- ਆਪਣੇ ਪਾਕਿ ਦੌਰੇ ਨੂੰ ਭਾਰਤ-ਪਾਕਿ ਸਬੰਧਾਂ ਵਿਚ ਇਤਿਹਾਸਕ ਕਦਮ ਦੱਸਿਆ
- ਸਾਂਝਾ ਸਨਅਤੀ ਜੋਨ ਦੋਹਾਂ ਪੰਜਾਬਾਂ ਦੀ ਤਕਦੀਰ ਬਦਲ ਸਕਦਾ ਹੈ
ਅਟਾਰੀ (ਅੰਮ੍ਰਿਤਸਰ), 9 ਨਵੰਬਰ : ਪੰਜਾਬ ਦੇ ਉਪ ਮੁੱਖ
ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪੰਜ ਦਿਨਾਂ ਪਾਕਿਸਤਾਨ ਦੌਰੇ ਨੂੰ ਇੱਕ ਇਤਿਹਾਸਕ
ਪਹਿਲ ਕਰਾਰ ਦਿੰਦਿਆਂ ਕਿਹਾ ਕਿ ਦੋਹਾਂ ਪੰਜਾਬਾਂ ਵਲੋਂ ਲਏ ਗਏ ਫੈਸਲੇ ਸਮੁੱਚੇ ਖਿੱਤੇ ਦੀ ਆਰਥਿਕ
ਦਸ਼ਾ ਨੂੰ ਬਦਲ ਕੇ ਰੱਖ ਦੇਣਗੇ। ਉਨ੍ਹਾਂਕਿਹਾ ਕਿ ਅਸੀਂ ਦੋਹਾਂ
ਪੰਜਾਬਾਂ ਦਰਮਿਆਨ ਆਪਸੀ ਵਪਾਰਕ ਸਹਿਯੋਗ ਵਧਾਉਣ ਦੀ ਠੋਸ ਨੀਂਹ ਰੱਖ ਦਿੱਤੀ ਹੈ ਅਤੇ ਹੁਣ ਦੋਹਾਂ
ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ 'ਤੇ ਇਸ ਗੱਲਬਾਤ ਨੂੰ
ਅੱਗੇ ਲਿਜਾਣ ਦੀ ਜਿੰਮੇਵਾਰੀ ਆਇਦ ਹੁੰਦੀ ਹੈ।
ਅੱਜ ਅਟਾਰੀ ਸਰਹੱਦ ਜ਼ਰੀਏ ਭਾਰਤ ਵਿਚ ਦਾਖਲ ਹੋਣ ਉਪਰੰਤ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਪਾਕਿਸਤਾਨੀ ਲੋਕਾਂ ਵਲੋਂ ਦਿਖਾਏ ਗਏ ਪਿਆਰ ਅਤੇ ਉਤਸ਼ਾਹ ਤੋਂ ਬੇਹੱਦ ਖੁਸ਼ ਹੋਏ ਹਨ ਅਤੇ ਉਨ੍ਹਾਂਨੂੰ ਉਮੀਦ ਤੋਂ ਕਿਤੇ ਵੱਧ ਪ੍ਰਾਪਤੀ ਹੋਈ ਹੈ। ਸ. ਬਾਦਲ ਨੇ ਕਿਹਾ ਕਿ ਦੋਵੇਂ ਪੰਜਾਬ ਆਪਸੀ ਵਪਾਰ, ਸੱਭਿਆਚਾਰ ਅਤੇ ਖੇਡ ਰਿਸ਼ਤਿਆਂ ਨੂੰ ਉਤਸ਼ਾਹਤ ਕਰਨ ਲਈ ਉਤਸੁਕ ਹਨ ਕਿਉਂਕਿ ਦੋਵੇਂ ਧਿਰਾਂ ਨੇ ਇਹ ਗੱਲ ਭਲੀ ਭਾਂਤ ਮਹਿਸੂਸ ਕਰ ਲਈ ਹੈ ਕਿ ਲੜਾਈ ਦੀ ਭਾਸ਼ਾ ਨਾਲੋਂ ਆਰਥਿਕ ਹਿੱਤਾਂ ਦੀ ਭਾਸ਼ਾ ਵਧੇਰੇ ਲਾਹੇਵੰਦ ਹੈ। ਉਹਨਾਂ ਕਿਹਾ ਕਿ ਵਾਹਘਾ ਸਰਹੱਦ ਖੁੱਲ੍ਹਣ ਅਤੇ ਇਸ ਨੂੰ ਛੇਤੀ ਹੀ ਪੂਰਨ ਬੰਦਰਗਾਹ ਦਾ ਦਰਜਾ ਮਿਲਣ ਦੀ ਸੰਭਾਵਨਾ ਨੂੰ ਦੇਖਦਿਆਂ ਦੋਵੇਂ ਪੰਜਾਬ ਜੇਕਰ ਰਲ ਕੇ ਕੰਮ ਕਰਨ ਤਾਂ ਇਸ ਵੱਡੇ ਆਰਥਿਕ ਮੌਕੇ ਦਾ ਭਾਰੀ ਫਾਇਦਾ ਲਿਆ ਜਾ ਸਕਦਾ ਹੈ।
