• ਦੋ ਪਾਰਟੀ ਰਾਜ ਦਾ ਯੁਗ ਗਿਆ ਅਤੇ ਗਠਜੋੜ ਸਰਕਾਰਾਂ ਨੂੰ ਪ੍ਰਵਾਨ ਕਰਨ
ਦਾ ਸਮਾਂ ਆਇਆ
• 2-3 ਰਾਜਾਂ ਤੱਕ ਪ੍ਰਭਾਵ ਸੀਮਤ ਹੋਣ ਨਾਲ ਹਰ ਕੌਮੀ ਪਾਰਟੀ ਹੁਣ ਖੇਤਰੀ
ਪਾਰਟੀ ਬਣ ਕੇ ਰਹਿ ਗਈ ਹੈ
• ਸਿਆਸੀ ਅਸਥਿਰਤਾ ਦਾ ਦੋਸ਼ ਗਠਜੋੜ ਸਰਕਾਰਾਂ 'ਤੇ ਲਾਉਣਾ ਸਿਆਸੀ ਸਮਝਦਾਰੀ ਦਾ ਪ੍ਰਤੀਕ ਨਹੀਂ
• ਲੋਕਾਂ ਦਾ ਸਰਕਾਰੀ ਦਫਤਰਾਂ ਨਾਲ ਸੰਵਾਦ ਘਟਾ ਕੇ ਆਨ ਲਾਈਨ ਸੇਵਾਵਾਂ
ਪ੍ਰਦਾਨ ਕਰਕੇ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕਦੀ ਹੈ
• ਜੇਕਰ ਯੂ.ਪੀ.ਏ ਸਰਕਾਰ ਈ-ਟੈਂਡਰਿੰਗ ਵਿਵਸਥਾ ਅਪਣਾਉਂਦੀ ਤਾਂ 2ਜੀ, 3ਜੀ ਅਤੇ
ਰਾਸ਼ਟਰਮੰਡਲ ਖੇਡਾਂ ਜਿਹੇ ਮਹਾ ਘੁਟਾਲੇ ਨਾ ਹੁੰਦੇ
• ਮੀਡੀਆ ਵੀ ਪੈਸੇ ਲੈ ਕੇ ਲਾਈਆਂ ਜਾਂਦੀਆਂ ਖਬਰਾਂ ਬਾਰੇ ਆਪਾ ਪੜਚੋਲ
ਕਰੇ
• ਪਰਕਾਸ਼ ਸਿੰਘ ਬਾਦਲ ਇੱਕ ਸਿਆਸੀ ਯੂਨੀਵਰਸਿਟੀ
• ਭਾਰਤ-ਪਾਕਿ ਆਰਥਿਕ ਨਿਰਭਰਤਾ ਵਧੇ ਤਾਂ ਲੜਾਈਆਂ ਆਪਣੇ ਆਪ ਖਤਮ ਹੋ
ਜਾਣਗੀਆਂ
ਨਵੀਂ ਦਿੱਲੀ, 17 ਨਵੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ
ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ 'ਤੇ ਵਿਰੋਧੀ ਧਿਰਾਂ
ਵਲੋਂ ਸ਼ਾਸ਼ਤ ਰਾਜਾਂ ਨਾਲ ਵੱਡਾ ਵਿਤਕਰਾ ਕੀਤੇ ਜਾਣ ਅਤੇ ਆਪਣੀਆਂ ਅਤੇ ਆਪਣੇ ਹਮਾਇਤੀਆਂ ਦੀਆਂ
ਰਾਜ ਸਰਕਾਰਾਂ ਨੂੰ ਗ੍ਰਾਂਟਾਂ ਦੀ ਵੰਡ ਅਤੇ ਹੋਰਨਾਂ ਰਾਹਤ ਦੇ ਮਾਮਲਿਆਂ ਵਿਚ ਗੱਫੇ ਦਿੱਤੇ ਜਾਣ
ਦਾ ਦੋਸ਼ ਲਾਇਆ ਹੈ। ਅੱਜ ਇਥੇ ਇੱਕ
ਮੀਡੀਆ ਗਰੁੱਪ ਵਲੋਂ ਕਰਵਾਈ ਗਈ ਪੈਨਲ ਚਰਚਾ ਜਿਸ ਵਿਚ ਦੋ ਹੋਰ ਨੌਜਵਾਨ ਆਗੂ ਸਰਵ ਸ਼੍ਰੀ ਉਮਰ
ਅਬਦੁੱਲ੍ਹਾ, ਮੁੱਖ ਮੰਤਰੀ ਜੰਮੂ ਅਤੇ ਕਸ਼ਮੀਰ ਅਤੇ ਸ਼੍ਰੀ
ਅਖਿਲੇਸ਼ ਯਾਦਵ, ਮੁੱਖ ਮੰਤਰੀ ਉਤਰ ਪ੍ਰਦੇਸ਼ ਨੇ ਵੀ ਹਿੱਸਾ ਲਿਆ, ਵਿਚ ਸ. ਬਾਦਲ ਨੇ ਕਿਹਾ ਕਿ ਹੁਣ ਸਾਰੀ ਨੰਬਰਾਂ ਦੀ ਖੇਡ ਹੈ ਅਤੇ ਘੱਟ
