- ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਸਵੈ-ਰੋਜ਼ਗਾਰ ਯੋਜਨਾ ਦੀ ਪੇਸ਼ਕਸ਼
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅਦਿੱਤਿਆ ਪੁਰੀ ਆਪਸ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ। |
ਚੰਡੀਗੜ੍ਹ, 22
ਨਵੰਬਰ: ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅਦਿੱਤਿਆ ਪੁਰੀ ਨੇ ਅੱਜ ਪੰਜਾਬ
ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਰਾਜ ਅੰਦਰ ਚਲ ਰਹੇ ਵੱਖ ਵੱਖ
ਵਿਕਾਸ ਪ੍ਰਾਜੈਕਟਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ
ਪਰਿਵਾਰਾਂ ਦੀ ਆਰਥਿਕ ਭਲਾਈ ਲਈ ਇੱਕ ਮੁਕੰਮਲ ਪੈਕੇਜ ਦੀ ਵੀ ਪੇਸ਼ਕਸ਼ ਕੀਤੀ।
ਸ਼੍ਰੀ ਪੁਰੀ ਨੇ ਉਪ
ਮੁੱਖ ਮੰਤਰੀ ਨੂੰ ਦੱਸਿਆ ਕਿ ਐਚ.ਡੀ.ਐਫ.ਸੀ ਬੈਂਕ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ
ਪਰਿਵਾਰਾਂ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ ਜਿਸ ਤਹਿਤ ਉਹਨਾਂ ਲਈ ਸਵੈ-ਰੋਜ਼ਗਾਰ ਉਦਮਾਂ ਦੀ
ਯੋਜਨਾਬੰਦੀ, ਸਥਾਪਨਾ, ਉਹਨਾਂ ਲਈ ਕੱਚੇ ਮਾਲ ਦੀ ਵਿਵਸਥਾ ਤੋਂ ਇਲਾਵਾ ਉਨ੍ਹਾਂ ਦੇ ਉਤਪਾਦਾਂ ਦਾ ਸੁਚੱਜਾ ਮੰਡੀਕਰਨ
ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬੈਂਕ ਇਨ੍ਹਾਂ ਉਦਮਾਂ ਦੀ ਪ੍ਰਗਤੀ ਵਿਚ ਭਾਈਵਾਲ ਬਣਦਿਆਂ ਲੋੜੀਂਦੀ ਕੰਮਕਾਜੀ ਪੂੰਜੀ ਵੀ ਮੁਹੱਈਆ
ਕਰਵਾਏਗਾ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਵਿਕਾਸ ਯੋਜਨਾ
ਤਹਿਤ ਬੈਂਕ ਪੰਜਾਬ ਅੰਦਰ ਲਗ ਰਹੇ ਸਾਰੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਵੀ ਪੂਰਨ ਸਹਿਯੋਗ ਦੇਣ
ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਦੇਸ਼ ਅੰਦਰ ਸਭ ਤੋਂ
ਤੇਜ਼ੀ ਨਾਲ ਵੱਧ ਰਹੀ ਆਰਥਿਕਤਾ ਹੈ ਅਤੇ ਐਚ.ਡੀ.ਐਫ.ਸੀ ਬੈਂਕ ਰਾਜ ਦੀ ਪ੍ਰਗਤੀ ਵਿਚ ਹਿੱਸਾ ਬਣਨਾ
ਚਾਹੁੰਦਾ ਹੈ।ਇਸ ਮੌਕੇ ਸ਼੍ਰੀ ਪੀ.ਐਸ. ਔਜਲਾ, ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ, ਸ਼੍ਰੀ ਮਨਵੇਸ਼ ਸਿੰਘ ਸਿੱਧੂ ਅਤੇ ਸ੍ਰੀ ਅਜੈ ਕੁਮਾਰ ਮਹਾਜਨ, ਦੋਵੇਂ ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਤੋਂ ਇਲਾਵਾ ਸ਼੍ਰੀ ਗੋਬਿੰਦ ਪਾਂਡੇ ਅਤੇ ਸ਼੍ਰੀ ਇਕਬਾਲ ਸਿੰਘ ਲਾਲੀ, ਦੋਵੇਂ ਖੇਤਰੀ ਮੁਖੀ ਐਚ.ਡੀ.ਐਫ.ਸੀ ਬੈਂਕ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।
No comments:
Post a Comment