-- ਬੇਸ਼ੁਮਾਰ ਮੌਕਿਆਂ ਦੀ ਧਰਤੀ ਪੰਜਾਬ ਵਿਚ ਨਿਵੇਸ਼ ਦਾ ਸੱਦਾ
-- ਵੱਖ ਵੱਖ ਸ਼ਹਿਰਾਂ ਵਿਚ ਉਪਲੱਭਧ 10,000
ਏਕੜ
ਪ੍ਰਮੁੱਖ ਵਪਾਰਕ ਮੰਤਵ ਵਾਲੀਆਂ ਜ਼ਮੀਨਾਂ ਦੇ ਰੱਖੇ ਵੇਰਵੇ
-- ਪੰਜਾਬ ਦੀ ਰੀਅਲ ਅਸਟੇਟ ਨੀਤੀ 15
ਦਸੰਬਰ
ਤੱਕ
-- ਰੀਅਲ ਅਸਟੇਟ ਨੂੰ ਮਿਲੇਗਾ ਉਦਯੋਗ ਦਾ ਦਰਜਾ
-- ਅਨੇਕਾਂ ਰਿਆਇਤਾਂ ਦਾ ਵਾਅਦਾ
ਨਵੀਂ ਦਿੱਲੀ, 17 ਨਵੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ
ਇਥੇ ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ.ਆਰ.ਈ.ਡੀ.ਏ.ਆਈ) ਵਲੋਂ
ਪੰਜਾਬ-ਬੇਸ਼ੁਮਾਰ ਸੰਭਾਵਨਾਵਾਂ ਦੀ ਧਰਤੀ ਦੇ ਸਿਰਲੇਖ ਹੇਠ ਕਰਵਾਈ ਗਈ ਇੱਕ ਕਨਵੈਂਸ਼ਨ ਵਿਚ ਪੰਜਾਬ
ਸਰਕਾਰ ਦੇ ਕਬਜ਼ੇ ਹੇਠਲੀ ਪ੍ਰਮੁੱਖ ਸ਼ਹਿਰੀ ਜ਼ਮੀਨ ਬਾਰੇ 137
ਕੌਮਾਂਤਰੀ
ਅਤੇ ਕੌਮੀ ਰੀਅਲ ਅਸਟੇਟ ਡਵੈਲਪਰਾਂ ਅੱਗੇ ਵਿਸਥਾਰਤ ਪੇਸ਼ਕਾਰੀ ਦਿੱਤੀ। ਇਸ ਮੌਕੇ ਦੱਖਣੀ ਅਤੇ
ਪੱਛਕੀ ਭਾਰਤ ਹੀ ਨਹੀਂ ਬਲਕਿ ਦੁਬਈ ਤੋਂ ਵੀ ਪਹੁੰਚੇ ਰੀਅਲ ਅਸਟੇਟ ਡਵੈਲਪਰਾਂ ਨੂੰ ਸੰਬੋਧਨ
ਕਰਦਿਆਂ ਸ. ਬਾਦਲ ਨੇ ਉਨ੍ਹਾਂ ਨਾਲ ਆਪਣੇ ਪੰਜਾਬ ਨੂੰ ਦੇਸ਼ ਦੇ ਸੰਭਾਵੀ ਰੀਅਲ ਅਸਟੇਟ ਕੇਂਦਰ
ਵਜੋਂ ਵਿਕਸਤ ਕਰਨ ਦੇ ਸੁਪਨੇ ਨੂੰ ਸਾਂਝਾ ਕਰਨ ਤੋਂ ਇਲਾਵਾ 15
ਦਸੰਬਰ
ਤੱਕ ਰਾਜ ਦੀ ਵਿਆਪਕ ਰੀਅਲ ਅਸਟੇਟ ਨੀਤੀ ਜਾਰੀ ਕਰਨ ਦਾ ਵੀ ਵਾਅਦਾ ਕੀਤਾ।
ਰਾਜ ਦੇ ਬਿਜਲੀ
ਦੀ ਬਹੁਤਾਤ ਵਾਲੇ ਰੁਤਬੇ ਦੇ ਵੇਰਵੇ ਦਿੰਦਿਆਂ ਸ. ਬਾਦਲ ਨੇ ਕਿਹਾ ਕਿ 8214 ਮੈਗਾਵਾਟ ਦੀ ਮੌਜੂਦਾ ਮੰਗ ਅਤੇ 5872
ਮੈਗਾਵਾਟ
ਦੀ ਮੌਜੂਦਾ ਉਪਲੱਭਧਤਾ ਦੇ ਮੁਕਾਬਲੇ ਪੰਜਾਬ ਸੰਨ 2013 ਦੇ ਅੰਤ ਤੱਕ 11484 ਮੈਗਾਵਾਟ ਬਿਜਲੀ ਦਾ ਉਤਪਾਦਨ ਕਰੇਗਾ। ਉਨ੍ਹਾਂ ਕਿਹਾ ਕਿ
12,000 ਕਰੋੜ ਦੀ ਲਾਗਤ ਅਤੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ, 3000 ਕਰੋੜ ਰੁਪਏ ਦੀ ਲਾਗਤ ਵਾਲੇ ਅਤੇ 540
ਮੈਗਾਵਾਟ
ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਅਤੇ 9,000 ਕਰੋੜ ਰੁਪਏ ਦੀ
ਲਾਗਤ ਅਤੇ 1400 ਮੈਗਾਵਾਟ ਦੀ ਸਮਰੱਥਾ ਵਾਲੇ ਰਾਜਪੁਰਾ ਥਰਮਲ
ਪਲਾਂਟ ਤੋਂ ਬਿਜਲੀ ਦਾ ਉਤਪਾਦਨ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ
ਕਿ ਇਸ ਤੋਂ ਇਲਾਵਾ 7600 ਕਰੋੜ ਰੁਪਏ ਦੇ
ਨਿਵੇਸ਼ ਨਾਲ ਅਗਲੇ ਸਾਲ ਤੱਕ ਸ਼ੰਭੂ-ਜਲੰਧਰ, ਜਲੰਧਰ-ਪਠਾਨਕੋਟ, ਜਲੰਧਰ-ਅੰਮ੍ਰਿਤਸਰ, ਅੰਮ੍ਰਿਤਸਰ-ਪਠਾਨਕੋਟ, ਅੰਮ੍ਰਿਤਸਰ-ਜ਼ੀਰਾ-ਕੋਟਕਪੁਰਾ-ਸ਼੍ਰੀਗੰਗਾਨਗਰ, ਲੁਧਿਆਣਾ-ਮੋਗਾ-ਤਲਵੰਡੀ, ਹੁਸ਼ਿਆਰਪੁਰ-ਜਲੰਧਰ-ਮੋਗਾ-ਬਰਨਾਲਾ-ਸੰਗਰੂਰ-ਜੀਂਦ, ਖਰੜ-ਲੁਧਿਆਣਾ, ਕੁਰਾਲੀ-ਰੋਪੜ-ਕੀਰਤਪੁਰ
ਸਾਹਿਬ, ਅੰਬਾਲਾ-ਜ਼ੀਰਕਪੁਰ-ਕਾਲਕਾ, ਜ਼ੀਰਕਪੁਰ-ਪਟਿਆਲਾ ਅਤੇ ਪਟਿਆਲਾ-ਬਠਿੰਡਾ 4/6 ਮਾਰਗੀ ਸੜਕਾਂ ਨਾਲ ਜੁੜ ਜਾਣਗੇ।
ਯੋਜਨਾਬੱਧ
ਸ਼ਹਿਰੀ ਵਿਕਾਸ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ 147 ਸ਼ਹਿਰਾਂ ਦੇ ਸੰਗਠਿਤ ਵਿਕਾਸ ਲਈ 10,000
ਕਰੋੜ
ਰੁਪਏ ਮੰਜੂਰ ਕੀਤੇ ਹਨ ਜਿਸ ਨਾਲ 24X7 ਬਿਜਲੀ ਸਪਲਾਈ, 100 ਫੀਸਦੀ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਵਿਵਸਥਾ, ਠੋਸ ਰਹਿੰਦ ਖੁਹੰਦ ਨਿਪਟਾਰੇ ਅਤੇ ਸੁਚੱਜੀ ਆਵਾਜਾਈ ਵਿਵਸਥਾ ਨੂੰ
ਯਕੀਨੀ ਬਣਾਇਆ ਜਾਵੇਗਾ। ਰੀਅਲ ਅਸਟੇਟ
ਡੈਵਲਪਰਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਰੀਅਲ ਅਸਟੇਟ, ਸੜਕੀ ਵਿਵਸਥਾ ਅਤੇ ਸ਼ਹਿਰੀ ਬੁਨਿਆਦੀ ਢਾਂਚਾ, ਮੋਹਾਲੀ, ਲੁਧਿਆਣਾ ਅਤੇ
ਬਠਿੰਡਾ ਵਿਖੇ ਐਜੂ ਸਿਟੀਜ਼, ਅੰਮ੍ਰਿਤਸਰ ਅਤੇ
ਲੁਧਿਆਣਾ ਵਿਖੇ ਸੈਰ ਸਪਾਟਾ ਅਤੇ ਮਨੋਰੰਜਨ ਕੇਂਦਰਾਂ ਤੋਂ ਇਲਾਵਾ ਸਿਹਤ, ਪ੍ਰਾਹੁਣਚਾਰੀ ਅਤੇ ਸੁਚਨਾ ਤਕਨਾਲੌਜੀ ਦੇ ਖੇਤਰਾਂ ਵਿਚ ਬੇਸ਼ੁਮਾਰ
ਸੰਭਾਵਨਾਵਾਂ ਹਨ। ਉਨ੍ਹਾਂ ਰਾਜ
ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਗਮਾਡਾ ਖੇਤਰ ਵਿਚ ਰੀਅਲ ਅਸਟੇਟ ਮੌਕਿਆਂ ਦੀ ਪੇਸ਼ਕਾਰੀ ਦਿੰਦਿਆਂ ਸ.
