰਤਰੀ ਅੱਗੇ ਉਠਾਉਣ ਦਾ ਵਾਅਦਾ
ਮੁੱਖ ਮੰਤਰੀ ਨੇ ਸ਼੍ਰੀ ਜੈਸਵਾਲ ਨਾਲ ਅੱਜ ਦੁਪਹਿਰ ਨੂੰ ਉਨ੍ਹਾਂ ਦੇ ਸ਼ਾਸਤਰੀ ਭਵਨ ਵਿੱਚ ਸਥਿਤ ਦਫ਼ਤਰਵਿੱਚ ਮੁਲਾਕਾਤ ਕਰਕੇ ਜਾਣਕਾਰੀ ਦਿੱਤੀ ਕਿ ਜੀ.ਵੀ.ਕੇ. ਪਾਵਰ ਲਿਮਟਡ ਵਲੋਂ ਗੋਇੰਦਵਾਲ ਸਾਹਿਬ ਵਿਖੇਥਰਮਲ ਪਾਵਰ ਪਲਾਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਦਾ ਪਹਿਲਾ ਯੂਨਿਟ ਮਈ 2013 ਵਿੱਚ ਚਾਲੂ ਹੋਜਾਣ ਦੀ ਆਸ ਹੈ। ਇਸ ਪ੍ਰਾਜੈਕਟ ਨੂੰ ਝਾਰਖੰਡ ਵਿੱਚ ਟੋਕੀਸੂਦ ਕੋਲ ਬਲਾਕ ਅਲਾਟ ਕੀਤਾ ਜਾ ਚੁੱਕਾ ਹੈ ਜਿਸ ਦਾਕੁਝ ਇਲਾਕਾ ਜੰਗਲਾਤ ਜ਼ਮੀਨ ਹੇਠ ਆਉਣ ਕਰਕੇ ਕੰਮ ਪ੍ਰਭਾਵਤ ਹੋ ਰਿਹਾ ਹੈ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰਦੱਸਿਆ ਕਿ ਉਨ੍ਹਾਂ ਨੇ ਵੀ ਝਾਰਖੰਡ ਵਿੱਚ ਆਪਣੇ ਹਮਰੁਤਬਾ ਸ਼੍ਰੀ ਅਰਜਨ ਮੁੰਡਾ ਨਾਲ ਗੱਲ ਕਰਕੇ ਜ਼ਮੀਨ ਦੀਤਬਦੀਲੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਇਨਾ ਹਾਲਤਾਂ ਕਾਰਨ ਉਕਤ ਕੋਲ ਬਲਾਕਤੋਂ ਕੋਲੇ ਦੀ ਸਪਲਾਈ 'ਚ ਰੁਕਾਵਟ ਪੈ ਸਕਦੀ ਹੈ ਜਿਸ ਕਰਕੇ ਮੁੱਖ ਮੰਤਰੀ ਨੇ ਸ਼੍ਰੀ ਜੈਸਵਾਲ ਨੂੰ ਅਪੀਲ ਕੀਤੀ ਕਿਉਹ ਫਰਵਰੀ, 2013 ਤੋਂ ਜਨਵਰੀ, 2014 ਤੱਕ ਦੇ ਇੱਕ ਸਾਲ ਦੇ ਸਮੇਂ ਲਈ ਇਸ ਪ੍ਰਾਜੈਕਟ ਵਾਸਤੇ ਕੋਲਇੰਡੀਆ ਲਿਮਟਡ ਦੀਆਂ ਖਾਣਾਂ 'ਚੋਂ 1.4 ਮਿਲੀਅਨ ਟਨ ਕੋਲੇ ਦੀ ਆਰਜੀ ਵਿਵਸਥਾ ਲਈ ਕੋਲਾ ਮੰਤਰਾਲੇ ਨੂੰਨਿਰਦੇਸ਼ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ 540 ਮੈਗਾਵਾਟਦੀ ਸਮਰਥਾ ਵਾਲਾ ਪਾਵਰ ਪਲਾਂਟ ਨਿਰਾਰਥਕ ਹੀ ਨਾ ਬਣਿਆ ਰਹੇ ਅਤੇ ਜੀ.ਵੀ.ਕੇ. ਪਾਵਰ ਲਿਮਟਡ ਵਲੋਂਟੋਕੀਸੂਦ ਕੋਲ ਬਲਾਕ ਤੋਂ ਕੋਲੇ ਦੀ ਸਪਲਾਈ ਸ਼ੁਰੂ ਹੋਣ ਨਾਲ ਕੋਲ ਇੰਡੀਆ ਲਿਮਟਡ ਪਾਸੋਂ ਲਏ ਕੋਲੇ ਨੂੰ ਵਾਪਸਕਰ ਦਿੱਤਾ ਜਾਵੇਗਾ।
