• ਬਾਦਲ ਵਲੋਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਮੱਛੀ ਪਾਲਣ, ਸੂਰ ਪਾਲਣ ਅਤੇ ਡੇਅਰੀ ਵਰਗੇ ਖੇਤੀ ਸਹਾਇਕ ਧੰਦੇ ਅਪਣਾਉਣ 'ਤੇ ਜ਼ੋਰ
• ਮੁੱਖ ਮੰਤਰੀ ਵਲੋਂ ਸੇਮਗ੍ਰਸਤ ਖੇਤਰਾਂ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਤ ਕਰਨ ਦੀ ਲੋੜ 'ਤੇ ਜ਼ੋਰ
• ਸੂਬੇ ਵਿੱਚ ਖੇਤੀ ਵਿਭਿੰਨਤਾ ਦੇ ਤਹਿਤ ਦਾਲਾਂ ਦਾ ਡਾਇਰੈਕਟੋਰੇਟ ਹੋਵੇਗਾ ਸਥਾਪਤ
ਚੰਡੀਗੜ੍ਹ, 1 ਅਕਤੂਬਰ: ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਝੋਨੇ ਦੀ ਬਿਜਾਈ ਤੋਂ ਹਟਾ ਕੇ ਮੱਕੀ ਦੀ ਕਾਸ਼ਤ ਵੱਲ ਇੱਕ ਬਦਲਵੀਂ ਫ਼ਸਲ ਦੇ ਰੂਪ ਵਿੱਚ ਸੂਬੇ ਦੇ ਖੇਤੀ ਵਿਭਿੰਨਤਾ ਪ੍ਰੋਗਰਾਮ ਤਹਿਤ ਉਤਸ਼ਾਹਤ ਕਰਨ ਲਈ ਇੱਕ ਅਹਿਮ ਉਪਰਾਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੰਟਰੈਕਟ ਫਾਰਮਿੰਗ ਐਕਟ ਨੂੰ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਉਨਾਂ ਦੀਆਂ ਫ਼ਸਲਾਂ ਦੇ ਵਾਜਬ ਮੁੱਲ ਉਨਾਂ ਦੇ ਦਰਵਾਜ਼ੇ 'ਤੇ ਮੁਹੱਈਆ ਕਰਵਾਏ ਜਾ ਸਕਣ।
ਅੱਜ ਇੱਥੇ ਖੇਤੀ ਵਿਭਿੰਨਤਾ ਦੇ ਪਾਸਾਰ ਲਈ ਇੱਕ ਉਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਇਸ ਐਕਟ ਨੂੰ ਬਣਾਉਣ ਲਈ ਰਾਹ ਪੱਧਰਾ ਕਰਦੇ ਹੋਏ ਕਿਹਾ ਕਿ ਇਸ ਐਕਟ ਨਾਲ ਮੱਕੀ ਦੇ ਕਾਸ਼ਤਕਾਰ ਅਤੇ ਮੱਕੀ ਦੇ ਉਤਪਾਦਨ ਨਾਲ ਜੁੜੇ ਨਿਵੇਸ਼ਕਾਰਾਂ ਨੂੰ ਭਾਰੀ ਫਾਇਦਾ ਹੋਵੇਗਾ। ਸ. ਬਾਦਲ ਨੇ ਆਸ ਪ੍ਰਗਟਾਈ ਕਿ ਇਸ ਐਕਟ ਨਾਲ ਜਿੱਥੇ ਇੱਕ ਪਾਸੇ ਕਿਸਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਵੇਗਾ, ਉਥੇ ਦੂਜੇ ਪਾਸੇ ਉਨਾਂ ਦੀ ਕਾਸ਼ਤ ਦੇ ਮੰਡੀਕਰਨ ਲਈ ਵੀ ਰਾਹ ਪੱਧਰਾ ਹੋਵੇਗਾ। ਨਾਲ ਹੀ ਉਨਾਂ ਕਿਹਾ ਕਿ ਇਸ ਨਾਲ ਮੱਕੀ ਦੇ ਉਤਪਾਦਨ ਨਾਲ ਜੁੜੇ ਨਿਵੇਸ਼ਕਾਰਾਂ ਨੂੰ ਵੀ ਵਧੀਆ ਮਿਆਰ ਦੀ ਮੱਕੀ ਮੁਹੱਈਆ ਹੋਵੇਗੀ ਜਿਸ ਨਾਲ ਉਹ ਵਧੀਆ ਉਤਪਾਦ ਬਣਾ ਸਕਣਗੇ। ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਨੂੰ ਕੰਟਰੈਕਟ ਫਾਰਮਿੰਗ ਲਈ ਮੱਕੀ ਨੂੰ ਨੋਟੀਫਾਈ ਕਰਨ ਦੀਆਂ ਰਸਮਾਂ ਨੂੰ ਛੇਤੀ ਤੋਂ ਛੇਤੀ ਸਿਰੇ ਚੜਾਉਣ ਦੇ ਆਦੇਸ਼ ਦਿੱਤੇ ਤਾਂ ਜੋ ਝੋਨੇ ਤੋਂ ਮੱਕੀ ਦੀ ਮਿਸਾਲੀ ਤਬਦੀਲੀ ਬਿਨਾਂ ਕਿਸੇ ਦੇਰੀ ਦੇ ਲਿਆਂਦੀ ਜਾ ਸਕੇ।