ਪਾਕਿ ਦੌਰੇ ਦੌਰਾਨ ਲਏ ਗਏ ਫੈਸਲਿਆਂ ਬਾਰੇ ਸ. ਬਾਦਲ ਨੇ ਕਿਹਾ ਕਿ ਆਪਸੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਗਠਿਤ ਸਾਂਝੀ ਵਰਕਿੰਗ ਕਮੇਟੀ ਵਿਚ ਦੋਵੇਂ ਪੰਜਾਬਾਂ ਦੇ ਦਸ-ਦਸ ਮੈਂਬਰ ਹੋਣਗੇ ਅਤੇ ਅਸੀਂ ਵਪਾਰਕ ਅਤੇ ਸਨਅਤੀ ਰਿਸ਼ਤਿਆਂ ਨੂੰ ਵਧਾਉਣ ਲਈ ਇੱਕ ਖਰੜਾ ਤਿਆਰ ਕਰਾਂਗੇ। ਉਨ੍ਹਾਂਕਿਹਾ ਕਿ ਪਾਕਿ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ ਨੇ ਵੀ ਪੰਜਾਬ ਦੇ ਦੋਵੇਂ ਹਿੱਸਿਆਂ ਵਿਚ ਸਾਂਝੇ ਸਨਅਤੀ ਜੋਨਾਂ ਲਈ ਸਹਿਮਤੀ ਦਿੱਤੀ ਹੈ ਅਤੇ ਇਨ੍ਹਾਂ ਦੋਹਾਂ ਹਿੱਸਿਆਂ ਵਿਚ ਪੰਜਾਬੀ ਆਪਣੀਆਂ ਸਨਅਤਾਂ ਲਗਾ ਸਕਣਗੇ ਅਤੇ ਉਨ੍ਹਾਂ ਦੀ ਸਨਅਤ ਨੂੰ ਸਥਾਨਕ ਸਨਅਤ ਵਾਂਗ ਹੀ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹਨਾਂ ਵਪਾਰੀਆਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਲਾਹੌਰ ਅਤੇ ਅੰਮ੍ਰਿਤਸਰ ਵਿਖੇ ਵੀਜ਼ਾ ਕੌਂਸਲੇਟ ਖੋਲ੍ਹਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਪਾਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਕੌਮੀ ਸਰਕਾਰ ਨੂੰ ਹੁਸੈਨੀਵਾਲਾ ਅਤੇ ਸੁਲੇਮਾਨਕੀ ਸਰਹੱਦਾਂ ਵੀ ਖੋਲ੍ਹਣ ਲਈ ਮਨਾਉਣ ਕਿਉਂਕਿ ਦੋਹਾਂ ਦੇਸ਼ਾਂ ਵਿਚ ਵਪਾਰ ਵਿਚ ਹੋਣ ਵਾਲੇ ਵਾਧੇ ਉਪਰੰਤ ਅਜਿਹੀ ਵਿਵਸਥਾ ਨਾਲ ਹੀ ਸੁਚਾਰੂ ਵਪਾਰਕ ਸਰਗਰਮੀਆਂ ਯਕੀਨੀ ਬਨਾਇਆਂ ਜਾ ਸਕਦੀਆਂ ਹਨ। ਉਨ੍ਹਾਂਕਿਹਾ ਕਿ ਉਨ੍ਹਾਂਨੂੰ ਇਹ ਪੂਰਨ ਆਸ ਹੈ ਕਿ ਦੋਵੇਂ ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ 65 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਅਤੇ ਬੱਚਿਆਂ ਲਈ ਮੌਕੇ 'ਤੇ ਹੀ ਵੀਜ਼ਾ ਲੈਣ ਸਬੰਧੀ ਪ੍ਰਸਤਾਵ 'ਤੇ ਛੇਤੀ ਹੀ ਫੈਸਲਾ ਲੈਣਗੀਆਂ। ਉਨ੍ਹਾਂਪਾਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਵਸਤਾਂ ਦੀ ਢੋਅ-ਢੁਆਈ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਸੰਗਠਿਤ ਚੈਕ ਪੋਸਟ 'ਤੇ ਪਾਕਿਸਤਾਨ ਵਾਲੇ ਪਾਸੇ ਹੋਰ ਬਿਹਤਰ ਬੁਨਿਆਦੀ ਢਾਂਚੇ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂਸਰਹੱਦ ਦੇ ਦੋਵੇਂ ਪਾਸੇ ਬਿਹਤਰ ਤਾਲਮੇਲ ਦੇ ਮੁੱਦੇ ਨੂੰ ਵੀ ਉਠਾਇਆ।
ਪਾਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਮਿਲੇ ਹਾਂ ਪੱਖੀ ਹੁੰਗਾਰੇ 'ਤੇ ਸੰਤੁਸ਼ਟਤਾ ਪ੍ਰਗਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਲਾਹੌਰ ਦੇ ਇਕ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਜਨਾਬ ਸ਼ਰੀਫ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਪਾਕਿ ਜੇਲਾਂ ਵਿਚ ਬੰਦ ਸਰਬਜੀਤ ਸਿੰਘ ਅਤੇ ਹੋਰ ਭਾਰਤੀ ਕੈਦੀਆਂ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਜਾਂ ਛੋਟੇ ਜ਼ੁਰਮਾਂ ਤਹਿਤ ਫੜੇ ਗਏ ਹਨ ਨੂੰ ਰਿਹਾਅ ਕਰਾਉਣ ਲਈ ਆਪਣੀ ਕੌਮੀ ਸਰਕਾਰ ਨੂੰ ਰਜ਼ਾਮੰਦ ਕਰਨ। ਉਨ੍ਹਾਂ ਕਿਹਾ ਕਿ ਉਹਨਾਂ ਪਾਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਕੈਬਨਿਟ ਦੇ ਸਾਥੀਆਂ ਨੂੰ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਲਈ ਸੱਦਾ ਦਿੱਤਾ ਹੈ ਜਿਸ ਨੂੰ ਉਹਨਾਂ ਪ੍ਰਵਾਨ ਕਰ ਲਿਆ ਹੈ। ਉਨ੍ਹਾਂਕਿਹਾ ਕਿ ਉਹਨਾਂ ਜਨਾਬ ਸ਼ਰੀਫ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਲੋਕਾਂ ਦੇ ਆਪਸੀ ਸੰਪਰਕ ਨੂੰ ਵਧਾਉਣ ਲਈ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਧਾਰਮਿਕ ਸੈਰ ਸਪਾਟੇ ਨੂੰ ਵੀ ਉਤਸ਼ਾਹਤ ਕਰਨ ਲਈ ਸਹਿਮਤ ਹੋ ਗਈਆਂ ਹਨ। ਉਨ੍ਹਾਂਇਹ ਵੀ ਦੱਸਿਆ ਕਿ ਉਹਨਾਂ ਪਾਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀ ਕੌਮੀ ਸਰਕਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਾਂਘਾ ਦੇਣ ਅਤੇ ਪਾਕਿਸਤਾਨ ਸਥਿਤ ਸਿੱਖ ਗੁਰਧਾਮਾਂ ਦੀ ਸਾਂਭ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਲਈ ਰਜ਼ਾਮੰਦ ਕਰਨ।
ਖੇਡ ਕੁਟਨੀਤੀ ਨੂੰ ਬਿਹਤਰੀਨ ਕੁਟਨੀਤੀ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦੋਵੇਂ ਪੰਜਾਬ ਕ੍ਰਿਕਟ, ਹਾਕੀ, ਕੁਸ਼ਤੀ ਅਤੇ ਰੱਸਾਕਸ਼ੀ ਜਿਹੀਆਂ ਖੇਡਾਂ ਵਿਚ ਦੋ ਸਾਲਾਂ ਅੰਦਰ ਇੱਕ ਵਾਰ ਪੰਜਾਬ ਕੱਪ ਕਰਵਾਉਣ ਲਈ ਸਹਿਮਤ ਹੋ ਗਈਆਂ ਹਨ। ਉਨ੍ਹਾਂਦੱਸਿਆ ਕਿ ਉਹਨਾਂ ਪਾਕਿ ਪੰਜਾਬ ਅਸੰਬਲੀ ਦੇ ਸਪੀਕਰ ਰਾਣਾ ਇਕਬਾਲ ਮੁਹੰਮਦ ਨੂੰ ਬੇਨਤੀ ਕੀਤੀ ਹੈ ਕਿ ਦੋਹਾਂ ਪੰਜਾਬਾਂ ਦੀਆਂ ਅਸੰਬਲੀਆਂ ਦੇ ਵਧਾਇਕਾਂ ਦਰਮਿਆਨ ਕ੍ਰਿਕਟ ਅਤੇ ਜੇ ਸੰਭਵ ਹੋ ਸਕੇ ਕਬੱਡੀ ਦੇ ਮੈਚ ਕਰਵਾਉਣ। ਉਨ੍ਹਾਂਕਿਹਾ ਕਿ ਉਹਨਾਂ ਜਨਾਬ ਸ਼ਰੀਫ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਪੰਜਾਬ ਅੰਦਰ ਵਿਸ਼ਵ ਪੱਧਰੀ ਡਾਕਟਰੀ ਸਹੂਲਤਾਂ ਉਪਲੱਭਧ ਹਨ ਇਸ ਲਈ ਉਹ ਆਪਣੇ ਸੂਬੇ ਤੋਂ ਪੰਜਾਬ ਲਈ ਸਿਹਤ ਸੰਭਾਲ ਸੈਰ ਸਪਾਟੇ ਨੂੰ ਪ੍ਰੋਤਸ਼ਾਹਤ ਕਰਨ। ਸ. ਬਾਦਲ ਨੇ ਅੱਗੇ ਦੱਸਿਆ ਕਿ ਦੋਵੇਂ ਪੰਜਾਬਾਂ ਦੇ ਕਮਰਸ ਚੈਂਬਰਾਂ ਦਰਮਿਆਨ ਗੱਲਬਾਤ ਬੇਹੱਦ ਲਾਹੇਵੰਦ ਰਹੀ ਹੈ ਅਤੇ ਉਹਨਾਂ ਇਸ ਗੱਲਬਾਤ ਨੂੰ ਸਾਂਝੇ ਤੌਰ 'ਤੇ ਅੱਗੇ ਲਿਜਾਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਸ. ਬਾਦਲ ਅੱਜ ਜਿਉਂ ਹੀ ਵਾਹਘਾ ਸਰਹੱਦ ਤੋਂ ਦਾਖਲ ਹੋਏ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਮੌਜੂਦ ਲੋਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀਆਂ ਨੇ ਉਹਨਾਂ ਵਲੋਂ ਦੋਵੇਂ ਪੰਜਾਬਾਂ ਨੂੰ ਨੇੜੇ ਲਿਆਉਣ ਲਈ ਕੀਤੇ ਗਏ ਯਤਨਾਂ ਦੀ ਹਮਾਇਤ ਵਿਚ ਆਕਾਸ਼ ਗੂੰਜਾਉ ਨਾਅਰੇ ਲਾਏ। ਉਨ੍ਹਾਂਨੂੰ ਪਾਕਿ ਪੰਜਾਬ ਅਸੰਬਲੀ ਦੇ ਸਪੀਕਰ ਰਾਣਾ ਇਕਬਾਲ ਮੁਹੰਮਦ ਅਤੇ ਪਾਕਿ ਪੰਜਾਬ ਦੇ ਸਿੱਖਿਆ ਮੰਤਰੀ ਮੀਆਂ ਜਾਇਮ ਹੁਸੈਨ ਕਾਦਰੀ ਨੇ ਨਿੱਘੀ ਵਿਦਾਇਗੀ ਦਿੱਤੀ।
ਸਾਂਝੀ ਵਪਾਰਕ ਮੀਟਿੰਗ ਸਮੁੱਚੇ ਖਿੱਤੇ ਦੀ ਆਰਥਿਕਤਾ ਦੀ ਕਾਇਆ-ਕਲਪ ਕਰ ਦੇਵੇਗੀ- ਸੁਖਬੀਰ ਸਿੰਘ ਬਾਦਲ
• ਉਪ ਮੁੱਖ ਮੰਤਰੀ ਅਤੇ ਉਨ੍ਹਾਂਦੇ ਵਫਦ ਦੇ ਮਾਣ ਵਿਚ ਸ਼ਾਲਾਮਾਰ ਬਾਗ ਵਿਖੇ ਰਾਜ ਪੱਧਰੀ ਰਾਤਰੀ ਭੋਜ
• ਸ਼ਾਹਬਾਜ਼ ਸ਼ਰੀਫ ਨੇ 'ਨੀਲੀ ਰਾਵੀ' ਨਸਲ ਦੀ ਮੱਝ ਕੀਤੀ ਭੇਂਟ
• ਸੁਖਬੀਰ ਸਿੰਘ ਬਾਦਲ ਲਾਹੌਰ ਦੀ ਠੋਸ ਰਹਿੰਦ ਖੁੰਹਦ ਨਿਪਟਾਰਾ ਵਿਵਸਥਾ ਤੋਂ ਹੋਏ ਪ੍ਰਭਾਵਿਤ
• ਲਾਹੌਰ ਦਾ ਪਿਛਲੇ 10 ਸਾਲਾਂ ਦੌਰਾਨ ਬਦਲਿਆ ਰੂਪ ਏਸ਼ੀਆਈ ਦੇਸ਼ਾਂ ਲਈ ਸਬਕ
ਲਾਹੌਰ/ਚੰਡੀਗੜ•, 9 ਨਵੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਪੰਜ ਦਿਨਾਂ ਪਾਕਿਸਤਾਨ ਦੌਰਾ ਅੱਜ ਦੋਵੇਂ ਪੰਜਾਬਾਂ ਦੀਆਂ ਵੱਡੀਆਂ ਪਹਿਲਕਦਮੀਆਂ ਨਾਲ ਸੰਪੂਰਨ ਹੋ ਗਿਆ ਅਤੇ ਸ. ਬਾਦਲ ਦਾ ਇਹ ਮੰਨਣਾ ਹੈ ਕਿ ਇਹ ਯਤਨ ਸਮੁੱਚੇ ਖਿੱਤੇ ਦੀ ਆਰਥਿਕ ਦਸ਼ਾ ਦੀ ਕਾਇਆ ਕਲਪ ਕਰ ਸਕਦੇ ਹਨ।
