Monday 15 October 2012

ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ-ਫ਼ਤਿਹਗੜ੍ਹ ਸਾਹਿਬ-ਪਟਿਆਲਾ ਮਾਰਗ ਨੂੰ ਚਾਰ ਮਾਰਗੀ ਕਰਨ ਦਾ ਐਲਾਨ


  • ਫਤਹਿਗੜ੍ਹ ਸਾਹਿਬ ਲਈ 30 ਕਰੋੜ ਰੁਪਏ ਦੇ ਸੀਵਰੇਜ ਨੈਟਵਰਕ ਦੀ ਪ੍ਰਵਾਨਗੀ 
  • ਛੋਟੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਨਿਰਮਾਣ ਅਗਲੇ ਵਿੱਤੀ ਵਰ੍ਹੇ 'ਚ
  • ਸਾਬਕਾ ਕਾਂਗਰਸ ਮੰਤਰੀ ਹਰਬੰਸ ਲਾਲ ਹਜ਼ਾਰਾਂ ਸਾਥੀਆਂ ਸਮੇਤ  ਅਕਾਲੀ ਦਲ 'ਚ ਸ਼ਾਮਲ 
ਫ਼ਤਿਹਗੜ੍ਵ ਸਾਹਿਬ, 15 ਅਕਤੂਬਰ - ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ਪਵਿੱਤਰ ਸ਼ਹਿਰ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਵਿਕਾਸ ਲਈ ਚੰਡੀਗੜ੍ਹ-ਫ਼ਤਿਹਗੜ੍ਹ ਸਾਹਿਬ-ਪਟਿਆਲਾ ਸੜਕ ਨੂੰ ਚਾਰ ਮਾਰਗੀ ਕੀਤਾ ਜਾਵੇਗਾ।
 ਅ੍ਗੱਜ ਇਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸ੍ਰੀ ਹਰਬੰਸ ਲਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਕਰਨ ਉਪਰੰਤ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 13000 ਕਰੋੜ ਰੁਪਏ ਦਾ ਇੱਕ ਵਿਲੱਖਣ ਪ੍ਰੋਜੈਕਟ ਆਰੰਭਿਆ ਹੋਇਆ ਹੈ, ਜਿਸ ਤਹਿਤ ਆਉਂਦੇ ਤਿੰਨ ਸਾਲਾਂ 'ਚ ਸੂਬੇ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਨੂੰ 4 ਜਾਂ 6 ਮਾਰਗੀ ਸੜਕਾਂ ਨਾਲ ਜੋੜਿਆ ਜਾਵੇਗਾ। ਉਨ੍ਹਾ ਕਿਹਾ ਕਿ ਚੰਡੀਗੜ੍ਵ-ਫ਼ਤਿਹਗੜ੍ਵ ਸਾਹਿਬ- ਪਟਿਆਲਾ ਨੂੰ ਚਾਰ ਮਾਰਗੀ ਸੜਕਾਂ ਨਾਲ ਜੁੜਨ ਸਦਕਾ ਇਲਾਕੇ ਦੇ ਲੋਕਾਂ ਲਈ ਚੰਡੀਗੜ੍ਵ ਜਾਂ ਪਟਿਆਲਾ ਜਾਣਾ ਹੋਰ ਵੀ ਸੌਖਾਲਾ ਹੋ ਜਾਵੇਗਾ। ਸ. ਬਾਦਲ ਨੇ ਇਸ ਮੌਕੇ ਇਤਿਹਾਸਕ ਸ਼ਹਿਰ ਲਈ 30 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਨੂੰ ਵੀ ਪ੍ਰਵਾਨਗੀ ਦੇਣ ਤੋਂ ਇਲਾਵਾ ਸ਼ਹਿਰ ਦੇ ਵਿੱਚੋਂ ਲੰਘਦੇ ਸਰਹਿੰਦ ਚੋਅ ਦੇ ਸੁੰਦਰੀਕਰਨ 'ਤੇ 2 ਕਰੋੜ ਰੁਪਏ ਖ਼ਰਚ ਕੇ ਇਸ ਨੂੰ ਸੁਖਨਾ ਝੀਲ ਵਾਂਗ ਇੱਕ ਸੈਰ-ਸਪਾਟਾ ਕੇਂਦਰ ਬਣਾਉਣ ਦਾ ਐਲਾਨ ਵੀ ਕੀਤਾ। ਉਨ੍ਹਾ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਅੰਤਰ ਰਾਸ਼ਟਰੀ ਪੱਧਰ ਦਾ ਬਹੁ ਮੰਤਵੀ ਖੇਡ ਸਟੇਡੀਅਮ ਅਗਲੇ ਵਿੱਤੀ ਵਰ੍ਹੇ ਦੌਰਾਨ ਉਸਾਰਿਆ ਜਾਵੇਗਾ। ਉਨ੍ਹਾ ਇਹ ਵੀ ਵਾਅਦਾ ਕੀਤਾ ਕਿ 'ਵਿਸ਼ਵ ਕਬੱਡੀ ਕੱਪ-2013' ਦੇ ਮੈਚਾਂ ਦੀ ਮੇਜ਼ਬਾਨੀ ਵੀ ਇਹ ਸਟੇਡੀਅਮ ਅਗਲੇ ਸਾਲ ਕਰੇਗਾ। 
ਉਨ੍ਹਾ ਕਿਹਾ ਕਿ ਆਉਂਦੇ ਤਿੰਨ ਸਾਲ ਪੰਜਾਬ ਦੇ ਵਿਕਾਸ ਲਈ ਅਤਿ ਮਹੱਤਵਪੂਰਨ ਹੋਣਗੇ ਕਿਉਂਕਿ ਅਕਾਲੀ-ਭਾਜਪਾ ਸਰਕਾਰ ਨੇ  142 ਸ਼ਹਿਰਾਂ ਦੇ ਸਮੁੱਚੇ ਵਿਕਾਸ ਲਈ 8745 ਕਰੋੜ ਰੁਪਏ ਦੀ ਲਾਗਤ ਨਾਲ ਅਜਿਹਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਸ ਨਾਲ ਇਨਾਂ ਸ਼ਹਿਰਾਂ ਦਾ ਕਾਇਆ ਕਲਪ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ 10000 ਕਰੋੜ ਦੀ ਲਾਗਤ ਵਾਲੇ ਇਕ ਹੋਰ ਪ੍ਰੋਜੈਕਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਹਰ ਵਿਧਾਨ ਸਭਾ ਹਲਕੇ ਵਿੱਚ 100 ਕਰੋੜ ਰੁਪਏ ਔਸਤਨ ਵੱਖ-ਵੱਖ ਵਿਕਾਸ ਕਾਰਜ਼ਾਂ 'ਤੇ ਖ਼ਰਚੇ ਜਾਣਗੇ। ਇਸ ਪ੍ਰੋਜੈਕਟ ਦਾ ਨਵੇਕਲਾ ਪਹਿਲੂ ਇਹ ਹੋਵੇਗਾ ਕਿ ਇਸ ਵਿੱਚ ਪੇਂਡੂ ਖੇਤਰਾਂ ਅੰਦਰ ਸ਼ਹਿਰ ਪੈਟਰਨ 'ਤੇ ਸ਼ਹਿਰੀ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ। 
ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਮੰਤਰੀ ਸ਼੍ਰੀ ਹਰਬੰਸ ਲਾਲ ਅਤੇ ਉਨ੍ਹਾ ਦੇ ਹਜ਼ਾਰਾਂ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਦਿਆਂ ਉਪ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਤੋਂ ਇਲਾਵਾ ਉਹਨਾਂ ਦੇ ਲੰਮੇ ਸਿਆਸੀ ਤਜਰਬੇ ਅਤੇ ਇਲਾਕੇ ਪ੍ਰਤੀ ਵਚਨਬੱਧਤਾ ਦਾ ਇਲਾਕੇ ਦੇ ਭਵਿੱਖ ਵਿੱਚ ਹੋਣ ਵਾਲੇ ਵਿਕਾਸ ਵਿੱਚ ਵੱਡਾ ਲਾਹਾ ਲਿਆ ਜਾਵੇਗਾ। ਇਸ ਮੌਕੇ ਬੋਲਦਿਆਂ ਸ਼੍ਰੀ ਹਰਬੰਸ ਲਾਲ ਨੇ ਕਿਹਾ ਕਿ ਉਹ ਇੱਕ ਕਾਂਗਰਸੀ ਆਗੂ ਹੋਣ ਦੇ ਨਾਤੇ ਕੇਂਦਰ ਵਿਚਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਨਿੱਤ ਦਿਨ ਜਗਜਾਹਰ ਹੁੰਦੇ ਘੁਟਾਲਿਆਂ ਤੋਂ ਸ਼ਰਮਿੰਦਗੀ ਮਹਿਸੂਸ ਕਰਦੇ ਸਨ।
 ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਮਹਿੰਗਾਈ ਨੂੰ ਰੋਕਣ ਵਿੱਚ ਨਾਕਾਮੀ ਨਾਲ ਆਮ ਆਦਮੀ ਦਾ ਘੁਟ ਰਿਹਾ ਸਾਹ ਅਤੇ ਕਾਂਗਰਸ ਵੱਲੋਂ ਗਰੀਬਾਂ ਦੀ ਪੂਰਨ ਅਣਦੇਖੀ ਵੀ ਉਨ੍ਹਾ ਦੇ ਕਾਂਗਰਸ ਨੂੰ ਛੱਡਣ ਦਾ ਸਬੱਬ ਬਣੀ ਹੈ। ਉਨ੍ਹਾ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਗਰੀਬ ਪੱਖੀ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲੀਆਂ ਨੀਤੀਆਂ ਤੋਂ ਕਾਇਲ ਹੋ ਕੇ ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਅਤੇ ਜਿੱਥੇ ਵੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਕੋਈ ਡਿਊਟੀ ਲਗਾਉਣਗੇ, ਉਹ ਆਪਣੀ ਸਮਰੱਥਾ ਮੁਤਾਬਕ ਪਾਰਟੀ ਦੀ ਸੇਵਾ ਕਰਨਗੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੀ ਹਰਬੰਸ ਲਾਲ ਇਲਾਕੇ ਵਿੱਚ ਕਾਂਗਰਸ ਦਾ ਮੁੱਖ ਅਧਾਰ ਸਨ ਅਤੇ ਉਨ੍ਹਾ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਨਾਲ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਇਲਾਕੇ ਵਿੱਚੋਂ ਕਾਂਗਰਸ ਦਾ ਸਫਾਇਆ ਨਿਸ਼ਚਿਤ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਪੀਕਰ ਸ਼੍ਰੀ ਚਰਨਜੀਤ ਸਿੰਘ ਅਟਵਾਲ, ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਵਿਧਾਇਕ ਬਸੀ ਪਠਾਣਾ, ਸ਼੍ਰੀ ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ, ਸ਼੍ਰੀ ਰਣਜੀਤ ਸਿੰਘ ਤਲਵੰਡੀ ਅਤੇ ਸ਼੍ਰੀ ਜਗਜੀਵਨ ਪਾਲ ਸਿੰਘ ਖੀਰਨੀਆਂ ਦੋਵੇਂ ਸਾਬਕਾ ਵਿਧਾਇਕ ਅਤੇ ਸ਼੍ਰੀ ਜਗਦੀਪ ਸਿੰਘ ਚੀਮਾ ਜ਼ਿਲ•ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮੈਂਬਰ ਐਸ.ਜੀ.ਪੀ.