Tuesday, 20 November 2012

ਸੁਖਬੀਰ ਤੇ ਮਜੀਠੀਆ ਵੱਲੋਂ ਰਾਜੀਵ ਭਾਸਕਰ ਦੇ ਪਿਤਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ

ਚੰਡੀਗੜ੍ਹ, 20 ਨਵੰਬਰ - ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ  ਜਲੰਧਰ ਤੋਂ ਹਿੰਦੁਸਤਾਨ ਟਾਇਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ ਰਾਜੀਵ ਭਾਸਕਰ ਦੇ ਪਿਤਾ ਸ੍ਰੀ ਬ੍ਰਿਜ ਭੂਸ਼ਣ (80)  ਜਿਨ੍ਹਾਂ ਦਾ ਮੰਗਲਵਾਲ ਸਵੇਰ ਫਰੀਦਾਬਾਦ ਵਿਖੇ ਦਿਹਾਂਤ ਹੋ ਗਿਆ ਸੀ, ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। 
ਇਕ ਸ਼ੋਕ ਸੁਨੇਹੇ ਵਿੱਚ ਉਨ੍ਹਾਂ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਅਤੇ ਪਿੱਛੇ ਪਰਿਵਾਰ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਸਹਿਣ ਦੀ ਸਮਰਥਾ ਬਖਸ਼ਣ।

No comments:

Post a Comment