Thursday, 1 November 2012

ਸੁਖਬੀਰ ਸਿੰਘ ਬਾਦਲ ਵਲੋਂ ਪੇਂਡੂ ਵਿਕਾਸ ਲਈ 13 ਹਜ਼ਾਰ ਕਰੋੜ ਦੀ ਯੋਜਨਾ ਨੂੰ ਮਨਜ਼ੂਰੀ

  • ਅਗਲੇ ਤਿੰਨ ਸਾਲਾਂ ਦੌਰਾਨ ਸਾਰੇ ਪਿੰਡਾਂ ਦੀਆਂ ਗਲੀਆਂ ਕੰਕਰੀਟ ਦੀਆਂ ਬਣਾਉਣ ਅਤੇ ਸੀਵਰੇਜ਼ ਪਾਏ ਜਾਣ ਦੀ ਯੋਜਨਾ
  • ਪੰਚਾਇਤੀ ਫੰਡ ਆਨਲਾਇਨ ਖਾਤਿਆਂ ਵਿਚ ਜਾਣਗੇ
  • ਪੰਚਾਇਤਾਂ ਲਈ ਸਿਰਫ ਇਕ ਬੈਂਕ ਖਾਤਾ ਚਾਲੂ ਰੱਖਣਾ ਜ਼ਰੂਰੀ
  • ਪੰਚਾਇਤੀ ਫੰਡਾਂ ਦੀ ਵਰਤੋਂ ਸਬੰਧੀ ਹਰ ਛਿਮਾਹੀ ਆਡਿਟ ਹੋਵੇਗਾ
ਚੰਡੀਗੜ੍ਹ, 1 ਨਵੰਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਰਾਜ ਦੇ 12275 ਪਿੰਡਾਂ ਦੀ ਕਾਇਅ ਕਲਪ ਲਈ 13ਹਜ਼ਾਰ ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ਰੀ ਦੇ ਦਿੱਤੀ
ਹੈ
    ਅੱਜ ਇੱਥੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ , ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸਿੱਖਿਆ ਮੰਤਰੀ ਸ. ਸਿੰਕਦਰ ਸਿੰਘ ਮਲੂਕਾ  ਦੀ ਹਾਜ਼ਰੀ ਵਾਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਇਸ ਯੋਜਨਾ ਤਹਿਤ ਰਾਜ ਦੇ ਸਾਰੇ 12275 ਪਿੰਡਾਂ ਦੇ ਕਾਇਆ ਕਲਪ ਲਈ ਵੱਖ-ਵੱਖ ਪੜਾਵਾਂ ਵਿਚ ਯੋਜਨਾ ਨੂੰ ਨੇਪਰੇ ਚਾੜ੍ਹਿਆ ਜਾਵੇਗਾਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸਾਰੇ ਪਿੰਡਾਂ ਦੀਆਂ ਫਿਰਨੀਆਂ, ਗਲੀਆਂ  ਨੂੰ ਸੀਵਰੇਜ਼ ਸਹੂਲਤਾਂ ਨਾਲ ਲੈੱਸ ਕਰਕੇ ਕੰਕਰੀਟ ਦੀਆਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੰਮ ਦੀ ਗੁਣਵੱਤਾ, ਸਮੇਂ ਸਿਰ ਮੁਕੰਮਲਤਾ ਤੇ ਇਕੋ ਸਮੇਂ ਇਕ ਪਿੰਡ ਵਿਚ ਸਾਰੇ ਕੰਮ ਨੂੰ ਪੂਰਾ ਕਰਨ ਸਬੰਧੀ ਸਖਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ 
ਪੰਚਾਇਤਾਂ ਨੂੰ ਦਿੱਤੇ ਜਾਂਦੇ ਫੰਡਾਂ ਦਾ ਸਹੀ ਪ੍ਰਬੰਧਨ ਨਾ ਹੋਣ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਉਪ ਮੁੱਖ ਮੰਤਰੀ ਨੇ ਪੇਂਡੂ ਵਿਕਾਸ ਵਿਭਾਗ ਨੂੰ ਕਿਹਾ ਕਿ ਉਹ ਪੰਚਾਇਤਾਂ ਨੂੰ ਸਾਰੇ ਫੰਡ ਕੇਂਦਰੀ ਬੈਂਕ ਵਿਵਸਥਾ ਰਾਹੀਂ ਭੇਜਣ ਤੇ ਫਿਰ ਬੈਂਕ ਵਲੋਂ ਵੀ ਇਕ ਹਫਤੇ ਦੇ ਅੰਦਰ-ਅੰਦਰ ਵਰਤੋਂ ਸਰਟੀਫੀਕੇਟ ਦਿੱਤਾ ਜਾਣਾ ਯਕੀਨੀ  ਬਣਾਇਆ ਜਾਵੇ
ਉਨ੍ਹਾਂ ਵਿਭਾਗ ਨੂੰ ਇਹ ਵੀ ਕਿਹਾ ਕਿ ਪੰਚਾਇਤੀ ਫੰਡਾਂ ਦੀ ਆਡਿਟ ਸਾਲ ਦੀ ਥਾਂ ਹਰ ਛੇ ਮਹੀਨੇ ਬਾਅਦ ਕੀਤੀ ਜਾਵੇਉਨ੍ਹਾਂ ਨਾਲ ਹੀ  ਪ੍ਰਿੰਸੀਪਲ ਸਕੱਤਰ ਵਿੱਤ ਨੂੰ ਕਿਹਾ ਕਿ ਉਹ ਪੰਚਾਇਤੀ  ਕੰਮਾਂ ਦੀ ਆਡਿਟ ਲਈ ਵਿਸ਼ੇਸ਼ ਆਡਿਟ ਸਿਸਟਮ ਤਿਆਰ ਕਰਨ ਲਈ ਖਾਕਾ ਤਿਆਰ ਕਰਨ
ਮੀਟਿੰਗ ਦੌਰਾਨ ਮੁੱਖ ਤੌਰ 'ਤੇ ਸਾਬਕਾ ਮੰਤਰੀ ਤੋਤਾ ਸਿੰਘ, ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਮਨਪ੍ਰੀਤ ਸਿੰਘ ਇਯਾਲੀ, ਡਾ.ਦਲਜੀਤ ਸਿੰਘ ਚੀਮਾ, ਪ੍ਰਗਟ ਸਿੰਘ (ਸਾਰੇ ਵਿਧਾਇਕ) ਪ੍ਰਿੰਸੀਪਲ ਸਕੱਤਰ ਵਿੱਤ ਸਤੀਸ਼ ਚੰਦਰਾ, ਪ੍ਰਿੰਸੀਪਲ ਸਕਤੱਰ ਪੇਂਡੂ ਵਿਕਾਸ ਮਨਦੀਪ ਸਿੰਘ ਸੰਧੂ, ਡਾਇਰੈਕਟਰ ਪੇਂਡ ਵਿਕਾਸ ਤੇ ਪੰਚਾਇਤਾਂ ਬਲਵਿੰਦਰ ਸਿੰਘ ਮੁਲਤਾਨੀ ਵੀ ਹਾਜ਼ਰ ਸਨ

1 comment:

  1. i think the most necessary thing is to provide the best education to the poorest section of the society and it should be free,english should be the core heart of education, easy loans for long terms for overseas education possiblities

    ReplyDelete