Saturday, 13 October 2012

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਸਮੁੱਚੇ ਵਿਕਾਸ ਲਈ ਸਨਅਤੀ ਦਿੱਗਜਾਂ ਨਾਲ ਵਿਸਥਾਰਤ ਵਿਚਾਰ ਵਟਾਂਦਰਾ



•        ਰਾਜ ਦੇ ਵਿਕਾਸ ਦੇ ਬਲਿਊ ਪ੍ਰਿੰਟ ਨੂੰ 31 ਦਸੰਬਰ ਤਕ ਦਿੱਤਾ ਜਾਵੇਗਾ ਅੰਤਿਮ ਰੂਪ।
•        ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚਾ ਹੋਣਗੇ ਵਿਸ਼ੇਸ਼ ਧਿਆਨ ਦਾ ਕੇਂਦਰ।

•        ਮੁੱਲਾਂਪੁਰ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਚਾਰ ਸਿੱਖਿਆ ਸ਼ਹਿਰਾਂ ਦੀ ਸਥਾਪਨਾ ਨੂੰ ਦਿੱਤਾ ਅੰਤਿਮ ਰੂਪ।

•        ਸਨਅਤੀ ਵਿਕਾਸ ਲਈ ਕਲਸਟਰ ਵਾਰ ਯੋਜਨਾਬੰਦੀ ਦੀ ਵਕਾਲਤ।

•        ਸਨਅਤੀ ਵਫਦ ਨਾਲ ਪਾਕਿਸਤਾਨ ਦੌਰਾ ਅਗਲੇ ਮਹੀਨੇ।

•        ਪਾਕਿਸਤਾਨ ਵਲੋਂ ਕਰਾਚੀ ਬੰਦਰਗਾਹ ਜਿੰਨੀਆਂ ਵਸਤਾਂ ਦੀ ਦਰਾਮਦਗੀ ਨੂੰ ਪ੍ਰਵਾਨਗੀ।

•        ਵਾਹਗਾ ਜ਼ਰੀਏ ਮੌਜੂਦਾ ਬਰਾਮਦ ਨੂੰਦੋ ਬਿਲੀਅਨ ਤੋਂ ਵਧਾ ਕੇ ਦਸ ਬਿਲੀਅਨ ਤੱਕ ਲਿਜਾਣ ਲਈ ਕੀਤਾ ਜਾਵੇਗਾ ਸਨਅਤੀ ਅਤੇ ਵਪਾਰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ।

