Tuesday 16 October 2012

ਸੂਬੇ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ: ਸ਼ਰਨਜੀਤ ਢਿੱਲੋਂ


  • ਮਾਰਚ 2013 ਤੱਕ ਮੁਕੰਮਲ ਹੋਣਗੇ 5 ਸਰਕਾਰੀ ਬਹੁਤਕਨੀਕੀ ਕਾਲਜ ਅਤੇ 26 ਕਮਿਊਨਟੀ ਹੈਲਥ ਸੈਂਟਰ 
  • ਲੁਧਿਆਣਾ ਵਿਖੇ ਮਲਟੀ ਸਟੋਰੀ ਕਾਰ ਪਾਰਕਿੰਗ ਅਤੇ ਦੁੱਗਰੀ ਰੋਡ ਲੁਧਿਆਣਾ ਵਿਖੇ ਰਿਹਾਇਸ਼ੀ ਕਾਲੋਨੀ ਦੀ ਉਸਾਰੀ ਮੁਕੰਮਲ ਹੋਣ ਨੇੜੇ
ਚੰਡੀਗੜ੍ਹ, 16 ਅਕਤੂਬਰ:ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਇੱਥੇ ਕਿਹਾ ਹੈ ਕਿ ਪੰਜਾਬ ਸਰਕਾਰ ਸੁਬੇ ਅੰਦਰਲੇ ਬੁਨਿਆਦੀ ਢਾਂਚੇ ਦੇ ਲੜੀਵਾਰ ਵਿਕਾਸ ਲਈ ਇੱਕ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 5 ਬਹੁਤਕਨੀਕੀ ਕਾਲਜ, ਲੁਧਿਆਣਾ ਵਿਖੇ ਮਲਟੀ ਸਟੋਰੀ ਕਾਰ ਪਾਰਕਿੰਗ ਤੇ ਰਿਹਾਇਸ਼ੀ ਕਾਲੋਨੀ ਅਤੇ 26 ਕਮਿਊਨਟੀ ਹੈਲਥ ਸੈਂਟਰ ਆਉਣ ਵਾਲੇ ਛੇ ਮਹੀਨਿਆਂ 'ਚ ਬਣਕੇ ਤਿਆਰ ਹੋ ਜਾਣਗੇ ਅਤੇ ਇਹ ਵਿਕਾਸ ਪ੍ਰਕਿਰਿਆ ਨਿਰੰਤਰ ਜਾਰੀ ਰਹੇਗੀ।
ਸ. ਢਿੱਲੋਂ ਨੇ ਕਿਹਾ ਕਿ ਵਿਭਾਗ ਦੇ ਇਮਾਰਤ ਉਸਾਰੀ ਵਿੰਗ ਵਲੋਂ 130 ਕਰੋੜ ਦੀ ਲਾਗਤ ਨਾਲ ਬੱਲੀਆਂ ਵਾਲੀ ਜ਼ਿਲ੍ਹਾ ਬਠਿੰਡਾ, ਚੌਂਕ ਮਹਿਤਾ ਅਤੇ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ, ਮਹਿਲ ਕਲਾਂ ਜ਼ਿਲ੍ਹਾ ਬਰਨਾਲਾ, ਖੇੜਾ ਅਤੇ ਚਨਾਰਥਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮੱਖੂ ਅਤੇ ਵਾਹਾਵਾਲਾ ਜ਼ਿਲ•ਾ ਫਿਰੋਜ਼ਪੁਰ, ਪੁਰਾਣਾ ਸ਼ਾਲਾ, ਨੌਸ਼ਹਿਰਾ ਮੱਝਾ ਸਿੰਘ ਅਤੇ ਧਾਲੀਵਾਲ ਜ਼ਿਲ੍ਹਾ ਗੁਰਦਾਸਪੁਰ, ਬੀਨੇਵਾਲ ਅਤੇ ਹਰਟਾ ਬਦਲਾ ਜ਼ਿਲ੍ਹਾ ਹੁਸ਼ਿਆਰਪੁਰ, ਹਠੂਰ ਅਤੇ ਕੂਮ ਕਲਾਂ ਜ਼ਿਲ੍ਹਾ ਲੁਧਿਆਣਾ, ਕਾਸਲ ਅਤੇ ਚਬਾਲ ਜ਼ਿਲ੍ਹਾ  ਤਰਨ ਤਾਰਨ, ਬਰੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਦੂਧਨ ਸਾਧਾਂ ਜ਼ਿਲ੍ਹਾ ਪਟਿਆਲਾ, ਭਰਤਗੜ੍ਹ ਜ਼ਿਲ੍ਹਾ ਰੂਪਨਗਰ, ਬਰੇਟਾ ਜ਼ਿਲ੍ਹਾ ਮਾਨਸਾ, ਬਾਜਾਖ਼ਾਨਾ ਅਤੇ ਸਾਦਿਕ ਜ਼ਿਲ੍ਹਾ ਫਰੀਦਕੋਟ, ਸ਼ੇਰਪੁਰ ਜ਼ਿਲ੍ਹਾ ੰਗਰੂਰ, ਲਾਲੜੂ ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਦ੍ਰਿੜਬਾ ਜ਼ਿਲ੍ਹਾ ਸੰਗਰੂਰ ਆਦਿ ਵਿਖੇ ਬਣਾਏ ਜਾ ਰਹੇ ਕੁੱਲ 26 ਕਮਿਊਨਟੀ ਹੈਲਥ ਸੈਂਟਰਾਂ ਦਾ 90 ਫੀਸਦੀ ਉਸਾਰੀ ਕਾਰਜ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਛੇ ਮਹੀਨਿਆਂ ਦੇ ਅੰਦਰ-ਅੰਦਰ ਇਹ ਹੈਲਥ ਸੈਂਟਰ ਸੂਬੇ ਦੇ ਲੋਕਾਂ ਲਈ ਤਿਆਰ ਹੋ ਜਾਣਗੇ।
ਸ. ਢਿੱਲੋਂ ਨੇ ਕਿਹਾ ਕਿ 37 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ, ਖ਼ੂਨੀ ਮਾਜਰਾ ਅਤੇ ਸਰਕਾਰੀ ਵਰਕ ਸੈਂਟਰ ਐਟ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਬਣਾਏ ਜਾ ਰਹੇ 5 ਬਹੁਤਕਨੀਕੀ ਕਾਲਜ 95 ਫੀਸਦੀ ਤਿਆਰ ਹੋ ਚੁੱਕੇ ਹਨ ਅਤੇ 5 ਫੀਸਦੀ ਬਾਕੀ ਕਾਰਜ 2 ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 12 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ-39, ਚੰਡੀਗੜ੍ਹ ਅਨਾਜ ਭਵਨ ਵਿਖੇ ਬਣਾਇਆ ਜਾ ਰਿਹਾ ਹੈ, ਜੋ ਅਪਰੈਲ 2013 'ਚ ਮੁਕੰਮਲ ਹੋਏਗਾ।
ਸ. ਢਿੱਲੋਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਵਿਖੇ 7.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਮਲਟੀਪਰਪਜ਼ ਕਾਰ ਪਾਰਕਿੰਗ ਉਸਾਰੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਹ ਪਾਰਕਿੰਗ ਪ੍ਰਾਜੈਕਟ ਨਵੰਬਰ 2012 'ਚ ਮੁਕੰਮਲ ਹੋ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਦੁੱਗਰੀ ਰੋਡ ਲੁਧਿਆਣਾ ਵਿਖੇ 7.86 ਕਰੋੜ ਦੀ ਲਾਗਤ ਨਾਲ ਪੀ.ਡਬਲਿਯੂ.ਡੀ. ਰਿਹਾਇਸ਼ੀ ਕਾਲੋਨੀ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸਦੀ 50 ਫੀਸਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ।
ਸ. ਢਿੱਲੋਂ ਨੇ ਅੱਗੇ  ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਅੰਦਰ ਸਰਵਪੱਖੀ ਵਿਕਾਸ ਅਤੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ ਦੀ ਦਿਸ਼ਾ 'ਚ ਨਿਰੰਤਰ ਕਾਰਜ ਕਰਨ ਲਈ ਵਚਨਬੱਧ ਹੈ। ਉਨ੍ਹਾਂ ੱਸਿਆ ਕਿ ਸਰਕਾਰ ਵਲੋਂ 15 ਯੂਨੀਵਰਸਿਟੀ  ਕਾਲਜਾਂ ਦਾ ਨਿਰਮਾਣ ਕਾਰਜ ਵੀ ਮੁਕੰਮਲ ਕੀਤਾ ਗਿਆ ਹੈ, ਜਿਸ 'ਤੇ 180 ਕਰੋੜ ਰੁਪਏ ਖ਼ਰਚੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ 33 ਕਰੋੜ ਦੀ ਲਾਗਤ 11 ਤਹਿਸੀਲ ਕੰਪਲੈਕਸ ਉਸਾਰੀ ਅਧੀਨ ਹਨ, ਜ਼ਿਲ੍ਹਾ ਉਸਾਰੀ ਕਾਰਜ ਮਾਰਚ 2013 'ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਪੂਰਥਲਾ, ਪਠਾਨਕੋਟ, ਫਿਰੋਜ਼ਪੁਰ, ਗੁਰਦਾਸਪੁਰ, ਬਰਨਾਲਾ, ਸਰਦੂਲਗੜ੍ਹ, ਤਰਨ ਤਾਰਨ, ਜ਼ੀਰਾ, ਮਲੋਟ ਅਤੇ ਬਟਾਲਾ ਵਿਖੇ ਬਣਾਏ ਜਾ ਰਹੇ ਜੁਡੀਸ਼ੀਅਲ ਕੋਰਟ ਕੰਪਲੈਕਸ(ਲਾਗਤ 280 ਕਰੋੜ) ਉਸਾਰੀ ਅਧੀਨ ਹਨ, ਜੋ ਅਗਲੇ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਣਗੇ।

No comments:

Post a Comment