Friday, 9 November 2012

ਸਾਂਝੀ ਵਪਾਰਕ ਮੀਟਿੰਗ ਸਮੁੱਚੇ ਖਿੱਤੇ ਦੀ ਆਰਥਿਕਤਾ ਦੀ ਕਾਇਆ-ਕਲਪ ਕਰ ਦੇਵੇਗੀ- ਸੁਖਬੀਰ ਸਿੰਘ ਬਾਦਲ


 ਉਪ ਮੁੱਖ ਮੰਤਰੀ ਅਤੇ ਉਨ੍ਹਾਂਦੇ ਵਫਦ ਦੇ ਮਾਣ ਵਿਚ ਸ਼ਾਲਾਮਾਰ ਬਾਗ ਵਿਖੇ ਰਾਜ ਪੱਧਰੀ ਰਾਤਰੀ ਭੋਜ
ਸ਼ਾਹਬਾਜ਼ ਸ਼ਰੀਫ ਨੇ 'ਨੀਲੀ ਰਾਵੀ' ਨਸਲ ਦੀ ਮੱਝ ਕੀਤੀ ਭੇਂਟ
ਸੁਖਬੀਰ ਸਿੰਘ ਬਾਦਲ ਲਾਹੌਰ ਦੀ ਠੋਸ ਰਹਿੰਦ ਖੁੰਹਦ ਨਿਪਟਾਰਾ ਵਿਵਸਥਾ ਤੋਂ ਹੋਏ ਪ੍ਰਭਾਵਿਤ
ਲਾਹੌਰ ਦਾ ਪਿਛਲੇ 10 ਸਾਲਾਂ ਦੌਰਾਨ ਬਦਲਿਆ ਰੂਪ ਏਸ਼ੀਆਈ ਦੇਸ਼ਾਂ ਲਈ ਸਬਕ
 
ਲਾਹੌਰ, 9 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਪੰਜ ਦਿਨਾਂ ਪਾਕਿਸਤਾਨ ਦੌਰਾ ਅੱਜ ਦੋਵੇਂ ਪੰਜਾਬਾਂ ਦੀਆਂ ਵੱਡੀਆਂ ਪਹਿਲਕਦਮੀਆਂ ਨਾਲ ਸੰਪੂਰਨ ਹੋ ਗਿਆ ਅਤੇ ਸ. ਬਾਦਲ ਦਾ ਇਹ ਮੰਨਣਾ ਹੈ ਕਿ ਇਹ ਯਤਨ ਸਮੁੱਚੇ ਖਿੱਤੇ ਦੀ ਆਰਥਿਕ ਦਸ਼ਾ ਦੀ ਕਾਇਆ ਕਲਪ ਕਰ ਸਕਦੇ ਹਨ 
ਪਾਕਿ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ ਵਲੋਂ ਉਪ ਮੁੱਖ ਮੰਤਰੀ ਸ. ਬਾਦਲ ਅਤੇ ਉਨ੍ਹਾਂਦੇ ਵਫਦ ਦੇ ਮਾਣ ਵਿਚ ਸਥਾਨਕ ਸ਼ਾਲਾਮਾਰ ਬਾਗ ਵਿਖੇ ਦਿੱਤੇ ਗਏ ਰਾਜ ਪੱਧਰੀ ਰਾਤਰੀ ਭੋਜ, ਜਿਸ ਵਿਚ 2900 ਖਿਡਾਰੀਆਂ ਸਮੇਤ ਪਾਕਿ ਪੰਜਾਬ ਦੇ 4000 ਤੋਂ ਵੀ ਵੱਧ ਪਤਵੰਤੇ ਨਾਗਰਿਕਾਂ ਨੇ ਹਿੱਸਾ ਲਿਆ, ਵਿਚ ਸ. ਸੁਖਬੀਰ ਸਿੰਘ ਬਾਦਲ ਨੂੰ ਸਮੂਹ ਮਹਿਮਾਨਾਂ ਵਲੋਂ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਉਹਨਾਂ ਕਿਹਾ ਕਿ ਉਹ ਇਥੋਂ ਦੇ ਲੋਕਾਂ ਦੇ ਪਿਆਰ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਕਿ 'ਹੁਣ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ'ਸ. ਬਾਦਲ ਨੇ ਕਿਹਾ ਕਿ ਉਹ ਪਾਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਅਤੇ ਪਾਕਿਸਤਾਨ ਦੇ ਲੋਕਾਂ ਵਲੋਂ ਦਿੱਤੇ ਗਏ ਬੇਮਿਸਾਲ ਪਿਆਰ ਅਤੇ ਸਤਿਕਾਰ ਤੋਂ ਬੇਹੱਦ ਜਜਬਾਤੀ ਹੋ ਗਏ ਹਨ ਅਤੇ ਉਹ ਉਨ੍ਹਾਂਦੇ ਹਮੇਸ਼ਾ ਕਰਜ਼ਦਾਰ ਰਹਿਣਗੇ 
      ਉਪ ਮੁੱਖ ਮੰਤਰੀ ਨੇ ਕਿਹਾ ਕਿ ਗੋਲੀਆਂ ਦੀ ਲੜਾਈ ਦੇ ਦਿਨ ਖਤਮ ਹੋ ਗਏ ਹਨ ਅਤੇ ਹੁਣ ਦੋਵੇਂ ਪੰਜਾਬ ਆਰਥਿਕ ਲੜਾਈ ਵਿਚ ਸਾਂਝੇ ਤੌਰ 'ਤੇ ਹੰਭਲਾ ਮਾਰਣਗੇਉਨ੍ਹਾਂਕਿਹਾ ਕਿ ਦੋਹਾਂ ਗੁਆਂਢੀ ਦੇਸ਼ਾਂ ਨੂੰ ਰਲ ਕੇ ਬੇਰੁਜ਼ਗਾਰੀ, ਆਰਥਿਕ ਪਿਛੜੇਪਨ ਅਤੇ ਗਰੀਬੀ ਵਿਰੁੱਧ ਲੜਾਈ ਛੇੜਨੀ ਪੈਣੀ ਹੈ ਅਤੇ ਇਹ ਦੋਹਾਂ ਪੰਜਾਬਾਂ ਦੇ ਸਾਂਝੇ ਉਪਰਾਲੇ ਸਦਕਾ ਹੀ ਯਕੀਨੀ ਬਣਾਈ ਜਾ ਸਕਦੀ ਹੈਉਨ੍ਹਾਂਕਿਹਾ ਕਿ ਮੇਰੇ ਪਾਕਿਸਤਾਨ ਦੌਰੇ ਨੇ ਸਮੁੱਚੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਦਿੱਤਾ ਹੈ 
ਦੋਵੇਂ ਪੰਜਾਬਾਂ ਵਲੋਂ ਪਿਛਲੇ ਚਾਰ ਦਿਨਾਂ ਵਿਚ ਅਰੰਭੀਆਂ ਗਈਆਂ ਆਰਥਿਕ ਪਹਿਲਕਦਮੀਆਂ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਦੋਵਾਂ ਵਲੋਂ ਸਾਂਝੇ ਤੌਰ 'ਤੇ ਬਣਾਈ ਗਈ ਸੰਯੁਕਤ ਵਪਾਰਕ ਕਮੇਟੀ ਦੇ ਯਤਨ ਇਸ ਖਿੱਤੇ ਦੀ ਆਰਥਿਕ ਕਾਇਆ ਕਲਪ ਕਰਨਗੇਉਨ੍ਹਾਂਕਿਹਾ ਕਿ ਇੱਕ ਵਾਰ ਵਾਹਘਾ ਨੂੰ ਪੂਰਨ ਬੰਦਰਗਾਹ ਦਾ ਦਰਜਾ ਮਿਲਣ ਅਤੇ ਹੁਸੈਨੀਵਾਲਾ, ਫਾਜਿਲਕਾ ਅਤੇ ਖੇਮਕਰਨ ਸਰਹੱਦਾਂ ਦੇ ਵਪਾਰ ਅਤੇ ਆਵਾਜਾਈ ਦੇ ਖੁੱਲ੍ਹਣਨਾਲ ਦੋਵੇਂ ਪੰਜਾਬ ਦੱਖਣੀ-ਪੂਰਬੀ ਏਸ਼ੀਆ ਵਿਚ ਮੁੱਖ ਆਰਥਿਕ ਕੇਂਦਰ ਵਜੋਂ ਉਭਰਣਗੇ 
       ਪਾਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਸਾਲ 1990 ਵਿਚ ਪਾਕਿਸਤਾਨ ਆਏ ਸਨ ਅਤੇ ਹੁਣ ਪਿਛਲੇ 10 ਸਾਲਾਂ ਦੌਰਾਨ ਲਾਹੌਰ ਅਤੇ ਸਮੁੱਚੇ ਪੰਜਾਬ ਦੇ ਹੋਏ ਸਰਬਪੱਖੀ ਵਿਕਾਸ ਤੋਂ ਬੇਹੱਦ ਪ੍ਰਭਾਵਿਤ ਹੋਏ ਹਨਉਨ੍ਹਾਂਕਿਹਾ ਕਿ ਉਹ ਲਾਹੌਰ ਦੀ ਠੋਸ ਰਹਿੰਦ ਖੁੰਹਦ ਨਿਪਟਾਰਾ ਵਿਵਸਥਾ ਅਤੇ ਬੀ.ਆਰ.ਟੀ ਵਿਵਸਥਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਹ ਇਸ ਨੂੰ ਪੰਜਾਬ ਵਿਚ ਦੁਹਰਾਉਣਾ ਚਾਹੁਣਗੇ 
ਉਨ੍ਹਾਂਜਨਾਬ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂਦੇ ਸਮੁੱਚੇ ਮੰਤਰੀ ਮੰਡਲ ਨੂੰ ਦਸੰਬਰ ਵਿਚ ਕਰਵਾਏ ਜਾ ਰਹੇ ਤੀਸਰੇ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਲਈ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਦੀਆਂ ਨਿਰੰਤਰ ਫੇਰੀਆਂ ਦੋਹਾਂ ਪੰਜਾਬਾਂ ਦਰਮਿਆਨ ਪਿਆਰ ਅਤੇ ਦੋਸਤੀ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰ ਸਕਦੀਆਂ ਹਨਇਸ ਮੌਕੇ ਜਨਾਬ ਸ਼ਰੀਫ ਨੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ 

No comments:

Post a Comment