- ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਹਾਰਪਰ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਨਿੱਘਾ ਸਵਾਗਤ
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਹਾਰਪਰ ਨਾਲ 32 ਮੈਂਬਰੀ ਡੈਲੀਗੇਸ਼ਨ ਸੀ ਜਿਸ ਵਿੱਚ ਟਿਮ ਉਪੱਲ ਅਤੇ ਬਲਜੀਤ ਸਿੰਘ ਗੌਸਲ ਦੋਨੋਂ ਮੰਤਰੀ ਅਤੇ ਐਮ.ਪੀ. ਮੀਨਾ ਗਰੇਵਾਲ , ਐਮ.ਪੀ. ਦੀਪਕ ਓਬਰਾਏ, ਐਮ.ਪੀ.ਪਰਾਨ ਗਿੱਲ ਅਤੇ ਵੱਖ-ਵੱਖ ਖੇਤਰਾਂ ਦੇ ਉਘੇ ਵਿਅਕਤੀ ਖਾਸ ਤੌਰ 'ਤੇ ਕੈਨੇਡਾ ਵਿੱਚ ਵਸੇ ਪੰਜਾਬ ਦੇ ਵਿਸ਼ੇਸ਼ ਵਿਅਕਤੀ ਸ਼ਾਮਲ ਸਨ। ਮੁੱਖ ਮੰਤਰੀ ਸ: ਬਾਦਲ ਪ੍ਰਧਾਨ ਮੰਤਰੀ ਹਾਰਪਰ ਅਤੇ ਉਨ੍ਰਾਂ ਦੀ ਧਰਮ ਪਤਨੀ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਕੰਪਲੈਕਸ ਗਏ। ਸ਼੍ਰੀ ਹਾਰਪਰ ਨੇ ਵਿਰਾਸਤ-ਏ-ਖਾਲਸਾ ਵਿੱਚ ਡੂੰਘੀ ਦਿਲਚਸਪੀ ਵਿਖਾਈ ਅਤੇ ਪੰਜਾਬ ਸਰਕਾਰ ਦੇ ਪੰਜ ਸੌ ਸਾਲਾ ਸਿੱਖ ਇਤਿਹਾਸ ਨੂੰ ਇੱਕ ਅਦਭੁੱਤ ਯਾਦਗਾਰ ਰਾਹੀਂ ਖੂਬਸੂਰਤ ਢੰਗ ਨਾਲ ਵਿਖਾਉਣ ਦੇ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ। ਯਾਦਗਾਰੀ ਸਥਾਨ 'ਤੇ ਮੁੱਖ ਮੰਤਰੀ ਨੇ ਸ਼੍ਰੀ ਹਾਰਪਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ, ਸ਼ਾਲ ਅਤੇ ਸ਼੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ।
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜੱਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਤਰਲੋਚਨ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਸਟੀਫਨ ਹਾਰਪਰ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਲੌਰੀਨ ਨੂੰ ਮੁੱਖ ਮੰਤਰੀ ਸ: ਬਾਦਲ ਦੀ ਹਾਜਰੀ ਵਿੱਚ ਸਿਰੋਪਾਓ ਭੇਂਟ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ਼੍ਰੀ ਦਲਮੇਘ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਇਸ ਮੌਕੇ ਸਿੱਖ ਇਨਸਾਈਕਲੋਪੀਡੀਆ ਦਾ ਸੈਟ, ਸ਼੍ਰੀ ਸਾਹਿਬ, ਸਿਰੋਪਾਓ ਅਤੇ ਸ਼ਾਲ ਭੇਂਟ ਕੀਤਾ। ਸ਼੍ਰੀ ਹਾਰਪਰ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਆਪਣੀ ਯਾਤਰਾ ਨੂੰ ਇੱਕ ਅਦਭੁੱਤ ਤਜਰਬਾ ਆਖਿਆ ਅਤੇ ਕਿਹਾ ਕਿ ਉਹ ਆਪਣੀ ਪਹਿਲੀ ਯਾਤਰਾ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਆ ਚੁੱਕੇ ਹਨ।