ਖੇਤੀਬਾੜੀ ਦੇ ਉਤਪਾਦਾਂ ਖਾਸ ਤੌਰ 'ਤੇ ਮੱਕੀ ਦੇ ਸਿੱਧੇ ਮੰਡੀਕਰਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਖੇਤੀਬਾੜੀ ਵਿਭਾਗ ਨੂੰ ਏ.ਪੀ.ਐਮ.ਸੀ. ਐਕਟ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਨਾਲ ਖੇਤੀਬਾੜੀ 'ਤੇ ਅਧਾਰਤ ਆਰਥਿਕਤਾ ਦੀ ਮਜ਼ਬੂਤੀ ਦੇ ਨਾਲ ਨਾਲ ਸੂਬੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਸੁਧਰੇਗੀ। ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਨੂੰ ਮੱਕੀ ਦੀ ਕਾਸ਼ਤ ਲਈ ਮੁਹੱਈਆ ਕਰਵਾਏ ਜਾਣ ਵਾਲੇ ਵੱਧ ਝਾੜ ਵਾਲੇ ਮਿਆਰੀ ਬੀਜਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਨੂੰ ਰਿਆਇਤੀ ਦਰਾਂ 'ਤੇ ਮੁਹੱਈਆ ਕਰਾਉਣ ਦੇ ਵੀ ਆਦੇਸ਼ ਦਿੱਤੇ ਤਾਂ ਜੋ ਸੂਬੇ ਵਿੱਚ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾ ਸਕੇ। ਸ. ਬਾਦਲ ਨੇ ਮੱਕੀ ਦੀ ਕਾਸ਼ਤ ਲਈ ਉਚ ਪੱਧਰੀ ਤਕਨੀਕ ਦੀਆਂ ਮਸ਼ੀਨਾਂ ਨੂੰ 25 ਫ਼ੀਸਦੀ ਰਿਆਇਤ 'ਤੇ ਦਿੱਤੇ ਜਾਣ ਦਾ ਨਿਰਦੇਸ਼ ਦਿੰਦਿਆਂ ਆਖਿਆ ਕਿ ਇਸ ਨਾਲ ਸੂਬੇ ਦੇ ਬਹੁਤੇ ਕਿਸਾਨ ਝੋਨੇ ਦੀ ਕਾਸ਼ਤ ਤੋਂ ਮੱਕੀ ਵੱਲ ਆਕਰਸ਼ਤ ਕੀਤੇ ਜਾ ਸਕਣਗੇ ਜਿਸ ਨਾਲ ਸਾਡੇ ਵੱਡਮੁੱਲੇ ਕੁਦਰਤੀ ਸੋਮਿਆਂ ਜਿਨਾਂ ਵਿੱਚ ਮਿੱਟੀ ਅਤੇ ਜ਼ਮੀਨ ਦੇ ਹੇਠਲਾ ਪਾਣੀ ਸ਼ਾਮਲ ਹੈ, 'ਤੇ ਭਾਰ ਘਟਾਇਆ ਜਾ ਸਕੇਗਾ। ਮੱਕੀ ਦੀ ਔਕੜ ਰਹਿਤ ਅਤੇ ਛੇਤੀ ਮੰਡੀਕਰਨ ਦੇ ਲਈ ਪੰਜਾਬ ਰਾਜ ਵੇਅਰ ਹਾਊਸਿੰਗ ਏਜੰਸੀ ਨੂੰ ਨੋਡਲ ਏਜੰਸੀ ਨਿਯੁਕਤ ਕਰਦਿਆਂ ਸ. ਬਾਦਲ ਨੇ ਉਸ ਨੂੰ ਮੱਕੀ ਲਈ ਵਿਗਿਆਨਕ ਲੀਹਾਂ 'ਤੇ ਭੰਡਾਰਨ ਸਹੂਲਤਾਂ ਮੁਹੱਈਆ ਕਰਾਉਣ 'ਤੇ ਜ਼ੋਰ ਦਿੱਤਾ। ਉਨਾਂ ਖੇਤੀਬਾੜੀ ਵਿਭਾਗ ਨੂੰ ਪ੍ਰਵਾਨਤ ਮੰਡੀਆਂ ਨੂੰ ਅਤਿ ਆਧੁਨਿਕ ਮੱਕੀ ਦੇ ਡਰਾਇਰ ਲਾਉਣ ਦੇ ਵੀ ਨਿਰਦੇਸ਼ ਦਿੱਤੇ।
