- ਮਾਰਚ, 2013 ਵਿੱਚ ਕਿੰਨੂਆਂ ਅਤੇ ਸਬਜ਼ੀਆਂ ਲਈ ਉਚ ਦਰਜੇ ਦੇ ਦੋ ਕੇਂਦਰ ਚਾਲੂ ਹੋ ਜਾਣਗੇ
ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਜ਼ਰਾਈਲ ਦੇ ਸਫ਼ੀਰ ਸ਼੍ਰੀ ਏਲੋਨ ਉਸਪਿਜ਼ ਨਾਲ ਇੱਕ ਮੀਟਿੰਗ ਦੌਰਾਨ ਕੀਤਾ ਜੋ ਮਾਹਿਰਾਂ ਦੀ ਇੱਕ ਟੀਮ ਨਾਲ ਇੱਥੇ ਪੰਜਾਬ ਭਵਨ ਵਿਖੇ ਬੀਤੀ ਸ਼ਾਮ ਉਨ੍ਹਾ ਨੂੰ ਮਿਲੇ। ਸ. ਬਾਦਲ ਨੇ ਆਖਿਆ ਕਿ ਸੂਬਾ ਸਰਕਾਰ ਵਲੋਂ ਜਲੰਧਰ ਜ਼ਿਲ੍ਹੇ ਵਿੱਚ ਕਰਤਾਰਪੁਰ ਵਿਖੇ 9.73 ਕਰੋੜ ਰੁਪਏ ਦੀ ਲਾਗਤ ਨਾਲ ਸਬਜ਼ੀਆਂ ਲਈ ਉਚ ਦਰਜੇ ਦਾ ਕੇਂਦਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖਨੌਰਾ ਵਿਖੇ ਕਿੰਨੂਆਂ ਲਈ ਇੱਕ ਉਚ ਦਰਜੇ ਦਾ ਕੇਂਦਰ 10.39 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕਰਨ ਲਈ ਪ੍ਰਕਿਰਿਆ ਤੇਜ਼ ਕੀਤੀ ਗਈ ਹੈ।
ਸ. ਬਾਦਲ ਨੇ ਇਜ਼ਰਾਈਲੀ ਸਫ਼ੀਰ ਨੂੰ ਦੱਸਿਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਕੋਲ ਦੇਸ਼ ਦੀ ਕੁੱਲ ਭੂਮੀ ਦਾ ਦੋ ਫ਼ੀਸਦੀ ਰਕਬਾ ਹੈ ਪਰ ਇਸ ਦੇ ਬਾਵਜੂਦ ਦੇਸ਼ ਦੇ ਅੰਨ ਭੰਡਾਰ ਵਿੱਚ ਚਾਵਲ ਦਾ 42 ਫ਼ੀਸਦੀ ਅਤੇ ਕਣਕ ਦਾ 50 ਫ਼ੀਸਦੀ ਦਾ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਖੇਤੀ ਵਿਭਿੰਨਤਾ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ ਜਿਸ ਤਹਿਤ ਝੋਨੇ ਹੇਠਲਾ ਰਕਬਾ 28 ਲੱਖ ਹੈਕਟੇਅਰ ਤੋਂ ਘਟਾ ਕੇ 16 ਲੱਖ ਹੈਕਟੇਅਰ ਕੀਤਾ ਜਾਵੇਗਾ। ਨਾਲ ਹੀ ਉਨ੍ਹਾ ਕਿਹਾ ਕਿ ਇਸ ਵੱਡੇ ਕਾਰਜ ਲਈ ਆਧੁਨਿਕ ਖੇਤੀ ਵਾਲੇ ਦੇਸ਼ ਜਿਵੇਂ ਇਜ਼ਰਾਈਲ ਪਾਸੋਂ ਵਿਭਿੰਨਤਾ ਲਈ ਤਕਨੀਕੀ ਸਹਾਇਤਾ ਅਤੇ ਮੁਹਾਰਤ ਦੀ ਵੀ ਲੋੜ ਹੈ। ਉਨ੍ਹਾ ਇਹ ਵੀ ਦੱਸਿਆ ਕਿ ਡੇਅਰੀ ਫਾਰਮਿੰਗ, ਮੱਛੀ ਪਾਲਣ ਤੋਂ ਇਲਾਵਾ ਮੱਕੀ, ਫ਼ਲ ਅਤੇ ਸਬਜ਼ੀਆਂ ਦਾ ਉਤਪਾਦਨ ਵਾਲੇ ਕੁਝ ਅਜਿਹੇ ਮੁੱਖ ਖੇਤਰ ਹਨ ਜਿਸ ਲਈ ਇਜ਼ਰਾਈਲ ਦੇ ਖੇਤੀ ਮਾਹਿਰ ਸਾਡੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਅਤੇ ਠੋਸ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ।
ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਸ਼੍ਰੀ ਉਸਪਿਜ਼ ਨੇ ਆਖਿਆ ਕਿ ਇਜ਼ਰਾਈਲ ਅਤੇ ਭਾਰਤ ਵਿਚਕਾਰ ਬਹੁਤ ਸੁਖਾਵੇਂ ਸਬੰਧ ਹਨ ਕਿਉਂਕਿ ਦੋਵੇਂ ਮੁਲਕਾਂ ਵਿੱਚ ਇਸ ਕਰਕੇ ਵੀ ਜ਼ਿਆਦਾ ਨੇੜਤਾ ਹੈ ਕਿ ਉਹ ਖੇਤੀ ਆਰਥਿਕਤਾ ਵਾਲੇ ਹਨ। ਉਨ੍ਹਾ ਨੇ ਪੰਜਾਬ ਦੇ ਕਿਸਾਨਾਂ ਦੀ ਵੀ ਭਰਵੀਂ ਸ਼ਲਾਘਾ ਕੀਤੀ ਜਿਨ੍ਹਾ ਨੂੰ ਦੁਨੀਆਂ ਭਰ ਵਿੱਚ ਉਨ੍ਹਾ ਦੀਆਂ ਕਾਮਯਾਬੀਆਂ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਇਜ਼ਰਾਈਲ ਦੇ ਪ੍ਰਗਤੀਸ਼ੀਲ ਕਿਸਾਨ ਤੇ ਮਾਹਿਰ ਪੰਜਾਬ ਵਿੱਚ ਖੇਤੀ ਖੇਤਰ ਵਿੱਚ ਹਰ ਸੰਭਵ ਤਕਨੀਕੀ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾ ਕਿਹਾ ਕਿ ਇਜ਼ਰਾਈਲ ਦੇ ਖੇਤੀ ਮਾਹਿਰ ਅਤੇ ਵਾਤਾਵਰਣ ਵਿਸ਼ਲੇਸ਼ਕ ਪਾਣੀ ਦੇ ਪ੍ਰਬੰਧਕੀ ਖੇਤਰ ਲਈ ਕੁਝ ਪ੍ਰਾਈਵੇਟ ਕੰਪਨੀਆਂ ਬਾਰੇ ਵੀ ਆਪਣੇ ਸੁਝਾਅ ਦੇ ਸਕਦੇ ਹਨ ਜੋ ਇੱਕ ਮੁੱਖ ਮੁੱਦਾ ਹੈ ਕਿਉਂਕਿ ਟੀਮ ਨੇ ਇਸ ਗੱਲ ਦਾ ਨਿਰੀਖਣ ਕੀਤਾ ਹੈ ਕਿ ਪੰਜਾਬ ਵਿੱਚ ਬਹੁਤ ਪਾਣੀ ਅਜਾਈਂ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਇਜ਼ਰਾਈਲ ਵਿੱਚ ਉਹ ਪਾਣੀ ਦੀ ਹਰ ਬੂੰਦ ਦੀ ਸਹੀ ਵਰਤੋਂ ਕਰਦੇ ਹਨ, ਇੱਥੋਂ ਤੱਕ ਕਿ ਗੰਦੇ ਪਾਣੀ ਨੂੰ ਵੀ ਮੁੜ ਵਰਤੋਯੋਗ ਬਣਾ ਕੇ ਸਿੰਜਾਈ ਮੰਤਵ ਲਈ ਵਰਤਿਆ ਜਾਂਦਾ ਹੈ।
