Friday, 23 November 2012

ਤੀਜਾ ਵਿਸ਼ਵ ਕੱਪ ਕਬੱਡੀ -2012, ਡੋਪ ਟੈਸਟ ਹੋਰ ਸਖਤੀ ਨਾਲ ਹੋਵੇਗਾ ਲਾਗੂ: ਸੁਖਬੀਰ ਸਿੰਘ ਬਾਦਲ

•       ਡੋਪ ਮਾਹਿਰ ਅਤੇ ਪ੍ਰਸਿੱਧ ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ ਡੋਪ ਵਿਰੋਧੀ ਕਮੇਟੀ ਦਾ ਚੇਅਰਮੈਨ
•      
ਵਿਸ਼ਵ ਕੱਪ ਨੂੰ ਡੋਪ ਮੁਕਤ ਬਣਾਉਣ ਲਈ ਨਾਡਾ ਵੱਲੋਂ ਕੀਤੇ ਜਾ ਰਹੇ ਹਨ ਵਿਆਪਕ ਪ੍ਰਬੰਧ
•      
ਡੋਪ ਟੈਸਟਾਂ ਲਈ ਬਜਟ 40 ਲੱਖ ਰੁਪਏ ਰੱਖਿਆ
•      
ਦੋਸ਼ੀ ਖਿਡਾਰੀਆਂ ਨੂੰ ਬਰਖਾਸਤ ਕਰਨ ਦੇ ਨਾਲ ਇਨਾਮੀ ਰਾਸ਼ੀ ਵੀ ਕੱਟੀ ਜਾਵੇਗੀ


ਚੰਡੀਗੜ੍ਹ, 23
ਨਵੰਬਰ ਪੰਜਾਬ ਸਰਕਾਰ ਵੱਲੋਂ 1-15 ਦਸੰਬਰ ਤੱਕ ਕਰਵਾਏ ਜਾ ਰਹੇ ਤੀਜੇ ਵਿਸ਼ਵ ਕੱਪ ਕਬੱਡੀ ਨੂੰ ਪੂਰਨ ਡੋਪ ਮੁਕਤ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਕਬੱਡੀ ਵਿਸ਼ਵ ਕੱਪ ਦੌਰਾਨ ਖਿਡਾਰੀਆਂ ਦੇ ਡੋਪ ਟੈਸਟ ਨੈਸ਼ਨਲ ਡੋਪ ਵਿਰੋਧੀ ਏਜੰਸੀ (ਨਾਡਾ) ਵੱਲੋਂ ਲਏ ਜਾਣਗੇ ਅਤੇ ਸੈਂਪਲਾਂ ਦੀ ਜਾਂਚ ਨਵੀਂ ਦਿੱਲੀ ਸਥਿਤ ਵਿਸ਼ਵ ਡੋਪ ਵਿਰੋਧੀ ਏਜੰਸੀ (ਵਾਡਾ) ਵੱਲੋਂ ਮਾਨਤਾ ਪ੍ਰਾਪਤ ਲੈਬਰਾਟਰੀ ਵਿਖੇ ਕਰਵਾਈ ਜਾਵੇਗੀ
       
ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੂਜੇ ਵਿਸ਼ਵ ਕੱਪ ਕਬੱਡੀ ਦੌਰਾਨ ਵੀ ਡੋਪ ਟੈਸਟ ਸਖਤੀ ਨਾਲ ਕਰਵਾਏ ਗਏ ਅਤੇ ਦੋਸ਼ੀ ਖਿਡਾਰੀਆਂ ਨੂੰ ਵਿਸ਼ਵ ਕੱਪ ਵਿੱਚੋਂ ਬਰਖਾਸਤ ਕੀਤਾ ਗਿਆਉਨ੍ਹਾਂ ਕਿਹਾ ਕਿ ਇਸ ਵਾਰ ਵੀ ਵਿਸਵ ਕੱਪ ਨੂੰ ਪੂਰਨ ਡੋਪ ਮੁਕਤ ਕਰਨ ਲਈ ਡੋਪ ਟੈਸਟਾਂ ਦਾ ਬਜਟ ਪਿਛਲੇ ਸਾਲ ਦੇ 27 ਲੱਖ ਰੁਪਏ ਦੇ ਮੁਕਾਬਲੇ 13 ਲੱਖ ਰੁਪਏ ਦਾ ਵਾਧਾ ਕਰਦਿਆਂ 40 ਲੱਖ ਰੁਪਏ ਕੀਤਾ ਗਿਆ ਹੈਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ ਡੋਪ ਟੈਸਟਾਂ ਦੇ ਸੁਚੱਜੇ ਪ੍ਰਬੰਧ ਲਈ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ, ਕੇਂਦਰੀ ਯੁਵਾ ਤੇ ਖੇਡ ਮੰਤਰਾਲੇ ਅਤੇ ਨਾਡਾ ਦਾ ਵਿਸ਼ੇਸ਼ ਸਹਿਯੋਗ ਲਿਆ ਜਾ ਰਿਹਾ ਹੈ
       
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਵਿਸ਼ਵ ਕੱਪ ਦੌਰਾਨ ਡੋਪ ਟੈਸਟ ਦਾ ਇੰਤਜ਼ਾਮ ਕਰਨ ਲਈ ਡੋਪ ਵਿਰੋਧੀ ਕਮੇਟੀ ਬਣਾਈ ਗਈ ਹੈ ਜਿਸ ਦੇ ਚੇਅਰਮੈਨ ਡੋਪ ਮਾਹਿਰ ਅਤੇ ਪ੍ਰਸਿੱਧ ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ ਗਿਆ ਹੈਚੇਅਰਮੈਨ ਵੱਲੋਂ ਕਮੇਟੀ ਦਾ ਇਕ ਡਾਇਰੈਕਟਰ ਬਣਾਇਆ ਜਾਵੇਗਾ ਜਿਹੜੇ ਡੋਪ ਟੈਸਟਾਂ ਦੇ ਸੈਂਪਲ ਲੈਣ ਤੋਂ ਲੈ ਕੇ ਜਾਂਚ ਰਿਪੋਰਟ ਤੱਕ ਦਾ ਕੰਮ ਸਾਂਭਣਗੇਇਹ ਕਮੇਟੀ ਹਰ ਟੀਮ ਦੇ ਖਿਡਾਰੀਆਂ ਦਾ ਡੋਪ ਟੈਸਟ ਲੈਣਾ ਯਕੀਨੀ ਬਣਾਏਗੀ
       
ਸ. ਬਾਦਲ ਨੇ ਦੱਸਿਆ ਕਿ ਡੋਪ ਟੈਸਟ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਖਿਡਾਰੀ ਨੂੰ ਬਖਸ਼ਿਆ ਨਹੀਂ ਜਾਵੇਗਾਦੋਸ਼ੀ ਖਿਡਾਰੀਆਂ ਨੂੰ ਵਿਸ਼ਵ ਕੱਪ ਵਿੱਚੋਂ ਬਰਖਾਸਤ ਕਰਨ ਦੇ ਨਾਲ ਟੀਮ ਦੀ ਇਨਾਮੀ ਰਾਸ਼ੀ ਵੀ ਕੱਟੀ ਜਾਵੇਗੀ

No comments:

Post a Comment