- ਭਾਰਤ ਪਾਕਿ ਸਬੰਧਾਂ ਦੇ ਇਸ ਅਹਿਮ ਦੌਰ ਵਿੱਚ ਸ੍ਰੀ ਗੁਜਰਾਲ ਦੀਆਂ ਸੇਵਾਵਾਂ ਦੀ ਬਹੁਤ ਲੋੜ ਸੀ
- ਸੁਖਬੀਰ ਤੇ ਮਜੀਠੀਆ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 30 ਨਵੰਬਰ : ਪੰਜਾਬ ਦਾ ਜਿੱਥੇ ਅੱਜ ਆਪਣਾ ਇੱਕ ਸੱਚਾ ਸਪੂਤ ਵਿਛੜ ਗਿਆ ਹੈ, ਉਥੇ ਹੀ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਦੇ ਯੁੱਗ ਦੇ ਸਭ ਤੋਂ ਸੂਝਵਾਨ ਤੇ ਉਘੇ ਨੇਤਾਵਾਂ 'ਚੋਂ ਇੱਕ ਮਹਾਨ ਸਖਸ਼ੀਅਤ ਸਦਾ ਲਈ ਚਲੀ ਗਈ ਹੈ। ਇਸ ਮਹਾਨ ਸਿਆਸਤਦਾਨ ਦੇ
ਤੁਰ ਜਾਣ ਨਾਲ ਇਸ ਘੜੀ 'ਚ ਵਿਸ਼ਵ ਗਮਗੀਨ ਹੈ ਜਿਨ੍ਹਾਂ ਨੂੰ
ਸਦਾ ਹੀ ਵਿਸ਼ਵ ਸ਼ਾਂਤੀ ਦੇ ਮਹਾਨ ਝੰਡਾ ਬਰਦਾਰ ਵਜੋਂ ਚੇਤੇ ਕੀਤਾ ਜਾਵੇਗਾ। ਦੇਸ਼, ਸਾਡੇ ਸਾਰਿਆਂ ਲਈ ਖਾਸ ਕਰਕੇ ਮੇਰੇ ਲਈ ਨਿੱਜੀ
ਤੌਰ 'ਤੇ ਉਹਨਾਂ ਦੇ ਵਿਛੋੜੇ ਨੂੰ ਸ਼ਬਦਾਂ ਵਿੱਚ ਬਿਆਨ
ਕਰਨਾ ਬਹੁਤ ਔਖਾ ਹੈ। ਅੱਜ ਮੈਂ ਇੱਕ ਅਜਿਹੇ ਸਭ ਤੋਂ ਨਜ਼ਦੀਕੀ ਤੇ
ਭਰੋਸੇਯੋਗ ਸਾਥੀ ਅਤੇ ਸੰਜੀਦਾ ਸਖਸ਼ੀਅਤ ਤੋਂ ਵਿਰਵਾ ਹੋ ਗਿਆ ਹਾਂ ਜਿਸ ਦਾ ਦਿਲ ਹਮੇਸ਼ਾ ਹੀ ਪੰਜਾਬ
ਅਤੇ ਪੰਜਾਬੀਆਂ ਲਈ ਧੜਕਦਾ ਰਹਿੰਦਾ ਸੀ।
ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ
ਬਾਦਲ ਨੇ ਉਸ ਵੇਲੇ ਬਿਆਨ ਕੀਤੇ ਜਦੋਂ ਉਨ੍ਹਾਂ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ
ਕੁਮਾਰ ਗੁਜਰਾਲ ਦੇ ਅਕਾਲ ਚਲਾਣੇ ਬਾਰੇ ਦੱਸਿਆ।
ਸ. ਬਾਦਲ ਦਿੱਲੀ ਲਈ ਰਵਾਨਾ ਹੋ ਗਏ ਅਤੇ ਉਨ੍ਹਾਂ
ਇਸ ਦੁਖਦਾਇਕ ਘੜੀ ਵਿੱਚ ਦੇਸ਼ ਅਤੇ ਨਿੱਜੀ ਤੌਰ 'ਤੇ ਪਏ ਘਾਟੇ ਨੂੰ ਇੱਕ ਸੱਚੇ ਉਦਾਰਵਾਦੀ ਅਤੇ ਨਿਰਪੱਖ ਲੋਕਰਾਜੀ ਸ਼ਖਸੀਅਤ ਦੇ ਪਰਿਵਾਰ ਨਾਲ
ਦੁੱਖ ਸਾਂਝਾ ਕੀਤਾ।
ਸ. ਬਾਦਲ ਨੇ ਆਖਿਆ, ”ਇਹ ਸੱਚਮੁੱਚ ਹੀ ਬਹੁਤ ਦੁਖਦਾਇਕ ਘੜੀ ਹੈ ਕਿਉਂਕਿ ਸ਼੍ਰੀ ਗੁਜਰਾਲ ਭਾਰਤ ਤੇ ਪਾਕਿਸਤਾਨ
ਦਰਮਿਆਨ ਦੋਸਤੀ ਵਾਲੇ ਰਿਸ਼ਤੇ ਅਤੇ ਸ਼ਾਂਤੀ ਦੇ ਮੁਦੱਈ ਸਨ। ਉਨ੍ਹਾਂ ਨੇ ਆਪਣੀ ਦੂਰ-ਦ੍ਰਿਸ਼ਟੀ, ਵਚਨਬੱਧਾ ਅਤੇ ਯੋਗਤਾ
ਸਦਕਾ ਦੋਵਾਂ ਮੁਲਕਾਂ ਨੂੰ ਨੇੜੇ ਲਿਆਉਣ ਲਈ ਵੱਡੇ ਉਪਰਾਲੇ ਕੀਤੇ। ਮੈਂ ਕਾਮਨਾ ਕਰਦਾ ਹਾਂ ਕਿ ਭਾਰਤ-ਪਾਕਿ ਰਿਸ਼ਤਿਆਂ ਦੇ ਇਸ ਨਾਜ਼ੁਕ ਦੌਰ ਵਿੱਚ ਉਹ ਸਾਡੇ ਦਰਮਿਆਨ