ਕੋਲ ਮੰਤਰਾਲੇ ਵਲੋਂ ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਲਈ ਕ੍ਰਮਵਾਰ 1200ਮੈਗਾਵਾਟ ਅਤੇ 1800 ਮੈਗਾਵਾਟ ਦੀ ਸਮਰਥਾ ਮੁਤਾਬਕ ਕੋਲੇ ਦੀ ਸਪਲਾਈ ਪ੍ਰਵਾਨਤ ਕੀਤੀ ਗਈ ਹੈ ਜਿਸ ਨੂੰਵਧਾ ਕੇ ਕ੍ਰਮਵਾਰ 1400 ਮੈਗਾਵਾਟ ਅਤੇ 1980 ਮੈਗਾਵਾਟ ਸਮਰਥਾ ਅਨੁਸਾਰ ਸਪਲਾਈ ਦੇਣ ਦੇ ਮਾਮਲੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਸ਼੍ਰੀ ਜੈਸਵਾਲ ਦੇ ਨਿੱਜੀ ਦਖਲ ਦੀਮੰਗ ਕੀਤੀ ਕਿਉਂ ਜੋ ਇਨਾ ਦੋਵੇਂ ਪਲਾਂਟਾਂ ਦੇ ਸ਼ੁਰੂ ਹੋਣ ਅਤੇ ਬਿਜਲੀ ਉਤਪਾਦਨ ਉਪਰ ਬਹੁਤ ਬੁਰਾ ਪ੍ਰਭਾਵਪਵੇਗਾ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕੇਂਦਰੀ ਊਰਜਾ ਮੰਤਰਾਲਾ ਪਹਿਲਾਂ ਹੀ ਰਾਜਪੁਰਾ ਅਤੇਤਲਵੰਡੀ ਸਾਬੋ ਥਰਮਲ ਪਲਾਂਟਾਂ ਦੀ ਸਮਰਥਾ ਕ੍ਰਮਵਾਰ 1400 ਮੈਗਾਵਾਟ ਅਤੇ 1980 ਮੈਗਾਵਾਟ ਕਰਨ ਦੀਪ੍ਰਵਾਨਗੀ ਦੇ ਚੁੱਕਾ ਹੈ।
ਸ. ਬਾਦਲ ਵਲੋਂ ਉਠਾਏ ਮਾਮਲਿਆਂ ਪ੍ਰਤੀ ਹੁੰਗਾਰਾ ਭਰਦਿਆਂ ਕੇਂਦਰੀ ਮੰਤਰੀ ਨੇ ਇਨਾ ਮਾਮਲਿਆਂ ਨੂੰ ਹੱਲਕਰਨ ਦਾ ਭਰੋਸਾ ਦਿੰਦਿਆਂ ਆਖਿਆ ਕਿ ਉਹ ਛੇਤੀ ਹੀ ਆਪਣੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਕੋਲਇੰਡੀਆ ਲਿਮਟਡ ਦੇ ਆਲਾ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਇਨਾ ਬਕਾਇਆ ਮਾਮਲਿਆਂ ਨੂੰਹੱਲ ਕਰਵਾਉਣਗੇ ਤਾਂ ਕਿ ਸੂਬੇ ਵਿੱਚ ਇਨਾ ਥਰਮਲ ਪਲਾਂਟਾਂ ਦਾ ਕੰਮ ਸਮੇਂ ਸਿਰ ਸ਼ੁਰੂ ਹੋਣ ਨੂੰ ਯਕੀਨੀ ਬਣਾਇਆਜਾ ਸਕੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੇਂਦਰੀ ਊਰਜਾ ਰਾਜ ਮੰਤਰੀ (ਆਜ਼ਾਦ ਚਾਰਜ) ਸ਼੍ਰੀ ਜਯੋਤੀਰਾਦਿੱਤਿਆਐਮ. ਸਿੰਧੀਆ ਨਾਲ ਅੱਜ ਸਵੇਰੇ ਇੱਥੇ ਸ਼੍ਰਮ ਸ਼ਕਤੀ ਭਵਨ ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਕੇ ਗੋਇੰਦਵਾਲ ਸਾਹਿਬ, ਰਾਜਪੁਰਾ ਤੇ ਤਲਵੰਡੀ ਸਾਬੋ ਦੇ ਥਰਮਲ ਪਲਾਂਟਾਂ ਦੀ ਤਾਜ਼ਾ ਸਥਿਤੀ ਬਾਰੇ ਜਾਣੂਕਰਵਾਇਆ। ਸ. ਬਾਦਲ ਨੇ ਉਨ੍ਹਾਂ ਨੂੰ ਦੱਸਿਆ ਕਿ ਸੂਬਾ ਸਰਕਾਰ ਇਨਾ ਸਾਰੇ ਨਿਰਮਾਣ ਅਧੀਨ ਪਾਵਰ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਵਚਨਬੱਧ ਹੈ ਤਾਂ ਜੋ ਇਨਾ ਨੂੰ ਬਿਜਲੀ ਉਤਪਾਦਨ ਲਈ ਸ਼ੁਰੂ ਕੀਤਾ ਜਾ ਸਕੇਪਰ ਸੂਬਾ ਸਰਕਾਰ ਨੂੰ ਕੋਲ ਬਲਾਕਾਂ ਦੀ ਵੰਡ ਦੀ ਵਿਵਸਥਾ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨਾ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਮਿਲਣ ਵਿੱਚ ਸੂਬਾ ਸਰਕਾਰ ਨੂੰ ਦਰਪੇਸ਼ ਔਕੜਾਂ ਬਾਰੇ ਮਹਿਸੂਸ ਕਰਦਿਆਂ ਸ਼੍ਰੀ ਸਿੰਧੀਆ ਨੇ ਮੁੱਖ ਮੰਤਰੀ ਨਾਲ ਵਾਅਦਾ ਕੀਤਾ ਕਿ ਉਹ ਸਮੁੱਚਾ ਮਾਮਲਾ ਕੇਂਦਰੀ ਕੋਲਾਮੰਤਰੀ ਕੋਲ ਉਠਾਉਣਗੇ ਤਾਂ ਕਿ ਉਹ ਆਪਣੇ ਪੱਧਰ 'ਤੇ ਪਹਿਲ ਦੇ ਆਧਾਰ 'ਤੇ ਇਸ ਨੂੰ ਹੱਲ ਕਰਵਾਉਣ ਕਿਉਂ ਜੋ ਬਿਜਲੀ ਦੀ ਪੈਦਾਵਾਰ ਜੋ ਕਿ ਕਿਸੇ ਵੀ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਕੜੀ ਹੁੰਦੀ ਹੈ, ਲਈ ਪੰਜਾਬਵਿੱਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਪੈਦਾ ਹੋਣ ਦਿੱਤੀ ਜਾਣੀ ਚਾਹੀਦੀ।
ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ.ਚੀਮਾ, ਸਕੱਤਰ ਊਰਜਾ ਸ਼੍ਰੀ ਅਨੁਰਿੱਧ ਤਿਵਾੜੀ, ਪੰਜਾਬ ਭਵਨ ਨਵੀਂ ਦਿੱਲੀ ਦੇ ਰੈਜ਼ੀਡੈਂਟ ਕਮਿਸ਼ਨਰ ਸ਼੍ਰੀ ਕੇ. ਸ਼ਿਵਾਪ੍ਰਸ਼ਾਦ ਅਤੇ ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਜਨਰਲ ਸ਼੍ਰੀ ਜੀ.ਐਸ. ਛਾਬੜਾ ਵੀ ਹਾਜ਼ਰ ਸਨ।
No comments:
Post a Comment