ਸੀ. ਸ: ਕਰਨੈਲ ਸਿੰਘ ਪੰਜੋਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੰਦੀਪ ਵਰਮਾ, ਅੰਮ੍ਰਿਤਪਾਲ ਰਾਜੂ, ਸਵਰਣ ਸਿੰਘ ਚਨਾਰਥਲ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸ਼੍ਰੀ ਹਰਬੰਸ ਲਾਲ ਦਾ ਅਕਾਲੀ ਦਲ ਵਿੱਚ ਨਿੱਘਾ ਸਵਾਗਤ ਕੀਤਾ। ਬਾਅਦ ਵਿੱਚ ਇੱਕ ਹੋਰ ਸਮਾਗਮ ਦੌਰਾਨ ਸ਼੍ਰੀ ਸਾਧੂ ਰਾਮ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਵੀ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। 
ਇਸ ਸਮਾਗਮ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਐਸ.ਐਨ. ਸ਼ਰਮਾਂ, ਸਾਬਕਾ ਮੰਤਰੀ ਤੇ ਮੈਂਬਰ ਐਸ.ਜੀ.ਪੀ.ਸੀ.ਸ: ਰਣਧੀਰ ਸਿੰਘ ਚੀਮਾ,  ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਸ੍ਰੀਮਤੀ ਰਜਿੰਦਰ ਕੌਰ ਸਲਾਣਾ, ਸੀਨੀਅਰ ਅਕਾਲੀ ਲੀਡਰ ਸ੍ਰੀ ਦਵਿੰਦਰ ਸਿੰਘ ਭੱਪੂ, ਉਪ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਸੰਧੂ, ਡਾਇਰੈਕਟਰ ਸਹਿਕਾਰੀ ਬੈਂਕ ਸ੍ਰੀ ਬਲਜੀਤ ਸਿੰਘ ਭੁੱਟਾ, ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ, ਐਸ.ਐਸ.ਪੀ. ਸ੍ਰੀ ਐਚ.ਐਸ. ਮਾਨ, ਪ੍ਰਧਾਨ ਬਸੀ ਪਠਾਣਾ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਸ੍ਰੀ ਮਲਕੀਤ ਸਿੰਘ ਮਠਾੜੂ, ਸ੍ਰ: ਹਰਭਜਨ ਸਿੰਘ ਚਨਾਰਥਲ, ਸ੍ਰੀ ਸ਼ਸ਼ੀ ਭੂਸ਼ਨ ਗੁਪਤਾ, ਸ੍ਰੀ ਹਰਵਿੰਦਰ ਸਿੰਘ ਹਰਪਾਲਪੁਰ,  ਕਰਮਜੀਤ ਸਿੰਘ ਭਗੜਾਣਾ, ਸ਼ਸ਼ੀ ਭੂਸ਼ਣ ਗੁਪਤਾ, ਸ੍ਰੀ ਰਣਬੀਰ ਸਿੰਘ ਬੀਬੀਪੁਰ, ਸ਼੍ਰੀ ਬਲਜੀਤ ਸਿੰਘ ਭੁੱਟਾ, ਸ਼੍ਰੀ ਰਮਨ ਗੁਪਤਾ ਪ੍ਰਧਾਨ ਨਗਰ ਕੌਂਸਲ ਬਸੀ ਪਠਾਣਾ, ਸ੍ਰੀ ਕੁਲਵੰਤ ਸਿੰਘ ਖਰੌੜਾ, ਸ੍ਰੀ ਅਜੈਬ ਸਿੰਘ ਜਖਵਾਲੀ, ਸ੍ਰੀ ਦਿਲਬਾਗ ਸਿਘ ਬਧੌਛੀ,  ਸ੍ਰੀ ਸੁਰਿੰਦਰ ਸਿੰਘ ਸੁਹਾਗਹੇੜੀ, ਸ੍ਰੀ ਸਰਬਜੀਤ ਸਿੰਘ ਸੁਹਾਗਹੇੜੀ, ਸ੍ਰੀ ਮਹਿੰਦਰਜੀਤ ਸਿੰਘ ਖਰੌੜੀ, ਸ੍ਰੀ ਮੇਜ਼ਰ ਸਿੰਘ, ਸ੍ਰੀ ਗੁਰਮੁੱਖ ਸਿੰਘ, ਸ੍ਰੀ ਦਰਬਾਰਾ ਸਿੰਘ, ਸ੍ਰੀ ਹਰਪਾਲ ਸਿੰਘ, ਸ੍ਰੀ ਜੋਗਿੰਦਰਪਾਲ ਸਿੰਗਲਾ,  ਸ੍ਰੀ ਚਮਕੌਰ ਸਿੰਘ ਨਲੀਨੀ, ਸ੍ਰੀ ਰਾਣਾ ਨਲੀਨਾ ਖੁਰਦ, ਸ੍ਰੀ ਹਰੀਸ਼ ਅਗਰਵਾਲ, ਸ੍ਰੀ ਨਰੇਸ਼ ਸਰੀਨ, ਸ੍ਰੀ ਬਲਜੀਤ ਸਿੰਘ ਸੈਣੀ, ਸ੍ਰੀ ਜਰਨੈਲ ਸਿੰਘ ਹਿੰਦੂਪੁਰ, ਸ੍ਰੀ ਮਨਮੋਹਨ ਸਿੰਘ ਮੁਕਾਰੋਂਪੁਰ, ਸ੍ਰੀ ਕੁਲਵਿੰਦਰ ਸਿੰਘ ਡੇਰਾ, ਸ੍ਰੀ ਤਰਲੋਚਨ ਸਿੰਘ ਲਾਲੀ, ਸ੍ਰੀ ਰਵਨੀਤ ਸਿੰਘ ਸਰਹਿੰਦੀ, ਸ੍ਰੀ ਸ਼ੇਰ ਸਿੰਘ ਪ੍ਰਧਾਨ, ਸ੍ਰੀ ਅਸ਼ੋਕ ਸੂਦ, ਸ੍ਰੀ ਪਰਮਿੰਦਰ ਮਾਨ, ਸ੍ਰੀ ਦਰਬਾਰਾ ਸਿੰਘ ਰੰਧਾਵਾ, ਸ੍ਰੀ ਕਰਨੈਲ ਸਿੰਘ ਮਾਧੋਪੁਰ, ਸ੍ਰੀ ਅਜੀਤ ਸਿੰਘ ਬਲ•ਾੜਾ, ਸ੍ਰੀ ਸੁਰਿੰਦਰ ਸਿੰਘ ਸਲਾਣਾ, ਸ੍ਰੀ ਪਵਨ ਕਾਲੜਾ ਐਮ.ਸੀ., ਸ੍ਰੀ ਨਰੇਸ਼ ਵੈਦ, ਬੀਬੀ ਸੁਰਿੰਦਰ ਕੌਰ, ਸ੍ਰੀ ਬਾਵਾ ਸਿੰਘ ਕੋਟਲਾ,  ਸ੍ਰੀ ਮਨਦੀਪ ਸਿੰਘ ਤਰਖਾਣ ਮਾਜਰਾ, ਸ੍ਰੀ ਲਖਬੀਰ ਸਿੰਘ ਸੌਂਢਾ, ਸ੍ਰੀ ਸੰਦੀਪ ਵਰਮਾ, ਸ੍ਰੀ ਗੁਰਜੰਟ ਸਿੰਘ ਭਮਾਰਸੀ, ਸ੍ਰੀ ਜਗਜੀਤ ਸਿੰਘ, ਬੀਬੀ ਬਲਵੀਰ ਕੌਰ ਚੀਮਾ, ਸ੍ਰੀ ਜੱਸਾ ਸਿੰਘ ਆਹਲੂਵਾਲੀਆ, ਸ੍ਰੀ ਭੂਸ਼ਣ ਟੋਨੀ ਮੰਡੀ ਗੋਬਿੰਦਗੜ੍ਹ, ਐਮ.ਸੀ. ਸ੍ਰੀ ਰਵਿੰਦਰ ਸਿੰਘ ਰੂਬੀ, ਸ੍ਰੀ ਰਣਧੀਰ ਸਿੰਘ ਹੈਰਾਨ, ਸ੍ਰੀ ਅਮਰਦੀਪ ਸਿੰਘ ਧਾਰਨੀ, ਸ੍ਰੀ ਹਰਮੇਸ਼ ਛੰਨਾ, ਸ੍ਰੀ ਗੁਰਭੇਜ ਮੂਲੇਪੁਰ, ਸ੍ਰੀ ਸਤਨਾਮ ਨਿਆਮੂਮਾਜਰਾ, ਪ੍ਰਧਾਨ  ਨਗਰ ਕੌਂਸਲ ਖਮਾਣੋਂ ਬਲਬਜੀਤ ਸਿੰਘ ਪ੍ਰਿੰਸੀ, ਲਖਵੀਰ ਸਿੰਘ ਧਾਬਲ, ਰਣਧੀਰ ਸਿੰਘ ਭਾਂਬਰੀ, ਸਵਰਣ ਸਿੰਘ ਚਨਾਰਥਲ, ਸਤਵੰਤ ਕੌਰ ਜੌਹਲ, ਜਸਪ੍ਰੀਤ ਸਿੰਘ ਬੈਨੀਪਾਲ, ਰਣਦੀਪ ਸਿੰਘ,  ਰਮਨ ਗੁਪਤਾ, ਅਸ਼ੋਕ ਤੁਲਾਨੀ, ਪਰਮਿੰਦਰ ਸੋਮਲ, ਸਵਰਣਜੀਤ ਸਿੰਘ ਸੋਨੀ, ਮਨਜੀਤ ਸਿੰਘ, ਰਾਜੀਵ ਮਲਹੋਤਰਾ, ਕੁਲਵਿੰਦਰ ਸਿੰਘ ਡੇਰਾ, ਸ੍ਰੀ ਮਨਦੀਪ ਸਿੰਘ ਤਰਖਾਣ ਮਾਜਰਾ, ਹਰਦੇਵ ਸਿੰਘ ਹਰਪਾਲਪੁਰ, ਸ੍ਰੀ ਕਸ਼ਮੀਰ ਸਿੰਘ, ਸ੍ਰੀ ਹਰਿੰਦਰ ਸਿੰਘ ਕੁਕੀ, ਨਗਰ ਕੌਂਸਲਰ, ਸਰਪੰਚ, ਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।

No comments:

Post a Comment