ਗਿਣਤੀ ਸੰਸਦ ਮੈਂਬਰਾਂ ਖਾਸ ਕਰਕੇ ਵਿਰੋਧੀ ਪਾਰਟੀਆਂ ਵਲੋਂ ਸ਼ਾਸ਼ਤ ਛੋਟੇ ਰਾਜਾਂ ਦੀ ਕੇਂਦਰ
ਸਰਕਾਰ ਵਲੋਂ ਬੁਰੀ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਹੈ। ਸੋਕਾ ਰਾਹਤ
ਮਾਮਲੇ ਦੀ ਮਿਸਾਲ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਮੌਸਮ ਵਿਭਾਗ ਵਲੋਂ ਇਹ ਐਲਾਨ ਕੀਤੇ
ਜਾਣ ਕਿ ਪੰਜਾਬ ਵਿਚ ਸਭ ਤੋਂ ਘੱਟ 42 ਫੀਸਦੀ ਘੱਟ ਮੀਂਹ
ਪਿਆ ਹੈ, ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਸੋਕਾ ਰਾਹਤ ਵਜੋਂ
ਇੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਗਈ ਜਦੋਂ ਕਿ ਜਿਹੜੀਆਂ ਰਾਜ ਸਰਕਾਰਾਂ ਯੂ.ਪੀ.ਏ ਸਰਕਾਰ ਨੂੰ
ਕੇਂਦਰ ਵਿਚ ਬਣੇ ਰਹਿਣ ਲਈ ਹਮਾਇਤ ਦਿੰਦੀਆਂ ਹਨ, ਨੂੰ ਨਿਯਮਾਂ ਤੋਂ
ਬਾਹਰ ਜਾ ਕੇ ਇਹ ਰਾਹਤ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਇੱਕ ਖਤਰਨਾਕ ਰੁਝਾਨ ਹੈ ਜੋ ਇਹ ਸਾਬਤ ਕਰਦਾ ਹੈ
ਕਿ ਅਸੀਂ ਸਾਰੇ ਰਾਜਾਂ ਨੂੰ ਬਰਾਬਰ ਨਿਆਂ ਦਿੰਦੇ ਹਾਂ ਗਠਜੋੜ ਸਰਕਾਰ ਚਲਾਉਣ ਲਈ ਮਾਨਸਿਕ ਤੌਰ 'ਤੇ ਸਮਰੱਥ ਨਹੀਂ ਹੋਏ ਹਾਂ। ਇਸ 'ਤੇ ਸ਼੍ਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਨੰਬਰਾਂ ਦਾ ਵੀ ਕੋਈ ਅਰਥ
ਨਹੀਂ ਹੈ, ਤੁਹਾਡੀ ਸਿਆਸੀ ਸਾਂਝ ਵਧੇਰੇ ਪ੍ਰਭਾਵ ਰੱਖਦੀ ਹੈ
ਕਿਉਂਕਿ ਗੁਜਰਾਤ ਕੋਲ ਵੱਡੀ ਗਿਣਤੀ ਵਿਚ ਸੰਸਦ ਮੈਂਬਰ ਹੋਣ ਦੇ ਬਾਵਜੂਦ ਉਸ ਨੂੰ ਕਾਂਗਰਸ ਸ਼ਾਸ਼ਤ
ਪ੍ਰਦੇਸ਼ਾਂ ਵਾਲਾ ਸਤਿਕਾਰ ਨਹੀਂ ਮਿਲਦਾ।
ਦੇਸ਼ ਅੰਦਰ
ਸਿਆਸੀ ਅਸਥਿਰਤਾ ਲਈ ਖੇਤਰੀ ਪਾਰਟੀਆਂ ਨੂੰ ਜਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਨੂੰ ਬੁਰੀ ਤਰ੍ਹਾਂ
ਰੱਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹੁਣ ਦੋ ਪਾਰਟੀ ਰਾਜ ਵਿਵਸਥਾ ਦੇ ਦਿਨ ਖਤਮ ਹੋ ਗਏ ਹਨ ਅਤੇ
