Monday, 1 October 2012

ਪੰਜਾਬ 6560 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਮੱਛੀ ਉਤਪਾਦਨ ਨਾਲ ਦੇਸ਼ ਭਰ 'ਚੋਂ ਮੋਹਰੀ: ਦੇਸ ਰਾਜ ਧੁੱਗਾ


  • ਸਾਲ 2012-13 ਦੌਰਾਨ ਸੂਬੇ ਅੰਦਰ ਮੱਛੀ ਉਤਪਾਦਨ 1 ਲੱਖ ਟਨ ਤੋਂ ਵਧਣ ਦੀ ਸੰਭਾਵਨਾ। 
  • ਪੰਜ ਸਾਲਾਂ ਯੋਜਨਾ (2012-2017) ਲਈ 4987 ਲੱਖ ਦਾ ਪਲਾਨ ਤਿਆਰ ਕਰਕੇਭੇਜਿਆ।
ਚੰਡੀਗੜ੍ਹ, 1 ਅਕਤੂਬਰ: ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ  ਸੂਬਾ  6560  ਕਿਲੋਗ੍ਰਾਮ ਪ੍ਰਤੀ ਹੈਕਟੇਅਰ ਮੱਛੀ ਉਤਪਾਦਨ ਕਰਕੇ ਦੇਸ਼ ਭਰ 'ਚੋਂ ਮੋਹਰੀ ਹੈ ਅਤੇ ਚਾਲੂ ਸਾਲ 2012-13 ਦੌਰਾਨ ਸੂਬੇ ਦਾ ਮੱਛੀ ਉਤਪਾਦਨ 1 ਲੱਖ ਟਨ ਤੋਂ ਵਧਣ ਦੀ ਸੰਭਾਵਨਾ ਹੈ ਜੋ ਕਿ ਇੱਕ ਰਿਕਾਰਡ ਹੋਵੇਗਾ।
        

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ ਕਿਹਾ ਹੈ ਕਿ ਪੰਜ ਸਾਲਾਂ ਯੋਜਨਾ (2012-2017) ਲਈ 4987ਲੱਖ ਰੁਪਏ ਦਾ ਪਲਾਨ ਬਣਾ ਕੇ ਪ੍ਰਵਾਨਗੀ ਲਈ ਭੇਜਿਆ ਗਿਆ ਹੈ, ਜਿਸ ਵਿੱਚ ਵਿਭਿੰਨਸਮਾਂ ਅਨੁਸਾਰੀਸਕੀਮਾਂ ਬਣਾਈਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਸਾਲ 2011-12 ਦੌਰਾਨ ਵਿਭਾਗ ਵਲੋਂ 93, 000 ਟਨ ਮੱਛੀ ਉਤਪਾਦਨ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਨੂੰ ਪ੍ਰਾਪਤ ਕਰ ਲਿਆ ਗਿਆ ਸੀ। ਉਨ•ਾਂ ਦੱਸਿਆ ਕਿ ਵਿਭਾਗ ਦੁਆਰਾ ਬਣਾਈ ਗਈ ਇੱਕ ਵਿਸ਼ੇਸ਼ ਯੋਜਨਾ ਤਹਿਤ ਸੂਬੇ ਦੇ ਪਿੰਡਾਂ ਦੇ ਪੰਚਾਇਤੀ ਛੱਪੜਾਂ ਨੂੰ ਸੁਧਾਰਨਾ, ਨੀਵੀਂਆਂ ਥਾਵਾਂ ਅਤੇ ਬੇਕਾਰ ਜ਼ਮੀਨਾਂ 'ਤੇ ਨਵੇਂ ਛੱਪੜ ਬਣਵਾ ਕੇ ਮੱਛੀ ਪਾਲਣ ਅਧੀਨ ਲਿਆਉਣ ਲਈ ਚਾਹਵਾਨ ਵਿਅਕਤੀਆਂ ਨੂੰ ਬੈਂਕਾਂ ਤੋਂ ਕਰਜੇ ਅਤੇ ਵਿਭਾਗ ਤੋਂ ਉਪਦਾਨ ਵਜੋਂ ਵਿੱਤੀ ਸਹਾਇਤਾ ਵੀ ਉਪਲੱਬਧ ਕਰਵਾਈ ਜਾਵੇਗੀ।
      

