ਚੰਡੀਗੜ੍ਹ, 27 ਨਵੰਬਰ : ਤੀਸਰੇ ਵਿਸ਼ਵ ਕੱਪ ਕਬੱਡੀ ਦੀਆਂ ਮੁੱਖ ਝਲਕੀਆਂ
• 1 ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਪਰਲਜ਼ ਤੀਸਰੇ ਵਿਸ਼ਵ
ਕੱਪ ਕਬੱਡੀ ਪੰਜਾਬ 2012 ਵਿਚ ਪੁਰਸ਼ਾਂ ਦੇ ਵਰਗ ਵਿਚ
ਅਫਗਾਨਿਸਤਾਨ, ਅਰਜਨਟੀਨਾ, ਕੈਨੇਡਾ, ਡੈਨਮਾਰਕ, ਇੰਗਲੈਂਡ, ਇਰਾਨ, ਇਟਲੀ, ਕੀਨੀਆ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਸਕਾਟਲੈਂਡ, ਸੀਅਰਾ ਲਿਓਨ, ਸ੍ਰੀਲੰਕਾ ਅਤੇ ਅਮਰੀਕਾ ਤੋਂ
ਇਲਾਵਾ ਭਾਰਤ ਦੀਆਂ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ ਜਦੋਂ ਕਿ ਔਰਤਾਂ ਦੇ ਵਰਗ ਵਿਚ ਭਾਰਤ ਤੋਂ
ਇਲਾਵਾ ਕੈਨੇਡਾ, ਡੈਨਮਾਰਕ, ਇੰਗਲੈਂਡ, ਮਲੇਸ਼ੀਆ, ਤੁਰਕਮੇਨਿਸਤਾਨ ਅਤੇ ਅਮਰੀਕਾ ਦੀਆਂ ਕਬੱਡੀ ਖਿਡਾਰਣਾਂ ਮੈਦਾਨ ਵਿਚ ਉਤਰਣਗੀਆਂ।
• ਮੁਕਾਬਲੇ ਵਾਲੇ ਸਥਾਨ : ਬਠਿੰਡਾ, ਪਟਿਆਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਦੋਦਾ (ਮੁਕਸਤਰ), ਸੰਗਰੂਰ, ਰੂਪਨਗਰ, ਚੋਹਲਾ ਸਾਹਿਬ (ਤਰਨਤਾਰਨ), ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਜਲੰਧਰ ਅਤੇ ਲੁਧਿਆਣਾ।
• ਪੁਰਸ਼ ਵਰਗ ਵਿਚ: ਜੇਤੂ ਟੀਮ ਨੂੰ 2 ਕਰੋੜ ਰੁਪਏ, ਉਪ ਜੇਤੂ ਨੂੰ 1 ਕਰੋੜ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇ। ਔਰਤਾਂ ਦੇ ਵਰਗ ਵਿਚ ਜੇਤੂ ਟੀਮ ਨੂੰ 51 ਲੱਖ, ਉਪ ਜੇਤੂ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 31 ਅਤੇ 21 ਲੱਖ ਰੁਪਏ ਮਿਲਣਗੇ। ਦੂਰ ਦੁਰਾਡੇ ਸਥਾਨ ਤੋਂ ਆਉਣ ਵਾਲੀਆਂ ਟੀਮਾਂ ਜਿਵੇਂ ਕਿ ਅਰਜਨਟੀਨਾ, ਕੈਨੇਡਾ ਅਤੇ ਯੂ. ਐਸ. ਏ ਆਦਿ ਨੂੰ 15 ਲੱਖ ਜਾਂ ਹਵਾਈ ਜਹਾਜ਼ ਦਾ ਕਿਰਾਇਆ ਮਿਲੇਗਾ ਜਦੋਂ ਕਿ ਬਾਕੀ ਸਾਰੀਆਂ ਟੀਮਾਂ ਨੂੰ ਪ੍ਰਤੀ ਟੀਮ 10 ਲੱਖ ਰੁਪਏ ਦੀ ਗਰੰਟੀ ਮਨੀ ਮਿਲੇਗੀ।
• ਤੀਸਰਾ ਵਿਸ਼ਵ ਕੱਪ ਕਬੱਡੀ ਪੰਜਾਬ 2012 ਪੂਰੀ ਤਰ੍ਹਾਂ ਨਸ਼ਾ ਮੁਕਤ ਕੌਮਾਂਤਰੀ ਮੁਕਾਬਲਾ ਹੋਵੇਗਾ। ਨਾਡਾ ਤਹਿਤ ਐਂਟੀ ਡੋਪਿੰਗ ਕਮੇਟੀ ਟੂਰਨਾਮੈਂਟ ਦੌਰਾਨ ਡੋਪ ਟੈਸਟ ਕਰਵਾਏਗੀ।
• ਪੀ ਟੀ ਸੀ ਚੈਨਲ ਪਰਲਜ਼ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ 2012 ਦੇ ਉਦਘਾਟਨੀ ਅਤੇ ਸਮਾਪਤੀ ਰਸਮ ਤੋਂ ਇਲਾਵਾ ਹੋਰ ਸਾਰੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ
ਕਰੇਗਾ।
• ਇਸ ਵਿਸ਼ਵ ਕੱਪ ਦੀ ਪ੍ਰਬੰਧਕੀ ਕਮੇਟੀ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ
ਮੁੱਖ ਸਰਪ੍ਰਸਤ ਹਨ ਜਦੋਂ ਕਿ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਚੇਅਰਮੈਨ ਹਨ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਸਿੱਖਿਆ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ
ਸਿੰਘ ਮਜੀਠੀਆ ਸੀਨੀਅਰ ਵਾਈਸ ਚੇਅਰਮੈਨ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ
ਵਿਧਾਇਕ ਸ੍ਰ ਪ੍ਰਗਟ ਸਿੰਘ ਵਾਈਸ ਚੇਅਰਮੈਨ ਜਦੋਂ ਕਿ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਪੀ. ਸੀ. ਐਸ. ਡਾਇਰੈਕਟਰ ਖੇਡਾਂ ਇਸਦੇ ਪ੍ਰਬੰਧਕੀ ਸਕੱਤਰ ਬਣਾਏ ਗਏ ਹਨ।