Friday, 23 November 2012

ਸੁਖਬੀਰ ਸਿੰਘ ਬਾਦਲ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਨਿਵੇਸ਼ ਲਈ ਪ੍ਰੇਰਣਗੇ

•        ਰਾਜ ਦੇ ਸਰਬਪੱਖੀ ਵਿਕਾਸ ਅਤੇ ਭਵਿੱਖੀ ਯੋਜਨਾਵਾਂ ਬਾਰੇ ਕੀਤੀ ਜਾਵੇਗੀ ਪੇਸ਼ਕਾਰੀ   
•        
ਪੰਜਾਬ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਮੁਕੰਮਲ ਸੁਰੱਖਿਆ ਨੂੰ ਬਣਾਏਗਾ   
•        
ਪ੍ਰਵਾਸੀ ਭਾਰਤੀਆਂ ਲਈ ਵਿਆਪਕ ਪੈਕੇਜ ਨੂੰ ਦਿੱਤਾ ਅੰਤਿਮ ਰੂਪ   
•        
ਪ੍ਰਵਾਸੀ ਭਾਰਤੀਆਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਨੂੰਨੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ   
•        
ਮੋਹਾਲੀ ਵਿਖੇ ਬਣੇਗਾ ਪ੍ਰਵਾਸੀ ਭਾਰਤੀ ਭਵਨ   
ਚੰਡੀਗੜ੍ਹ, ਨਵੰਬਰ
23: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੰਜਾਬ ਸਰਕਾਰ ਵਲੋਂ 3 ਤੋਂ 5 ਜਨਵਰੀ, 2013 ਤੱਕ ਕਰਵਾਏ ਜਾ ਰਹੇ