ਹੁੰਦੇ।”
ਬਾਅਦ ਵਿੱਚ ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇੱਕ
ਬਿਆਨ ਰਾਹੀਂ ਸ. ਬਾਦਲ ਨੇ ਕਿਹਾ ਕਿ ਸ਼੍ਰੀ ਗੁਜਰਾਲ ਨੇ ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿਵਾਉਣ ਵਿੱਚ ਲਾਮਿਸਾਲ ਯੋਗਦਾਨ ਪਾਇਆ। ਉਨ੍ਹਾਂ ਨੇ ਵਿਦੇਸ਼ੀ ਨੀਤੀ ਦੇ ਕਈ ਅਹਿਮ ਮਾਮਲਿਆਂ ਨੂੰ ਸੁਲਝਾਇਆ ਜੋ ਸਾਰੇ ਦੇਸ਼ਾਂ ਖਾਸ ਕਰਕੇ
ਭਾਰਤ-ਪਾਕਿ ਦੇ ਅਮਨ-ਸ਼ਾਂਤੀ ਦੇ ਸਮਰਥਕਾਂ ਲਈ ਪ੍ਰੇਰਨਾ ਦਾ ਸਰੋਤ ਰਹਿਣਗੇ।
ਸ. ਬਾਦਲ ਨੇ ਆਖਿਆ ਕਿ ਸ੍ਰੀ ਗੁਜਰਾਲ ਵਲੋਂ
ਪੰਜਾਬ ਨੂੰ 8500 ਕਰੋੜ ਰੁਪਏ ਦੇ ਕਰਜ਼ੇ 'ਚੋਂ ਬਾਹਰ ਕੱਢਣ ਲਈ ਨਿਭਾਏ ਦਲੇਰਾਨਾ ਤੇ ਫੈਸਲਾਕੁੰਨ ਰੋਲ ਨੂੰ ਕਦੇ ਵੀ ਭੁਲਾਇਆ ਨਹੀਂ ਜਾ
ਸਕਦਾ। ਇਹ ਕਰਜ਼ਾ ਦਹਿਸ਼ਤਗਰਦੀ ਦੇ ਦਿਨਾਂ ਦੌਰਾਨ ਦੇਸ਼ ਦੀ ਸੁਰੱਖਿਆ ਲਈ ਲੜੀ ਗਈ ਲੜਾਈ ਦੌਰਾਨ ਪੰਜਾਬ
ਸਿਰ ਚੜ੍ਹਿਆ ਸੀ। ਸ. ਬਾਦਲ ਨੇ ਆਖਿਆ, ”ਮੈਨੂੰ ਉਹ ਪਲ ਅੱਜ ਵੀ ਉਸੇ ਤਰ੍ਹਾਂ ਯਾਦ ਹਨ ਜਦੋਂ ਸ਼੍ਰੀ ਗੁਜਰਾਲ ਨੇ ਪ੍ਰਧਾਨ ਮੰਤਰੀ
ਹੁੰਦਿਆਂ ਕੁਝ ਪਲਾਂ 'ਚ ਹੀ ਸਮੁੱਚਾ ਕਰਜ਼ਾ ਮੁਆਫ਼ ਕਰ
ਦਿੱਤਾ ਸੀ। ਅਸੀਂ ਸੂਬੇ ਨਾਲ ਸਬੰਧਤ 21 ਹੋਰ ਬਹੁਤ ਪੇਚੀਦਾ ਮਸਲੇ ਸ਼੍ਰੀ ਗੁਜਰਾਲ ਕੋਲ ਉਠਾਏ ਅਤੇ ਉਨ੍ਹਾਂ ਨੇ ਇਨ੍ਹਾਂ ਮਸਲਿਆਂ ਨੂੰ 11 ਮਿੰਟਾਂ ਵਿੱਚ ਹੱਲ ਕਰ ਦਿੱਤਾ ਅਤੇ ਹੁਕਮ ਜਾਰੀ ਕਰ ਦਿੱਤੇ। ਮੇਰੀ ਜਨਤਕ ਅਤੇ ਨਿੱਜੀ ਜ਼ਿੰਦਗੀ ਦੇ ਇਹ ਪਲ ਖੁਸ਼ਗਵਾਰ ਹਨ।”
ਸ. ਬਾਦਲ ਨੇ ਸ਼੍ਰੀ ਗੁਜਰਾਲ ਨਾਲ ਆਪਣੀ ਪੁਰਾਣੀ
ਸਾਂਝ ਨੂੰ ਚੇਤੇ ਕਰਦਿਆਂ ਆਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਹੀ
ਸਿਆਸੀ ਬੰਦਸ਼ਾਂ ਤੋਂ ਉਪਰ ਉਠ ਕੇ ਸਟੈਂਡ ਲੈਂਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੀ
ਗੁਜਰਾਲ ਸਦਾ ਹੀ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਦਿਲੋਂ ਤਤਪਰ ਰਹਿੰਦੇ ਸਨ ਤੇ ਉਨ੍ਹਾਂ ਨੇ ਇਨ੍ਹਾਂ
ਮਸਲਿਆਂ ਲਈ ਸੰਘਰਸ਼ ਵੀ ਕੀਤਾ। ਉਹ ਪੰਜਾਬ ਵਿੱਚ ਅਮਨ ਅਤੇ ਫਿਰਕੂ ਸਦਭਾਵਨਾ ਦੇ
ਵੀ ਮੁਦੱਈ ਸਨ। ਕਾਂਗਰਸ ਵਿੱਚ ਹੁੰਦਿਆਂ ਵੀ ਸ਼੍ਰੀ ਗੁਜਰਾਲ ਨੇ
ਸੂਬੇ ਦੇ ਲੋਕਾਂ ਨਾਲ ਅਨਿਆਂ ਖਿਲਾਫ਼ ਨਿੱਡਰਤਾ ਨਾਲ ਆਵਾਜ਼ ਉਠਾਈ ਅਤੇ ਉਹ ਸਾਰੇ ਮਸਲਿਆਂ ਦਾ ਹੱਲ
ਸ਼ਾਂਤੀ ਪੂਰਬਕ ਚਾਹੁੰਦੇ ਸਨ। ਸਾਲ 1984 ਦੀ ਕਤਲੋਗਾਰਤ ਦੌਰਾਨ ਅਤੇ ਬਾਅਦ ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਮਾਮਲੇ ਵਿੱਚ ਉਨ੍ਹਾਂ
ਵਲੋਂ ਨਿਭਾਏ ਗਏ ਰੋਲ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਜਰਾਲ ਵਲੋਂ ਭਾਰਤੀ ਉਪ-ਮਹਾਂਦੀਪ ਖਾਸ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਆਪਸੀ ਭਾਈਚਾਰੇ, ਭਰੋਸਾ ਅਤੇ ਸ਼ਾਂਤੀ ਨੂੰ ਵਧਾਉਣ ਲਈ ਚੁੱਕੇ ਗਏ ਵਿਲੱਖਣ ਕਦਮਾਂ ਨੂੰ ਸਾਰਿਆਂ ਵਲੋਂ ਯਾਦ
ਰੱਖਿਆ ਜਾਵੇਗਾ। ਇਨ੍ਹਾਂ ਉਪਰਾਲਿਆਂ ਸਦਕਾ ਉਹ ਅੰਤਰ-ਰਾਸ਼ਟਰੀ
ਪੱਧਰ 'ਤੇ 'ਗੁਜਰਾਲ ਡਾਕਟਰੀਨ' ਦੇ ਨਾਂ ਨਾਲ ਪ੍ਰਸਿੱਧ ਹੋਏ ਜਿਨ੍ਹਾਂ
ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਆਪਸੀ ਸਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਰੋਲ ਅਦਾ
ਕੀਤਾ। ਇਨ੍ਹਾਂ ਉਪਰਾਲਿਆਂ ਨੂੰ ਕਾਫ਼ੀ ਸਲਾਹਿਆ ਗਿਆ ਅਤੇ ਹੁਣ ਇਸੇ ਡਾਕਟਰੀਨ ਦੇ ਤਹਿਤ ਦੋਹਾਂ
ਮੁਲਕਾਂ ਵਲੋਂ ਸ਼ੁਰੂ ਕੀਤੇ ਗਏ ਭਰੋਸਾ ਬਣਾਉਣ ਦੇ ਯਤਨਾਂ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਹੋਰ ਵੀ
ਸੁਖਾਲੇ ਹੋ ਗਏ ਹਨ। ਸ਼੍ਰੀ ਗੁਜਰਾਲ ਨੂੰ ਇੱਕ ਬਹੁਪੱਖੀ ਸਖਸ਼ੀਅਤ
ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਉਹ ਆਪਣੇ ਆਪ ਦੇ ਵਿੱਚ ਸੰਸਥਾ ਸਨ ਜਿਨ੍ਹਾਂ ਨੇ ਲੋਕਤੰਤਰ ਦੀਆਂ
ਕਦਰਾਂ-ਕੀਮਤਾਂ ਨੂੰ ਕੌਮੀ ਏਕਤਾ, ਫਿਰਕੂ ਸਦਭਾਵਨਾ ਅਤੇ
ਆਪਸੀ ਭਾਈਚਾਰੇ ਰਾਹੀਂ ਮਜ਼ਬੂਤ ਕਰਨ ਦੇ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ। ਸ. ਬਾਦਲ ਨੇ ਕਿਹਾ ਕਿ ਸ਼੍ਰੀ ਗੁਜਰਾਲ ਪ੍ਰੈਸ ਦੀ ਆਜ਼ਾਦੀ ਦੇ ਵੀ ਹਾਮੀ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਸਾਹਿਤ ਲਈ ਸ਼੍ਰੀ ਗੁਜਰਾਲ ਦੇ ਮਨ ਵਿੱਚ ਡੂੰਘਾ ਸਨਮਾਨ ਸੀ ਅਤੇ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਜਰਾਲ ਦੇ
ਵਿਛੋੜੇ ਨੂੰ ਆਪਣੇ ਲਈ ਨਿੱਜੀ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਜਰਾਲ
ਦੀ ਮੌਤ ਨਾਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਿਆਸਤ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਜੋ
ਨੇੜਲੇ ਭਵਿੱਖ ਵਿੱਚ ਭਰਿਆ ਜਾਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਗੁਜਰਾਲ ਦੇ
ਵਿਛੋੜੇ ਨਾਲ ਉਨ੍ਹਾਂ ਤੋਂ ਇੱਕ ਸੱਚਾ ਮਿੱਤਰ, ਮਾਰਗ ਦਰਸ਼ਕ ਅਤੇ ਫਿਲਾਸਫ਼ਰ ਖੁੱਸ ਗਿਆ ਹੈ।
ਮੁੱਖ ਮੰਤਰੀ ਨੇ ਦੁਖੀ ਪਵਿਰਾਰ ਦੇ ਮੈਂਬਰਾਂ ਖਾਸ
ਕਰ ਰਾਜ ਸਭਾ ਦੇ ਮੈਂਬਰ ਸ਼੍ਰੀ ਨਰੇਸ਼ ਗੁਜਰਾਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਹ
ਨਾ ਪੂਰਿ-ਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਬਲ ਬਖਸ਼ਣ ਅਤੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ
ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ।
ਸੁਖਬੀਰ ਤੇ ਮਜੀਠੀਆ
ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਉਪ ਮੁੱਖ
ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਸੂਚਨਾ ਤੇ ਲੋਕਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ
ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜ਼ਰਾਲ (92) ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ, ਜਿਨ੍ਹਾਂ ਦਾ ਅੱਜ ਨਵੀਂ ਦਿੱਲੀ ਵਿਖੇ ਦਿਹਾਂਤ ਹੋ ਗਿਆ।
ਅੱਜ ਜਾਰੀ ਇੱਥੋਂ ਇਕ
ਸ਼ੋਕ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਸ੍ਰੀ ਗੁਜ਼ਰਾਲ ਪੰਜਾਬ ਦਾ
ਕਰਜ਼ਾ ਮੁਆਫ ਕਰਨ ਅਤੇ ਸਾਇੰਸ ਸਿਟੀ ਪ੍ਰਾਜੈਕਟ ਲਿਆਉਣ ਲਈ ਹਮੇਸ਼ਾ ਸਾਡੇ ਦਿਲਾਂ ਵਿਚ ਵਸਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਜ਼ਰਾਲ ਨੇ ਦਿੱਲੀ ਵਿਖੇ ਪੰਜਾਬ ਨਾਲ ਸਬੰਧਿਤ ਮੁੱਦੇ ਪ੍ਰਮੁੱਖਤਾ
ਨਾਲ ਚੁੱਕੇ।
ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ
ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
No comments:
Post a Comment