Wednesday, 28 November 2012

ਸੁਖਬੀਰ 48 ਘੰਟਿਆਂ ਵਿਚ ਮੁਕੰਮਲ ਹੋਣ ਵਾਲੀ 10 ਮੰਜ਼ਿਲਾ ਅਦਭੁਤ ਇਮਾਰਤ ਦਾ ਆਗਾਜ਼ ਕਰਨਗੇ


  • ਇਹ ਭਾਰਤ ਵਿਚ ਆਪਣੇ ਕਿਸਮ ਦਾ ਪਹਿਲਾ ਉਦਮ ਹੋਵੇਗਾ

ਚੰਡੀਗੜ੍ਹ, 28 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਐਸ ਏ ਐਸ ਨਗਰ ਮੋਹਾਲੀ ਦੇ ਇੰਡਸਟਰੀਅਲ ਫੇਜ਼-1 ਵਿਖੇ 48 ਘੰਟਿਆ ਵਿਚ ਮੁਕੰਮਲ ਹੋਣ ਵਾਲੀ ਇੰਸਟੇਕਾਨ 10 ਮੰਜਿਲਾ ਅਦਭੁਤ ਇਮਾਰਤ ਦਾ ਆਗਾਜ਼ 29 ਨਵੰਬਰ 2012 ਨੂੰ ਕਰਨਗੇ 
ਇਸ ਪ੍ਰੋਜੈਕਟ ਪਿਛੇ ਮੁੱਖ ਸੋਚ ਸ ਹਰਪਾਲ ਸਿੰਘ ਦੀ ਹੈ ਜਿਨ੍ਹਾ ਨੇ ਇਸ 10 ਮੰਜਿਲਾ ਇਮਾਰਤ ਦੀਅ ਵਿਸ਼ੇਸ਼ਤਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਇਹ ਭਾਰਤ ਵਿਚ ਆਪਣੇ
ਕਿਸਮ ਦੀ ਪਹਿਲੀ ਇਮਾਰਤ ਹੋਵੇਗੀ ਜੋ ਕਿ ਕਈ ਪੱਖਾਂ ਤੋ ਵਿਲੱਖਣ ਹੋਵੇਗੀਨ੍ਹਾਂ ਅੱਗੇ ਕਿਹਾ ਕਿ ਇਸ ਦੇ ਸਾਰੇ ਹਿੱਸੇ ਫੈਕਟਰੀ ਵਿਚ ਤਿਆਰ ਕੀਤੇ ਗਏ ਹਨ ਜਿਸ ਵਿਚ ਫਰਸ਼, ਜਲ ਸਪਲਾਈ, ਵਾਇਰਿੰਗ, ਸੈਨੀਟੇਸ਼ਨ, ਏਅਰ ਕੰਡੀਸ਼ਨਰ ਡੱਕਾਂ ਅਤੇ ਇਮਾਰਤ ਵਿਚ ਲੱਗਣ ਵਾਲੇ ਹੋਰ ਹਿੱਸੇ ਸ਼ਾਮਲ ਹਨਇਸ ਨੂੰ ਇਕ ਅਤਿ-ਆਧੁਨਿਕ ਵਾਹੀਕਲ 'ਤੇ ਸਥਾਪਤ ਕੀਤੇ ਜਾਣ ਵਾਲੇ ਅਸਲ ਸਥਾਨ 'ਤੇ ਤਬਦੀਲ ਕੀਤਾ ਜਾਂਦਾ ਹੈ
ਸ ਹਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਰਵਾਇਤੀ ਉਸਾਰੀ ਦੇ ਤਰੀਕਿਆਂ ਦੀ ਥਾਂ 'ਤੇ ਇਹ ਤਰੀਕਾ ਊਰਜਾ ਬਚਾਉਣ ਵਿਚ ਮਦਦਗਾਰ ਹੋਵੇਗਾ ਕੋਈ ਵੀ ਵਿਅਕਤੀ ਨਿਵੇਸ਼ ਦੇ ਕੁਝ ਦਿਨਾਂ ਬਾਅਦ ਹੀ ਇਸ ਤੋ ਲਾਭ ਪ੍ਰਾਪਤ ਕਰ ਸਕਦਾ ਹੈਭਾਵੇਂ ਕਿ ਇਨ੍ਹਾਂ ਦੋਵਾਂਉਸਾਰੀਆਂ ਵਿਚ ਲਾਗਤ ਲਗਪਗ ਬਰਾਬਰ ਹੀ ਹੈ ਪਰ ਇਹ ਰਵਾਇਤੀ ਤਕਨੀਕਾਂ ਨਾਲੋਂ ਬਹੁਤ ਸਾਰੇ ਪੱਖਾਂਵਿਚ ਵਧੀਆ ਹੈਇਸ ਦੀ ਉਸਾਰੀ ਦੌਰਾਨ ਕੰਮ ਦਾ ਬਹੁਤ ਸਮਾਂ ਬਚਦਾ ਹੈ 
ਉਨ੍ਹਾਂ ਕਿਹਾ ਕਿ ਇਸ ਇਮਾਰਤ ਦੀ ਉਸਾਰੀ ਲਈ ਵਰਤੀ ਜਾਣ ਵਾਲੀ ਤਕਨਾਲੋਜੀ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਦੇਸ਼ ਵਿਚ ਬੁਨਿਆਦੀ ਢਾਂਚੇ ਲਈ ਚਿਰਾਂ ਤੋਂ ਉਡੀਕੀ ਜਾਣ ਵਾਲੀ ਪੂਰੀ ਤਰ੍ਹਾਂ ਨਵੀਂ ਤਕਨਾਲੋਜੀ ਹੈਇਸ ਦੇ ਨਾਲ ਵਪਾਰਕ ਟਾਵਰ, ਆਲੀਸ਼ਾਨ ਹੋਟਲ, ਉਚੀਆਂ ਇਮਾਰਤਾਂ, ਹਸਪਤਾਲ, ਵਿਦਿਅਕ ਅਦਾਰੇ, ਯੂਨੀਵਰਸਿਟੀਆਂ ਅਤੇ ਦੁਕਾਨਾਂਆਦਿ ਦੀ ਤੇਜੀ ਨਾਲ ਉਸਾਰੀ ਕੀਤੀ ਜਾ ਸਕਦੀ ਹੈ 
ਉਨ੍ਹਾਂ ਨੇ ਯੋਜਨਾਕਾਰਾਂ, ਆਰਕੀਟੇਕਟਾਂ ਇੰਜੀਨੀਅਰਾਂ, ਬਿਲਡਰਾਂ, ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਵਾਲਿਆਂ ਆਦਿ ਨੂੰ ਖੁਦ ਆਪ ਇਸ ਨਵੀਂ, ਆਧੁਨਿਕ ਅਤੇ ਵਿਲੱਖਣ ਤਕਨਾਲੋਜੀ ਨੂੰ ਦੇਖਣ ਦੀ ਅਪੀਲ ਕੀਤੀ ਹੈ ਜੋ ਕਿ ਇੰਸਟੇਕਾਨ ਵਲੋਂ ਵਰਤੀ ਜਾ ਰਹੀ ਹੈ

No comments:

Post a Comment