Thursday, 8 November 2012

ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਏ ਨਤਮਸਤਕ


  •  ਪਾਕਿ ਸਥਿਤ ਗੁਰਧਾਮਾਂ ਦੇ ਖੁਲ੍ਹੇ ਦਰਸ਼ਨਾਂ ਲਈ ਪਰਮਾਤਮਾ ਦੇ ਚਰਨਾਂ 'ਚ ਕੀਤੀ ਜੋਦੜੀ
  • ਕਿਹਾ ਦੋਹਾਂ ਪਾਸਿਆਂ ਦੇ ਲੋਕਾਂ ਦੇ ਪਿਆਰ ਦਾ ਨਿੱਘ ਦੋ ਭਰਾਵਾਂ ਦਰਮਿਆਨ ਅੜਚਨਾਂ ਨੂੰ ਦੇਵੇਗਾ ਪਿਘਲਾ
ਨਨਕਾਣਾ ਸਾਹਿਬ, 8 ਨਵੰਬਰ :
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਕਿ ਪੰਜ ਦਿਨਾਂ ਦੌਰੇ 'ਤੇ ਪਾਕਿਸਤਾਨ ਆਏ ਹੋਏ ਹਨ ਨੇ ਅੱਜ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਨਤਮਸਤਕ ਹੁੰਦਿਆਂ ਭਾਰਤ-ਪਾਕਿ ਸਬੰਧਾਂ ਵਿਚ ਤੇਜ਼ੀ ਨਾਲ ਸੁਧਾਰ ਲਈ ਅਰਦਾਸ ਕੀਤੀਉਨ੍ਹਾਂ ਕਿਹਾ ਕਿ ਦੋਹਾਂ ਪਾਸਿਆਂ ਦੇ ਲੋਕਾਂ ਦੇ ਪਿਆਰ ਦਾ ਨਿੱਘ ਬਨਾਉਟੀ ਸਰਹੱਦਾਂ ਨੂੰ ਪਿਘਲਾ ਦੇਵੇਗਾ
ਸੰਸਦ ਮੈਂਬਰਾਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਡਾ. ਰਤਨ ਸਿੰਘ ਅਜਨਾਲਾ ਤੋਂ ਇਲਾਵਾਆਪਣੇ ਮੰਤਰੀ ਮੰਡਲ ਦੇ ਸਾਥੀਆਂ ਸ. ਸਿਕੰਦਰ ਸਿੰਘ ਮਲੂਕਾ, ਸ. ਬਿਕਰਮ ਸਿੰਘ ਮਜੀਠੀਆ, ਸ. ਸਰਵਣ ਸਿੰਘ ਫਿਲੌਰ ਅਤੇ ਸ. ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ ਇੰਦਰ ਸਿੰਘ ਗਰੇਵਾਲ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ, ਸ. ਹਰਮੀਤ ਸਿੰਘ ਸੰਧੂ, ਸ੍ਰੀ ਸਰੂਪ ਚੰਦ ਸਿੰਗਲਾ ਅਤੇ ਸ. ਵਿਰਸਾ ਸਿੰਘ ਵਲਟੋਹਾ (ਸਾਰੇ ਮੁੱਖ ਸੰਸਦੀ ਸਕੱਤਰ) ਅਤੇ ਸ੍ਰੀ ਪਰਗਟ ਸਿੰਘ ਤੇ ਦੀਪ ਮਲਹੋਤਰਾ ਦੋਵੇਂ ਵਿਧਾਇਕ ਅਤੇ ਵਫਦ ਦੇ ਹੋਰਨਾਂ ਮੈਂਬਰਾਂ ਨਾਲ ਨਨਕਾਣਾ ਸਾਹਿਬ ਦੇ ਪਵਿੱਤਰ ਧਰਤੀ 'ਤੇ ਸਿਜਦਾ ਕਰਨ ਪੁੱਜੇ ਸ. ਬਾਦਲ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਸਦੀਵੀ ਅਮਨ ਸ਼ਾਂਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਧੇਰੇ ਨਿੱਘੇ ਵਪਾਰਕ ਰਿਸ਼ਤਿਆਂ ਦੀ ਕਾਇਮੀ ਦੀ ਕਾਮਨਾ ਕੀਤੀ
ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਇਹ ਉਹਨਾਂ ਦੇ ਚੰਗੇ ਭਾਗ ਹਨ ਕਿ ਉਹ ਅੱਜ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕੇ ਹਨਉਨ੍ਹਾਂ ਕਿਹਾ ਕਿ ਹਰ ਸਿੱਖ ਦੀ ਦਿਲੀ ਤਾਂਗ ਹੈ ਕਿ ਉਹ ਨਨਕਾਣਾ ਸਾਹਿਬ ਤੋਂ ਆਸ਼ਿਰਵਾਦ ਲਏਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਵਾਲਾ ਹਰ ਸਿੱਖ ਇਹ ਚਾਹੁੰਦਾ ਹੈ ਕਿ ਪਾਕਿ ਸਥਿਤ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰਾਂ ਦਾ ਮੌਕਾ ਮਿਲੇਉਹਨਾਂ ਪਰਮਾਤਮਾ ਦੇ ਚਰਨਾਂ ਵਿਚ ਇਹੋ ਜੋਦੜੀ ਕੀਤੀ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਬਨਾਉਟੀ ਸਰਹੱਦਾਂ ਖਤਮ ਹੋ ਜਾਣ ਅਤੇ ਹਰ ਸਿੱਖ ਦਾ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਦਾ ਮੌਕਾ ਮਿਲੇਉਨ੍ਹਾਂ ਕਿਹਾ ਕਿ ਉਹ ਪਾਕਿ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕੇ ਹਨ ਕਿ ਉਹ ਇਸ ਬਾਰੇ ਜਲਦੀ ਫੈਸਲਾ ਕਰਵਾਉਣ ਲਈ ਇਹ ਮਾਮਲਾ ਆਪਣੀ ਕੌਮੀ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਜਾ ਕੇ ਪਹਿਲਾਂ ਹੀ ਭਾਰਤ ਸਰਕਾਰ ਕੋਲ ਇਹ ਮਾਮਲਾ ਉਠਾ ਚੁੱਕੇ ਹਨ
ਸ. ਬਾਦਲ ਗੁਰਦੁਆਰਾ ਤੰਬੂ ਸਾਹਿਬ ਵਿਖੇ ਵੀ ਗਏ ਅਤੇ ਸੰਸਦ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਨਨਕਾਣਾ ਸਾਹਿਬ ਅਤੇ ਉਸਦੀ ਹਦੂਦ ਵਿਚ ਸਥਿਤ ਸਾਰੇ ਸੱਤ ਗੁਰਦੁਆਰਿਆਂ ਦੇ ਦਰਸ਼ਨ ਕੀਤੇਸ. ਬਾਦਲ ਅਤੇ ਸ਼੍ਰੀਮਤੀ ਬਾਦਲ ਦੇ ਨਾਲ ਵਫਦ ਦੇ ਸਾਰੇ ਮੈਂਬਰਾਂ ਨੇ ਨਨਕਾਣਾ ਸਾਹਿਬ ਵਿਖੇ ਲੰਗਰ ਛਕਿਆ ਅਤੇ ਸ਼੍ਰੀਮਤੀ ਬਾਦਲ ਨੇ ਲੰਗਰ ਦੀ ਸੇਵਾ ਵਿਚ ਵੀ ਹਿੱਸਾ ਲਿਆ
ਇਸ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸ਼ਾਮ ਸਿੰਘ ਨੇ ਉਪ ਮੁੱਖ ਮੰਤਰੀ, ਸ਼੍ਰੀਮਤੀ ਬਾਦਲ ਅਤੇ ਵਫਦ ਦੇ ਸਮੂਹ ਮੈਂਬਰਾਂ ਦਾ ਸਿਰੋਪਾਉ ਨਾਲ ਸਨਮਾਨ ਕੀਤਾ

No comments:

Post a Comment