ਸਾਨੂੰ ਇਹ ਗੱਲ ਭਲੀ ਭਾਂਤ ਸਮੱਝ ਲੈਣੀ ਚਾਹੀਦੀ ਹੈ ਕਿ ਗਠਜੋੜ ਸਿਆਸਤ ਹੁਣ ਲਾਜ਼ਮੀ ਬਣ ਗਈ ਹੈ। ਉਨ੍ਹਾਂ ਕਿਹਾ ਕਿ
ਲੋਕ ਖੇਤਰੀ ਪਾਰਟੀਆਂ ਨੂੰ ਇਸੇ ਕਾਰਨ ਤਰਜੀਹ ਦਿੰਦੇ ਹਨ ਕਿ ਕੌਮੀ ਪਾਰਟੀਆਂ ਵੋਟਰਾਂ ਦੀਆਂ
ਭਾਵਨਾਵਾਂ ਦੀ ਪੂਰਤੀ ਵਿਚ ਅਸਫਲ ਹੋ ਗਈਆਂ ਹਨ ਅਤੇ ਹਰ ਫੈਸਲੇ ਦਾ ਕੇਂਦਰੀਕਰਨ ਵੀ ਲੋਕਾਂ ਨੂੰ
ਜਾਇਜ਼ ਨਹੀਂ ਲੱਗ ਰਿਹਾ ਹੈ।
ਉਨ੍ਹਾਂ
ਕਿਹਾ ਕਿ ਸਾਡੀਆਂ ਪਾਰਟੀਆਂ ਨੂੰ ਗਠਜੋੜ ਸਿਆਸਤ ਨੂੰ
ਪ੍ਰਵਾਨ ਕਰਦਿਆਂ ਗਠਜੋੜ ਸਰਕਾਰਾਂ ਨੂੰ ਆਪਸੀ ਸਹਿਮਤੀ ਵਾਲੇ ਪ੍ਰੋਗਰਾਮਾਂ ਤਹਿਤ ਚਲਾਉਣ ਲਈ
ਮਾਨਸਿਕ ਤੌਰ 'ਤੇ ਤਿਆਰ ਹੋ ਜਾਣਾ ਚਾਹੀਦਾ ਹੈ। ਭ੍ਰਿਸ਼ਟਾਚਾਰ ਦੇ
ਮੁੱਦੇ 'ਤੇ ਸ. ਬਾਦਲ ਨੇ ਕਿਹਾ ਕਿ ਇਹ ਇੱਕ ਲੋਕਪਾਲ ਨਾਲ ਖਤਮ
ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਵਿਵਸਥਾ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਨ ਲਾਈਨ ਕਰਦਿਆਂ
ਭ੍ਰਿਸ਼ਟਾਚਾਰ ਦੇ ਮੌਕਿਆਂ ਨੂੰ ਖਤਮ ਕਰਨਾ ਚਾਹੀਦਾ ਹੈ। ਪੰਜਾਬ ਦੀ ਮਿਸਾਲ
ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੀ ਰਿਪੋਰਟ ਮੁਤਾਬਕ ਅਸੀ 99 ਫੀਸਦੀ ਸ਼ਹਿਰੀ ਸੇਵਾਵਾਂ ਆਨ ਲਾਈਨ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ
ਤਿਆਰੀ ਕਰ ਲਈ ਹੈ। ਇਸ ਤੋਂ ਇਲਾਵਾ
ਲੋਕਾਂ ਦੇ ਸਰਕਾਰ ਨਾਲ ਸੰਵਾਦ ਨੂੰ ਘਟਾਉਣ ਅਤੇ ਅਧਿਕਾਰੀਆਂ ਦੇ ਅਖਤਿਆਰਾਂ ਨੂੰ ਖਤਮ ਕੀਤਾ ਜਾ
ਰਿਹਾ ਹੈ ਤਾਂ ਜੋ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ
ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਥੇ ਹਲਫੀਆ ਬਿਆਨ ਖਤਮ ਕਰਕੇ ਨਾਗਰਿਕਾਂ ਨੂੰ
ਸਵੈ-ਤਸਦੀਕ ਕਰਨ ਦਾ ਨਵੇਕਲਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ
ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਸਮੁੱਚੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਕਰ ਦਿੱਤਾ
ਗਿਆ ਹੈ ਅਤੇ ਕੋਈ ਵੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠ ਕੇ ਆਪਣੀ ਜ਼ਮੀਨ ਦੇ ਰਿਕਾਰਡ
ਦੀ ਕਾਪੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ
ਪੰਜਾਬ ਅੰਦਰ ਆਟੋ ਡੀਲਰਾਂ ਵਲੋਂ ਵਾਹਨ ਖਰੀਦਣ ਸਮੇਂ ਹੀ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕੀਤੇ ਗਏ
ਹਨ। ਉਨ੍ਹਾਂ ਕਿਹਾ ਕਿ
ਪੰਜਾਬ ਇਕਲੌਤਾ ਰਾਜ ਹੈ ਜਿਸ ਵਿਚ ਹਰ ਸਰਕਾਰੀ ਵਿਭਾਗ ਲਈ ਈ-ਟੈਂਡਰਿੰਗ ਲਾਜ਼ਮੀ ਕੀਤੀ ਗਈ ਹੈ ਅਤੇ
ਇਸ ਨਾਲ ਪ੍ਰਾਜੈਕਟਾਂ ਦੀ ਔਸਤਨ ਕੀਮਤ ਵਿਚ 30 ਫੀਸਦੀ ਤੱਕ ਕਮੀ
ਹੋਈ ਹੈ। ਉਨ੍ਹਾਂ ਕਿਹਾ ਕਿ
ਜੇਕਰ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਈ-ਟੈਂਡਰਿੰਗ ਅਪਣਾ ਕੇ ਸਬੰਧਤ ਅਧਿਕਾਰੀਆਂ
ਦੇ ਅਖਤਿਆਰ ਘਟਾਏ ਹੁੰਦੇ ਤਾਂ 2ਜੀ, 3ਜੀ ਅਤੇ ਰਾਸ਼ਟਰਮੰਡਲ ਖੇਡਾਂ ਜਿਹੇ ਬਹੁ ਲੱਖ ਕਰੋੜੀ ਘੁਟਾਲੇ ਨਾ
ਹੁੰਦੇ। ਉਨ੍ਹਾਂ ਕਿਹਾ ਕਿ
ਹੁਣ ਸਮਾਂ ਆ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਮੌਕਿਆਂ ਨੂੰ ਹੀ ਖਤਮ ਕੀਤਾ ਜਾਵੇ ਨਾ ਕੇ ਲੁਟ ਕਰਨ
ਉਪਰੰਤ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸੁਖਬੀਰ ਸਿੰਘ ਬਾਦਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਤਰ ਪ੍ਰਦੇਸ਼ ਦੇ
ਮੁੱਖ ਮੰਤਰੀ ਸ਼੍ਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਘਟਾਉਣ ਵੱਲ
ਸੇਧਤ ਉਪਰਾਲੇ ਸ਼ਲਾਘਾਯੋਗ ਹਨ ਅਤੇ ਇਸ ਮਾਡਲ ਨੂੰ ਮਹਾਂ ਘੁਟਾਲੇ ਰੋਕਣ ਲਈ ਅਪਣਾਇਆ ਜਾਣਾ ਚਾਹੀਦਾ
ਹੈ।