ਸ੍ਰੀ ਦੇਸ ਰਾਜ ਧੁੱਗਾ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਮੱਛੀ ਪਾਲਣ ਦਾ ਕਿੱਤਾ ਸਿੱਧੇ ਜਾਂ ਅਸਿੱਧੇ ਤੌਰ ਤੇ 50,000 ਤੋਂ ਵੱਧ ਲੋਕਾਂ ਲਈ ਰੋਜੀ ਰੋਟੀ ਦਾ ਸਾਧਨ ਬਣਿਆ ਹੋਇਆ ਹੈ ਅਤੇ ਪੰਜਾਬ੬੫੬੦ ਕਿਲੋਗ੍ਰਾਮ ਪ੍ਰਤੀ ਹੇਕਟੇਅਰ ਪ੍ਰਤੀ ਸਾਲ ਮੱਛੀ ਦਾ ਉੱਤਪਾਦਨ ਕਰਕੇ ਦੇਸ਼ ਭਰ ਵਿੱਚੋਂ ਪਹਿਲੇ ਨੰਬਰ 'ਤੇ ਹੈ। ਉਨ•ਾਂ ਦੱਸਿਆ ਕਿ ਸੂਬੇ ਦੇ ਵਿਕਾਸ ਲਈ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਦੇ ਨਾਲ ਨਾਲ ਮੱਛੀ ਪਾਲਣ ਦਾ ਸਹਾਇਕ ਧੰਦਾ ਵੀ ਮਹੱਤਵਪੂਰਣ ਯੋਗਦਾਨ ਪਾ ਰਿਹਾ ਹੈ। ਉਨ•ਾਂ ਕਿਹਾ ਕਿ ਮੱਛੀ ਪਾਲਣ ਤੇਜੀ ਨਾਲ ਵਿਕਸਤ ਹੋ ਰਹੀ ਇਕ ਵਿਗਿਆਨਕ ਗਤੀਵਿਧੀ ਹੈ, ਜੋ ਕਣਕ ਤੇ ਝੋਨੇ ਨਾਲੋਂ ਤਿੰਨ ਤੋਂ ਚਾਰ ਗੁਣਾ ਫਾਇਦੇਮੰਦ ਹੋਣ ਦੇ ਨਾਲ ਨਾਲ ਲੋਕਾਂ ਲਈ ਸਸਤੀ ਤੇ ਪੋਸ਼ਟਿਕ ਖੁਰਾਕ ਦਾ ਸਾਧਨ ਵੀ ਹੈ। ਉਨ•ਾਂ ਦੱਸਿਆ ਕਿ ਮੱਛੀ ਪਾਲਣ ਰੋਜ਼ੀ-ਰੋਟੀ ਕਮਾਉਣ ਦਾ ਇਕ ਸਰਲ ਅਤੇ ਲਾਹੇਵੰਦ ਕਿੱਤਾ ਹੈ। 
       

ਸ੍ਰੀ ਦੇਸ ਰਾਜ ਧੁੱਗਾ ਨੇ ਅੱਗੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੁਆਰਾ ਚਾਲੂ ਸਾਲ 'ਚ ਸੂਬੇ ਅੰਦਰ ਮੱਛੀ ਪਾਲਣ ਦੇ ਵਿਕਾਸ ਲਈ 10 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ, ਜਿਸ ਅਧੀਨ ਸਰਕਾਰੀ ਮੱਛੀ ਪੂੰਗ ਫਾਰਮਾਂ ਅਤੇ ਪੰਚਾÎਇਤੀ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਪੰਜਾਬ ਦੇ ਦੱਖਣੀ-ਪੱਛਮੀ ਜ਼ਿਲਿ•ਆਂ ਜਿਵੇਂ ਬਠਿੰਡਾ, ਫ਼ਿਰੋਜਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਆਦਿ 'ਚ ਖਾਰੇ ਪਾਣੀ ਤੇ ਸੇਮ ਪ੍ਰਭਾਵਿਤ ਖ਼ੇਤਰਾਂ 'ਚ ਨਵੇਂ ਛੱਪੜ ਬਣਾਏ ਜਾਣ ਦੀ ਯੋਜਲਾ ਵੀ ਉਲੀਕੀ ਗਈ ਹੈ।

No comments:

Post a Comment