Wednesday, 28 November 2012

ਬਾਦਲ ਵੱਲੋਂ ਝਾਰਖੰਡ ਦੇ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਪੰਜਾਬ ਲਈ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਮੰਗ


  • ਅਰਜਨ ਮੁੰਡਾ ਨੂੰ ਸਿਆਸੀ ਸੰਘਰਸ਼ ਛੇਤੀ ਸਲੁਝਾਉਣ ਲਈ ਆਖਿਆ
ਚੰਡੀਗੜ੍ਹ, 28 ਨਵੰਬਰ - ਸੂਬੇ ਲਈ ਝਾਰਖੰਡ ਤੋਂ ਕੋਲੇ ਦੀ ਸਪਲਾਈ ਰੁਕਣ ਨਾਲ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਝਾਰਖੰਡ ਵਿੱਚ ਆਪਣੇ ਹਮਰੁਤਬਾ ਸ੍ਰੀ ਅਰਜੁਨ ਮੁੰਡਾ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸੂਬੇ ਵਿੱਚ ਚੱਲ ਰਹੇ ਸਿਆਸੀ ਸੰਘਰਸ਼ ਕਾਰਨ ਬਣੀ ਰੁਕਾਵਟ ਨੂੰ ਛੇਤੀ ਤੋਂ ਛੇਤੀ ਹੱਲ ਕਰਵਾ ਕੇ ਕੋਲੇ ਦੀ ਸਪਲਾਈ ਫੌਰੀ ਬਹਾਲ ਕੀਤੀ ਜਾਵੇ ਤਾਂ ਕਿ ਸੂਬੇ ਦੇ ਥਰਮਲ ਪਲਾਂਟਾਂ ਦੇ ਬੰਦ ਹੋਣ ਨੂੰ ਟਾਲਿਆ ਜਾ ਸਕੇ
      ਝਾਰਖੰਡ ਦੇ ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਸ. ਬਾਦਲ ਨੇ ਆਖਿਆ ਕਿ ਉਹ ਆਪਣੇ ਪ੍ਰਭਾਵ ਰਾਹੀਂ ਇਸ ਮਸਲੇ ਨੂੰ ਜਲਦੀ ਸੁਲਝਾਉਣ ਤਾਂ ਕਿ ਪੰਜਾਬ ਨੂੰ ਕੋਲੇ ਦੀ ਨਿਰਵਿਘਨ ਸਪਲਾਈ ਬਣੀ ਰਹੇ ਜੋ ਇਸ ਵੇਲੇ ਚੱਲ ਰਹੇ ਸਿਆਸੀ ਸੰਘਰਸ਼ ਕਾਰਨ ਪ੍ਰਭਾਵਿਤ ਹੋਈ ਹੈ
      ਇਹ ਜ਼ਿਕਰਯੋਗ ਹੈ ਕਿ ਸਾਲ 2002 ਵਿੱਚ ਝਾਰਖੰਡ ਦੇ ਜ਼ਿਲ੍ਹਾ ਪਾਕੁਰ ਵਿੱਚ ਪਛਵਾੜਾ (ਸੈਂਟਰਲ) ਕੋਲ ਖਾਣ ਪੰਜਾਬ ਰਾਜ ਬਿਜਲੀ ਬੋਰਡ (ਜੋ ਹੁਣ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ ਹੈ) ਨੂੰ ਅਲਾਟ ਕੀਤਾ ਗਿਆ ਸੀ ਜੋ ਇਸ ਵੇਲੇ ਪੰਜਾਬ ਰਾਜ ਬਿਜਲੀ ਨਿਗਮ ਦੇ ਸਾਂਝੇ ਉੱਦਮ ਵਾਲੀ ਪੇਨਮ ਕੋਲ ਮਾਈਨਜ਼ ਲਿਮਟਡ ਅਤੇ ਏਮਟਾ ਕੋਲ ਲਿਮਟਡ ਵੱਲੋਂ ਚਲਾਈ ਜਾ ਰਹੀ ਹੈ
      ਸ. ਬਾਦਲ ਨੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਕੋਲ ਬਲਾਕ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਵੱਡੀ ਲੋੜ ਪੂਰੀ ਹੁੰਦੀ ਹੈਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਦੇ ਥਰਮਲ ਪਲਾਂਟ ਰੋਜ਼ਾਨਾ 5 ਤੋਂ 6 ਰੈਕ ਹਾਸਲ ਕਰਦੇ ਹਨ ਪਰ ਹਾਲ ਹੀ ਵਿੱਚ ਸਥਾਨਕ ਪੱਧਰ 'ਤੇ ਸੰਘਰਸ਼ ਚੱਲਣ ਕਾਰਨ ਸਪਲਾਈ ਵਿੱਚ ਵਿਘਨ ਪਿਆ ਹੈਉਨ੍ਹਾਂ ਕਿਹਾ ਕਿ ਪੇਨਮ ਕੋਲ ਮਾਈਨਜ਼ ਲਿਮਟਡ ਨੇ 16 ਨਵੰਬਰ ਨੂੰ ਜਾਣਕਾਰੀ ਦਿੱਤੀ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਬਾਬੂ ਲਾਲ ਮਰਾਂਡੀ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸਟੀਫਨ ਮਰਾਂਡੀ ਤੇ ਆਪਣੇ ਸਮਰਥਕਾਂ ਨਾਲ ਕੋਲ ਖਾਣ ਬਲਾਕ ਨੂੰ ਜਾਂਦੇ ਰਸਤੇ 'ਤੇ ਧਰਨਾ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਖਾਣ ਵਾਲੇ ਸਥਾਨ ਤੋਂ ਪਾਕੁਰ ਦੇ ਰੇਲਵੇ ਸਟੇਸ਼ਨ ਨੂੰ ਕੋਲੇ ਲਿਜਾਣ ਵਿੱਚ ਰੁਕਵਾਟ ਬਣੀ ਹੋਈ ਹੈਸੰਘਰਸ਼ਕਾਰੀਆਂ ਨੇ 20 ਨਵੰਬਰ ਦੀ ਰਾਤ ਤੋਂ ਪਾਕੁਰ ਰੇਲਵੇ ਸਟੇਸ਼ਨ ਵਾਲੇ ਪਾਸੇ ਵੀ ਧਰਨਾ ਲਾ ਦਿੱਤਾ ਹੈ ਜਿਸ ਨਾਲ ਰੇਲਵੇ ਰਾਹੀਂ ਕੋਲੇ ਦੀ ਸਪਲਾਈ ਵੀ ਰੁਕ ਗਈ ਹੈ
      ਮੁੱਖ ਮੰਤਰੀ ਨੇ ਕਿਹਾ ਕਿ ਕੋਲੇ ਦੀ ਖਾਣ ਵਾਲੇ ਜਾਂਦੇ ਰਾਹ ਰੁਕ ਜਾਣ ਕਾਰਨ ਖਣਨ ਲਈ ਆਵਾਜਾਈ ਵਾਸਤੇ ਡੀਜ਼ਲ ਨਹੀਂ ਮਿਲ ਸਕਿਆ ਜਿਸ ਕਾਰਨ ਕੰਮ ਵਿੱਚ ਰੁਕਾਵਟ ਆ ਗਈ ਹੈਉਨ੍ਹਾਂ ਅੱਗੇ ਕਿਹਾ ਕਿ ਪੇਨਮ ਕੰਪਨੀ ਨੇ ਦੱਸਿਆ ਕਿ ਕੰਪਨੀ ਵੱਲੋਂ ਮੁੜ ਵਸੇਬਾ ਪੈਕੇਜ ਦੇਣ ਨਾਲ ਪ੍ਰਾਜੈਕਟ ਤੋਂ ਪ੍ਰਭਾਵਿਤ ਲੋਕ ਅਤੇ ਸਥਾਨਕ ਵਾਸੀ ਬੇਹੱਦ ਖੁਸ਼ ਅਤੇ ਸੰਤੁਸ਼ਟ ਹਨਸ. ਬਾਦਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਸ੍ਰੀ ਮਰਾਂਡੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਕੰਪਨੀ ਨੇ ਭਾਰਤ ਸਰਕਾਰ ਦੀ ਖਣਨਾਂ ਦੇ ਕੰਮਕਾਜ ਦਾ ਨਿਰੀਖਣ ਕਰਨ ਵਾਲੀ ਕਮੇਟੀ ਵੱਲੋਂ ਨਿਰੀਖਣ ਤੋਂ ਬਾਅਦ ਹੀ ਸੂਬਾ ਅਤੇ ਕੇਂਦਰ ਸਰਕਾਰਾਂ ਵੱਲੋਂ ਪ੍ਰਵਾਨਗੀ ਦੇਣ 'ਤੇ ਪੁਨਰਵਾਸ ਪੈਕੇਜ ਦਿੱਤਾ ਸੀ
      ਮੁੱਖ ਮੰਤਰੀ ਨੇ ਕਿਹਾ ਕਿ ਪੇਨਮ ਕੰਪਨੀ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸ੍ਰੀ ਬਾਬੂ ਲਾਲ ਮਰਾਂਡੀ ਦੇ ਸਾਰੇ ਭਰਮ-ਭੁਲੇਖੇ ਦੂਰ ਕਰਨ ਦੇ ਯਤਨ ਕੀਤੇ ਗਏ ਜਿਸ ਵਿੱਚ ਅਜੇ ਤੱਕ ਸਫਲਤਾ ਨਹੀਂ ਮਿਲੀ

No comments:

Post a Comment