- ਸੰਗਤ ਨੂੰ ਪਾਕਿ ਸਥਿਤ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਕੀਤੀ ਅਰਦਾਸ
- ਭਾਰਤ ਪਾਕਿ ਸਬੰਧਾਂ ਵਿਚ ਤੇਜੀ ਨਾਲ ਸੁਧਾਰ ਲਈ ਵੀ ਕੀਤੀ ਜੋਦੜੀ
ਆਪਣੇ ਮੰਤਰੀ ਮੰਡਲ ਦੇ ਸਾਥੀਆਂ ਸ.ਸਿਕੰਦਰ ਸਿੰਘ
ਮਲੂਕਾ, ਸ. ਬਿਕਰਮ ਸਿੰਘ ਮਜੀਠੀਆ,ਸ. ਸਰਵਣ ਸਿੰਘ ਫਿਲੌਰ ਅਤੇ ਸ. ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ
ਸ. ਮਹੇਸ਼ ਇੰਦਰ ਸਿੰਘ ਗਰੇਵਾਲ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ, ਸ. ਹਰਮੀਤ ਸਿੰਘ ਸੰਧੂ, ਸ੍ਰੀ ਸਰੂਪ ਚੰਦ ਸਿੰਗਲਾ ਅਤੇ ਸ. ਵਿਰਸਾ
ਸਿੰਘ ਵਲਟੋਹਾ (ਸਾਰੇ ਮੁੱਖ ਸੰਸਦੀ ਸਕੱਤਰ) ਅਤੇ ਸ੍ਰੀ ਪਰਗਟ ਸਿੰਘ ਤੇ ਦੀਪ ਮਲਹੋਤਰਾ ਦੋਵੇਂ
ਵਿਧਾਇਕ ਅਤੇ ਵਫਦ ਦੇ ਹੋਰਨਾਂ ਮੈਂਬਰਾਂ ਨਾਲ ਸ਼ਹੀਦੀ ਅਸਥਾਨ 'ਤੇ ਪਹੁੰਚੇ। ਸ. ਬਾਦਲ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਸਦੀਵੀ
ਅਮਨ ਸ਼ਾਂਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਧੇਰੇ ਨਿੱਘੇ ਵਪਾਰਕ ਰਿਸ਼ਤਿਆਂ ਦੀ ਕਾਇਮੀ ਦੀ ਕਾਮਨਾ
ਕੀਤੀ।
ਪਾਕਿ ਸਿੱਖ ਗੁਰਦੁਆਰਾ
ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਸ਼ਾਮ ਸਿੰਘ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ। |
ਸ. ਬਾਦਲ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ
ਸਮਝਦੇ ਹਨ ਕਿ ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਦੀ
ਪਵਿੱਤਰ ਮਿੱਟੀ ਨੂੰ ਸਿਜਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਦੇ
ਹਰ ਆਦਮੀ ਦੀ ਇਹ ਦਿਲੀ ਇੱਛਾ ਹੈ ਕਿ ਉਸਨੂੰ ਪਾਕਿ ਵਿਚ ਸਥਿਤ ਗੁਰਧਾਮਾਂ ਦੇ ਬੇਰੋਕ ਟੋਕ ਦਰਸ਼ਨਾਂ
ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਸਾਰੇ ਅੜਿੱਕਿਆਂ ਨੂੰ ਦੂਰ
ਕਰਨ ਤਾਂ ਜੋ ਸਿੱਖ ਨਨਕਾਣਾ ਸਾਹਿਬ, ਡੇਰ੍ਹਾ ਸਾਹਿਬ ਤੇ ਪੰਜਾ ਸਾਹਿਬ ਦੇ ਖੁੱਲੇ ਦਰਸ਼ਨ ਕਰ ਸਕਣ।
ਇਸ ਮੌਕੇ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਕੁਝ
ਕਦਮਾਂ ਦਾ ਵੇਰਵਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦੋਵੇਂ ਪੰਜਾਬ ਆਪਸੀ ਵਪਾਰ, ਖੇਡ ਮੁਕਾਬਲਿਆਂ ਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਦੇ ਖੁੱਲਣ ਤੇ ਇਸਨੂੰ
ਪੂਰਨ ਬੰਦਰਗਾਹ ਦਾ ਦਰਜਾ ਮਿਲਣ ਨਾਲ ਦੋਵੇਂ ਪੰਜਾਬ ਬੇਹੱਦ ਖੁਸ਼ਹਾਲ ਹੋਣਗੇ। ਉਨ੍ਹਾਂ ਦੇਵੋਂ ਪੰਜਾਬ ਸਰਕਾਰਾਂ ਵਲੋਂ ਆਰੰਭੇ ਗਏ ਇਨ੍ਹਾਂ ਯਤਨਾਂ ਦੇ ਛੇਤੀ ਨੇਪਰੇ ਚੜ੍ਹਨ ਦੀ ਵੀ ਅਰਦਾਸ ਕੀਤੀ।
ਇਸੇ ਦੌਰਾਨ ਸ. ਬਾਦਲ ਨੇ ਪਹਿਲੇ ਸਿੱਖ ਸ਼ਾਸ਼ਕ
ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਦਾ ਵੀ ਦੌਰਾ ਕੀਤਾ । ਉਹ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਸਥਿਤ ਮਸਜਿਦ ਵਿਖੇ ਵੀ ਗਏ
ਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਉਸਾਰੇ ਗਏ ਉਸ ਗੁਰਦੁਆਰੇ ਦੇ ਦਰਸ਼ਨਾਂ ਲਈ ਵੀ ਪਹੁੰਚੇ ਜਿੱਥੇ
ਉਹ ਹਰ ਰੋਜ਼ ਆਪਣੀ ਕਚਹਿਰੀ ਲਾਉਣ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਮੱਥਾ ਟੇਕਦੇ ਸਨ।
ਇਸ ਮੌਕੇ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕੀ
ਕਮੇਟੀ ਦੇ ਪ੍ਰਧਾਨ ਸ੍ਰੀ ਸ਼ਾਮ ਸਿੰਘ ਨੇ ਉਪ ਮੁੱਖ ਮੰਤਰੀ, ਉਨ੍ਹਾਂ ਦੇ ਸਾਥੀ ਮੰਤਰੀ ਸਾਹਿਬਾਨ ਤੇ ਵਫਦ ਦੇ ਮੈਂਬਰਾਂ
ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ।
No comments:
Post a Comment