ਨਵੀਂ ਦਿੱਲੀ/ਚੰਡੀਗੜ੍ਹ 13 ਅਕਤੂਬਰਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਰਾਜ ਦੇ ਸਮੁੱਚੇ ਵਿਕਾਸ ਅਤੇ ਸਿੱਖਿਆ, ਸਿਹਤ, ਸਨਅਤੀ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਕੌਮਾਂਤਰੀ ਸਨਅਤੀ ਦਿੱਗਜਾਂ ਨਾਲ ਇਕ ਵਿਸਥਾਰਤ ਮੀਟਿੰਗ ਉਪਰੰਤ ਰਾਜ ਦੇ ਵਿਕਾਸ ਦੇ ਬਲਿਊ ਪ੍ਰਿੰਟ ਨੂੰ ਅੰਤਿਮ ਛੋਹਾਂ ਦੇ ਦਿੱਤਿਆਂ ਹਨਅੱਜ ਇਥੇ ਦੇਸ਼ ਦੇ ਨਾਮੀ ਸਨਅਤਕਾਰਾਂ ਜਿਵੇਂ ਕਿ ਸ਼੍ਰੀ ਐਸ.ਕੇ.ਮੁੰਜਾਲ.(ਹੀਰੋ ਗਰੁੱਪ), ਸ਼੍ਰੀ ਮਾਲਵਿੰਦਰ ਸਿੰਘ (ਫੋਰਟਿਸ ਹੈਲਥ ਕੇਅਰ), ਸ਼੍ਰੀ ਮੋਹਿਤ ਗੁਜਰਾਲ, (ਵਾਇਸ ਪ੍ਰੈਜੀਡੈਂਟ ਡੀ.ਐਲ.ਐਫ.ਇੰਡੀਆ), ਸ਼੍ਰੀ ਰਾਕੇਸ਼ ਭਾਰਤੀ ਮਿੱਤਲ (ਏਅਰ ਟੈਲ ਭਾਰਤੀ ਗਰੁੱਪ) ਸ਼੍ਰੀ ਕਮਲ ਓਸਵਾਲ (ਨਾਹਰ ਇੰਡਸਟੀਜ਼), ਸ਼੍ਰੀ ਨੀਰਜ ਸਲੂਜਾ (ਐਸ.ਈ.ਐਲ.ਲਿਮਟਿਡ) ਅਤੇ ਸ਼੍ਰੀ ਰਾਜਿੰਦਰ ਗੁਪਤਾ(ਟ੍ਰਾਈਡੈਂਟ ਗਰੁੱਪ) ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਰਾਕੇਸ਼ ਸਿੰਘ ਦੀ ਅਗਵਾਈ ਹੇਠ ਰਾਜ ਦੇ ਸੀਨੀਅਰ ਪ੍ਰਸ਼ਾਸ਼ਕੀ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਪੰਜਾਬ ਸਲਾਹਕਾਰ ਕੌਂਸਲ ਦੀ ਅੱਜ ਇਥੇ ਛੇ ਘੰਟਿਆਂ ਤਕ ਚੱਲੀ
ਮੈਰਾਥਨ ਮੀਟਿੰਗ ਵਿਚ ਅਗਲੇ 50 ਸਾਲਾਂ ਤੱਕ ਪੰਜਾਬ ਨੂੰ ਦਰਪੇਸ਼ ਆਉਣ ਵਾਲੀਆਂ ਚੁਣੋਤੀਆਂ ਦੇ ਸਾਹਮਣੇ ਲਈ ਰਾਜ ਦੇ ਵਿਕਾਸ ਮਾਡਲ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ
       ਅੱਜ ਇਥੇ ਸੰਸਦ ਮੈਂਬਰ ਸ਼੍ਰੀ ਨਰੇਸ਼ ਗੁਜਰਾਲ ਨੂੰ ਨਾਲ ਲੈ ਕੇ ਪੰਜਾਬ ਸਲਾਹਕਾਰ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਰਾਜ ਦੇ ਸੁਚਾਰੂ ਪ੍ਰਸ਼ਾਸ਼ਨ ਲਈ ਪੰਜਾਬ ਦੇ ਸਮੂਹ ਵਰਗਾਂ ਤੋਂ ਗੁਣਾਤਮਕ ਜਾਣਕਾਰੀ ਲੈਣ ਹਿੱਤ ਇਸ ਨਿਵੇਸ਼ ਸਲਾਹਕਾਰ ਕੋਂਸਲ ਦਾ ਗਠਨ ਕੀਤਾ ਸੀਉਨ੍ਹਾਂ ਕਿਹਾ ਕਿ ਪਿਛਲੀ ਮੀਟਿੰਗ ਦੇ ਫੈਸਲੇ ਮੁਤਾਬਿਕ ਰਾਜ ਦੇ ਸਨਅਤ ਵਿਭਾਗ ਨੇ ਸਨਅਤੀ ਕਲਸਟਰਾਂ ਦੀ ਸਥਾਪਨਾ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਡੇਰਾਬਸੀ ਕਲਸਟਰ ਲਈ ਜ਼ਮੀਨ ਹਾਸਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈਇਸ ਤੋਂ ਇਲਾਵਾ ਹੋਰ ਸਨਅੱਤੀ ਕਲਸਟਰਾਂ ਦੀ ਰਾਜ ਦੇ ਰੋਪੜ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਘੱਟ ਵਿਕਸਤ ਖੇਤਰਾਂ ਵਿਚ ਯੋਜਨਾਬੰਦੀ ਕੀਤੀ ਜਾ ਰਹੀ ਹੈਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਨਅਤੀ ਖੇਤਰਾਂ ਦੀ ਸਾਂਭ-ਸੰਭਾਲ ਸਨਅਤਕਾਰਾਂ ਨੂੰ ਸੌਂਪਣ ਲਈ ਇਕ ਵਿਸ਼ੇਸ਼ ਮੰਤਵ ਵਾਹਨ (ਐਸ.ਪੀ.ਵੀ.) ਦੇ ਗਠਨ ਲਈ ਲੋੜੀਂਦਾ ਆਰਡੀਨੈਂਸ ਵੀ ਜਾਰੀ ਕਰ ਦਿੱਤਾ ਹੈਰਾਜ ਅੰਦਰ ਖੇਤਰੀ ਅਧਾਰਤ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਸੁਝਾਵਾਂ ਦੀ ਮੰਗ ਕਰਦਿਆਂ ਸ ਬਾਦਲ ਨੇ ਕਿਹਾ ਕਿ ਇਸ ਵੇਲੇ ਰਾਜ ਦੇ ਖੇਤੀ ਖੇਤਰ ਵਿਚ ਖੇਤੀ ਉਤਪਾਦਾਂ ਦੀ ਕੀਮਤ ਵਧਾਉਣ (ਵੈਲਿਊ ਐਡੀਸ਼ਨ) ਦੀ ਦਰ ਸਿਰਫ 6 ਫੀਸਦੀ ਹੈ ਜਿਸ ਨੂੰ ਰਾਜ ਸਰਕਾਰ ਘੱਟੋ-ਘੱਟ 40 ਫੀਸਦੀ ਤੱਕ ਲਿਜਾਣਾ ਚਾਹੁੰਦੀ ਹੈਸ. ਬਾਦਲ ਨੇ ਦੱਸਿਆ ਕਿ ਮੁੱਖ ਸਕੱਤਰ ਨੇ ਹਾਲ ਹੀ ਵਿਚ ਪਾਕਿਸਤਾਨ ਦਾ ਦੌਰਾ ਕੀਤਾ ਹੈ ਅਤੇ ਉਹ ਵਾਹਗਾ ਸਰਹੱਦ ਤੋਂ ਕਰਾਚੀ ਬੰਦਰਗਾਹ ਜਿੰਨੀਆਂ 6000 ਵਸਤਾਂ ਦੀ ਬਰਾਮਦਗੀ ਲਈ ਸਹਿਮਤ ਹੈ ਅਤੇ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਬਰਾਮਦ ਵਿਚ ਸੰਭਾਵੀ ਪੰਜ ਗੁਣਾ ਵਾਧੇ ਦੀਆਂ ਜਰੂਰਤਾਂ ਮੁਤਾਬਿਕ ਸਰਹੱਦ 'ਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਤੋਂ ਇਸ ਵੇਲੇ ਦੋ ਬਿਲੀਅਨ ਰੁਪਏ ਦੀ ਬਰਾਮਦਗੀ ਹੋ ਰਹੀ ਹੈ ਜੋ ਅਗਲੇ ਤਿੰਨ ਸਾਲਾਂ ਦੋਰਾਨ 10 ਬਿਲੀਅਨ ਰੁਪਏ  ਤੱਕ ਵੱਧ ਜਾਵੇਗੀ ਅਤੇ ਪੰਜਾਬ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਾਮਦਗੀ ਲਈ ਸਬਜ਼ੀਆਂ ਦੀ ਕਾਸ਼ਤ ਲਈ ਉਤਸ਼ਾਹਤ ਕਰਨ ਤੋਂ ਇਲਾਵਾ ਸਾਡੇ ਸਨਅਤੀ ਅਤੇ ਵਪਾਰ ਖੇਤਰਾਂ ਨੂੰ ਵੀ ਇਨ੍ਹਾਂ ਨਵੇਂ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਮਹੀਨੇ ਸਨਅਤੀ ਵਫਦ ਨੂੰ ਲੈ ਕੇ ਪਾਕਿਸਤਾਨ ਦਾ ਦੌਰਾ ਕਰਨਗੇ ਤਾਂ ਜੋ ਇਨ੍ਹਾਂ ਨਵੇਂ ਮੌਕਿਆਂ ਸਬੰਧੀ ਅੱਗੇ ਗੱਲਬਾਤ ਕੀਤੀ ਜਾ ਸਕੇ
       ਹੁਨਰ ਵਿਕਾਸ, ਸੂਚਨਾ ਤਕਨਾਲੋਜੀ ਅਤੇ ਸੂਚਨਾ ਤਕਨਾਲੋਜੀ ਅਧਾਰਤ ਸੇਵਾਵਾਂ, ਸਨਅਤ, ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਸਿੱਖਿਆ ਬਾਰੇ ਸਬ ਕਮੇਟੀਆਂ ਦਾ ਗਠਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਕਮੇਟੀਆਂ ਹਰ ਹਫਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਨਵੰਬਰ ਤਕ ਆਪਣੀ ਅੰਤਿਮ ਯੋਜਨਾ ਪੇਸ਼ ਕਰਨਗੀਆਂ ਅਤੇ ਇਨ੍ਹਾਂ ਕਮੇਟੀਆਂ ਦੀਆਂ ਰਿਪੋਰਟਾਂ ਮੁਤਾਬਿਕ ਪੰਜਾਬ ਸਰਕਾਰ ਆਪਣੀਆਂ ਨੀਤੀਆਂ ਵਿਚ ਤਬਦੀਲੀਆਂ ਲਿਆ ਕੇ ਰਾਜ ਲਈ ਵਿਆਪਕ ਵਿਕਾਸ ਨੀਤੀ ਤਿਆਰ ਕਰੇਗੀਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁਨਿਆਦੀ ਢਾਂਚਾ, ਸਨਅਤ ਅਤੇ ਵਪਾਰ ਖੇਤਰਾਂ ਵਿਚ ਨਿਵੇਸ਼ ਆਕਰਸ਼ਿਤ ਕਰਨ ਲਈ ਆਪਣੀ ਨਵੀਂ ਨੀਤੀ ਨੂੰ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਅੰਦਰ ਪ੍ਰਚਾਰਨ ਲਈ ਵਿਸ਼ੇਸ਼ ਰੋਡ ਸ਼ੋਅ ਕਰੇਗੀ

