ਚੰਡੀਗੜ੍ਹ, 27 ਨਵੰਬਰ : ਤੀਸਰੇ ਵਿਸ਼ਵ ਕੱਪ ਕਬੱਡੀ ਦੀਆਂ ਮੁੱਖ ਝਲਕੀਆਂ
• 1 ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਪਰਲਜ਼ ਤੀਸਰੇ ਵਿਸ਼ਵ
ਕੱਪ ਕਬੱਡੀ ਪੰਜਾਬ 2012 ਵਿਚ ਪੁਰਸ਼ਾਂ ਦੇ ਵਰਗ ਵਿਚ
ਅਫਗਾਨਿਸਤਾਨ, ਅਰਜਨਟੀਨਾ, ਕੈਨੇਡਾ, ਡੈਨਮਾਰਕ, ਇੰਗਲੈਂਡ, ਇਰਾਨ, ਇਟਲੀ, ਕੀਨੀਆ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਸਕਾਟਲੈਂਡ, ਸੀਅਰਾ ਲਿਓਨ, ਸ੍ਰੀਲੰਕਾ ਅਤੇ ਅਮਰੀਕਾ ਤੋਂ
ਇਲਾਵਾ ਭਾਰਤ ਦੀਆਂ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ ਜਦੋਂ ਕਿ ਔਰਤਾਂ ਦੇ ਵਰਗ ਵਿਚ ਭਾਰਤ ਤੋਂ
ਇਲਾਵਾ ਕੈਨੇਡਾ, ਡੈਨਮਾਰਕ, ਇੰਗਲੈਂਡ, ਮਲੇਸ਼ੀਆ, ਤੁਰਕਮੇਨਿਸਤਾਨ ਅਤੇ ਅਮਰੀਕਾ ਦੀਆਂ ਕਬੱਡੀ ਖਿਡਾਰਣਾਂ ਮੈਦਾਨ ਵਿਚ ਉਤਰਣਗੀਆਂ।
• ਮੁਕਾਬਲੇ ਵਾਲੇ ਸਥਾਨ : ਬਠਿੰਡਾ, ਪਟਿਆਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਦੋਦਾ (ਮੁਕਸਤਰ), ਸੰਗਰੂਰ, ਰੂਪਨਗਰ, ਚੋਹਲਾ ਸਾਹਿਬ (ਤਰਨਤਾਰਨ), ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਜਲੰਧਰ ਅਤੇ ਲੁਧਿਆਣਾ।
• ਪੁਰਸ਼ ਵਰਗ ਵਿਚ: ਜੇਤੂ ਟੀਮ ਨੂੰ 2 ਕਰੋੜ ਰੁਪਏ, ਉਪ ਜੇਤੂ ਨੂੰ 1 ਕਰੋੜ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇ। ਔਰਤਾਂ ਦੇ ਵਰਗ ਵਿਚ ਜੇਤੂ ਟੀਮ ਨੂੰ 51 ਲੱਖ, ਉਪ ਜੇਤੂ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 31 ਅਤੇ 21 ਲੱਖ ਰੁਪਏ ਮਿਲਣਗੇ। ਦੂਰ ਦੁਰਾਡੇ ਸਥਾਨ ਤੋਂ ਆਉਣ ਵਾਲੀਆਂ ਟੀਮਾਂ ਜਿਵੇਂ ਕਿ ਅਰਜਨਟੀਨਾ, ਕੈਨੇਡਾ ਅਤੇ ਯੂ. ਐਸ. ਏ ਆਦਿ ਨੂੰ 15 ਲੱਖ ਜਾਂ ਹਵਾਈ ਜਹਾਜ਼ ਦਾ ਕਿਰਾਇਆ ਮਿਲੇਗਾ ਜਦੋਂ ਕਿ ਬਾਕੀ ਸਾਰੀਆਂ ਟੀਮਾਂ ਨੂੰ ਪ੍ਰਤੀ ਟੀਮ 10 ਲੱਖ ਰੁਪਏ ਦੀ ਗਰੰਟੀ ਮਨੀ ਮਿਲੇਗੀ।
• ਤੀਸਰਾ ਵਿਸ਼ਵ ਕੱਪ ਕਬੱਡੀ ਪੰਜਾਬ 2012 ਪੂਰੀ ਤਰ੍ਹਾਂ ਨਸ਼ਾ ਮੁਕਤ ਕੌਮਾਂਤਰੀ ਮੁਕਾਬਲਾ ਹੋਵੇਗਾ। ਨਾਡਾ ਤਹਿਤ ਐਂਟੀ ਡੋਪਿੰਗ ਕਮੇਟੀ ਟੂਰਨਾਮੈਂਟ ਦੌਰਾਨ ਡੋਪ ਟੈਸਟ ਕਰਵਾਏਗੀ।