ਪਾਕਿ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ ਵਲੋਂ ਉਪ ਮੁੱਖ ਮੰਤਰੀ ਸ. ਬਾਦਲ ਅਤੇ ਉਨ੍ਹਾਂਦੇ ਵਫਦ ਦੇ ਮਾਣ ਵਿਚ ਸਥਾਨਕ ਸ਼ਾਲਾਮਾਰ ਬਾਗ ਵਿਖੇ ਦਿੱਤੇ ਗਏ ਰਾਜ ਪੱਧਰੀ ਰਾਤਰੀ ਭੋਜ, ਜਿਸ ਵਿਚ 2900 ਖਿਡਾਰੀਆਂ ਸਮੇਤ ਪਾਕਿ ਪੰਜਾਬ ਦੇ 4000 ਤੋਂ ਵੀ ਵੱਧ ਪਤਵੰਤੇ ਨਾਗਰਿਕਾਂ ਨੇ ਹਿੱਸਾ ਲਿਆ, ਵਿਚ ਸ. ਸੁਖਬੀਰ ਸਿੰਘ ਬਾਦਲ ਨੂੰ ਸਮੂਹ ਮਹਿਮਾਨਾਂ ਵਲੋਂ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਉਹਨਾਂ ਕਿਹਾ ਕਿ ਉਹ ਇਥੋਂ ਦੇ ਲੋਕਾਂ ਦੇ ਪਿਆਰ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਕਿ 'ਹੁਣ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ'। ਸ. ਬਾਦਲ ਨੇ ਕਿਹਾ ਕਿ ਉਹ ਪਾਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਅਤੇ ਪਾਕਿਸਤਾਨ ਦੇ ਲੋਕਾਂ ਵਲੋਂ ਦਿੱਤੇ ਗਏ ਬੇਮਿਸਾਲ ਪਿਆਰ ਅਤੇ ਸਤਿਕਾਰ ਤੋਂ ਬੇਹੱਦ ਜਜਬਾਤੀ ਹੋ ਗਏ ਹਨ ਅਤੇ ਉਹ ਉਨ੍ਹਾਂਦੇ ਹਮੇਸ਼ਾ ਕਰਜ਼ਦਾਰ ਰਹਿਣਗੇ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਗੋਲੀਆਂ ਦੀ ਲੜਾਈ ਦੇ ਦਿਨ ਖਤਮ ਹੋ ਗਏ ਹਨ ਅਤੇ ਹੁਣ ਦੋਵੇਂ ਪੰਜਾਬ ਆਰਥਿਕ ਲੜਾਈ ਵਿਚ ਸਾਂਝੇ ਤੌਰ 'ਤੇ ਹੰਭਲਾ ਮਾਰਣਗੇ। ਉਨ੍ਹਾਂਕਿਹਾ ਕਿ ਦੋਹਾਂ ਗੁਆਂਢੀ ਦੇਸ਼ਾਂ ਨੂੰ ਰਲ ਕੇ ਬੇਰੁਜ਼ਗਾਰੀ, ਆਰਥਿਕ ਪਿਛੜੇਪਨ ਅਤੇ ਗਰੀਬੀ ਵਿਰੁੱਧ ਲੜਾਈ ਛੇੜਨੀ ਪੈਣੀ ਹੈ ਅਤੇ ਇਹ ਦੋਹਾਂ ਪੰਜਾਬਾਂ ਦੇ ਸਾਂਝੇ ਉਪਰਾਲੇ ਸਦਕਾ ਹੀ ਯਕੀਨੀ ਬਣਾਈ ਜਾ ਸਕਦੀ ਹੈ। ਉਨ੍ਹਾਂਕਿਹਾ ਕਿ ਮੇਰੇ ਪਾਕਿਸਤਾਨ ਦੌਰੇ ਨੇ ਸਮੁੱਚੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਦਿੱਤਾ ਹੈ।
