- ਪਾਕਿ ਸਥਿਤ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ
- ਸਿੱਖ ਸ਼ਰਧਾਲੂਆਂ ਲਈ ਨਰਮ ਵੀਜ਼ਾ ਸ਼ਰਤਾਂ ਦੀ ਲੋੜ 'ਤੇ ਜ਼ੋਰ
ਸ. ਬਾਦਲ ਨੇ ਅੱਜ ਸ਼ਾਮ
ਪਾਕਿ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ ਨਾਲ ਇੱਕ ਮੁਲਾਕਾਤ ਕਰਕੇ ਇਹ ਬੇਨਤੀਆਂ
ਕੀਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਥਿਤ
ਗੁਰਧਾਮਾਂ ਨਾਲ ਸਿੱਖ ਸੰਗਤ ਦੀ ਮੁੱਢ ਕਦੀਨ ਤੋਂ ਹੀ ਦਿਲੀ ਭਾਵਨਾ ਜੁੜੀ ਹੋਈ ਹੈ ਇਸ ਲਈ ਉਹ
ਪਾਕਿਸਤਾਨ ਸਰਕਾਰ ਨੂੰ ਸਿੱਖ ਸਰਧਾਲੂਆਂ ਨੂੰ ਇਨ੍ਹਾਂਗੁਰਧਾਮਾਂ ਵਿਖੇ ਆਪਣੀ ਸ਼ਰਧਾਂ ਦੇ ਫੁੱਲ
ਭੇਂਟ ਕਰਨ ਲਈ ਪੂਰਨ ਖੁੱਲ੍ਹ ਦੇਣ ਦੀ ਬੇਨਤੀ ਕਰਦੇ ਹਨ।
ਗੁਰਦੁਆਰਾ ਕਰਤਾਰਪੁਰ
ਸਾਹਿਬ ਲਈ ਲਾਂਘੇ ਦਾ ਮੁੱਦਾ ਉਠਾਉਂਦਿਆਂ ਸ. ਬਾਦਲ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਸੈਕਟਰ ਵਿਚ
ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸੇ ਸਿਰਫ
ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਅਤੇ ਪਾਕਿਸਤਾਨ
ਸਰਕਾਰ ਨੂੰ ਇਹ ਨਿਰੰਤਰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਇਸ ਗੁਰਦੁਆਰਾ ਸਾਹਿਬ ਲਈ ਵਿਸੇਸ਼
ਲਾਂਘੇ ਦੀ ਵਿਵਸਥਾ ਕਰਕੇ ਭਾਰਤੀ ਸ਼ਰਧਾਲੂਆਂ ਨੂੰ ਇਸ ਗੁਰਦੁਆਰਾ ਸਾਹਿਬ ਤੱਕ ਨਿਰਵਿਘਨ ਆਉਣ-ਜਾਣ
ਦਾ ਮੌਕਾ ਪ੍ਰਦਾਨ ਕਰਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਹਜਾਰਾਂ ਦੀ ਗਿਣਤੀ
ਵਿਚ ਸ਼ਰਧਾਲੂ ਭਾਰਤੀ ਸਰਹੱਦ ਵਾਲੇ ਪਾਸੇ ਜੁੜਦੇ ਹਨ ਅਤੇ ਦੂਰ ਤੋਂ ਹੀ ਗੁਰਦੁਆਰਾ ਸਾਹਿਬ ਤੋਂ
ਮੱਥਾ ਟੇਕ ਕੇ ਇਸ ਵੱਲ ਜਾਂਦੇ ਰਾਹ ਨੂੰ ਚੁੰਮਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਵੀ ਸਿੱਖ ਸ਼ਰਧਾਲੂਆਂ ਦੇ ਦਿਲੀ ਜਜਬਾਤਾਂ ਦੀ ਕਦਰ
ਕਰਦਿਆਂ ਭਾਰਤ ਸਰਕਾਰ ਨਾਲ ਮਿਲ ਕੇ ਇਥੋਂ ਲਈ ਇੱਕ ਵਿਸੇਸ਼ ਲਾਂਘਾ ਪ੍ਰਦਾਨ ਕਰਨਾ ਚਾਹੀਦਾ ਹੈ।
ਪਾਕਿਸਤਾਨ ਸਥਿਤ