ਸ. ਬਾਦਲ ਨੇ ਸੂਬੇ ਵਿੱਚ ਕਪਾਹ ਤੇ ਗੰਨੇ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਸੰਕਟ 'ਚ ਫਸੀ ਕਿਰਸਾਨੀ ਨੂੰ ਰਾਤ ਪ੍ਰਦਾਨ ਕੀਤੀ ਜਾ ਸਕੇ। ਰਾਜ ਵਿੱਚ ਫਸਲੀ ਵਿਭਿੰਨਤਾ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਆਖਿਆ ਕਿ ਬਠਿੰਡਾ ਤੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਪਾਹ ਤੇ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰਨ ਵਾਸਤੇ ਇਨਾਂ ਦੋਵਾਂ ਜ਼ਿਲਿਆਂ ਵਿੱਚ ਸਟੇਸ਼ਨ ਜੁਆਇੰਟ ਡਾਇਰੈਕਟਰਾਂ ਦੀ ਸਥਾਈ ਤੌਰ 'ਤੇ ਤਾਇਨਾਤੀ ਕੀਤੀ ਜਾਵੇ। ਉਨਾਂ ਨੇ ਖੇਤੀਬਾੜੀ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਸੂਬੇ ਵਿੱਚ ਦਾਲਾਂ ਦਾ ਡਾਇਰੈਕਟੋਰੇਟ ਸਥਾਪਤ ਕੀਤਾ ਜਾਵੇ ਤਾਂ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਦਾਲਾਂ ਦੀ ਵੱਡੇ ਪੱਧਰ 'ਤੇ ਕਾਸ਼ਤ ਕਰਨ ਲਈ ਪ੍ਰੇਰਿਆ ਜਾ ਸਕੇ। ਰਾਜ ਵਿੱਚ ਐਗਰੋ-ਫਾਰੈਸਟਰੀ ਦੇ ਸੰਕਪਲ ਨੂੰ ਪ੍ਰਚਲਿਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿੱਚ ਇਕ ਵਿਸ਼ਵ ਪੱਧਰੀ ਰਾਜ ਜੰਗਲਾਤ ਖੋਜ ਤੇ ਵਿਸਤਾਰ ਕੇਂਦਰ ਕਾਇਮ ਕੀਤਾ ਜਾਵੇਗਾ ਜੋ ਖੇਤੀ-ਜੰਗਲਾਤ ਦੀ ਵਿਸਤਾਰਤ ਖੋਜ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਵਿਗਿਆਨਕ ਲੀਹਾਂ 'ਤੇ ਪਾਪਲਰ ਵਰਗੇ ਰੁੱਖਾਂ ਦੇ ਬੂਟੇ ਲਾਉਣ ਲਈ ਤਕਨੀਕੀ ਜਾਣਕਾਰੀ ਦੇਵੇਗਾ।
ਖੇਤੀ ਖੇਤਰ ਵਿੱਚ ਸਹਾਇਕ ਧੰਦਿਆਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਵੇਲੇ ਸਾਡੇ ਕਿਸਾਨਾਂ ਨੂੰ ਸੂਰ ਤੇ ਬੱਕਰੀਆਂ ਪਾਲਣ ਦੇ ਧੰਦੇ ਨੂੰ ਅਪਣਾਉਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਉਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਕਿਉਂ ਜੋ ਖੇਤੀ ਲਾਗਤਾਂ ਵਿੱਚ ਕਾਫ਼ੀ ਵਾਧਾ ਹੋਣ ਕਰਕੇ ਰਵਾਇਤੀ ਖੇਤੀ ਦੀ ਆਮਦਨ ਘਟੀ ਹੈ। ਇਸ ਉਦੇਸ਼ ਨੂੰ ਹਾਸਲ ਕਰਨ ਲਈ ਮੁੱਖ ਮੰਤਰੀ ਨੇ ਪਸ਼ੂ ਪਾਲਣ ਵਿਭਾਗ ਨੂੰ ਆਦੇਸ਼ ਦਿੱਤਾ ਕਿ ਸੂਰ ਤੇ ਮੱਛੀ ਪਾਲਣ ਦੇ ਖੇਤਰ ਵਿੱਚ ਮਾਹਿਰ ਵਿਕਾਸ ਅਫ਼ਸਰ ਨਿਯੁਕਤ ਕੀਤੇ ਜਾਣ। ਉਨਾਂ ਐਲਾਨ ਕੀਤਾ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ਅਤੇ ਧਾਲੀਵਾਲ (ਗੁਰਦਾਸਪੁਰ) ਦੋ ਡੇਅਰੀ ਸਿਖਲਾਈ ਤੇ ਵਿਸਤਾਰ ਕੇਂਦਰ ਸਥਾਪਤ ਕੀਤੇ ਜਾਣਗੇ ਜਿਨਾਂ ਨਾਲ ਦੁੱਧ ਉਤਪਾਦਕਾਂ ਨੂੰ ਵਿਗਿਆਨਕ ਸਿਖਲਾਈ ਮੁਹੱਈਆ ਕਰਵਾਈ ਜਾਇਆ ਕਰੇਗੀ ਤਾਂ ਜੋ ਉਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਸ. ਬਾਦਲ ਨੇ ਇਹ ਵੀ ਆਖਿਆ ਕਿ ਦੁੱਧ ਉਤਪਾਦਕਾਂ ਦੀ ਸਹੂਲਤ ਲਈ ਐਗਰੋ ਸਰਵਿਸ ਸੈਂਟਰਾਂ ਦੀ ਤਰਜ਼ 'ਤੇ ਸੂਬਾ ਭਰ ਵਿੱਚ ਡੇਅਰੀ ਸਰਵਿਸ ਸੈਂਟਰ ਖੋਲੇ ਜਾਣਗੇ।
ਮੁੱਖ ਮੰਤਰੀ ਨੇ ਸੂਬੇ ਵਿੱਚ ਮੱਛੀ ਪਾਲਣ ਦੀ ਵੱਡੀ ਸਮਰਥਾ ਨੂੰ ਮੁੱਖ ਰੱਖਦਿਆਂ ਜੋ ਦੇਸ਼ ਵਿੱਚ ਮੱਛੀ ਦੀ ਪੈਦਾਵਾਰ ਵਿੱਚ ਪਹਿਲੇ ਸਥਾਨ 'ਤੇ ਹੈ, ਬਾਰੇ ਪਸ਼ੂ ਪਾਲਣ ਵਿਭਾਗ, ਗਡਵਾਸੂ ਤੇ ਮੱਛੀ ਪਾਲਣ ਵਿਭਾਗ ਨੂੰ ਸੂਬੇ ਵਿੱਚ ਮੱਛੀ ਪਾਲਣ ਦੀ ਅਣਵਰਤੀ ਅਤੇ ਘੱਟ ਵਰਤੀ ਸਮਰਥਾ ਖਾਸ ਤੌਰ 'ਤੇ ਮਾਲਵਾ ਪੱਟੀ ਦੇ ਸੇਮਗ੍ਰਤ ਇਲਾਕਿਆਂ ਵਿੱਚ ਇਸ ਨੂੰ ਵੀ ਅਮਲ ਵਿੱਚ ਲਿਆਉਣ ਲਈ ਇੱਕ ਵਿਸਥਾਰਤ ਪ੍ਰੋਗਰਾਮ ਤਿਆਰ ਕਰਨ ਲਈ ਆਖਿਆ। ਸ. ਬਾਦਲ ਨੇ ਕਿਹਾ ਕਿ ਮੱਛੀ ਪਾਲਣ ਦਾ ਧੰਦਾ ਵਧਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਵੇਗਾ।
ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ.ਐਸ. ਕਾਲਕਟ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਜੀ.ਐਸ. ਸੰਧੂ, ਵਿੱਤ ਕਮਿਸ਼ਨਰ ਸਹਿਕਾਰਤਾ ਸ਼੍ਰੀ ਵਿਸ਼ਵਜੀਤ ਖੰਨਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਸ਼੍ਰੀ ਗਗਨਦੀਪ ਸਿੰਘ ਬਰਾੜ, ਮਾਰਕਫ਼ੈਡ ਦੇ ਐਮ.ਡੀ. ਡਾ. ਕਰਮਜੀਤ ਸਿੰਘ ਸਰਾ, ਖੇਤੀਬਾੜੀ ਵਿਭਾਗ ਦੇ ਸਲਾਹਕਾਰ ਅਤੇ ਮਿਲਕਫ਼ੈਡ ਦੇ ਐਮ.ਡੀ. ਡਾ. ਬਲਵਿੰਦਰ ਸਿੰਘ ਸਿੱਧੂ, ਪੰਜਾਬ ਰਾਜ ਮੰਡੀ ਬੋਰਡ ਦੇ ਡਾਇਰੈਕਟਰ ਸ. ਮਹਿੰਦਰ ਸਿੰਘ ਕੈਂਥ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ਼੍ਰੀ ਮੰਗਲ ਸਿੰਘ ਢਿੱਲੋਂ ਸ਼ਾਮਲ ਸਨ।

No comments:
Post a Comment