• ਪੀ ਟੀ ਸੀ ਚੈਨਲ ਪਰਲਜ਼ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ 2012 ਦੇ ਉਦਘਾਟਨੀ ਅਤੇ ਸਮਾਪਤੀ ਰਸਮ ਤੋਂ ਇਲਾਵਾ ਹੋਰ ਸਾਰੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਕਰੇਗਾ।
• ਇਸ ਵਿਸ਼ਵ ਕੱਪ ਦੀ ਪ੍ਰਬੰਧਕੀ ਕਮੇਟੀ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਸਰਪ੍ਰਸਤ ਹਨ ਜਦੋਂ ਕਿ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਚੇਅਰਮੈਨ ਹਨ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਸਿੱਖਿਆ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਸੀਨੀਅਰ ਵਾਈਸ ਚੇਅਰਮੈਨ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ ਵਿਧਾਇਕ ਸ੍ਰ ਪ੍ਰਗਟ ਸਿੰਘ ਵਾਈਸ ਚੇਅਰਮੈਨ ਜਦੋਂ ਕਿ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਪੀ. ਸੀ. ਐਸ. ਡਾਇਰੈਕਟਰ ਖੇਡਾਂ ਇਸਦੇ ਪ੍ਰਬੰਧਕੀ ਸਕੱਤਰ ਬਣਾਏ ਗਏ ਹਨ।

ਪੰਜਾਬ ਸਰਕਾਰ ਦੇ ਖੇਡ
ਵਿਭਾਗ ਵੱਲੋਂ ਦੋ ਵਾਰ ਵਿਸ਼ਵ ਕੱਪ ਕਬੱਡੀ (ਸਰਕਲ ਸਟਾਈਲ) ਦੇ ਸਫਲ ਆਯੋਜਨ ਉਪਰੰਤ ਤੀਸਰਾ ਵਿਸ਼ਵ
ਕੱਪ ਕਬੱਡੀ ਪੰਜਾਬ 2012, 1 ਤੋਂ 15 ਦਸੰਬਰ 2012 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਵਾਰ ਪੁਰਸ਼ਾਂ ਦੇ ਵਰਗ ਵਿਚ 16 ਦੇਸ਼ਾਂ ਅਤੇ ਔਰਤਾਂ ਦੇ
ਵਰਗ ਵਿਚ 7 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਔਰਤਾਂ ਦੇ ਵਰਗ ਵਿਚ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਨੂੰ ਲਗਭਗ ਦੁੱਗਣਾ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਸ਼ਾਂ ਦੇ ਵਰਗ ਵਿਚ ਚੈਂਪੀਅਨ ਬਣਨ ਵਾਲੀ ਟੀਮ ਨੂੰ ਪਿਛਲੇ ਸਾਲ ਵਾਂਗ ਹੀ 2 ਕਰੋੜ ਰੁਪਏ ਮਿਲਣਗੇ। ਇਸ ਤੋਂ ਇਲਾਵਾ ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 1 ਕਰੋੜ ਰੁਪਏ ਅਤੇ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇ। ਇਸੇ ਤਰ੍ਹਾਂ ਮਹਿਲਾ ਵਰਗ ਦੀ ਚੈਂਪੀਅਨ ਟੀਮ ਨੂੰ ਪਿਛਲੇ ਸਾਲ ਮਿਲੇ 25 ਲੱਖ ਰੁਪਏ ਦੀ ਬਜਾਏ ਇਸ ਵਾਰ 51 ਲੱਖ ਰੁਪਏ ਮਿਲਣਗੇ ਜਦੋਂ ਕਿ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਦੀ ਇਨਾਮੀ ਰਾਸ਼ੀ ਨੂੰ ਕ੍ਰਮਵਾਰ 15 ਲੱਖ ਰੁਪਏ ਤੇ 10 ਲੱਖ ਰੁਪਏ ਤੋਂ ਵਧਾ ਕੇ ਕ੍ਰਮਵਾਰ 31 ਲੱਖ ਰੁਪਏ ਅਤੇ 21 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੇ ਫਾਈਨਲ ਮੈਚ ਦੇ ਸਰਵੋਤਮ ਧਾਵੀ ਅਤੇ ਸਰਵੋਤਮ ਜਾਫੀ ਨੂੰ ਇਕ-ਇਕ ਟਰੈਕਟਰ ਇਨਾਮ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪ੍ਰਬੰਧਕੀ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਕੇ ਨੌਜਵਾਨ ਸ਼ਕਤੀ ਨੂੰ ਸਹੀ ਸੇਧ ਦੇਣ ਲਈ ਪੂਰੀ ਤਰ੍ਹਾਂ ਤਤਪਰ ਹੈ। ਇਸ ਦਿਸ਼ਾ ਵਿਚ ਇਕ ਨਵੀਂ ਨਤੀਜਾ ਮੁਖੀ ਖੇਡ ਨੀਤੀ ਵੀ ਰਾਜ ਅੰਦਰ ਲਾਗੂ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਰਾਜ ਸਰਕਾਰ ਨੇ 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰਾਜ ਅੰਦਰ ਉਚ ਕੋਟੀ ਦਾ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈ। ਬਠਿੰਡਾ, ਮੁਹਾਲੀ, ਫਰੀਦਕੋਟ ਅਤੇ ਸਪੋਰਟਸ ਸਕੂਲ ਘੁੱਦਾ (ਬਠਿੰਡਾ) ਵਿਖੇ 75 ਕਰੋੜ ਰੁਪਏ ਦੀ ਲਾਗਤ ਨਾਲ 4 ਨਵੇਂ ਹਾਕੀ ਸਟੇਡੀਅਮ ਬਣਾਏ ਗਏ ਹਨ ਜਦੋਂ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ 3 ਹਾਕੀ ਸਟੇਡੀਅਮਾਂ ਦਾ 25 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ 50 ਕਰੋੜ ਰੁਪਏ ਦੀ ਲਾਗਤ ਨਾਲ 7 ਨਵੇਂ ਬਹੁ ਮੰਤਵੀ ਸਟੇਡੀਅਮ ਬਠਿੰਡਾ, ਮਾਨਸਾ, ਸੰਗਰੂਰ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਬਣਾਏ ਗਏ ਹਨ। ਸਪੋਰਟਸ ਸਕੂਲ ਘੁੱਦਾ (ਬਠਿੰਡਾ) ਵਿਖੇ ਇਕ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ ਵਿਛਾਇਆ ਗਿਆ ਹੈ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਅਪਡੇਟ ਕੀਤਾ ਗਿਆ ਹੈ ਜਦੋਂ ਕਿ 2.5 ਕਰੋੜ ਰੁਪਏ ਦੀ ਲਾਗਤ ਨਾਲ ਬਰਲਿਟਨ ਪਾਰਕ ਜਲੰਧਰ ਵਿਖੇ ਕੌਮਾਂਤਰੀ ਪੱਧਰ ਦਾ ਹੋਸਟਲ ਬਣਾਇਆ ਗਿਆ ਹੈ।

ਪੇਂਡੂ ਲੋਕਾਂ ਦੇ ਕਬੱਡੀ
ਪ੍ਰਤੀ ਜਨੂਨ ਅਤੇ ਇਸ ਖੇਡ ਦੀ ਹਰਮਨਪਿਆਰਤਾ ਬਾਰੇ ਗੱਲ ਕਰਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਇਸ
ਖੇਡ ਨੂੰ ਰਾਜ ਦੀ ਖੇਡ ਦਰਜਾਬੰਦੀ ਨੀਤੀ, ਮਹਾਰਾਜਾ ਰਣਜੀਤ ਸਿੰਘ ਐਵਾਰਡ ਨੀਤੀ ਅਤੇ ਨਗਦ ਐਵਾਰਡ ਨੀਤੀ ਵਿਚ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਸ੍ਰ ਮਜੀਠੀਆ ਅਤੇ ਸ੍ਰ ਸਿਕੰਦਰ ਸਿੰਘ ਮੂਲਕਾ ਨੇ ਕਿਹਾ ਕਿ ਇਸ ਕਬੱਡੀ ਮਹਾਂਕੁੰਭ ਦੇ ਰੰਗਾਰੰਗ ਉਦਘਾਟਨੀ ਅਤੇ ਸਮਾਪਤੀ ਸਮਾਗਮਾਂ ਦੀ ਵਿਉਂਤਬੰਦੀ ਕੀਤੀ ਗਈ ਹੈ ਅਤੇ ਇਸ ਮੌਕੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਦਾ ਜਿੰਮਾ ਵਿਸ਼ਵ ਪ੍ਰਸਿੱਧ ਇਵੈਂਟ ਮੈਨੇਜਮੇਂਟ ਕੰਪਨੀ 'ਵਿਜ਼ਕਰਾਫਟ ਇੰਟਰਨੈਸ਼ਨਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ' ਮੁੰਬਈ ਨੂੰ ਸੌਂਪਿਆ ਗਿਆ ਹੈ।
ਸ੍ਰੀ ਪੀ. ਐਸ. ਔਜਲਾ ਆਈ ਏ ਐਸ ਸਕੱਤਰ ਖੇਡਾਂ ਅਤੇ ਕਾਰਜਕਾਰਨੀ ਮੈਂਬਰ ਪ੍ਰਬੰਧਕੀ ਕਮੇਟੀ ਨੇ ਕਿਹਾ ਕੌਮਾਂਤਰੀ ਇਵੈਂਟ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਇਕ ਐਂਟੀ ਡੋਪ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਵਿਸ਼ਵ ਕੱਪ ਕਬੱਡੀ ਦੇ ਪਹਿਲਾਂ ਅਤੇ ਪਿੱਛੋਂ ਐਂਟੀ ਡੋਪਿੰਗ ਮਾਮਲਿਆਂ ਦੀ ਦੇਖ ਰੇਖ ਕਰੇਗੀ ਅਤੇ ਇਸਦੀ ਸਮਾਪਤੀ 'ਤੇ ਪ੍ਰਬੰਧਕੀ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ। ਉਹਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਸ ਇਸ ਇਵੈਂਟ ਦੇ ਮੈਚ ਰਾਜ ਵਿਚ 13 ਵੱਖ ਵੱਖ ਥਾਵਾਂ 'ਤੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੈਮੀਫਾਈਨਲ, ਫਾਈਨਲ, ਉਦਘਾਟਨੀ ਅਤੇ ਸਮਾਪਤੀ ਸਮਾਗਮ ਅਤੇ ਬਠਿੰਡਾ, ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਵਿਖੇ ਹੋਣ ਵਾਲੇ ਮੈਚ ਫਲੱਡ ਲਾਈਟਾਂ ਹੇਠ ਕਰਵਾਏ ਜਾਣਗੇ ਤੇ ਇਹਨਾਂ ਦਾ ਸਿੱਧਾ ਪ੍ਰਸਾਰਣ ਪੀ. ਟੀ. ਸੀ. ਚੈਨਲ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਹੋਣ ਵਾਲੇ ਮੈਚਾਂ ਦਾ ਵੀ ਇਸੇ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਿਸ਼ਵ ਕੱਪ ਕਬੱਡੀ ਦਾ ਉਦਘਾਟਨੀ ਸਮਾਗਮ 1 ਦਸੰਬਰ 2012 ਨੂੰ ਬਠਿੰਡਾ ਵਿਖੇ ਹੋਵੇਗਾ ਅਤੇ ਇਸਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਹੋਣਗੇ। ਇਸੇ ਤਰ੍ਹਾਂ ਸਮਾਪਤੀ ਸਮਾਗਮ ਅਤੇ ਪੁਰਸ਼ਾਂ ਦੇ ਫਾਈਨਲ ਮੁਕਾਬਲੇ ਮੁੱਖ ਮਹਿਮਾਨ ਪਾਕਿ ਪੰਜਾਬ ਦੇ ਮੁੱਖ ਮੰਤਰੀ ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਹੋਣਗੇ ਜੋ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਵੀ ਅਦਾ ਕਰਨਗੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ 12 ਨਵੰਬਰ ਨੂੰ ਬਠਿੰਡਾ ਵਿਖੇ ਹੋਣਗੇ। ਸੈਮੀਫਾਈਨਲਾਂ ਵਿਚ ਹਾਰਨ ਵਾਲੀਆਂ ਟੀਮਾਂ ਤੀਸਰੇ ਅਤੇ ਚੌਥੇ ਸਥਾਨ ਦੇ ਮੁਕਾਬਲੇ ਅਤੇ ਔਰਤਾਂ ਦਾ ਫਾਈਨਲ 13 ਦਸੰਬਰ ਨੂੰ ਜਲੰਧਰ ਵਿਖੇ ਹੋਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਇਸ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੀ ਸਹੂਲਤ ਲਈ ਹਰ ਟੀਮ ਨਾਲ ਪੰਜਾਬ ਦੇ ਖੇਡ ਵਿਭਾਗ ਵੱਲੋਂ ਦੋ-ਦੋ ਤਾਲਮੇਲ ਅਧਿਕਾਰੀ ਤੈਨਾਤ ਕੀਤੇ ਗਏ ਹਨ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਦੇ ਚੋਟੀ ਦੇ ਲੋਕ ਗਾਇਕ, ਹਾਸ ਰਸ ਕਲਾਕਾਰ ਅਤੇ ਹੋਰ ਕਲਾਕਾਰ ਹਰ ਮੁਕਾਬਲੇ ਵਾਲੀ ਥਾਂ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸ੍ਰੀ ਔਜਲਾ ਨੇ ਕਿਹਾ ਕਿ ਅਸੀਂ ਇਸ ਮਹਾਂ ਮੁਕਾਬਲੇ ਦੇ ਸੰਚਾਲਨ ਵਿਚ ਉਚ ਮਾਪਦੰਡ ਕਾਇਮ ਕਰਾਂਗੇ। ਸਾਰੀਆਂ ਹਿੱਸਾ ਲੈਣ ਵਾਲੀਆਂ ਟੀਮਾਂ ਅਤੇ ਉਹਨਾਂ ਨਾਲ ਆਉਣ ਵਾਲੇ ਅਧਿਕਾਰੀਆਂ ਨੂੰ ਹਰ ਸਹੂਲਤ ਦੇਣ ਲਈ ਯਤਨ ਕੀਤੇ ਜਾ ਰਹੇ ਹਨ।
ਭਾਰਤੀ ਟੀਮਾਂ ਦੀ ਚੋਣ ਸੰਬੰਧੀ ਇਕ ਚੋਣ ਕਮੇਟੀ ਦਾ ਗਠਨ ਕੌਮਾਂਤਰੀ ਕਬੱਡੀ ਖਿਡਾਰੀ ਸ੍ਰੀ ਸ਼ਿਵਦੇਵ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਹੈ ਜਿਸ ਵੱਲੋਂ ਪੁਰਸ਼ਾਂ ਅਤੇ ਔਰਤਾਂ ਦੀਆਂ ਟੀਮਾਂ ਲਈ ਕ੍ਰਮਵਾਰ 51 ਅਤੇ 31 ਸੰਭਾਵੀ ਖਿਡਾਰੀਆਂ ਦੀ ਚੋਣ ਕਰਨ ਉਪਰੰਤ ਸਿਖਲਾਈ ਕੈਂਪ ਬਠਿੰਡਾ ਅਤੇ ਲੁਧਿਆਣਾ ਵਿਖੇ ਚਲ ਰਹੇ ਹਨ। ਇਸ ਤੋਂ ਪਹਿਲਾਂ ਚੋਣ ਕਮੇਟੀ ਵੱਲੋਂ ਪੁਰਸ਼ਾਂ ਦੀ ਟੀਮ ਲਈ 25 ਸਤੰਬਰ ਅਤੇ ਔਰਤਾਂ ਦੀ ਟੀਮ ਲਈ 19 ਨਵੰਬਰ ਨੂੰ ਚੋਣ ਟਰਾਇਲ ਕਰਵਾਏ ਗਏ ਸਨ।

No comments:
Post a Comment