Thursday, 8 November 2012

ਸੁਖਬੀਰ ਸਿੰਘ ਬਾਦਲ ਨੇ ਲਾਹੌਰ ਦੀ ਪ੍ਰਸਿੱਧ ਫੂਡ ਸਟਰੀਟ ਵਿਚ ਲਿਆ ਗੋਲ ਗੱਪਿਆਂ ਅਤੇ ਖਾਣੇ ਦਾ ਲੁਤਫ


  • ਉਪ ਮੁੱਖ ਮੰਤਰੀ ਦੀ ਅਚਾਨਕ ਆਮਦ 'ਤੇ ਹੱਕੇ ਬੱਕੇ ਰਹਿ ਗਏ ਲੋਕ
  • ਅੰਮ੍ਰਿਤਸਰ ਵਿਖੇ ਲਾਹੌਰ ਦੀ ਤਰਜ਼ 'ਤੇ ਫੂਡ ਸਟਰੀਟ ਬਣੇਗੀ

ਲਾਹੌਰ, 8 ਨਵੰਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੀਤੀ ਦੇਰ ਰਾਤ ਅਚਾਨਕ ਲਾਹੌਰ ਦੀ ਪ੍ਰਸਿੱਧ ਫੂਡ ਸਟਰੀਟ ਦਾ ਰੁਖ ਕਰਕੇ ਉੱਥੇ ਵੱਡੀ ਗਿਣਤੀ ਵਿਚ ਖਾਣਾ ਖਾ ਰਹੇ ਲੋਕਾਂ ਨੂੰ ਹੈਰਾਨ ਕਰ ਦਿੱਤਾ
ਬੀਤੀ 5 ਨਵੰਬਰ ਤੋਂ ਪਾਕਿਸਤਾਨ ਦੇ 5 ਦਿਨਾ ਦੌਰੇ  'ਤੇ ਗਏ ਹੋਏ ਉਪ ਮੁੰਤਰੀ  ਸ. ਬਾਦਲ ਨੇ ਬੀਤੀ ਸ਼ਾਮ ਅਚਾਨਕ ਫੂਡ ਸਟਰੀਟ ਜਾਣ ਦਾ ਫੈਸਲਾ ਕੀਤਾ ਤਾਂ ਜੋ ਦੁਨੀਆਂ ਭਰ ਵਿਚ ਚਰਚਿਤ ਇਸ ਸਥਾਨ ਨੂੰ ਦੇਖਿਆ ਅਤੇ ਉੰਥੋਂ ਦੇ ਪ੍ਰਸਿੱਧ ਖਾਣੇ ਦਾ ਆਨੰਦ ਲਿਆ ਜਾ ਸਕੇਇਸ ਮੌਕੇ ਜਿੱਥੇ ਪਾਕਿ ਪੰਜਾਬੀਆਂ ਵਿਚ ਉਪ ਮੁੱਖ ਮੰਤਰੀ ਨੂੰ ਨੇੜਿਓਂ ਦੇਖਣ ਤੇ ਉਨ੍ਹਾਂ ਨਾਲ ਦੋ ਬੋਲ ਸਾਂਝੇ ਕਰਨ ਦੀ ਹੋੜ ਲੱਗੀ ਉੱਥੇ ਵੱਖ-ਵੱਖ ਤਰ੍ਹਾਂ ਦੇ ਖਾਣਾ ਬਣਾਉਣ ਵਾਲਿਆਂ ਵਿਚ ਵੀ ਉਪ ਮੁੱਖ ਮੰਤਰੀ ਅੱਗੇ ਆਪਣਾ ਭੋਜਨ ਪਰੋਸਣ ਦਾ ਭਾਰੀ ਉਤਸ਼ਾਹ ਨਜ਼ਰ ਆਇਆਇਸ ਮੌਕੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਮੰਤਰੀ ਮੰਡਲ ਦੇ ਹੋਰਨਾਂ ਸਾਥੀਆਂ ਨਾਲ ਸ. ਬਾਦਲ ਨੇ ਉੱਥੋਂ ਦੇ ਪ੍ਰਸਿੱਧ ਗੋਲ ਗੱਪੇ ਬੜੇ ਚਾਅ ਨਾਲ ਖਾਧੇ। ਉਨ੍ਹਾਂ ਇਸ ਮੌਕੇ ਕਾਹਲੀ ਵਿਚ ਰਾਤ ਦਾ ਖਾਣਾ ਵੀ ਛਕਿਆ ਅਤੇ ਸਬਜ਼ੀਆਂ ਵਾਲੇ ਚਾਵਲ, ਪਨੀਰ ਸਾਗ, ਹਰਿਆਲੀ ਅਤੇ ਗਰਮਾ ਗਰਮ ਪੂਰੀਆਂ ਛੋਲੇ ਬੇਹੱਦ ਪਸੰਦ ਕੀਤੇਇਸ ਮੌਕੇ ਜ਼ਾਇਕਾ ਕਾਊਂਟਰ ਦੇ ਮਾਲਕ ਖਾਲਿਦ ਬੱਟ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਫੂਡ ਸਟਰੀਟ ਵਿਚ ਚਿਕਨ ਕਬਾਬ, ਚਿਕਨ ਬਰਿਆਨੀ ਤੇ ਕੜਾਹੀ ਚਿਕਨ ਦੀ ਬੇਹੱਦ ਮੰਗ ਹੈ
ਸ. ਬਾਦਲ ਨੇ ਲੌਹਰ ਸ਼ਹਿਰ ਦੀ ਰਵਾਇਤੀ ਦਿੱਖ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਜੋ ਉਨ੍ਹਾਂ ਨਾਲ ਉਨ੍ਹਾਂ ਦੇ ਵਫਦ ਵਿਚ ਸ਼ਾਮਿਲ ਹਨ ਨੂੰ ਕਿਹਾ ਕਿ ਉਹ ਅੰਮ੍ਰਿਤਸਰ ਲਈ ਵੀ ਫੂਡ ਸਟਰੀਟ ਦੀ ਤਰਜ਼ 'ਤੇ ਇਕ ਖਾਣ ਪੀਣ ਦਾ ਕੇਂਦਰ ਦਾ ਖਰੜਾ ਤਿਆਰ ਕਰਕੇ ਪੇਸ਼ ਕਰਨ ਤਾਂ ਜੋ ਅਜਿਹੀ ਵਿਵਸਥਾ ਅੰਮ੍ਰਿਤਸਰ ਵਿਖੇ ਵੀ ਕੀਤੀ ਜਾ ਸਕੇਇਸ ਮੌਕੇ ਪਾਕਿ ਪੰਜਾਬ ਦੇ ਸਿੱਖਿਆ ਮੰਤਰੀ ਮੀਆਂ ਜ਼ਾਇਮ ਹੁਸੈਨ ਕਾਦਰੀ ਨੇ ਉਪ ਮੁੱਖ ਮੰਤਰੀ ਨੂੰ ਸਰਕਾਰ ਵਲੋਂ ਲਾਹੌਰ ਸ਼ਹਿਰ ਅਤੇ ਫੂਡ ਸਟਰੀਟ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣ  ਲਈ ਨਿਰੰਤਰ ਕੀਤੇ ਜਾਂਦੇ ਯਤਨਾਂ ਬਾਰੇ ਦੱਸਿਆ

No comments:

Post a Comment