ਗੁਰਧਾਮਾਂ ਦੇ ਪ੍ਰਬੰਧ ਦਾ ਮਾਮਲਾ ਉਠਾਉਂਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜੋ ਕਿ
ਸਿੱਖ ਗੁਰਧਾਮਾਂ ਦੇ ਪ੍ਰਬੰਧਨ ਲਈ ਸਰਵ-ਉਚ ਸੰਸਥਾ ਹੈ ਵਲੋਂ ਪੰਜਾਬ ਸਥਿਤ ਗੁਰਦੁਆਰਿਆਂ ਦੀ ਪੂਰਨ
ਪੇਸ਼ੇਵਾਰਾਨਾ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਇਸ ਲਈ ਇਹ ਲਾਜ਼ਮੀ ਬਣ ਜਾਂਦਾ ਹੈ ਕਿ ਪਾਕਿ
ਸਥਿਤ ਗੁਰਧਾਮਾਂ ਦੇ ਪ੍ਰਬੰਧਨ ਦਾ ਜ਼ਿੰਮਾ ਇਸ ਸੰਸਥਾ ਨੂੰ ਸੌਪਿਆ ਜਾਵੇ ਤਾਂ ਜੋ ਉਹ ਇਨ੍ਹਾਂਗੁਰਧਾਮਾਂ
ਦੇ ਦਰਸ਼ਨਾਂ ਲਈ ਦਿਨੋ-ਦਿਨ ਵੱਧ ਰਹੀ ਸਿੱਖ ਸੰਗਤ ਲਈ ਲੋੜੀਂਦੀ ਸਹੂਲਤਾਂ ਪ੍ਰਦਾਨ ਕਰ ਸਕੇ।
ਸਿੱਖ ਸ਼ਰਧਾਲੂਆਂ ਨੂੰ
ਵੀਜ਼ਾ ਲੈਣ ਵਿਚ ਦਰਪੇਸ਼ ਹੁੰਦੀਆਂ ਮੁਸ਼ਕਲਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਕਿ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਰੀਫ
ਆਪਣੀ ਕੌਮੀ ਸਰਕਾਰ ਨੂੰ ਨਰਮ ਵੀਜ਼ਾ ਸ਼ਰਤਾਂ ਯਕੀਨੀ ਬਨਾਉਣ ਲਈ ਬੇਨਤੀ ਕਰਨ। ਉਨ੍ਹਾਂ ਸ਼ਰਧਾਲੂਆਂ, ਵਪਾਰੀਆਂ ਅਤੇ ਸਨਅਤਕਾਰਾਂ ਦੀ
ਸਹੂਲਤ ਲਈ ਅੰਮ੍ਰਿਤਸਰ ਅਤੇ ਲਾਹੌਰ ਦੋਵੇਂ ਪਾਸੇ ਵੀਜ਼ਾ ਦਫਤਰ ਖੋਲ੍ਹਣ ਦੀ ਮੰਗ ਕੀਤੀ।
ਉਨ੍ਹਾਂ ਪੰਜਾਬ ਸਰਕਾਰ
ਵਲੋਂ ਵਿਕਸਤ ਕੀਤੇ ਜਾ ਰਹੇ ਸਿੱਖ ਧਾਰਮਿਕ ਸੈਲਾਨੀ ਸਰਕਟ ਦੀ ਸਫਲਤਾ ਲਈ ਜਨਾਬ ਸ਼ਰੀਫ ਦੇ ਦਖਲ ਦੀ
ਮੰਗ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਸਿੱਖ ਸ਼ਰਧਾਲੂਆਂ ਨੂੰ ਇਕੋ ਯਾਤਰਾ ਦੌਰਾਨ ਪੰਜਾਬ ਅਤੇ
ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਨਿਸ਼ਾਨਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪੰਜਾਬਾਂ ਦੇ ਸੈਰ ਸਪਾਟਾ ਵਿਭਾਗ ਇਸ ਧਾਰਮਿਕ ਸੈਲਾਨੀ ਸਰਕਟ ਲਈ
ਇਕੱਠੇ ਤੌਰ 'ਤੇ ਰਣਨੀਤੀ ਤਿਆਰ ਕਰਨ।
ਇਸ ਮੌਕੇ ਸਿੱਖ ਸ਼ਰਧਾਲੂਆਂ ਸਬੰਧੀ ਸ. ਬਾਦਲ ਵਲੋਂ ਉਠਾਏ ਗਏ ਸਾਰੇ
ਮਾਮਲਿਆਂ ਨੂੰ ਮੁਕੰਮਲ ਹਮਾਇਤ ਦਿੰਦਿਆਂ ਜਨਾਬ ਸ਼ਰੀਫ ਨੇ ਭਰੋਸਾ ਦਵਾਇਆ ਕਿ ਉਹ ਇਨ੍ਹਾਂ ਮੁੱਦਿਆਂ
ਦੇ ਹੱਕ ਵਿਚ ਕੌਮੀ ਸਰਕਾਰ ਕੋਲ ਡਟ ਕੇ ਵਕਾਲਤ ਕਰਨਗੇ।
No comments:
Post a Comment