ਬਾਅਦ ਵਿੱਚ ਵਿਰਾਸਤ-ਏ-ਖਾਲਸਾ ਕੰਪਲੈਕਸ ਦੇ ਐਮਪ ਥੀਏਟਰ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਸਟੀਫਨ ਹਾਰਪਰ ਨੇ ਕਿਹਾ ਕਿ ਉਨ੍ਹਾਂ ਦੀ ਭਾਰਤ ਦੀ ਇਹ ਯਾਤਰਾ ਦੋਨਾਂ ਦੇਸ਼ਾਂ ਦੀਆਂ ਭਵਿੱਖੀ ਚਣੋਤੀਆਂ ਨੂੰ ਹੱਲ ਕਰਨ ਵਿੱਚ ਸਹਾਈ ਹੋਵੇਗੀ।
ਇਸ ਮੌਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ,ਮੁੱਖ ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ , ਡਾ: ਦਲਜੀਤ ਸਿੰਘ ਚੀਮਾ ਐਮ.ਐਲ.ਏ. ਰੂਪਨਗਰ,ਸ਼੍ਰੀ ਐਸ.ਐਸ.ਚੰਨੀ ਪ੍ਰਮੁੱਖ ਸਕੱਤਰ ਸਭਿਆਚਾਰਕ ਮਾਮਲੇ, ਸ਼੍ਰੀ ਐਸ.ਕੇ.ਸੰਧੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ਼੍ਰੀ ਕਰਮਜੀਤ ਸਿੰਘ ਸਰਾਂ ਨਿਰਦੇਸ਼ਕ ਸਭਿਆਚਾਰਕ ਮਾਮਲੇ ਅਤੇ ਸੀ.ਈ.ਓ. ਵਿਰਾਸਤ-ਏ-ਖਾਲਸਾ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ, ਸ਼੍ਰੀ ਹਰਦੀਪ ਸਿੰਘ ਢਿੱਲੋਂ ਵਧੀਕ ਡੀ.ਜੀ.ਪੀ., ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਸ਼੍ਰੀ ਅਨੁਰਾਗ ਅਗਰਵਾਲ, ਸ਼੍ਰੀ ਆਰ.ਕੇ.ਜੈਸਵਾਲ ਡੀ.ਆਈ.ਜੀ., ਪੁਲਿਸ ਰੇਂਜ ਰੂਪਨਗਰ, ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ ਇੰਦਰਮੋਹਨ ਸਿੰਘ ਐਸ.ਐਸ.ਪੀ. ਰੂਪਨਗਰ, ਸ਼੍ਰੀ ਸੁੱਚਾ ਸਿੰਘ ਮਸਤ ਵਧੀਕ ਡਿਪਟੀ ਕਮਿਸ਼ਨਰ(ਜ), ਸ਼੍ਰੀ ਸੁਖਵਿੰਦਰ ਪਾਲ ਸਿੰਘ ਮਰਾੜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਅਮਰਜੀਤ ਸਿੰਘ ਸ਼ਾਹੀ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਰਾਵਿੰਦਰ ਕੁਮਾਰ ਐਸ.ਡੀ.ਐਮ. ਰੂਪਨਗਰ, ਸ਼੍ਰੀ ਪੁਨੀਤ ਗੋਇਲ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ, ਸ: ਅਮਰਜੀਤ ਸਿੰਘ ਚਾਵਲਾ ਮੈਂਬਰ ਐਸ.ਜੀ.ਪੀ.ਸੀ., ਪ੍ਰਿੰਸੀਪਲ ਸ਼ਵਿੰਦਰ ਸਿੰਘ, ਸ: ਗੁਰਿੰਦਰ ਸਿੰਘ ਗੋਗੀ, ਸਾਬਕਾ ਮੈਂਬਰ ਐਸ.ਜੀ.ਪੀ.ਸੀ. ਆਦਿ ਇੰਨ•ਾਂ ਮੌਕਿਆਂ 'ਤੇ ਹਾਜਰ ਸਨ।
No comments:
Post a Comment