ਸੰਨ 2014 ਵਿਚ ਹੋਣ ਵਾਲੀਆਂ ਚੋਣਾਂ ਮੌਕੇ ਖੇਤਰੀ ਪਾਰਟੀਆਂ ਦੀ ਸੰਭਾਵੀ ਭੂਮਿਕਾ
ਬਾਰੇ ਸ. ਬਾਦਲ ਨੇ ਕਿਹਾ ਕਿ ਕੌਮੀ ਪਾਰਟੀਆਂ ਸਮੇਤ ਦੇਸ਼ ਅੰਦਰ ਹਰ ਪਾਰਟੀ ਦਾ ਪ੍ਰਭਾਵ ਖੇਤਰ ਦੋ
ਤੋਂ ਤਿਨ ਰਾਜਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਅਤੇ ਬਾਕੀ ਰਾਜਾਂ ਵਿਚ ਖੇਤਰੀ ਪਾਰਟੀਆਂ
ਸਰਕਾਰਾਂ ਚਲਾ ਰਹੀਆਂ ਹਨ ਅਤੇ ਹੁਣ ਇਨ੍ਹਾਂ ਪਾਰਟੀਆਂ ਦੇ ਨਾਂ ਨੂੰ ਹੀ ਬਦਲ ਕੇ ਵੱਡੀ ਖੇਤਰੀ
ਪਾਰਟੀਆਂ ਅਤੇ ਛੋਟੀ ਖੇਤਰੀ ਪਾਰਟੀਆਂ ਕਰ ਦੇਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਸਮੇਤ ਕੋਈ ਵੀ
ਪਾਰਟੀ ਖੁਦ ਦੇ ਕੌਮੀ ਪਾਰਟੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ।
ਇਕ ਹੋਰ
ਸਵਾਲ ਕਿ ਇੰਡੀਆ ਅਗੇਂਸਟ ਕੁਰੱਪਸ਼ਨ (ਆਈ.ਏ.ਸੀ) ਵਲੋਂ ਸਿਰਫ ਕੌਮੀ ਪਾਰਟੀਆਂ 'ਤੇ ਹੀ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਅਤੇ ਖੇਤਰੀ ਪਾਰਟੀਆਂ ਦੇ
ਭ੍ਰਿਸ਼ਟਾਚਾਰ ਨੂੰ ਉਜਾਗਰ ਨਹੀਂ ਕੀਤਾ ਜਾ ਰਿਹਾ ਹੈ ਬਾਰੇ ਸ. ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ
ਹਰ ਥਾਂ ਪੈਰ ਪਸਾਰ ਚੁੱਕਾ ਹੈ ਅਤੇ ਮੀਡੀਆ ਸਮੇਤ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ
ਪੈਸੇ ਦੇ ਕੇ ਖਬਰਾਂ ਲਗਵਾਉਣ ਦਾ ਰੁਝਾਨ ਇਸ ਕਦਰ ਵੱਧ ਗਿਆ ਹੈ ਕਿ ਹਰ ਉਮੀਦਵਾਰ ਨੂੰ ਚੋਣਾਂ ਮੌਕੇ
ਕੁੱਝ ਮੀਡੀਆ ਸੰਗਠਨਾਂ ਦੇ ਨੁਮਾਇੰਦਿਆਂ ਵਲੋਂ ਨਾਂ ਪੱਖੀ ਪ੍ਰਚਾਰ ਰੋਕਣ ਲਈ ਪੈਕੇਜ ਲੈਣ ਲਈ ਕਿਹਾ
ਗਿਆ। ਉਨ੍ਹਾਂ ਕਿਹਾ ਕਿ
ਹੁਣ ਇਹ ਵੀ ਸਮਾਂ ਆ ਗਿਆ ਹੈ ਕਿ ਮੀਡੀਆ ਵੀ ਸਵੈ ਪੜਚੋਲ ਕਰੇ ਅਤੇ ਇਸ ਬੁਰਾਈ ਨੂੰ ਖਤਮ ਕਰਨ ਲਈ
ਅੱਗੇ ਆਵੇ ਕਿਉਂਕਿ ਸਾਡੀ ਜਮਹੂਰੀ ਵਿਵਸਥਾ ਦੀ ਮਜ਼ਬੂਤੀ ਲਈ ਮੀਡੀਆ ਦਾ ਨਿਰਪੱਖ ਹੋਣਾ ਬੇਹੱਦ
