Thursday, 29 November 2012

ਪੰਜਾਬ ਦੀ ਨਵੀਂ ਰਿਐਲਟੀ ਨੀਤੀ 15 ਦਸੰਬਰ ਤੱਕ: ਸੁਖਬੀਰ ਸਿੰਘ ਬਾਦਲ


  • ਨਵੀਂ ਨੀਤੀ ਵਿੱਚ ਉੱਚੀਆਂ ਇਮਾਰਤਾਂ ਲਈ ਹੋਣਗੀਆਂ ਵਿਸ਼ੇਸ਼ ਰਿਆਇਤਾਂ
  • ਉਚੀਆਂ ਇਮਾਰਤਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਬਣਨ ਵਾਲੇ ਘਰਾਂ ਲਈ ਨਵੀਂ ਇਮਾਰਤੀ ਤਕਨੀਕ ਦੀ ਹੋਵੇਗੀ ਵਰਤੋਂ
ਐਸ.ਏ.ਐਸ.ਨਗਰ ਮੁਹਾਲੀ, 27 ਨਵੰਬਰ : ਪੰਜਾਬ ਸਰਕਾਰ ਵੱਲੋਂ ਰਿਐਲਟੀ ਖੇਤਰ ਵਿੱਚ ਨਿਵੇਸ਼ ਨੂੰ ਆਕ੍ਰਸ਼ਿਤ ਕਰਨ ਲਈ ਇਕ ਨਵੀਂ ਰਿਐਲਟੀ ਨੀਤੀ 15 ਦਸੰਬਰ ਤੱਕ ਜਾਰੀ
ਕੀਤੀ ਜਾ ਰਹੀ ਹੈ
ਇਹ ਜਾਣਕਾਰੀ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੇਸ਼ ਅੰਦਰ ਸਿਰਫ 48 ਘੰਟਿਆਂ ਵਿੱਚ ਬਣਨ ਵਾਲੀ ਆਪਣੀ ਹੀ ਕਿਸਮ ਦੀ ਇਕ 10 ਮੰਜ਼ਿਲਾਂ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ
        ਸ. ਬਾਦਲ ਨੇ ਕਿਹਾ ਕਿ ਹੁਣ ਜਦੋਂ ਕੌਮੀ ਆਰਥਿਕਤਾ ਡਾਵਾਂਡੋਲ ਸਥਿਤੀ ਵਿੱਚ ਹੈ ਤਾਂ ਪੰਜਾਬ ਦੇਸ਼ ਅੰਦਰ ਸਭ ਤੋਂ ਜ਼ਿਆਦਾ ਵਿਕਾਸ ਦਰ ਨਾਲ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈਉਨ੍ਹਾਂ ਕਿਹਾ ਕਿ ਮਕਾਨ ਉਸਾਰੀ ਦੀ ਇਹ ਨਵੀਂ ਨੀਤੀ ਸਮਾਂਬੱਧ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਂਦੀ ਹੋਈ ਜ਼ਮੀਨੀ ਖੇਤਰ ਅਨੁਪਾਤ ਵਿੱਚ ਵੀ ਕਈ ਤਰ੍ਹਾਂ ਦੀਆਂ ਰਿਆਇਤਾਂ ਪ੍ਰਦਾਨ ਕਰਨ ਵੱਲ ਸੇਧਿਤ ਹੋਵੇਗੀਉਨ੍ਹਾਂ ਕਿਹਾ ਕਿ ਹੁਣ ਜਦੋਂ ਜ਼ਮੀਨ ਦੀ ਉੱਪਲੱਬਧਤਾ ਘੱਟ ਰਹੀ ਹੈ ਤਾਂ ਸਾਨੂੰ ਉੱਚੀਆਂ ਇਮਾਰਤਾਂ ਦੀ ਉਸਾਰੀ ਨੂੰ ਤਰਜੀਹ ਦੇਣੀ ਚਾਹੀਦੀ ਹੈਇਸੇ ਲਈ ਨਵੀਂ ਨੀਤੀ ਵਿੱਚ ਅਜਿਹੀਆਂ ਇਮਾਰਤਾਂ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ
          ਸ. ਬਾਦਲ ਨੇ ਕਿਹਾ ਕਿ ਅਗਲੇ ਇਕ ਸਾਲ ਦੌਰਾਨ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਲਈ 2 ਲੱਖ ਮਕਾਨ ਉਸਾਰੇ ਜਾਣਗੇ ਅਤੇ ਉਨ੍ਹਾਂ ਦੀ ਉਸਾਰੀ ਲਈ ਅੱਜ ਵਾਲੀ ਇਮਾਰਤ ਦੀ ਉਸਾਰੀ ਲਈ ਵਰਤੀ ਜਾਣ ਵਾਲੀ ਤਕਨਾਲੋਜੀ ਨੂੰ ਵੀ ਵਰਤਿਆ ਜਾ ਸਕਦਾ ਹੈਉਨ੍ਹਾਂ ਪੁੱਡਾ ਅਧਿਕਾਰੀਆਂ ਨੂੰ ਨਿਰੇਦਸ਼ ਦਿੱਤੇ ਕਿ ਉਹ ਇਸ ਗੱਲ ਦਾ ਅਧਿਐਨ ਕਰਨ ਕਿ ਕੀ ਸਮੂਹਿਕ ਤੌਰ 'ਤੇ ਉਸਾਰੇ ਜਾਣ ਵਾਲੇ ਘਰਾਂ ਲਈ ਇਹ ਨਵੀਂ ਤਕਨਾਲੋਜੀ ਢੁੱਕਵੀਂ ਅਤੇ ਆਰਥਿਕ ਪੱਖੋਂ ਮੇਲ ਖਾਵੇਗੀ
       ਇਸ ਤੋਂ ਪਹਿਲਾਂ ਸ. ਬਾਦਲ ਨੇ 10 ਮੰਜ਼ਿਲਾਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਜੋ ਫੈਕਟਰੀ ਵਿੱਚ ਤਿਆਰ ਕੀਤੇ ਗਏ ਇਮਾਰਤੀ ਸਾਜੋ-ਸਮਾਨ ਨਾਲ 48 ਘੰਟਿਆਂ ਵਿੱਚ ਮੁਕੰਮਲ ਹੋ ਜਾਵੇਗੀਇਸ ਮੌਕੇ ਬੋਲਦਿਆਂ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰਪਾਲ ਸਿੰਘ ਨੇ ਕਿਹਾ ਕਿ ਇਸ ਸੈਂਪਲ ਇਮਾਰਤ ਦੀ ਉਸਾਰੀ ਦਾ ਮਕਸਦ ਇਸ ਨਵੀਂ ਇਮਾਰਤੀ ਤਕਨਾਲੋਜੀ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਹੈ ਜਿਸ ਨਾਲ ਜਿੱਥੇ ਤੇਜ਼ੀ ਨਾਲ ਨਿਰਮਾਣ ਕੀਤਾ ਜਾ ਸਕਦਾ ਹੈ ਉਥੇ ਬਿਜਲੀ ਦੀ ਵੀ ਵੱਡੇ ਪੱਧਰ 'ਤੇ ਬੱਚਤ ਕੀਤੀ ਜਾ ਸਕਦੀ ਹੈ
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ, ਡੀ.ਜੀ.ਪੀ. ਸ੍ਰੀ ਐਸ.ਐਸ.ਸੈਣੀ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ

No comments:

Post a Comment