Thursday, 22 November 2012

ਪੰਜਾਬ ਸਰਕਾਰ ਵੱਲੋਂ ਕਿਲਾ ਰਾਏਪੁਰ ਵਿਖੇ ਇਕ ਹੋਰ ਖੁਸ਼ਕ ਬੰਦਰਗਾਹ ਕੀਤੀ ਜਾਵੇਗੀ ਸਥਾਪਤ

• 500 ਕਰੋੜ ਦੀ ਲਾਗਤ ਨਾਲ 150 ਏਕੜ ਵਿੱਚ ਬਣੇਗੀ ਖੁਸ਼ਕ ਬੰਦਰਗਾਹ
ਪੰਜਾਬ ਨੂੰ ਪੂਰਬੀ ਤੇ ਪੱਛਮੀ ਰੇਲਵੇ ਫਰੇਟ ਕਾਰੀਡੋਰ ਨਾਲ ਜੋੜਿਆ ਜਾਵੇਗਾ
ਮਾਰਚ, 2013 ਤੱਕ ਸਾਂਝੇ ਉੱਦਮਾਂ ਨਾਲ ਸਰਕਾਰ ਦੇ ਹਿੱਸੇ ਵਸੂਲੇ ਜਾਣ-ਉਪ ਮੁੱਖ ਮੰਤਰੀ

ਚੰਡੀਗੜ੍ਹ, 22 ਨਵੰਬਰ: ਸੂਬੇ ਵਿੱਚ ਸਨਅਤੀਕਰਨ, ਵਣਜ ਅਤੇ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਲੋਂ ਜਿਲ੍ਹਾ
 ਲੁਧਿਆਣਾ ਵਿਚ ਕਿਲਾ ਰਾਏਪੁਰ ਨੇੜੇ ਛੇਤੀ ਹੀ ਇੱਕ ਖੁਸ਼ਕ ਬੰਦਰਗਾਹ ਸਥਾਪਤ ਕੀਤੀ ਜਾਵੇਗੀ ਜਿਸ ਨੂੰ ਪੂਰਬੀ ਤੇ ਪੱਛਮੀ ਰੇਲਵੇ ਫਰੇਟ ਕਾਰੀਡੋਰ ਨਾਲ ਜੋੜ ਦਿੱਤਾ ਜਾਵੇਗਾ
ਇਸ ਬਾਰੇ ਫ਼ੈਸਲਾ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਵਾਲੇ ਬੋਰਡ ਦੀ 92ਵੀਂ ਮੀਟਿੰਗ ਦੌਰਾਨ ਲਿਆ ਗਿਆ
ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖੁਸ਼ਕ ਬੰਦਰਗਾਹ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਡ (ਕੋਨਵੇਅਰ) ਅਤੇ ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਡ (ਕੋਨਕੋਰ) ਅਤੇ ਰੇਲਵੇ ਮੰਤਰਾਲੇ ਦੇ ਜਨਤਕ ਭਾਈਵਾਲੀ ਵਾਲੇ ਅਦਾਰੇ ਨਵਰਤਨ ਵਲੋਂ ਸਾਂਝੇ ਉੱਦਮ ਨਾਲ ਬਣਾਈ ਜਾਵੇਗੀਇਸ ਖੁਸ਼ਕ ਬੰਦਰਗਾਹ ਨੂੰ 150 ਏਕੜ ਰਕਬੇ ਵਿੱਚ ਲੱਗਪਗ 500 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਜੋ ਮਾਰਚ 2015 ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗੀਇਹ ਪ੍ਰਾਜੈਕਟ ਇਸ ਕਰਕੇ ਵੀ ਵਧੇਰੇ ਅਹਿਮ ਮੰਨਿਆ ਜਾ ਰਿਹਾ ਹੈ ਕਿਉਂ ਜੋ ਖੇਤਰ ਦੀਆਂ ਭਵਿੱਖਮੁਖੀ ਵਪਾਰਕ ਲੋੜਾਂ ਨਾਲ ਨਜਿੱਠਣ ਲਈ ਇਹ ਪ੍ਰਾਜੈਕਟ ਬੇਹੱਦ ਸਹਾਈ ਹੋਵੇਗਾਪਾਕਿਸਤਾਨ ਵਲੋਂ ਭਾਰਤ ਨੂੰ ਸਭ ਤੋਂ ਵੱਧ ਤਰਜੀਹੀ ਮੁਲਕ (ਐਮ.ਐਫ.ਐਮ.) ਦਾ ਦਰਜਾ ਦਿੱਤੇ ਜਾਣ ਦੇ ਸੰਦਰਭ ਵਿੱਚ ਅਜਿਹੀ ਸੰਯੁਕਤ ਹੱਬ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ
ਖੁਸ਼ਕ ਬੰਦਰਗਾਹ ਫਰੇਟ ਕਾਰੀਡੋਰਜ਼ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵੀ ਨਾਲ ਜੋੜਨ ਵਿੱਚ ਸਹਾਈ ਹੋਵੇਗੀ ਜਿਸ ਨਾਲ ਦੇਸ਼ ਦੇ ਪੱਛਮੀ ਹਿੱਸੇ ਦੀਆਂ ਸਾਰੀਆਂ ਬੰਦਰਗਾਹਾਂ ਅਤੇ ਪੂਰਬ ਵਿੱਚ ਲੋਹਾ, ਕੋਲਾ ਅਤੇ ਕੀਮਤੀ ਖਣਿਜਾਂ ਲਈ ਰਾਜ ਅਤੇ ਖਾਸ ਕਰਕੇ ਲੁਧਿਆਣੇ ਨੂੰ ਜੋੜਿਆ ਜਾ ਸਕੇਗਾਖੁਸ਼ਕ ਬੰਦਰਗਾਹ ਵਿਖੇ ਡਬਲ ਸਟੈਕ ਕੰਟੇਨਰਾਂ ਦੀ ਸਹੂਲਤ ਮਿਲਣ ਵੇਲੇ ਸਥਾਨਕ ਸਨਅਤ ਨੂੰ ਬਹੁਤ ਫਾਇਦਾ ਹੋਵੇਗਾ ਕਿਉਂ ਜੋ ਉਨ੍ਹਾਂ ਦਾ ਆਵਾਜਾਈ ਖਰਚਾ 33 ਫ਼ੀਸਦੀ ਤੱਕ ਘਟ ਜਾਵੇਗਾਜ਼ਿਕਰਯੋਗ ਹੈ ਕਿ ਇਸ ਵੇਲੇ ਸਾਹਨੇਵਾਲ ਵਿਖੇ ਇਨਟੈਗਰੇਟਿਡ ਕੰਟੇਨਰ ਡਿਪੂ ਮੌਜੂਦ ਹੈ ਜੋ ਕਿ ਸੂਬੇ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਕਾਰਜਸ਼ੀਲ ਹੈ ਅਤੇ ਕੰਟੇਨਰਾਂ ਦੀ ਭਾਰੀ ਆਵਾਜਾਈ ਕਾਰਨ ਇਹ ਆਪਣੀ ਸਮਰਥਾ ਨਾਲੋਂ ਕਿਤੇ ਜ਼ਿਆਦਾ ਕੰਮ ਕਰ ਰਿਹਾ ਹੈ ਜਿਸ ਕਾਰਨ ਇੱਕ ਲੱਖ ਤੋਂ ਵੱਧ ਕੰਟੇਨਰ ਸੜਕਾਂ ਰਾਹੀਂ ਭੇਜੇ ਜਾ ਰਹੇ ਹਨ
ਮੀਟਿੰਗ ਵਿੱਚ ਹਿੱਸਾ ਲੈਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਖਾਸ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਪੰਜਾਬ ਫਾਇਨਾਂਸ ਕਾਰਪੋਰੇਸ਼ਨ ਅਤੇ ਪੰਜਾਬ ਐਗਰੋ ਇੰਡਸਟਰੀਅਲ ਕਾਰਪੋਰੇਸ਼ਨ ਰਾਹੀਂ ਪਾਏ ਗਏ ਹਿੱਸੇ ਨੂੰ ਨਾਮੀ ਐਸਿਟਸ ਰੀ-ਕੰਸਟ੍ਰਕਸ਼ਨ ਕੰਪਨੀਆਂ ਰਾਹੀਂ 31 ਮਾਰਚ, 2013 ਤੱਕ ਮੁੜ ਵਸੂਲਿਆ ਜਾਵੇਉਪ ਮੁੱਖ ਮੰਤਰੀ ਨੇ ਸੂਬੇ ਦੇ ਸਨਅਤ ਵਿਭਾਗ ਨੂੰ ਵੀ ਨਿਰਦੇਸ਼ ਦਿੱਤਾ ਕਿ ਸਨਅਤਕਾਰਾਂ ਵਲੋਂ ਭੇਜੇ ਗਏ ਕੋਈ ਵੀ ਪ੍ਰਾਜੈਕਟ ਦੇ ਪ੍ਰਸਤਾਵ ਨੂੰ ਪ੍ਰਾਜੈਕਟ ਅਪਰੂਵਲ ਬੋਰਡ ਦੀ ਪ੍ਰਵਾਨਗੀ ਲਈ ਇੱਕ ਹਫ਼ਤੇ ਦੇ ਵਿੱਚ ਵਿੱਚ ਭੇਜਿਆ ਜਾਵੇ ਜਾਂ ਫਿਰ ਹਰ ਤਿੰਨ ਮਹੀਨਿਆਂ ਬਾਅਦ ਲਾਜ਼ਮੀ ਤੌਰ 'ਤੇ ਹੋਣ ਵਾਲੀ ਬੋਰਡ ਦੀ ਬੈਠਕ ਵਿੱਚ ਰੱਖਿਆ ਜਾਵੇ ਜਾਂ ਫਿਰ ਇਨ੍ਹਾਂ ਦੋਵਾਂ ਵਿਚੋਂ ਜੋ ਵੀ ਪਹਿਲਾਂ ਹੋਵੇ ਉਸ ਵਿੱਚ ਰੱਖਿਆ ਜਾਵੇ
 
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਸੂਬਾ ਸਰਕਾਰ ਵਲੋਂ ਪੰਜਾਬ ਇਨਫੋਟੈਕ ਦੇ 15.2 ਫ਼ੀਸਦੀ ਹਿੱਸੇ ਦੇ ਰੂਪ ਵਿੱਚ ਓਰੀਐਂਟ ਕਰਾਫ਼ਟ ਫ਼ੈਸ਼ਨ ਟੈਕਨਾਲੋਜੀਜ਼ ਲਿਮਟਡ ਜੋ ਕਿ ਪਹਿਲਾਂ ਫੂਜਿਤਸੂ ਇੰਡੀਆ ਟੈਲੀਕਾਮ ਦੇ ਨਾਂ ਨਾਲ ਜਾਣੀ ਜਾਂਦੀ ਸੀ ਵਿੱਚ ਕੀਤੇ ਗਏ ਨਿਵੇਸ਼ 'ਤੇ ਵਧੀਆ ਰਿਟਰਨ ਲੈਣ ਲਈ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਸਨਅਤ ਅਤੇ ਪ੍ਰਮੁੱਖ ਸਕੱਤਰ ਆਈ.ਟੀ. ਨਾਲ ਮੀਟਿੰਗ ਕਰਕੇ ਇੱਕ ਖਾਸ ਮਸੌਦਾ ਤਿਆਰ ਕਰਨਗੇ
ਪੰਜਾਬ ਵੈਂਚਰ ਕੈਪੀਟਲ ਲਿਮਟਡ ਫੰਡ ਦੇ ਬਾਰੇ ਗੱਲਬਾਤ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਪੰਜਾਬ ਇਨਫੋਟੈਕ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਇਸ ਟਰੱਸਟ ਨੂੰ ਭੰਗ ਕਰਨ ਲਈ ਅਤੇ ਪੰਜਾਬ ਵੈਂਚਰ ਕੈਪੀਟਲ ਲਿਮਟਡ ਅਤੇ ਪੰਜਾਬ ਵੈਂਚਰ ਇਨਵੈਸਟਰਜ਼ ਟਰੱਸਟ ਲਿਮਟਡ ਨੂੰ ਬੰਦ ਕਰਨ ਲਈ ਕਾਰਜ ਆਰੰਭਣਗੇ
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਪੰਜਾਬ ਐਗਰੋ ਜੂਸ ਲਿਮਟਡ ਦੇ ਹੁਸ਼ਿਆਰਪੁਰ ਅਤੇ ਜਲੰਧਰ ਵਿਖੇ ਸਥਿਤ ਜੂਸ ਪਲਾਂਟਾਂ ਦੇ ਵਿੱਚ 100 ਫ਼ੀਸਦੀ ਅੱਪਨਿਵੇਸ਼ ਕਰਨ ਲਈ ਜੂਸ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵੱਡੇ ਉਦਯੋਗਾਂ ਨੂੰ ਇਸ ਪਲਾਂਟ ਨੂੰ ਚਾਲੂ ਕਰਨ ਲਈ ਲਾਮਬੰਦ ਕੀਤਾ ਜਾਵੇ
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਵਿਅਕਤੀਆਂ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ, ਸ਼੍ਰੀ ਪਰਮਿੰਦਰ ਸਿੰਘ ਢੀਂਡਸਾ, ਮੁੱਖ ਸਕੱਤਰ ਸ਼੍ਰੀ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਜੀ.ਐਸ. ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਵਿੱਤ, ਪਲਾਨਿੰਗ ਅਤੇ ਅੱਪਨਿਵੇਸ਼ ਸ਼੍ਰੀ ਸਤੀਸ਼ ਚੰਦਰਾ, ਸਕੱਤਰ-ਕਮ-ਡਾਇਰੈਕਟਰ ਇੰਡਸਟਰੀਜ਼ ਅਤੇ ਕਾਮਰਸ ਸ਼੍ਰੀ ਵਿਕਾਸ ਪ੍ਰਤਾਪ, ਐਮ.ਡੀ. ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਸ਼੍ਰੀ ਕਿਰਨਦੀਪ ਸਿੰਘ ਭੁੱਲਰ ਅਤੇ ਐਮ.ਡੀ. ਕੋਨਵੇਅਰ ਸ਼੍ਰੀ ਏ.ਐਸ. ਬੈਂਸ ਹਾਜ਼ਰ ਸਨ


No comments:

Post a Comment