ਜ਼ਰੂਰੀ ਹੈ। ਤਿੰਨਾਂ ਨੌਜਵਾਨ ਆਗੂਆਂ ਦੀ ਸਿਆਸੀ ਵਿਰਾਸਤ ਦੇ ਮੁੱਦੇ 'ਤੇ ਸ. ਬਾਦਲ ਨੇ ਕਿਹਾ ਕਿ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਲੋਕ
ਸਿਆਸੀ ਪਰਿਵਾਰ ਦਾ ਯਕੀਨ ਕਰਦੇ ਹਨ ਪ੍ਰੰਤੂ ਸਿਆਸੀ ਪਰਿਵਾਰ ਤੁਹਾਨੂੰ ਪਹਿਲਾ ਮੌਕਾ ਪ੍ਰਦਾਨ ਕਰ
ਸਕਦਾ ਹੈ ਉਸ ਤੋਂ ਬਾਅਦ ਜਬਰਦਸਤ ਮੁਕਾਬਲੇ ਵਾਲੇ ਸਿਆਸੀ ਵਾਤਾਵਰਨ ਵਿਚ ਆਪਣੀ ਹੋਂਦ ਕਾਇਮ ਰੱਖਣ
ਅਤੇ ਅੱਗੇ ਵਧਣ ਲਈ ਤੁਹਾਨੂੰ ਆਪ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ
92 ਸਾਲ ਪੁਰਾਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ
ਕਈ ਸਿਆਸੀ ਲੜਾਈਆਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵਾਚਣ ਉਪਰੰਤ ਸਰਵਸੰਮਤੀ ਨਾਲ ਪਾਰਟੀ ਦੀ
ਪ੍ਰਧਾਨਗੀ ਦੀ ਸੇਵਾ ਸੌਂਪੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ
ਉਹਨਾਂ ਦੇ ਸਿਆਸੀ ਜੀਵਨ ਵਿਚ ਆਦਰਸ਼ ਹਨ ਅਤੇ ਹਮੇਸ਼ਾ ਰਹਿਣਗੇ ਕਿਉਂਕਿ ਉਹਨਾਂ ਸਿਆਸਤ ਦਾ ਉ, ਅ ਉਹਨਾਂ ਦੇ 50 ਸਾਲਾ ਸਿਆਸੀ
ਜੀਵਨ ਨੂੰ ਦੇਖਦਿਆਂ ਹੀ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਆਪਣੇ ਆਪ ਵਿਚ ਇੱਕ ਸਿਆਸੀ ਯੂਨੀਵਰਸਿਟੀ
ਹਨ। ਸਿਆਸਤ ਵਿਚ ਅਪਰਾਧੀ ਤੱਤਾਂ ਬਾਰੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ
ਕਿਹਾ ਕਿ ਸਾਨੂੰ ਫੌਜਦਾਰੀ ਮਾਮਲਿਆਂ ਵਿਚ ਵਖਰੇਵਾਂ ਕਰਨਾ ਪੈਣਾ ਹੈ ਕਿਉਂਕਿ ਜਦੋਂ ਤੁਸੀਂ ਵਿਰੋਧੀ
ਧਿਰ ਵਿਚ ਹੁੰਦੇ ਹੋ ਤਾਂ ਕਈ ਵਾਰ ਝੂਠੇ ਮਾਮਲੇ ਵੀ ਦਰਜ਼ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ
ਇੱਕ ਵਾਰ ਉਹਨਾਂ 'ਤੇ ਵੀ ਇੱਕ
ਕੈਮਰਾ ਖੋਹਣ ਦਾ ਮਾਮਲਾ ਦਰਜ਼ ਹੋ ਚੁੱਕਿਆ ਹੈ।
ਆਪਣੇ ਪਾਕਿਸਤਾਨ