       ਸਿੱਖਿਆ ਖੇਤਰ 'ਤੇ ਜੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਨੇ ਮੁੱਲਾਂਪੁਰ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਚਾਰ ਸਿੱਖਿਆ ਸ਼ਹਿਰਾਂ ਦੀ ਯੋਜਨਾਬੰਦੀ ਕੀਤੀ ਹੈਕਿ ਉਹ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨੂੰ ਇਨ੍ਹਾਂ ਪ੍ਰਸਤਾਵਿਤ ਸਿੱਖਿਆ ਕੇਂਦਰਾਂ ਵਿਖੇ ਔਕਸਫੋਰਡ ਪੈਟਰਨ 'ਤੇ ਆਪਣੀਆਂ ਯੂਨੀਵਰਸਿਟੀਆਂ ਸਥਾਪਤ ਕਰਨ ਦਾ ਸੱਦਾ ਪਹਿਲਾਂ ਹੀ ਦੇ ਚੁੱਕੇ ਹਨਉਨ੍ਹਾਂ ਕਿਹਾ ਕਿ ਉਨ੍ਹਾਂ ਰਾਜ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਢਾਂਚੇ ਨੂੰ ਮਜਬੂਤ ਕਰਨ ਲਈ ਸਿੱਖਿਆ ਵਿਭਾਗ ਦੀ ਇਕ ਮੀਟਿੰਗ ਸੱਦੀ ਹੈ ਅਤੇ ਹਰ ਅਧਿਆਪਕ ਨੂੰ ਜਵਾਬਦੇਹ ਬਣਾਇਆ ਜਾਵੇਗਾ
       ਹਰ ਸਾਲ ਇਕ ਲੱਖ ਨੌਜਵਾਨਾਂ ਅੰਦਰ ਕੋਈ ਹੁਨਰ ਵਿਕਸਤ ਕਰਨ ਦੀ ਲੋੜ 'ਤੇ ਜੋਰ ਦਿੰਦਿਆਂ ਸ. ਬਾਦਲ ਨੇ ਤਕਨੀਕੀ ਸਿੱਖਿਆ ਵਿਭਾਗ ਨੂੰ ਜੋਰ ਦੇ ਕੇ ਕਿਹਾ ਕਿ ਟ੍ਰੇਂਡ ਨੌਜਵਾਨਾਂ ਲਈ ਨੌਕਰੀਆਂ ਦੀ ਵਿਵਸਥਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ 1396 ਉਦਯੋਗਿਕ ਸਿਖਲਾਈ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾਵੇਅੰਮ੍ਰਿਤਸਰ ਨੂੰ ਕੌਮਾਂਤਰੀ ਸੈਰ ਸਪਾਟਾ ਕੇਂਦਰ ਵਜੋਂ ਉਭਾਰਨ ਦਾ ਦ੍ਰਿੜ ਸੰਕਲਪ ਦੁਹਰਾਉਦਿਆਂ ਸ. ਬਾਦਲ ਨੇ ਕਿਹਾ ਕਿ ਵਿਰਾਸਤੀ ਪਿੰਡ, ਗੋਬਿੰਦਗੜ੍ਹ ਕਿਲ੍ਹੇ ਵਿਖੇ ਇਕ ਵਿਰਾਸਤੀ ਹੋਟਲ ਅਤੇ ਵਾਹਗਾ ਸਰਹੱਦ ਨੇੜੇ ਮਨੋਰੰਜਨ ਕੇਂਦਰ ਦੀ ਸਥਾਪਤੀ ਨਾਲ ਪੰਜਾਬ ਦਾ ਇਹ ਪਵਿੱਤਰ ਸ਼ਹਿਰ ਕੌਮਾਂਤਰੀ ਸੈਰ ਸਪਾਟਾ ਨਕਸ਼ੇ 'ਤੇ ਪ੍ਰਮੁੱਖਤਾ ਨਾਲ ਭਰੇਗਾ

