Wednesday, 28 November 2012

ਪੰਜਾਬ ਟਰਾਂਸਪੋਰਟ ਵਿਭਾਗ ਦੇ ਕੰਪਿਊਟਰੀਕਰਨ ਦੇ ਮਾਡਲ ਨੂੰ ਅਪਨਾਉਣ ਲਈ ਕੀਨੀਆ ਉਤਸੁਕ


  • ਟਰਾਂਸਪੋਰਟ ਸੈਕਟਰ ਵਿਚ ਸੁਧਾਰਾਂ ਦੀ ਸ਼ਲਾਘਾ  
  • ਮਾਡਲ ਦਾ ਅਧਿਐਨ ਕਰਨ ਲਈ ਟੀਮ ਪੰਜਾਬ ਦਾ ਦੌਰਾ ਕਰੇਗੀ
ਚੰਡੀਗੜ੍ਹ, 28 ਨਵੰਬਰ :  ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਦੇ ਪ੍ਰਸ਼ਾਸਕੀ ਸੁਧਾਰਾਂ ਦੀ ਪਹਿਲਕਦਮੀ 'ਤੇ ਉਸ ਸਮੇਂ ਇਕ ਹੋਰ ਵੱਡੀ ਮੋਹਰ ਲੱਗ ਗਈ ਜਦੋ ਕੀਨਿਆ ਦੇ ਟਰਾਂਸਪੋਰਟ ਮੰਤਰਾਲੇ ਨੇ ਕੀਨੀਆ ਵਿਚ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਕੰਪਿਊਟਰੀਕਰਨ ਦੇ ਮਾਡਲ ਨੂੰ ਅਪਨਾਉਣ ਵਿਚ ਮਦਦ ਮੰਗੀ 
ਪੰਜਾਬ ਦੇ ਸਕੱਤਰ ਟਰਾਂਸਪੋਰਟ ਨੂੰ ਭੇਜੇ ਆਪਣੇ ਪੱਤਰ ਵਿਚ ਮੋਟਰ ਵਾਹੀਕਲ ਦੇ ਰਜਿਸਟਰਾਰ ਸ਼੍ਰੀ ਫਰਾਂਸਿਸ ਮੇਜਾ ਨੇ ਪੰਜਾਬ ਸਰਕਾਰ ਅਤੇ ਸੜਕੀ ਟਰਾਂਸਪੋਰਟ ਸੈਕਟਰ ਨੂੰ ਨਵਾਂ ਰੂਪ ਦੇਣ ਵਾਲੀਆਂ ਏਜੰਸੀਆਂ ਤੋ ਸਹਾਇਤਾ ਮੰਗੀ ਹੈਉਨ੍ਹਾਂ ਕਿਹਾ ਕਿ ਕੀਨੀਆ ਸਰਕਾਰ ਪੰਜਾਬ ਦੇ ਸੜਕੀ ਸੈਕਟਰ ਨਾਲ ਸਬੰਧਤ ਦਸਤਾਵੇਜਾ ਨੂੰ ਆਨਲਾਈਨ ਕਰਨ ਵਾਲੀ ਪ੍ਰਣਾਲੀ ਨੂੰ ਆਪਣੇ ਇਥੇ ਅਪਨਾਉਣਾ ਚਾਹੁੰਦੀ ਹੈ ਜਿਸ ਵਿਚ ਡਰਾਈਵਿੰਗ ਲਾਇਸੈਂਸ ਅਤੇ ਮੋਟਰ ਵਾਹੀਕਲ ਰਜਿਸਟਰੇਸ਼ਨ ਸਰਟੀਫਿਕੇਟ ਵਰਗੇ ਦਸਤਾਵੇਜ਼ ਸ਼ਾਮਲ ਹਨਉਨ੍ਹਾਂ ਨੇ ਟਰਾਂਸਪੋਰਟ ਸੈਕਟਰ ਦੇ ਕੇਂਦਰੀਕ੍ਰਿਤ ਡਾਟਾ ਦੀ ਵਿਧੀ ਨੂੰ ਵੀ  ਕੀਨਿਆ ਵਿਚ ਅਪਨਾਉਣ ਦੀ ਇੱਛਾ ਜਤਾਈ ਹੈਉਨ੍ਹਾਂ ਨੇ ਟ੍ਰੈਫਿਕ ਵਿਚ ਸੁਧਾਰ ਕਰਨ ਲਈ ਸੀ ਸੀ ਟੀ ਵੀ ਕੈਮਰਿਆਂ ਬਾਰੇ ਪੰਜਾਬ ਸਰਕਾਰ ਵਲੋ ਕੀਤੇ ਤਜਰਬੇ 'ਚ ਵੀ ਦਿਲਚਸਪੀ ਦਿਖਾਈ ਕੀਨੀਆ ਦੀ ਸਰਕਾਰ ਨੇ ਸਮਾਰਟ ਡਰਾਇਵਿੰਗ ਲਾਇਸੈਂਸ ਅਤੇ ਮੋਟਰ ਵਾਹੀਕਲ ਨੰਬਰ ਪਲੇਟਾਂ ਬਾਰੇ ਵੀ ਪੰਜਾਬ ਟਰਾਂਸਪੋਰਟ ਵਿਭਾਗ ਤੋ ਮਦਦ ਮੰਗੀ ਹੈ 
ਪੰਜਾਬ ਟਰਾਂਸਪੋਰਟ ਵਿਭਾਗ ਦੇ ਆਨਲਾਈਨ ਮਾਡਲ ਦੀ ਪ੍ਰਸ਼ੰਸ਼ਾ ਕਰਦੇ ਹੋਏ ਕੀਨਿਆ ਸਰਕਾਰ ਨੇ ਪੰਜਾਬ ਵਲੋਂ ਇੰਟਰਨੈਟ ਅਤੇ ਮੋਬਾਇਲ ਤਕਨਾਲੋਜੀ ਦੇ ਰਾਹੀਂ ਡੈਟੇ ਦਾ ਅਦਾਨ-ਪ੍ਰਦਾਨ ਕਰਨ ਲਈ ਅਪਨਾਏ ਮਾਡਲ ਵਿਚ ਵੀ ਦਿਲਚਸਪੀ ਦਿਖਾਈ
ਸ਼੍ਰੀ ਮੇਜਾ ਨ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਉਨ੍ਹਾਂ ਵਲੋ ਗਠਿਤ ਕੀਤੀ ਗਈ ਮਲਟੀ ਏਜੰਸੀ ਕਮੇਟੀ ਦੇ ਛੇ ਨੁਮਾਇੰਦਿਆਂ ਦੀ ਟੀਮ ਉਹ ਪੰਜਾਬ ਵਿਚ ਭੇਜਣਾ ਚਾਹੁੰਦੇ ਹਨਕੀਨੀਆ ਦਾ ਵਫਦ ਵਲੋਂ ਅਗਲੇ ਹਫਤੇ ਪੰਜਾਬ ਆਉਣ ਦੀ ਸੰਭਾਵਨਾ ਹੈ ਅਤੇ ਟਰਾਂਸੋਪਰਟ ਵਿਭਾਗ ਇਸ ਸਬੰਧੀ ਪ੍ਰਬੰਧਾਂ ਬਾਰੇ ਤਾਲਮੇਲ ਕਰ ਰਿਹਾ ਹੈ

No comments:

Post a Comment