- ਪਾਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਮਲਾ ਕੌਮੀ ਸਰਕਾਰ ਨਾਲ ਉਠਾਉਣ ਦੀ ਕੀਤੀ ਬੇਨਤੀ
- ਸਰਬਜੀਤ ਅਤੇ ਹੋਰ ਕੈਦੀਆਂ ਦੀ ਰਿਹਾਈ ਭਾਰਤ-ਪਾਕਿ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ
ਜਨਾਬ ਸ਼ਰੀਫ ਨੂੰ ਇਸ
ਸਬੰਧੀ ਸੌਂਪੇ ਇੱਕ ਪੱਤਰ ਵਿਚ ਸ. ਬਾਦਲ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਉਨ੍ਹਾਂ ਦੇ ਪਾਕਿਸਤਾਨ ਦੌਰੇ ਤੋਂ ਵੱਡੀਆਂ ਉਮੀਦਾਂ ਹਨ ਅਤੇ ਉਹ ਇਸ ਦੇ ਹਾਂ ਪੱਖੀ ਨਤੀਜਿਆਂ ਖਾਸ਼
ਕਰਕੇ ਭਾਰਤੀ ਕੈਦੀਆਂ ਦੇ ਮੁੱਦੇ 'ਤੇ ਖੁਸ਼ਖਬਰੀ ਦਾ
ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਪੰਜਾਬਾਂ
ਨੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਡੇ ਭਰੋਸੇਯੋਗ ਕਦਮ ਚੁੱਕੇ ਹਨ ਅਤੇ ਸਰਬਜੀਤ ਅਤੇ ਹੋਰ
ਭਾਰਤੀ ਕੈਦੀਆਂ ਬਾਰੇ ਪਾਕਿਸਤਾਨ ਦਾ ਸਾਕਾਰਾਤਮਕ ਸੰਕੇਤ ਭਾਰਤ-ਪਾਕਿ ਸਬੰਧਾਂ 'ਤੇ ਬਹੁਤ ਵਧੀਆ ਅਸਰ ਪਾ ਸਕਦਾ ਹੈ।
ਸ. ਬਾਦਲ ਨੇ ਕਿਹਾ ਕਿ
ਪਾਕਿਸਤਾਨ ਅਤੇ ਭਾਰਤ ਦੀਆਂ ਕਈ ਗੈਰ-ਸਰਕਾਰੀ ਜਥੇਬੰਦੀਆਂ ਇਨ੍ਹਾਂ ਮਾਮਲਿਆਂ 'ਤੇ ਸਾਂਝੇ ਤੌਰ ਤੇ ਯਤਨ ਕਰ ਰਹੀਆਂ ਹਨ ਅਤੇ ਸਰਬਜੀਤ ਸਿੰਘ ਦੇ ਮਾਮਲੇ ਵਿਚ ਵੱਡੀ ਪ੍ਰਗਤੀ ਵੀ
ਹੋ ਚੁੱਕੀ ਹੈ ਪਰ ਉਸ ਦੀ ਰਿਹਾਈ ਨੂੰ ਕੁਝ ਤਕਨੀਕੀ ਕਾਰਨਾਂ ਕਾਰਨ ਰੋਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੌਕੇ ਦਾ ਫਾਇਦਾ ਜਨਾਬ ਸ਼ਰੀਫ ਨੂੰ ਇਹ ਬੇਨਤੀ ਕਰਨ ਲਈ ਉਠਾਉਣਾ
ਚਾਹੁੰਦੇ ਹਨ ਕਿ ਦੋਹਾਂ ਪੰਜਾਬਾਂ ਦਰਮਿਆਨ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਮੁੱਦਾ ਉਨ੍ਹਾਂ ਦੇ
ਕੁਝ ਯਤਨਾਂ ਨਾਲ ਉਨ੍ਹਾਂ ਦੀ ਕੌਮੀ ਸਰਕਾਰ ਨੂੰ ਠੋਸ ਕਦਮ ਚੁੱਕਣ ਲਈ ਤਿਆਰ ਕਰੇ ਇਨ੍ਹਾਂਨਿਰਦੋਸ਼
ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਜੋੜ ਸਕਦਾ ਹੈ।
ਸ. ਬਾਦਲ ਨੇ ਕਿਹਾ ਕਿ ਇਤਿਹਾਸ ਨੇ ਦੋਹਾਂ ਪੰਜਾਬਾਂ ਦਰਮਿਆਨ ਸਬੰਧਾਂ
ਨੂੰ ਮੁੜ ਲਿਖਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਮੁੱਦੇ
'ਤੇ ਹਾਂ ਪੱਖੀ ਕਦਮ ਲੈ ਕੇ ਦੋਹਾਂ ਦੇਸ਼ਾਂ ਦੇ ਸਬੰਧਾਂ ਦੀਆਂ ਤੰਦਾਂ
ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
No comments:
Post a Comment