- ਕੇਂਦਰ ਵਿਚਲੀ ਯੂ.ਪੀ.ਏ. ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ, ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਜਲਦ
- ਬੀਬੀ ਲੂੰਬਾ ਵੱਲੋਂ ਕਰਵਾਏ ਲੋੜਵੰਦ ਲੜਕੀਆਂ ਦੇ ਸਮੂਹਕ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ
- ਹਲਕਾ ਸ਼ੁਤਰਾਣਾ ਦੇ ਸੈਂਕੜੇ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
ਪਾਤੜਾਂ (ਪਟਿਆਲਾ), 16 ਅਕਤੂਬਰ - ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ਈ ਕਹਿਣ ਦੇ ਆਪਣੇ ਦਿੱਤੇ ਬੇਤੁਕੇ ਬਿਆਨ ਸਬੰਧੀ ਕੁਲਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਆਪਣੇ ਵਡੇਰਿਆਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਰਾਹ 'ਤੇ ਤੁਰਨ ਦੀ ਬਜਾਇ ਆਪਣੀ 19 ਦੀ ਪੰਜਾਬ ਫੇਰੀ ਮੌਕੇ ਸਮੂਹ ਪੰਜਾਬੀਆਂ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣ। ਸ. ਮਜੀਠੀਆ ਅੱਜ ਪਾਤੜਾਂ ਵਿਖੇ ਹਲਕਾ ਸ਼ੁਤਰਾਣਾ ਦੀ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ 14 ਲੜਕੀਆਂ ਦੇ ਸਮੂਹਕ ਵਿਆਹ ਕਰਵਾਉਣ ਲਈ ਕਰਵਾਏ ਗਏ ਇਕ ਵਿਸ਼ਾਲ ਸਮਾਰੋਹ ਮੌਕੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਸ. ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਪੁਰਖਿਆਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਦੀ ਖੇਡੀ ਗਈ ਰਾਜਨੀਤੀ ਦੀ ਖੇਡ ਵਰਗੀ ਹੀ ਖੇਡ ਨੂੰ ਪੰਜਾਬ 'ਚ ਮੁੜ ਨਾ ਦੁਹਰਾਉਣ। ਉਨ੍ਹਾ ਕਿਹਾ ਕਿ ਉਂਝ ਭਾਵੇਂ 1984 ਦੇ ਭਿਆਨਕ ਕਾਰੇ ਸਮੇਤ ਬੇਦੋਸ਼ੇ ਸਿੱਖਾਂ ਦੀਆਂ ਹੱਤਿਆਵਾਂ ਆਦਿ ਘਟਨਾਵਾਂ 'ਤੇ ਕਿਸੇ ਵੀ ਕਾਂਗਰਸੀ ਨੇ ਮੁਆਫੀ ਨਹੀਂ ਮੰਗੀ, ਪਰੰਤੂ ਉਹ ਮੰਗ ਕਰਦੇ ਹਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੋਚੀ ਸਮਝੀ ਚਾਲ ਤਹਿਤ ਬਦਨਾਮ ਕਰਨ ਦੇ ਮਸਲੇ 'ਤੇ ਰਾਹੁਲ ਗਾਂਧੀ ਜਰੂਰ ਮੁਆਫ਼ੀ ਮੰਗਣ। ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਨੇ ਕੇਵਲ 600 ਪਰਿਵਾਰਾਂ ਉੱਤੇ ਅਧਾਰਤ ਪ੍ਰੋ. ਰਵਿੰਦਰ ਸਿੰਘ ਸੰਧੂ ਵਲੋਂ ਕੀਤੇ ਗਏ ਸਰਵੇਖਣ ਨੂੰ ਤਿੰਨ ਕਰੋੜ ਪੰਜਾਬੀਆਂ ਉੱਤੇ ਥੋਪ ਦਿੱਤਾ ਹੈ, ਜੋ ਕਿ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਦੀ 'ਸੂਝ-ਬੂਝ' ਦੇ ਪੱਧਰ ਨੂੰ ਉਜਾਗਰ ਕਰਦਾ ਹੈ। ਉਨ੍ਹਾ ਦੱਸਿਆ ਕਿ ਉਨ੍ਹਾ ਨੇ ਪਤਾ ਕਰਵਾਇਆ ਹੈ ਕਿ ਜਿਸ ਐਨ.ਐਸ.ਯੂ.ਆਈ. ਦੇ ਆਗੂ ਨੇ ਇਹ ਸਰਵੇਚਣ ਕਾਗਜ ਰਾਹੁਲ ਨੂੰ ਸੌਂਪਿਆ ਸੀ, ਉਹ ਖ਼ੁਦ ਨਸ਼ਈ ਹੈ, ਇਸ ਲਈ ਬਾਕੀ ਪੰਜਾਬੀ ਨੌਜਵਾਨਾਂ ਨੂੰ ਨਸ਼ਈ ਕਹਿਣ ਤੋਂ ਪਹਿਲਾਂ ਰਾਹੁਲ ਨੂੰ ਆਪਣੇ ਪਾਰਟੀ ਅੰਦਰ ਝਾਤ ਮਾਰ ਲੈਣੀ ਚਾਹੀਦੀ ਸੀ। ਸ. ਮਜੀਠੀਆ ਨੇ ਕਿਹਾ ਕਿ ਉਨ੍ਹਾ ਨੂੰ ਰਾਹੁਲ ਦੇ ਬਿਆਨ ਤੋਂ ਵੱਡਾ ਅਫ਼ਸੋਸ ਪੰਜਾਬ ਦੇ ਕਾਂਗਰਸੀਆਂ 'ਤੇ ਹੋ ਰਿਹਾ ਹੈ ਜੋ ਬਿਨ•ਾਂ ਸੋਚੇ ਸਮਝੇ ਉਸ ਦੇ ਬਿਆਨ ਦੀ ਪ੍ਰੋੜਤਾ ਕਰ ਰਹੇ ਹਨ।
ਸ. ਮਜੀਠੀਆ ਨੇ ਕਾਂਗਰਸੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਸ਼ਮੂਲੀਅਤ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ, ਹਰ ਰੋਜ਼ ਉਜਾਗਰ ਹੋ ਰਹੇ ਘਪਲਿਆਂ ਤੇ ਮਹਿੰਗਾਈ ਕਾਰਨ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਜਲਦ ਹੋਣ ਦੀ ਸੰਭਾਵਨਾ ਹੈ। ਉਨ੍ਹਾ ਕਿਹਾ ਕਿ ਅਗਲੀ ਸਰਕਾਰ ਲੋਕ ਹਿੱਤਾਂ ਦੀ ਪਹਿਰੇਦਾਰ ਪਾਰਟੀ ਦੀ ਬਣੇਗੀ, ਕਿਉਂਕਿ ਪੂਰੇ ਦੇਸ਼ ਵਿੱਚੋਂ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ, ਜਿਸ ਦਾ ਟ੍ਰੇਲਰ ਉਤਰਾਖੰਡ ਅਤੇ ਹੋਰ ਰਾਜਾਂ 'ਚ ਹੋਈਆਂ ਜਿਮਨੀ ਚੋਣਾਂ 'ਚ ਸਾਡੇ ਸਾਹਮਣੇ ਆ ਗਿਆ ਹੈ। ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਬੇੜੀ ਨੂੰ ਡੋਬਣ ਲਈ ਰਾਹੁਲ ਗਾਂਧੀ ਖੁਦ ਸਹਾਈ ਹੋ ਰਿਹਾ ਹੈ, ਕਿਉਂ ਕਿ ਉਹ ਜਿਸ ਵੀ ਰਾਜ 'ਚ ਜਾਂਦਾ ਹੈ ਉਥੇ ਹੀ ਕਾਂਗਰਸ ਦਾ ਭੋਗ ਪੈ ਜਾਂਦਾ ਹੈ। ਉਨ੍ਹਾ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲੋਕ ਭਲਾਈ ਅਤੇ ਵਿਕਾਸ ਕਾਰਜ ਸ਼ੁਰੂ ਕਰਕੇ ਲੋਕਾਂ ਦਾ ਮਨ ਜਿੱਤ ਲਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ਨੂੰ ਕਾਂਗਰਸ ਜਾਂ ਰਾਹੁਲ ਗਾਂਧੀ ਤੋਂ ਕੋਈ ਆਸ ਨਹੀਂ ਇਸ ਲਈ ਪੰਜਾਬ ਦੇ ਲੋਕਾਂ ਨੂੰ ਹੁਣੇ ਤੋਂ ਹੀ ਲੋਕ ਸਭਾ ਚੋਣਾਂ ਲਈ ਕਮਰ ਕਸ ਲੈਣੀ ਚਾਹਦੀ ਹੈ ਤਾਂ ਜੋ ਪੰਜਾਬ 'ਚੋਂ ਕਾਂਗਰਸ ਦਾ ਸਫਾਇਆ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਉਤੇ 45 ਸਾਲ ਰਾਜ ਕੀਤਾ ਹੈ ਪਰ ਪੰਜਾਬ ਲਈ ਇਸ ਨੇ ਕੁਝ ਨਹੀਂ ਕੀਤਾ ਜਦੋਂ ਕਿ ਸ਼੍ਰੀ ਵਾਜਪਾਈ ਨੇ ਪੰਜਾਬ ਨੂੰ ਤੇਲ ਸੋਧਕ ਕਾਰਖਾਨਾ ਦਿੱਤਾ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਚਿੱਟਾ ਹਾਥੀ ਦਸਦੇ ਰਹੇ ਅਤੇ ਹੁਣ ਡਾ. ਮਨਮੋਹਨ ਸਿੰਘ ਨੇ ਇਸ ਨੂੰ ਚਾਲੂ ਕੀਤਾ ਹੈ। ਉਨਾਂ ਕਿਹਾ ਕਿ ਸਭ ਤੋਂ ਵੱਧ ਨੌਕਰੀਆਂ ਕੇਵਲ ਮੈਰਿਟ 'ਤੇ ਉਨ੍ਹਾ ਦੀ ਸਰਕਾਰ ਨੇ ਨੌਜਵਾਨਾਂ ਨੂੰ ਦਿੱਤੀਆਂ। ਇਸ ਮੌਕੇ ਸ. ਮਜੀਠੀਆ ਨੇ ਸਮੂਹਕ ਵਿਆਹ ਕਰਵਾਉਣ ਦੇ ਇਸ ਲੋਕ ਭਲਾਈ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਬੀਬੀ ਲੂੰਬਾ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਉਹ ਇਸ ਹਲਕੇ ਦੀ ਮੁੱਖ ਮੰਤਰੀ ਸ. ਬਾਦਲ ਕੋਲ ਵਕਾਲਤ ਕਰਕੇ ਇਸ ਹਲਕੇ ਦੇ ਵਿਕਾਸ ਲਈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦੇਣਗੇ। ਇਸ ਮੌਕੇ ਵੱਡੀ ਗਿਣਤੀ 'ਚ ਹਲਕਾ ਸ਼ੁਤਰਾਣਾ ਦੇ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਨ੍ਹਾ ਨੂੰ ਸ. ਮਜੀਠੀਆ ਨੇ ਸਿਰੋਪਾਉ ਪਹਿਨਾ ਕੇ ਸਨਮਾਨ ਕੀਤਾ ਅਤੇ ਪਾਰਟੀ 'ਚ ਜੀ ਆਇਆਂ ਨੂੰ ਕਿਹਾ।
ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾ ਸ. ਮਜੀਠੀਆ ਦੀ ਸ਼ਲਾਘਾ ਕਰਦਿਆਂ ਉਨ੍ਹਾ ਦੀ ਸ਼ਖ਼ਸੀਅਤ ਬਾਰੇ ਦੱਸਿਆ ਅਤੇ ਕਿਹਾ ਕਿ ਦੇਸ਼ ਵਿੱਚ ਦੋ ਨੌਜਵਾਨ ਆਗੂਆਂ ਦੇ ਚਰਚੇ ਹਨ, ਇਕ ਰਾਹੁਲ ਗਾਂਧੀ ਅਤੇ ਦੂਜਾ ਬਿਕਰਮ ਸਿੰਘ ਮਜੀਠੀਆ ਪਰ ਦੋਵੇਂ ਹੀ ਕਾਂਗਰਸ ਲਈ ਮਾਰੂ ਸਾਬਤ ਹੋ ਰਹੇ ਹਨ। ਇਸ ਮੌਕੇ ਐਮ.ਐਲ.ਏ. ਸ਼ੁਤਰਾਣਾ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ ਨੇ ਸ. ਮਜੀਠੀਆ ਦਾ ਇਸ ਇਲਾਕੇ 'ਚ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ। ਉਨ੍ਹਾ ਇਲਾਕੇ ਦੀਆਂ ਮੰਗਾਂ ਦਾ ਜਿਕਰ ਕਰਦਿਆਂ ਸ਼ੁਤਰਾਣਾ ਹਲਕੇ 'ਚ ਵੱਡੀ ਅਨਾਜ ਮੰਡੀ, ਸਕੂਲਾਂ 'ਚ ਅਧਿਆਪਕਾਂ ਦੀ ਕਮੀ, ਘੱਗਰ ਦੀ ਸਮੱਸਿਆ ਦੇ ਸਥਾਈ ਹੱਲ, ਬੀੜ ਦੇ ਜਾਨਵਰਾਂ ਵੱਲੋਂ ਖੇਤਾਂ ਦਾ ਉਜਾੜਾ, ਪੀਣ ਵਾਲੇ ਪਾਣੀ ਦੀ ਸਮੱਸਿਆ ਆਦਿ ਹੱਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸ. ਦੀਪਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਨਿਰਮਲ ਸਿੰਘ ਹਰਿਆਊ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ਼੍ਰੀ ਰਮੇਸ਼ ਕੁਮਾਰ ਕੁੱਕੂ, ਜਿਲ੍ਹਾ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਰਤਿੰਦਰ ਸਿੰਘ ਰਿੱਕੀ ਮਾਨ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਹਰਮੀਤ ਸਿੰਘ ਪਠਾਣਮਾਜਰਾ, ਸ. ਮੇਜਰ ਸਿੰਘ ਸੇਖੋਂ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਸਮੂਹਕ ਵਿਆਹ ਸਮਾਰੋਹ ਮੌਕੇ ਸ. ਦੀਪਿੰਦਰ ਸਿੰਘ ਢਿੱਲੋਂ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਸਾਬਕਾ ਉੱਪ ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਯੁਵਕ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਨਰਲ ਕੌਂਸਲ ਸ. ਜੋਗਾ ਸਿੰਘ ਸਿੱਧੂ, ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਮੱਖਣ ਸਿੰਘ ਲਾਲਕਾ, ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਅਨੂਪਇੰਦਰ ਕੌਰ ਸੰਧੂ, ਵਕਫ਼ ਬੋਰਡ ਦੀ ਸਾਬਕਾ ਮੈਂਬਰ ਬੀਬੀ ਮੰਜੂ ਕੁਰੈਸ਼ੀ, ਸ਼੍ਰੀ ਹਰਪਾਲ ਜੁਨੇਜਾ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਬੱਬੀ ਖਹਿਰਾ, ਸ. ਜਸਵਿੰਦਰ ਸਿੰਘ ਜੱਸੀ, ਨਗਰ ਕੌਂਸਲ ਪਾਤੜਾਂ ਦੀ ਪ੍ਰਧਾਨ ਬੀਬੀ ਜਸਵੀਰ ਕੌਰ, ਸਾਬਕਾ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਜਿੰਦਲ, ਸ. ਅਮਰਜੀਤ ਸਿੰਘ ਪੰਜਰਥ, ਬੀ.ਜੇ.ਪੀ. ਦੇ ਦਿਹਾਤੀ ਪ੍ਰਧਾਨ ਸ. ਰਵਿੰਦਰ ਸਿੰਘ ਗਿੰਨੀ, ਫਤਹਿਗੜ੍ਹ ਸਾਹਿਬ ਦੇ ਯੂਥ ਪ੍ਰਧਾਨ ਸ. ਅਜੈ ਸਿੰਘ ਲਿਬੜਾ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਜਸਪਾਲ ਕੌਰ ਧਾਰਨੀ, ਚੇਅਰਮੈਨ ਵਪਾਰ ਸੈਲ ਸ਼੍ਰੀ ਰਮੇਸ਼ ਕੁੱਕੂ, ਸ਼੍ਰੀ ਅਕਬਰ ਅਲੀ, ਸਰਕਲ ਪ੍ਰਧਾਨ ਸ. ਸੁਖਵਿੰਦਰ ਸਿੰਘ ਬਰਾਸ, ਜਥੇਦਾਰ ਪ੍ਰੀਤਮ ਸਿੰਘ ਚੀਮਾ, ਸ. ਰਛਪਾਲ ਸਿੰਘ ਬਰਾਸ ਚੇਅਰਮੈਨ ਲੈਂਡ ਮਾਰਗੇਜ ਬੈਂਕ, ਐਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ ਤੇ ਸ. ਸਰਬਜੀਤ ਸਿੰਘ ਝਿੰਜਰ, ਸ. ਗੁਰਦੀਪ ਸਿੰਘ ਖਾਂਗ, ਸ. ਪਰਮਜੀਤ ਸਿੰਘ ਦੁਆਬੀਆ, ਸ. ਦਲਜੀਤ ਸਿੰਘ, ਸ. ਦਵਿੰਦਰ ਸਿੰਘ ਸਿੱਧੂ, ਸ. ਸੰਤੋਖ ਸਿੰਘ, ਸ. ਪ੍ਰੇਮ ਸਿੰਘ ਮੌਲਵੀਵਾਲਾ, ਸ. ਬਲਿਹਾਰ ਸਿੰਘ ਹਰਿਆਊ, ਸ਼੍ਰੀ ਫਕੀਰ ਚੰਦ ਗੋਇਲ, ਸ਼੍ਰੀ ਹੈਪੀ ਕਾਲੇਕਾ, ਸ. ਗੁਰਬਚਨ ਸਿੰਘ ਮੌਲਵੀਵਾਲਾ, ਸ. ਗੁਰਦੀਪ ਸਿੰਘ ਖਾਂਗ, ਸ. ਸਤਨਾਮ ਸਿੰਘ ਭੰਗੂ, ਮੇਜਰ ਸਿੰਘ ਸੇਖੋਂ, ਡਾ. ਸਾਹਬ ਸਿੰਘ, ਸ. ਬਖਸ਼ੀਸ਼ ਸਿੰਘ ਭੁੱਲਰ, ਬੀਬੀ ਸੁਦੇਸ਼ ਰਾਣੀ, ਸ਼੍ਰੀ ਕ੍ਰਿਸ਼ਨ ਦੁਗਾਲ, ਸ. ਰਣਧੀਰ ਸਿੰਘ ਬਿੱਲੂ, ਸ. ਕੁਲਦੀਪ ਸਿੰਘ ਰੇਡੂ, ਸ. ਸੁਖਜੀਤ ਸਿੰਘ ਬਘੌਰਾ, ਸਮੇਤ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਅਤੇ ਇਲਾਕੇ ਦੇ ਵਸਨੀਕ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐਮ. ਪਾਤੜਾਂ ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿੱਲ, ਡੀ.ਟੀ.ਓ. ਮੁਹਾਲੀ ਸ. ਕਰਨ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
No comments:
Post a Comment