       ਯੋਜਨਾਬੱਧ ਸ਼ਹਿਰੀ ਵਿਕਾਸ ਦੀ ਲੋੜ 'ਤੇ ਜੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ 
ਉਨ੍ਹਾਂ 50 ਅਰਬਨ ਅਸਟੇਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਕ ਹੋਰ ਅਰਬਨ ਅਸਟੇਟ ਦੀ ਆਨੰਦਪੁਰ ਸਾਹਿਬ ਵਿਖੇ ਯੋਜਨਾਬੰਦੀ ਕੀਤੀ ਜਾ ਰਹੀ ਹੈ
      ਰਾਜ ਦੇ 142 ਸ਼ਹਿਰਾਂ ਦਾ 8745 ਕਰੋੜ ਰੁਪਏ ਦੀ ਲਾਗਤ ਨਾਲ ਸੰਗਠਿਤ ਵਿਕਾਸ ਕਰਨ ਦੇ ਪ੍ਰੋਗਰਾਮ ਦਾ ਖੁਲਾਸਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿੱਥੇ ਸ਼ਹਿਰ ਦੇ ਸਮੁੱਚੇ ਵਿਕਾਸ ਦਾ ਜਿੰਮਾ ਇਕੋ ਏਜੰਸੀ ਦਾ ਹੋਵੇਗਾ। 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਸ਼ਹਿਰੀ ਵਿਕਾਸ ਬਾਡੀ ਲਈ ਇਕ ਮੁੱਖ ਵਿੱਤ ਅਧਿਕਾਰੀ ਦੀ ਨਿਯੁਕਤੀ ਪਹਿਲਾਂ ਹੀ ਪ੍ਰਵਾਨ ਕਰ ਦਿੱਤੀ ਹੈ ਅਤੇ ਸੰਗਠਿਤ ਸ਼ਹਿਰੀ ਵਿਕਾਸ ਪ੍ਰੋਜੈਕਟ ਲਈ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਨੂੰ ਮਿਸ਼ਨ ਹੈਡ ਵਜੋ ਨਿਯੁਕਤ ਕੀਤਾ ਜਾਵੇਗਾਸ. ਬਾਦਲ ਨੇ ਦੱਸਿਆ ਕਿ ਉਹ ਛੇਤੀ ਹੀ ਸਾਹਿਬਜਾਦਾ ਅਜੀਤ ਸਿੰਘ ਨਗਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਲੁਧਿਆਣਾ, ਜਲੰਧਰ, ਮੋਗਾ, ਕਪੂਰਥਲਾ ਅਤੇ ਪਠਾਨਕੋਟ ਲਈ ਮਹਾਂਨਗਰ ਯੋਜਨਾ ਕਮੇਟੀਆਂ ਨੂੰ ਅੰਤਿਮ ਰੂਪ ਦੇਣਗੇ ਅਤੇ ਵੱਖ-ਵੱਖ ਖੇਤਰਾਂ ਵਿਚ ਗੁਣਾਤਮਕ ਸੁਝਾਅ ਲੈਣ ਲਈ ਮਾਹਿਰਾਂ ਦੀਆ ਸੇਵਾਵਾਂ ਇਨ੍ਹਾ ਕਮੇਟੀਆਂ ਵਿਚ ਲੈਣਗੇ
      ਮੀਟਿੰਗ ਵਿਚ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੇ ਨਾਗਰਿਕਾਂ ਨੂੰ ਵੱਖ-ਵੱਖ ਸਬਸਿਡੀਆਂ ਆਨ ਲਾਈਨ ਪ੍ਰਦਾਨ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਨਾਲ ਪਹਿਲਾਂ ਹੀ ਤਾਲਮੇਲ ਕਰ ਰਹੀ ਹੈ ਜੋ ਅੱਗੇ ਕੌਮੀਕ੍ਰਿਤ ਬੈਂਕਾਂ ਨੂੰ ਇਹ ਹਦਾਇਤਾਂ ਜਾਰੀ ਕਰ ਰਿਹਾ ਹੈ। 
ਉਨ੍ਹਾਂ ਦੱਸਿਆ ਕਿ 31 ਮਾਰਚ ਤੱਕ ਪੰਜਾਬ ਦੇ 90 ਫੀਸਦੀ ਨਾਗਰਿਕਾਂ ਨੂੰ ਅਧਾਰ ਯੋਜਨਾ ਤਹਿਤ ਕਵਰ ਕਰ ਲਿਆ ਜਾਵੇਗਾ ਅਤੇ ਅਧਾਰ ਕਾਰਡ ਨੰਬਰ ਨੂੰ ਬੈਂਕ ਖਾਤਿਆਂ ਨਾਲ ਜੋੜ ਕੇ ਸਬਸਿਡੀ ਦੀ ਅਦਾਇਗੀ ਨੂੰ ਹੋਰ ਸੁਚਾਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਵੱਡੇ ਸ਼ਹਿਰਾਂ ਲਈ ਮਲਟੀ-ਮਾਡਲ ਟਰੇਵਲ ਪਲਾਨ 'ਤੇ ਵੀ ਕੰਮ ਕਰ ਰਿਹਾ ਹੈ
      ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੀ ਲੋੜ 'ਤੇ ਜੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸਨਅਤੀ ਵਿਕਾਸ ਲਈ ਸੂਚਨਾ ਤਕਨਾਲੋਜੀ, ਫੂਡ ਅਤੇ ਖੇਤੀ ਅਧਾਰਤ ਸਨਅਤ, ਕੱਪੜਾ ਅਤੇ ਆਟੋਮੋਬਾਇਲ ਦੀਆਂ ਸਹਾਇਕ ਸਨਅਤਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ

      ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਡਾ. ਪਰਮੋਦ ਕੁਮਾਰ, ਚੇਅਰਮੈਨ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ, ਸ਼੍ਰੀ ਕਲਪਨਾ ਮਿੱਤਲ ਬਰੂਆ ਪ੍ਰਮੁੱਖ ਰੇਜਿਡੇਂਟ ਕਮਿਸ਼ਨਰ ਦਿੱਲੀ, ਸ਼੍ਰੀ ਐਸ.ਐਸ. ਚੰਨੀ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ, ਸ਼੍ਰੀ ਅਜੈ ਕੁਮਾਰ ਮਹਾਜਨ, ਵਿਸ਼ੇਸ਼ ਪ੍ਰਮੁੱਖ ਸਕੱਤਰ, ਉਪ ਮੁੱਖ ਮੰਤਰੀ ਅਤੇ ਸ਼੍ਰੀ ਬੀ. ਪੁਰੁਸ਼ਾਰਥਾ, ਡਾਇਰੈਕਟਰ ਤਕਨੀਕੀ ਸਿੱਖਿਆ ਪ੍ਰਮੁੱਖ ਤੌਰ 'ਤੇ ਸ਼ਾਮਲ ਹੋਏ

No comments:

Post a Comment