ਤਿੰਨ ਦਿਨਾਂ ਪ੍ਰਵਾਸੀ ਭਾਤਰੀ ਸੰਮੇਲਨ ਦੇ ਮੰਚ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਪਿਛਲੇ 6 ਸਾਲਾਂ ਦੌਰਾਨ ਆਰੰਭੇ ਅਤੇ ਮੁਕੰਮਲ ਕੀਤੇ ਗਏ ਬੇਮਿਸਾਲ ਵਿਕਾਸ ਕਾਰਜਾਂ ਅਤੇ ਰਾਜ ਸਰਕਾਰ ਦੇ ਅਗਲੇ 20 ਸਾਲਾਂ ਲਈ ਵਿਕਾਸ ਦੇ ਸੰਕਲਪ ਨੂੰ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਅੱਗੇ ਰੱਖਿਆ ਜਾਵੇਗਾਸ. ਬਾਦਲ, ਜੋ ਕਿ ਰਾਜ ਦੇ ਨਿਵੇਸ਼ ਪ੍ਰੋਤਸਾਹਨ ਮੰਤਰੀ ਵੀ ਹਨ, ਇਸ ਮੌਕੇ ਵਿਦੇਸ਼ੀ ਨਿਵੇਸ਼ਕਾਂ ਨੂੰ ਅਗਲੇ ਦਹਾਕੇ ਦੌਰਾਨ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਣਨ ਜਾ ਰਹੇ ਪੰਜਾਬ ਵਿਖੇ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੇ
ਅੱਜ ਇਥੇ ਪ੍ਰਵਾਸੀ ਭਾਰਤੀ ਸੰਮੇਲਨ ਲਈ ਉਚ ਤਾਕਤੀ ਅਤੇ ਪ੍ਰਬੰਧਕੀ, ਦੋਵੇਂ ਕਮੇਟੀਆਂ ਦੀ ਸਾਂਝੀ ਮੀਟਿੰਗ ਉਪ ਮੁੱਖ ਮੰਤਰੀ ਸ. ਬਾਦਲ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਾਜ ਅੰਦਰ ਪਹਿਲੀ ਵਾਰ ਕਰਵਾਏ ਜਾ ਰਹੇ ਇਸ ਤਿੰਨ ਦਿਨਾਂ ਸੰਮੇਲਨ ਲਈ ਵੱਖ ਵੱਖ ਵਿਭਾਗਾਂ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਵੇਰਵੇ ਦਿੱਤੇ ਗਏਸ. ਬਾਦਲ ਨੇ ਕਿਹਾ ਕਿ ਇਸ ਤਿੰਨ ਦਿਨਾਂ ਸੰਮੇਲਨ ਨੂੰ ਕਰਵਾਉਣ ਦਾ ਮੰਤਵ ਇਹ ਹੈ ਕਿ ਅਸੀਂ ਵੱਖ ਵੱਖ ਦੇਸ਼ਾਂ ਵਿਚ ਚੁੱਣੇ ਗਏ ਪੰਜਾਬੀ ਪ੍ਰਤੀਨਿਧਾਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕਰ ਸਕੀਏ ਤਾਂ ਜੋ ਉਹ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਰਾਜ ਸਰਕਾਰ ਦੇ ਧਿਆਨ ਵਿਚ ਲਿਆਉਣ ਅਤੇ ਰਾਜ ਸਰਕਾਰ ਉਨ੍ਹਾਂ ਮੁਸ਼ਕਲਾਂ ਦੇ ਨਿਪਟਾਰੇ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੰਮੇਲਨ ਦੇ ਆਖਰੀ ਦਿਨ ਐਲਾਨ ਕਰ ਸਕੇਉਨ੍ਹਾਂ ਕਿਹਾ ਕਿ ਸੰਮੇਲਨ ਦਾ ਦੂਸਰਾ ਦਿਨ ਪ੍ਰਵਾਸੀ ਭਾਰਤੀ ਮੀਡੀਆ ਦੀਆਂ ਸਮੱਸਿਆਵਾਂ ਨੂੰ ਸਮਝਣ ਪ੍ਰਤੀ ਸਮਰਪਿਤ ਹੋਵੇਗਾ ਅਤੇ ਰਾਜ ਸਰਕਾਰ ਵਲੋਂ ਆਪਣਾ ਸੰਦੇਸ਼ ਪ੍ਰਵਾਸੀ ਭਾਰਤੀ ਮੀਡੀਆ ਵਿਚ ਲਿਜਾਣ ਲਈ ਯੋਜਨਾਬੰਦੀ ਕੀਤੀ ਜਾਵੇਗੀਉਨ੍ਹਾਂ ਦੱਸਿਆ ਕਿ ਪਹਿਲੇ ਦੋ ਦਿਨ ਸੰਮੇਲਨ ਚੰਡੀਗੜ੍ਹ ਵਿਖੇ ਹੋਵੇਗਾ ਅਤੇ ਆਖਰੀ ਦਿਨ ਜਲੰਧਰ ਵਿਖੇ ਹੋਵੇਗਾ