ਦੌਰੇ ਬਾਰੇ ਸ. ਬਾਦਲ ਨੇ ਕਿਹਾ ਕਿ ਉਹਨਾਂ ਦਾ ਲਾਹੌਰ ਦੌਰਾ ਇਤਿਹਾਸਕ ਰਿਹਾ। ਉਨ੍ਹਾਂ ਕਿਹਾ ਕਿ
ਪਾਕਿ ਲੋਕਾਂ ਵਿਚ ਭਾਰਤ ਵਿਰੋਧੀ ਭਾਵਨਾਵਾਂ ਦੀ ਆਮ ਧਾਰਨਾਂ ਦੇ ਉਲਟ ਉਹਨਾਂ ਨੂੰ ਇਹ ਲੱਗਿਆ ਹੈ
ਕਿ ਉਹ ਲੋਕ ਭਾਰਤ-ਪਾਕਿ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਡੇ ਤੋਂ ਵੀ ਵੱਧ ਉਤਸੁਕ ਹਨ। ਉਨ੍ਹਾਂ ਕਿਹਾ ਕਿ
ਉਹਨਾਂ ਨੂੰ ਇਹ ਪ੍ਰਭਾਵ ਮਿਲਿਆ ਹੈ ਜੇਕਰ ਅਸੀਂ ਇੱਕ ਕਦਮ ਵੱਧ ਦੇ ਹਾਂ ਤਾਂ ਉਹ ਦੁਵੱਲੇ ਆਰਥਿਕ
ਸਬੰਧਾਂ ਦੀ ਮਜ਼ਬੂਤੀ ਲਈ ਦਸ ਕਦਮ ਅੱਗੇ ਵੱਧਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ
ਉਨ੍ਹਾਂ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ
ਵਣਜ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ ਤਾਂ ਜੋ ਉਹ ਆਪਣੇ ਪਾਕਿਸਤਾਨ ਦੌਰੇ ਬਾਰੇ ਉਹਨਾਂ
ਨੂੰ ਜਾਣਕਾਰੀ ਦੇ ਸਕਣ ਅਤੇ ਆਸ ਪ੍ਰਗਟਾਈ ਕੇ ਕੇਂਦਰ ਸਰਕਾਰ ਪਾਕਿਸਤਾਨ ਨਾਲ ਆਰਥਿਕ ਏਜੰਡੇ ਨੂੰ
ਉਸੇ ਗਰਮਜੋਸ਼ੀ ਨਾਲ ਅੱਗੇ ਵਧਾਏਗੀ ਜਿਸ ਨਾਲ ਅਸੀਂ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ
ਆਰਥਿਕਤਾ ਖੇਡ ਦਾ ਨਾਂ ਹੈ ਅਤੇ ਭਾਰਤ-ਪਾਕਿ ਆਰਥਿਕ ਨਿਰਭਰਤਾ ਨੂੰ ਵਧਾਕੇ ਦੋਹਾਂ ਗੁਆਂਢੀ ਦੇਸ਼ਾਂ
ਵਿਚ ਨਿੱਘੇ ਸਬੰਧ ਕਾਇਮ ਕੀਤੇ ਜਾ ਸਕਦੇ ਹਨ। 45 ਮਿੰਟਾਂ ਤੱਕ ਚਲੀ
ਇਸ ਪੈਨਲ ਚਰਚਾ ਵਿਚ ਨਵੇਂ ਭਾਰਤ ਦੇ ਸੂਝਵਾਨ ਨੌਜਵਾਨ ਚਿਹਰੇ ਸ. ਸੁਖਬੀਰ ਸਿੰਘ ਬਾਦਲ ਦਾ ਉਸ
ਸਮੇਂ ਜ਼ੋਰਦਾਰ ਸੁਆਗਤ ਹੋਇਆ ਜਦੋਂ ਉਹਨਾਂ ਜਨਤੱਕ ਜੀਵਨ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਸਬੰਧੀ
ਆਪਣੇ ਵਿਚਾਰਾਂ ਨੂੰ ਲੋਕਾਂ 'ਚ ਰੱਖਿਆ। ਇਸ ਵਿਚਾਰ ਚਰਚਾ
ਵਿਚ ਸ਼੍ਰੀ ਉਮਰ ਅਬਦੁੱਲ੍ਹਾ ਅਤੇ ਸ਼੍ਰੀ ਅਖਿਲੇਸ਼ ਯਾਦਵ ਨੇ ਵੀ ਹਿੱਸਾ ਲਿਆ।
No comments:
Post a Comment