Wednesday, 7 November 2012

ਸੁਖਬੀਰ ਸਿੰਘ ਬਾਦਲ ਵੱਲੋਂ ਟੈਕਸਟਾਇਲ ਉਦਯੋਗਪਤੀਆਂ ਦੇ ਵਫਦ ਨੂੰ ਪੰਜਾਬ ਆਉਣ ਦਾ ਸੱਦਾ

  • ਟੈਕਸਟਾਇਲ ਖੇਤਰ ਵਿਚ ਸਾਂਝੇ ਉੱਦਮ ਲਾਏ ਜਾਣ ਦਾ ਸੱਦਾ
ਲਾਹੌਰ/ਚੰਡੀਗੜ੍ਹ, 7 ਨਵੰਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਟੈਕਸਟਾਇਲ ਇੰਡਸਟਰੀ ਦੇ ਪ੍ਰੋਤਸਾਹਨ 'ਤੇ ਜ਼ੋਰ ਦਿੰਦਿਆ ਕਿਹਾ ਹੈ ਕਿ ਦੋਹਾਂ ਸਰਕਾਰਾਂ ਨੂੰ ਇਸ ਲਈ ਵੱਡੇ ਕਦਮ ਚੁੱਕਣੇ ਚਾਹੀਦੇ ਹਨ ਕਿਉਂ ਜੋ ਇਸ ਖੇਤਰ ਵਿਚ ਵੱਡੀ ਪੱਧਰ 'ਤੇ ਰੁਜ਼ਗਾਰ ਮਿਲਦਾ ਹੈ।

        ਪਾਕਿਸਤਾਨ ਟੈਕਸਟਾਇਲ ਮੈਨੂਫੈਕਚੂਰਰ ਐਸੋਸੀਏਟ ਵਲੋਂ ਕਰਵਾਏ ਗਏ ਸਮਾਗਮ ਮੌਕੇ ਸ. ਬਾਦਲ ਨੇ ਕਿਹਾ ਕਿ ਦੋਹਾਂ ਪੰਜਾਬਾਂ ਨੂੰ ਟੈਕਸਟਾਇਲ ਇੰਡਸਟਰੀ ਦੇ ਵਾਧੇ ਲਈ ਮਿਲਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਟੈਕਸਟਾਇਲ ਇੰਡਸਟਰੀ ਨੇ ਕਾਫੀ ਤਰੱਕੀ ਕੀਤੀ ਹੈ ਤੇ ਦੇਸ਼
ਦੇ ਬਰਾਮਦ ਦਾ 70 ਫੀਸਦੀ  ਹਿੱਸਾ ਟੈਕਸਟਾਇਲ ਸਨਅਤ ਦਾ ਹੀ ਹੈ। ਉਨ੍ਹਾਂ  ਕਿਹਾ ਕਿ ਅਸੀਂ ਭਾਰਤੀ ਪੰਜਾਬ ਦੇ ਮਾਲਵਾ ਖੇਤਰ ਵਿਚ ਟੈਕਸਟਾਇਲ ਸਨਅਤ ਲਈ ਵੱਡੇ ਯਤਨ ਕੀਤੇ ਹਨ।
        ਸ.ਬਾਦਲ ਨੇ ਇਸ ਮੌਕੇ ਪਾਕਿਸਤਾਨ ਟੈਕਸਟਾਇਲ ਮੈਨੂਫੈਕਚੂਰਰ ਐਸੋਸੀਏਟ ਦੇ ਵਫਦ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ  ਤਾਂ ਜੋ ਦੋਹਾਂ ਸੂਬਿਆਂ ਵਿਚਕਾਰ ਟੈਕਸਟਾਇਲ ਖੇਤਰ ਵਿਚ ਸਾਂਝੇ ਉੱਦਮਾਂ ਲਈ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਸਕੇ।
        ਇਸ ਤੋਂ ਪਹਿਲਾਂ ਪਾਕਿਸਤਾਨ ਟੈਕਸਟਾਇਲ ਮੈਨੂਫੈਕਚੂਰਰ ਐਸੋਸੀਏਟ ਦੇ ਪ੍ਰਬੰਧਕਾਂ ਵਲੋਂ ਪਾਕਿ ਵਿਚ ਟੈਕਸਟਾਇਲ ਸਨਅਤ ਬਾਰੇ ਚਾਨਣਾ ਪਾਇਆ ਗਿਆ ਅਤੇ ਉਪ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

No comments:

Post a Comment