ਸ. ਬਾਦਲ ਨੇ ਸ਼੍ਰੀਮਤੀ ਗੁਰਪ੍ਰੀਤ ਦਿਓ, ਆਈ.ਜੀ./ਪ੍ਰਵਾਸੀ ਭਾਰਤੀ ਮਾਮਲੇ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਵਾਸੀ ਭਾਰਤੀਆਂ ਦੀ ਜਾਇਦਾਦਾਂ ਦੀ ਰਾਖੀ ਲਈ ਇੱਕ ਅਜਿਹੀ ਯੋਜਨਾ ਨੂੰ ਤਿਆਰ ਕਰਨ ਜਿਸ ਤਹਿਤ ਪ੍ਰਵਾਸੀ ਭਾਰਤੀ ਬਾਹਰ ਜਾਣ ਸਮੇਂ ਆਪਣੀ ਜਾਇਦਾਦ ਸਬੰਧੀ ਜਾਣਕਾਰੀ ਇਲਾਕੇ ਦੇ ਐਸ.ਐਚ.ਓ ਨੂੰ ਦੇਣ ਅਤੇ ਉਹ ਉਨ੍ਹਾਂ ਜਾਇਦਾਦਾਂ 'ਤੇ ਕਿਸੇ ਕਿਸਮ ਦੇ ਨਾਜਾਇਜ ਕਬਜ਼ੇ ਜਾਂ ਖਰੀਦੋ ਫਰੋਖਤ ਨੂੰ ਰੋਕਣ ਅਤੇ ਕਿਸੇ ਕੁਤਾਹੀ ਲਈ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾ ਸਕੇਸ. ਬਾਦਲ ਨੇ ਗ੍ਰਹਿ ਅਤੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਮਾਨਵੀ ਤਸਕਰੀ ਕਾਨੂੰਨ, ਪ੍ਰਵਾਸੀ ਭਾਰਤੀਆਂ ਦੇ ਵਿਆਹਾਂ ਦੀ ਲਾਜ਼ਮੀ ਰਜਿਸਟਰੇਸ਼ਨ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਨੂੰ ਕਿਰਾਏਦਾਰਾਂ ਤੋਂ ਖਾਲ ਕਰਵਾਉਣ ਸਬੰਧੀ ਬਿਲ ਪੰਜਾਬ ਵਿਧਾਨ ਸਭਾ ਦੇ ਦਸੰਬਰ ਮਹੀਨੇ ਵਿਚ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਲਿਆਉਣ ਤਾਂ ਜੋ ਪ੍ਰਵਾਸੀ ਭਾਰਤੀ ਸੰਮੇਲਨ ਤੋਂ ਪਹਿਲਾਂ ਇਨ੍ਹਾਂ ਕਾਨੂੰਨਾਂ ਨੂੰ ਨੋਟੀਫਾਈ ਕੀਤਾ ਜਾ ਸਕੇਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੁੱਡਾ ਮੋਹਾਲੀ ਵਿਖੇ ਪ੍ਰਵਾਸੀ ਭਾਰਤੀ ਭਵਨ ਲਈ ਢੁੱਕਵੀਂ ਜਗ੍ਹਾ ਅਲਾਟ ਕਰੇਗਾ ਅਤੇ ਸੰਮੇਲਨ ਦੌਰਾਨ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾਮੀਟਿੰਗ ਵਿਚ ਸੰਮੇਲਨ ਦੌਰਾਨ ਪਤਵੰਤੇ ਮਹਿਮਾਨਾਂ ਨੂੰ ਵਿਰਾਸਤ-ਏ-ਖਾਲਸਾ ਅਤੇ ਬਾਬਾ ਬੰਦਾ ਬਹਾਦਰ ਯਾਦਗਾਰ ਦਿਖਾਉਣ ਦਾ ਫੈਸਲਾ ਕੀਤਾ ਗਿਆ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਖਦੇਵ ਸਿੰਘ ਢੀਂਡਸਾ, ਐਮ.ਪੀ., ਸ਼੍ਰੀ ਬਿਕਰਮ ਸਿੰਘ ਮਜੀਠੀਆ, ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਸ਼੍ਰੀ ਸਿਕੰਦਰ ਸਿੰਘ ਮਲੂਕਾ, ਸਿੱਖਿਆ ਮੰਤਰੀ, ਸ਼੍ਰੀ ਸਰਵਣ ਸਿੰਘ ਫਿਲੌਰ, ਸੈਰ ਸਪਾਟਾ ਮੰਤਰੀ, ਸ਼੍ਰੀ ਅਜੀਤ ਸਿੰਘ ਕੋਹਾੜ, ਟਰਾਂਸਪੋਰਟ ਮੰਤਰੀ, ਸ਼੍ਰੀ ਸੁਰਜੀਤ ਸਿੰਘ ਰੱਖੜਾ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਸ਼੍ਰੀ ਸ਼ਰਨਜੀਤ ਸਿੰਘ ਢਿਲੋਂ, ਲੋਕ ਨਿਰਮਾਣ ਮੰਤਰੀ, ਸ਼੍ਰੀ ਸੋਹਣ ਸਿੰਘ ਠੰਡਲ, ਸ਼੍ਰੀਮਤੀ ਮੋਹਿੰਦਰ ਕੌਰ ਜੋਸ਼ ਅਤੇ ਸ਼੍ਰੀ ਮਨਤਾਰ ਸਿੰਘ ਬਰਾੜ (ਸਾਰੇ ਮੁੱਖ ਸੰਸਦੀ ਸਕੱਤਰ), ਸ਼੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਸ਼੍ਰੀ ਕਮਲ ਸ਼ਰਮਾ, ਦੋਵੇਂ ਸਲਾਹਕਾਰ/ਮੁੱਖ ਮੰਤਰੀ, ਸ਼੍ਰੀ ਪਰਗਟ ਸਿੰਘ, ਸ਼੍ਰੀ ਗੁਰਪਰਤਾਪ ਸਿੰਘ ਵਡਾਲਾ, ਸ਼੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਅਤੇ ਸ਼੍ਰੀ ਦਰਸ਼ਨ ਸਿੰਘ ਸ਼ਿਵਾਲਿਕ, ਸਾਰੇ ਵਿਧਾਇਕ, ਪ੍ਰਮੁੱਖ ਤੌਰ 'ਤੇ ਹਾਜ਼ਰ ਸਨ

No comments:

Post a Comment