ਬਾਦਲ ਨੇ ਦੱਸਿਆ ਕਿ ਚੰਡੀਗੜ੍ਹ ਦੇ ਨਾਲ ਸਿਟੀ ਸੈਂਟਰ (80
ਏਕੜ), ਮੈਡੀ ਸਿਟੀ (200 ਏਕੜ), ਆਈ.ਟੀ. ਸਿਟੀ (1600 ਏਕੜ) ਅਤੇ ਐਜੂ
ਸਿਟੀਜ਼ (1700 ਏਕੜ) ਜੀਵਨ ਭਰ ਲਈ ਮੌਕੇ ਹਨ ਜੋ ਸਮੁੱਚੇ
ਉਤਰੀ ਭਾਰਤ ਦੀ ਨੁਹਾਰ ਬਦਲ ਦੇਣਗੇ। ਉਨ੍ਹਾਂ ਦੱਸਿਆ ਕਿ ਟਾਟਾ ਕੈਂਸਰ ਅਤੇ ਖੋਜ ਹਸਪਤਾਲ ਪਹਿਲਾਂ ਹੀ
ਮੁਲਾਂਪੁਰ ਵਿਚ ਸਥਾਪਿਤ ਹੋਣ ਜਾ ਰਿਹਾ ਹੈ ਅਤੇ ਐਜੂਕੇਸ਼ਨ ਸ਼ਹਿਰਾਂ ਅੰਦਰ ਯੂਨੀਵਰਸਿਟੀਆਂ, ਕਾਲਜਾਂ, ਮੈਨੇਜਮੈਂਟ, ਕੰਪਿਊਟਰ ਸਾਇੰਸ, ਇੰਜੀਨੀਅਰਿੰਗ
ਅਤੇ ਬਾਇਓ ਤਕਨਾਲੋਜੀ ਸੰਸਥਾਵਾਂ ਲਈ 1700 ਏਕੜ ਜ਼ਮੀਨ ਦੀ
ਪੇਸ਼ਕਸ਼ ਕੀਤੀ ਜਾ ਰਹੀ ਹੈ।
ਉਨ੍ਹਾਂ
ਕਿਹਾ ਕਿ ਸੈਕਟਰ 62 ਸਥਿਤ ਸਿਟੀ
ਸੈਂਟਰ ਵਿਖੇ ਪੰਜ ਤਾਰਾ ਹੋਟਲ, ਕਨਵੈਂਸ਼ਨ ਸੈਂਟਰ, ਸੌਪਿੰਗ ਮਾਲਜ਼, ਮਲਟੀ ਪਲੈਕਸਿਜ਼
ਅਤੇ ਆਡੀਟੋਰੀਅਮ ਦੇ ਸੰਗਠਤ ਵਿਕਾਸ ਦੀ ਪੇਸ਼ਕਸ਼ ਹੈ। ਗਮਾਡਾ ਨੂੰ
ਦੱਖਣੀ ਪੂਰਬੀ ਏਸ਼ੀਆ ਦੇ ਸੂਚਨਾ ਤਕਨਾਲੋਜੀ ਧੁਰੇ ਵਜੋਂ ਵਿਕਸਤ ਕਰਨ ਦੇ ਆਪਣੇ ਨਿਸਚੈ ਨੂੰ
ਦੁਹਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਨਾਮੀ ਆਈ.ਟੀ. ਕੰਪਨੀਆਂ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ
ਨੇੜੇ 1700 ਏਕੜ ਦੇ ਆਈ.ਟੀ. ਸਿਟੀ ਵਿਚ ਆਪਣੇ ਯੂਨਿਟ
ਸਥਾਪਤ ਕਰਨ ਲਈ ਉਤਸੁਕ ਹਨ।
ਉਹਨਾਂ
ਲੁਧਿਆਣਾ ਵਿਖੇ ਏਅਰਪੋਰਟ ਨੇੜੇ 124 ਏਕੜ ਜ਼ਮੀਨ, ਲੁਧਿਆਣਾ ਨੇੜੇ 1500 ਏਕੜ ਦੀ
ਇੰਟੈਗਰੇਟਿਡ ਟਾਊਨਸ਼ਿਪ ਅਤੇ 4500 ਏਕੜ ਦੇ ਮਨੋਰੰਜਨ
ਕੇਂਦਰ ਸਮੇਤ ਉਪਲੱਭਧ ਰੀਅਲ ਅਸਟੇਟ ਦੇ ਮੌਕਿਆਂ ਦੀ ਜਾਣਕਾਰੀ ਵੀ ਡਵੈਲਪਰਾਂ ਅੱਗੇ ਰੱਖੀ। ਉਨ੍ਹਾਂ
ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿਖੇ ਵੀ ਪ੍ਰਮੱਖ ਰੀਅਲ ਅਸਟੇਟ
ਮੌਕਿਆਂ ਦੇ ਪੇਸ਼ਕਸ਼ ਕੀਤੀ।
No comments:
Post a Comment