ਇਜ਼ਰਾਈਲ ਦੇ ਸਫ਼ੀਰ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਕਿਸਾਨ ਬਹੁਤ ਗੁਣਵਾਨ ਹਨ ਅਤੇ ਇਨਾਂ ਕਿਸਾਨਾਂ ਨੂੰ ਉਚ ਦਰਜੇ ਦੇ ਕੇਂਦਰਾਂ ਰਾਹੀਂ ਉਨ੍ਹਾ (ਇਜ਼ਰਾਈਲ ਦੇ ਮਾਹਿਰਾਂ) ਦੀ ਤਕਨੀਕੀ ਮੁਹਾਰਤ ਸਦਕਾ ਹੋਰ ਆਧੁਨਿਕ ਜਾਣਕਾਰੀ ਮਿਲ ਸਕੇਗੀ ਜਿਸ ਨਾਲ ਕਿਸਾਨਾਂ ਨੂੰ ਵੱਖ ਵੱਖ ਫ਼ਲਾਂ ਅਤੇ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਹਾਸਲ ਹੋ ਸਕਣਗੀਆਂ।
ਇਸ ਮੀਟਿੰਗ ਦੌਰਾਨ ਕੁਝ ਪ੍ਰਗਤੀਸ਼ੀਲ ਕਿਸਾਨਾਂ ਨੇ ਵੀ ਆਪਣੇ ਵਿਚਾਰ ਇਜ਼ਰਾਈਲੀ ਸਫ਼ੀਰ ਨਾਲ ਸਾਂਝੇ ਕੀਤੇ ਅਤੇ ਉਨ੍ਹਾ ਅੱਗੇ ਵੱਧ ਝਾੜ ਵਾਲੇ ਨਵੇਂ ਬੀਜਾਂ ਦੇ ਉਪਲਬਧ ਨਾ ਹੋਣ, ਪੌਦਿਆਂ ਦੀਆਂ ਬਿਮਾਰੀਆਂ ਅਤੇ ਫ਼ਸਲ ਕੱਟਣ ਮਗਰੋਂ ਦੀਆਂ ਸਮੱਸਿਆਵਾਂ ਰੱਖੀਆਂ।
ਇਸ ਮੌਕੇ ਮੁੱਖ ਮੰਤਰੀ ਨੇ ਸ਼੍ਰੀ ਉਸਪਿਜ਼ ਅਤੇ ਉਸ ਦੀ ਟੀਮ ਨੂੰ ਸਮੂਹ ਪੰਜਾਬੀਆਂ ਵਲੋਂ ਇੱਕ ਸਨਮਾਨ ਚਿੰਨ੍ਹ ਵੀ ਭੇਟ ਕੀਤਾ।
ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਕੈਬਨਿਟ ਮੰਤਰੀ ਸ. ਸਰਵਣ ਸਿੰਘ ਫਿਲੌਰ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ.ਐਸ. ਕਾਲਕਟ, ਵਿੱਤ ਕਮਿਸ਼ਨਰ ਜੰਗਲਾਤ ਸ਼੍ਰੀ ਡੀ.ਐਸ. ਬੈਂਸ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਜੀ.ਐਸ. ਸੰਧੂ, ਵਿੱਤ ਕਮਿਸ਼ਨਰ ਪਸ਼ੂ ਪਾਲਣ ਸ਼੍ਰੀ ਜਗਪਾਲ ਸਿੰਘ ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗੁਰਕੀਰਤ ਕ੍ਰਿਪਾਲ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ, ਮਿਲਕਫ਼ੈਡ ਦੇ ਐਮ.ਡੀ. ਡਾ. ਬਲਵਿੰਦਰ ਸਿੰਘ ਸਿੱਧੂ ਅਤੇ ਡਾਇਰੈਕਟਰ ਬਾਗਬਾਨੀ ਡਾ. ਲਾਜਵਿੰਦਰ ਸਿੰਘ ਬਰਾੜ ਸ਼ਾਮਲ ਸਨ।

No comments:
Post a Comment