ਦੋਵੇਂ ਪੰਜਾਬਾਂ ਵਲੋਂ ਪਿਛਲੇ ਚਾਰ ਦਿਨਾਂ ਵਿਚ ਅਰੰਭੀਆਂ ਗਈਆਂ ਆਰਥਿਕ ਪਹਿਲਕਦਮੀਆਂ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਦੋਵਾਂ ਵਲੋਂ ਸਾਂਝੇ ਤੌਰ 'ਤੇ ਬਣਾਈ ਗਈ ਸੰਯੁਕਤ ਵਪਾਰਕ ਕਮੇਟੀ ਦੇ ਯਤਨ ਇਸ ਖਿੱਤੇ ਦੀ ਆਰਥਿਕ ਕਾਇਆ ਕਲਪ ਕਰਨਗੇ। ਉਨ੍ਹਾਂਕਿਹਾ ਕਿ ਇੱਕ ਵਾਰ ਵਾਹਘਾ ਨੂੰ ਪੂਰਨ ਬੰਦਰਗਾਹ ਦਾ ਦਰਜਾ ਮਿਲਣ ਅਤੇ ਹੁਸੈਨੀਵਾਲਾ, ਫਾਜਿਲਕਾ ਅਤੇ ਖੇਮਕਰਨ ਸਰਹੱਦਾਂ ਦੇ ਵਪਾਰ ਅਤੇ ਆਵਾਜਾਈ ਦੇ ਖੁੱਲ੍ਹਣਨਾਲ ਦੋਵੇਂ ਪੰਜਾਬ ਦੱਖਣੀ-ਪੂਰਬੀ ਏਸ਼ੀਆ ਵਿਚ ਮੁੱਖ ਆਰਥਿਕ ਕੇਂਦਰ ਵਜੋਂ ਉਭਰਣਗੇ।
ਪਾਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਸਾਲ 1990 ਵਿਚ ਪਾਕਿਸਤਾਨ ਆਏ ਸਨ ਅਤੇ ਹੁਣ ਪਿਛਲੇ 10 ਸਾਲਾਂ ਦੌਰਾਨ ਲਾਹੌਰ ਅਤੇ ਸਮੁੱਚੇ ਪੰਜਾਬ ਦੇ ਹੋਏ ਸਰਬਪੱਖੀ ਵਿਕਾਸ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ। ਉਨ੍ਹਾਂਕਿਹਾ ਕਿ ਉਹ ਲਾਹੌਰ ਦੀ ਠੋਸ ਰਹਿੰਦ ਖੁੰਹਦ ਨਿਪਟਾਰਾ ਵਿਵਸਥਾ ਅਤੇ ਬੀ.ਆਰ.ਟੀ ਵਿਵਸਥਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਹ ਇਸ ਨੂੰ ਪੰਜਾਬ ਵਿਚ ਦੁਹਰਾਉਣਾ ਚਾਹੁਣਗੇ।
ਉਨ੍ਹਾਂਜਨਾਬ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂਦੇ ਸਮੁੱਚੇ ਮੰਤਰੀ ਮੰਡਲ ਨੂੰ ਦਸੰਬਰ ਵਿਚ ਕਰਵਾਏ ਜਾ ਰਹੇ ਤੀਸਰੇ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਲਈ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਦੀਆਂ ਨਿਰੰਤਰ ਫੇਰੀਆਂ ਦੋਹਾਂ ਪੰਜਾਬਾਂ ਦਰਮਿਆਨ ਪਿਆਰ ਅਤੇ ਦੋਸਤੀ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰ ਸਕਦੀਆਂ ਹਨ। ਇਸ ਮੌਕੇ ਜਨਾਬ ਸ਼ਰੀਫ ਨੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ।

No comments:
Post a Comment