Tuesday, 6 November 2012

ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ

ਲਹਿੰਦੇ ਤੇ ਚੱੜ੍ਹਦੇ ਪੰਜਾਬ ਦਰਮਿਆਨ ਸਾਂਝ ਦਾ ਨਵਾਂ ਦੌਰ ਸੁਰੂ ਕਰਨ ਲਈ ਸੁਖਬੀਰ ਬਾਦਲ 6 ਕੈਬਨਿਟ ਮੰਤਰੀਆਂ ਤੇ ਮਾਹਿਰਾਂ ਦੇ ਵਫਦ ਨਾਲ ਲਾਹੌਰ ਪੁੱਜੇ
• 31 ਦਸੰਬਰ ਤੱਕ ਸ਼ੁਰੂ ਹੋ ਜਾਵੇਗਾ ਵਾਹਗਾ ਸਰਹੱਦ ਰਾਹੀਂ 6000 ਵਸਤਾਂ ਦਾ ਵਪਾਰ-ਸੁਖਬੀਰ ਸਿੰਘ ਬਾਦਲ
• ਅੱਜ ਦੇ ਦਿਨ ਨੂੰ ਦੋਵਾਂ ਪੰਜਾਬਾਂ ਲਈ ਇਤਿਹਾਸਕ ਦਿਨ ਦੱਸਿਆ
• 7 ਨਵੰਬਰ ਨੂੰ ਲਾਹੌਰ ਵਿਖੇ ਕਰਨਗੇ ਏਸ਼ੀਆ ਕਬੱਡੀ ਕੱਪ ਦਾ ਉਦਘਾਟਨ 
• ਹੁਸੈਨੀਵਾਲਾ ਸਰਹੱਦ ਤੋਂ ਵੀ ਵਪਾਰ ਆਰੰਭ ਕਰਵਾਉਣ ਲਈ ਕਰਨਗੇ ਗੱਲਬਾਤ
• ਕਰਤਾਰਪੁਰ ਦੇ ਲਾਂਘੇ ਬਾਰੇ ਵੀ ਹੋਵੇਗੀ ਚਰਚਾ
ਵਾਹਗਾ (ਅੰਮ੍ਰਿਤਸਰ), 5 ਨਵੰਬਰ - ਲਹਿੰਦੇ ਅਤੇ ਚੜ੍ਵਦੇ ਪੰਜਾਬ ਦਰਿਮਆਨ ਸਾਂਝ ਦਾ ਨਵਾਂ ਦੌਰ ਆ੍ਰਰੰਭ ਕਰਕੇ 'ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ
ਮੇਰਾ ਹੈ' ਦਾ ਸੁਪਨਾ ਸੱਚ ਕਰਨ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੱਜ 6 ਕੈਬਨਿਟ ਮੰਤਰੀਆਂ ਅਤੇ ਸਨਅਤਕਾਰਾਂ, ਵਪਾਰੀਆਂ ਤੇ ਖੇਤੀਬਾੜੀ ਮਾਹਿਰਾਂ ਦੇ ਇੱਕ ਵੱਡੇ ਵਫ਼ਦ ਨਾਲ ਅੱਜ ਵਾਹਗਾ ਸਰਹੱਦ ਰਾਹੀਂ ਲਾਹੋਰ ਪੁੱਜੇ। ਅਟਾਰੀ-ਵਾਹਗਾ ਸਰਹੱਦ ਰਾਹੀਂ  ਪਾਕਿਸਤਾਨ ਵਿੱਚ ਪ੍ਰਵੇਸ਼ ਕਰਨ ਮੌਕੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਨੇ ਸ੍ਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਉਨ੍ਹਾਂ ਨਾਲ ਗਏ ਵਫ਼ਦ ਦਾ ਭਰਵਾਂ ਸਵਾਗਤ ਕੀਤਾ। 
          ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਮ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਵਾਹਗਾ ਸਰਹੱਦ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਵਧਾਉਣ ਲਈ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਆਉਂਦੇ 31 ਦਸੰਬਰ ਤੱਕ ਦੋਵਾਂ ਦੇਸ਼ਾਂ ਦਰਮਿਆਨ 6000 ਵਸਤਾਂ ਦਾ ਵਪਾਰ ਆਰੰਭ ਹੋ ਜਾਵੇਗਾ। ਸ. ਬਾਦਲ ਨੇ ਦੱਸਿਆ ਕਿ ਉਨ੍ਹਾਂ ਨਾਲ ਜਾ ਰਹੇ ਮੰਤਰੀਆਂ ਤੇ ਮਾਹਿਰਾਂ ਦੇ ਵਫ਼ਦ ਵੱਲੋਂ ਲਹਿੰਦੇ ਪੰਜਾਬ ਦੀ ਸਰਕਾਰ ਤੇ ਹੋਰਨਾਂ ਪਾਕਿਸਤਾਨੀ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਦੁਵੱਲੇ ਵਪਾਰ ਨੂੰ ਵਧਾਉਣ ਤੋਂ ਇਲਾਵਾ ਆਪਸੀ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਲਈ ਨਵੇਂ ਰਾਹ ਤਲਾਸ਼ੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੁਸੈਨੀਵਾਲਾ ਸਰਹੱਦ ਤੋਂ ਵਪਾਰ ਆਰੰਭ ਕਰਵਾਉਣ ਅਤੇ ਕਰਤਾਰਪੁਰ ਦੇ ਲਾਂਘੇ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਸ੍ਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਨਾਲ ਅਟਾਰੀ ਸਰਹੱਦ ਰਸਤੇ ਵਪਾਰ ਵਧਣ ਦਾ ਸਭ ਤੋਂ ਵੱਡਾ ਲਾਹਾ ਪੰਜਾਬ ਖਾਸ ਕਰਕੇ ਮਾਝਾ ਖੇਤਰ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਵਧਣ ਨਾਲ ਪੰਜਾਬ ਆਰਥਿਕ ਪੱਖੋਂ ਵੱਡੀ ਪੁਲਾਂਘ ਪੁੱਟੇਗਾ। 
         ਦੋਵਾਂ ਦੇਸ਼ਾਂ ਦਰਮਿਆਨ ਵੀਜ਼ਾ ਪ੍ਰਣਾਲੀ ਨੂੰ ਪੰਜਾਬੀਆਂ ਲਈ ਆਸਾਨ ਬਨਾਉਣ ਬਾਰੇ ਗੱਲਬਾਤ ਕਰਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਖੋਲ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ ਵੱਲੋਂ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਅੰਮ੍ਰਿਤਰਸਰ ਵਿਖੇ ਵੀਜ਼ਾ ਕੇਂਦਰ ਸਥਾਪਤ ਕਰ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਆਧੁਨਿਕ ਸਹੂਲਤਾਂ ਨਾਲ ਲੈੱਸ ਕਈ ਹਸਪਤਾਲ ਹਨ ਪਰ ਮੌਜੂਦਾ ਸਮੇਂ ਪਾਕਿਸਤਾਨ ਤੋਂ ਭਾਰਤ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਦੋਵਾਂ ਦੇਸ਼ਾਂ ਦਰਮਿਆਨ ਅਜਿਹਾ ਪ੍ਰਬੰਧ ਹੋ ਸਕੇ ਕਿ ਅੰਮ੍ਰਿਤਸਰ ਵਿਖੇ ਇਲਾਜ ਕਰਵਾਉਣ ਦੇ ਚਾਹਵਾਨ ਪਾਕਿਸਤਾਨ ਨਿਵਾਸੀ ਵਾਹਗਾ ਸਰਹੱਦ ਰਾਹੀਂ ਸਿੱਧਾ ਅੰਮ੍ਰਿਤਸਰ ਆ ਸਕਣ।
        ਪੰਜਾਬ ਦੀ ਮਾਂ ਖੇਡ ਕਬੱਡੀ ਬਾਰੇ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਖੇਡ ਵੀ ਦੋਵਾਂ ਪੰਜਾਬਾਂ ਦਰਮਿਆਨ ਸਾਂਝ ਦੀ ਇਕ ਵੱਡੀ ਕੜੀ ਹੈ। ਉਨ੍ਹਾਂ ਕਿਹਾ ਕਿ ਆਪਣੇ ਇਸ ਦੌਰੇ ਦੌਰਾਨ ਉਹ 7 ਨਵੰਬਰ ਨੂੰ ਲਾਹੌਰ ਵਿਖੇ ਦੂਸਰੇ ਏਸ਼ੀਆ ਕਬੱਡੀ ਕੱਪ ਦਾ ਵੀ ਉਦਘਾਟਰ ਕਰਨਗੇ। ਸ. ਬਾਦਲ ਨੇ ਕਿਹਾ ਕਿ ਕਬੱਡੀ ਨੂੰ ਉਤਸ਼ਾਹਿਤ ਕਰਨ ਨਾਲ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੁਰ ਕਰਕੇ ਵਧੀਆਂ ਜੁੱਸੇ ਕਮਾਉਣ ਵੱਲ ਤੋਰਿਆ ਗਿਆ ਹੈ ਉਥੇ ਇਹ ਖੇਡ ਦੋਵਾਂ ਪੰਜਾਬਾਂ ਵਿਚਾਲੇ ਰਿਸ਼ਤਿਆਂ ਨੂੰ ਤਗੜਾ ਕਰਨ ਲਈ ਵੀ ਅਹਿਮ ਰੋਲ ਨਿਭਾਵੇਗੀ। ਇਥੇ ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹੀ ਇਰਾਨ ਵਿਖੇ ਪਹਿਲੇ ਏਸ਼ੀਆ ਕਬੱਡੀ ਕੱਪ ਦਾ ਉਦਘਾਟਨ ਕੀਤਾ ਗਿਆ ਸੀ।
        ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਕਿਸਤਾਨ ਵਿਖੇ ਜਾਣ ਵਾਲੇ ਵਫ਼ਦ ਵਿੱਚ ਸ੍ਰ ਬਿਕਰਮ ਸਿੰਘ ਮਜੀਠੀਆ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ, ਸ੍ਰ ਸਰਵਣ ਸਿੰਘ ਫਿਲੋਰ ਜੇਲ ਤੇ ਸੈਰ ਸਪਾਟਾ  ਮੰਤਰੀ  ਪੰਜਾਬ, ਸ੍ਰ ਸਿਕੰਦਰ ਸਿੰਘ ਮਲੂਕਾ ਸਿਖਿਆ ਮੰਤਰੀ, ਸ੍ਰੀ ਅਨਿਲ ਜੋਸ਼ੀ ਉਦਯੋਗ ਮੰਤਰੀ, ਸ੍ਰ ਸ਼ਰਨਜੀਤ ਸਿੰਘ ਢਿਲੋਂ ਲੋਕ ਨਿਰਮਾਣ ਮੰਤਰੀ, ਸ੍ਰ ਰਤਨ ਸਿੰਘ ਅਜਨਾਲਾ ਮੈਂਬਰ ਲੋਕ ਸਭਾ, ਸ੍ਰ ਵਿਰਸਾ  ਸਿੰਘ ਵਲਟੋਹਾ, ਸਰੂਪ ਚੰਦ  ਸਿੰਗਲਾ, ਸ੍ਰੀ ਸੋਮ ਪ੍ਰਕਾਸ਼, ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਸ੍ਰ ਹਰਮੀਤ ਸਿੰਘ ਸੰਧੂ (ਸਾਰੇ ਮੁਖ ਸੰਸਦੀ ਸਕੱਤਰ), ਸ੍ਰੀ ਕਮਲ ਓਸਵਾਲ ਸਲਾਹਕਾਰ ਉਦਯੋਗ/ਮੁੱਖ ਮੰਤਰੀ ਪੰਜਾਬ, ਸ੍ਰੀ ਰਜਿੰਦਰ ਗੁਪਤਾ ਵਾਈਸ ਚੇਅਰਮੈਨ ਯੋਜਨਾ ਬੋਰਡ, ਵਿਧਾਇਕ ਪਰਗਟ ਸਿੰਘ  , ਦੀਪ ਮਲਹੋਤਰਾ,  ਸ੍ਰੀ ਪੀ:ਐਸ:ਔਜਲਾ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਪੰਜਾਬ, ਸ੍ਰੀ ਅਨੁਰਿਧ ਤਿਵਾੜੀ ਸਕੱਤਰ ਬਿਜਲੀ ਤੇ ਪ੍ਰਸੋਨਲ, ਸ੍ਰੀ ਵਿਕਾਸ ਪ੍ਰਤਾਪ ਸਕੱਤਰ ਉਦਯੋਗ ਤੇ ਵਣਜ, ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਦਿਨਾਕਰ ਗੁਪਤਾ, ਏ:ਡੀ:ਜੀ:ਪੀ: ਸੁਰੱਖਿਆ, ਸ੍ਰੀ ਸ਼ਿਵ ਦੁਲਾਰ ਸਿੰਘ ਢਿਲੋਂ ਡਾਇਰੈਕਟਰ ਸਪੋਰਟਸ, ਸ੍ਰੀ ਸੰਜੀਵ ਬਾਵਾ ਕਾਰਜਕਾਰੀ ਡਾਇਰੈਕਟਰ ਪੀ:ਐਸ:ਆਈ:ਈ:ਸੀ , ਸ੍ਰੀ ਸੁਰਿੰਦਰ ਮਲਿਕ, ਜਾਇੰਟ ਡਾਇਰੈਕਟਰ ਲੋਕ ਸੰਪਰਕ ਵਿਭਾਗ, ਸ੍ਰੀ ਕਮਲਪਾਲ ਸਿੰਘ ਏ:ਪੀ:ਆਰ:ਓ ਚੰਡੀਗੜ੍ਹ,  ਸ੍ਰੀ ਏ:ਐਸ:ਮਿੱਤਲ ਐਮ:ਡੀ ਸੋਨਾਲੀਕਾ ਟਰੈਕਟਰ, ਸ੍ਰੀ ਨੀਰਜ ਕੁਮਾਰ ਸਲੂਜਾ, ਐਮ:ਡੀ ਸੈਲ ਗਰੁੱਪ ਲੁਧਿਆਣਾ, ਸ੍ਰੀ ਰਜਿੰਦਰ ਸਿੰਘ ਉਪਲ, ਉਦਯੋਗਪਤੀ, ਸ੍ਰੀ ਰੁਪਿੰਦਰ ਸਿੰਘ ਸਚਦੇਵਾ, ਸ੍ਰ ਜੰਗ ਬਹਾਦਰ ਸਿੰਘ ਸੰਘਾ  ਅਗਾਂਹਵਧੂ ਕਿਸਾਨ, ਸ੍ਰੀ ਜਗਜੀਤ ਸਿੰਘ ਕਪੂਰ ਉਦਯੋਗਪੀ, ਸ੍ਰੀ ਪੁਨੀਤ ਸਿੰਘ ਚੰਡੋਕ ਉਦਯੋਗਪਤੀ, ਸ੍ਰੀ ਜੈਦੀਪ ਸਿੰਘ ਕਨਵੀਨਰ ਪੀ:ਐਚ:ਡੀ: ਚੈਂਬਰ ਅੰਮ੍ਰਿਤਸਰ, ਸ੍ਰ ਉਪਕਾਰ ਸਿੰਘ ਅਹੂਜਾ ਕਨਵੀਨਰ ਪੀ:ਐਚ:ਡੀ: ਚੈਂਬਰ ਲੁਧਿਆਣਾ ਜੋਨ ਅਤੇ ਸ੍ਰੀ ਦਲੀਪ ਸ਼ਰਮਾ ਖੇਤਰੀ ਡਾਇਰੈਕਟਰ ਪੀ:ਐਚ:ਡੀ: ਚੈਂਬਰ ਸ਼ਾਮਲ ਸਨ।

No comments:

Post a Comment